ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ

ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਸ਼ਾਹਪੁਰ, ਹਿਮਾਚਲ ਪ੍ਰਦੇਸ਼ ਵਿੱਚ ਸਥਾਪਿਤ ਕੀਤੀ ਗਈ ਹੈ। ਇਸ ਯੂਨੀਵਰਸਿਟੀ ਦੇ ਦੋ ਪੱਕੇ ਕੈਂਪਸ ਹਨ ਪਹਿਲਾ ਵਿਜ ਬਿਆਸ ਕੈਂਪਸ,ਦੇਹਰਾ ਅਤੇ ਦੂਜਾ ਧੌਲਾਧਾਰ ਕੈਂਪਸ, ਧੌਲਾਧਾਰ। ਇਹ ਯੂਨੀਵਰਸਿਟੀ ਭਾਰਤ ਸਰਕਾਰ ਦੁਆਰਾ ਕੇਂਦਰੀ ਯੂਨੀਵਰਸਿਟੀ ਐਕਟ, 2009 ਅਧੀਨ ਸਥਾਪਿਤ ਗਈ ਹੈ।[1] ਪ੍ਰੋਫੈਸਰ ਕੁਲਦੀਪ ਚੰਦ ਅਗਨੀਹੋਤੜੀ ਇਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਹਨ।

ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ
ਕਿਸਮਸਰਵਜਨਿਕ
ਸਥਾਪਨਾ20 ਮਾਰਚ 2009
ਵਾਈਸ-ਚਾਂਸਲਰਪ੍ਰੋਫੈਸਰ ਕੁਲਦੀਪ ਚੰਦ ਅਗਨੀਹੋਤੜੀ
ਟਿਕਾਣਾ
ਕੈਂਪਸਸ਼ਹਿਰੀ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ
ਵੈੱਬਸਾਈਟhttp://cuhimachal.ac.in/
ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ

ਇਤਿਹਾਸ ਸੋਧੋ

ਪ੍ਰਧਾਨ-ਮੰਤਰੀ ਮਨਮੋਹਨ ਸਿੰਘ ਨੇ 15 ਅਗਸਤ, 2007 ਨੂੰ ਆਪਣੇ ਇੱਕ ਭਾਸ਼ਣ ਵਿੱਚ ਐਲਾਨ ਕੀਤਾ ਕਿ ਜਿਸ ਰਾਜ ਵਿੱਚ ਕੋਈ ਕੇਂਦਰੀ ਯੂਨੀਵਰਸਿਟੀ ਨਹੀਂ ਹੈ, ਉਨ੍ਹਾ ਰਾਜਾਂ ਵਿੱਚ ਕੇਂਦਰੀ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣ। ਇਸ ਤਰ੍ਹਾਂ ਯੋਜਨਾ ਕਮਿਸ਼ਨ ਨੇ ਕੇਂਦਰੀ ਯੂਨੀਵਰਸਿਟੀ ਐਕਟ, 2009 ਅਧੀਨ 16 ਯੂਨੀਵਰਸਿਟੀਆਂ ਸਥਾਪਿਤ ਕਰਨ ਦਾ ਐਲਾਨ ਕੀਤਾ। ਇਸ ਐਕਟ ਨੂੰ 20 ਮਾਰਚ, 2009 ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲੀ ਅਤੇ ਇਸ ਐਕਟ ਅਧੀਨ ਹੀ ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਸਥਾਪਿਤ ਕੀਤੀ ਗਈ।

ਹਵਾਲੇ ਸੋਧੋ

  1. Kumar, compiled by Ameeta Gupta, Ashish (2006). Handbook of universities. New Delhi: Atlantic Publishers & Distributors. pp. vi. ISBN 9788126906086.{{cite book}}: CS1 maint: multiple names: authors list (link)