ਮਨਮੋਹਨ ਸਿੰਘ
ਡਾ: ਮਨਮੋਹਨ ਸਿੰਘ (ਪੰਜਾਬੀ: [mənˈmoːɦən ˈsɪ́ŋɡ] ( ਸੁਣੋ); ਜਨਮ 26 ਸਤੰਬਰ 1932) ਇੱਕ ਸੇਵਾਮੁਕਤ ਭਾਰਤੀ ਅਰਥਸ਼ਾਸਤਰੀ, ਪ੍ਰੋਫੈਸਰ, ਸਿਆਸਤਦਾਨ ਅਤੇ ਰਾਜਨੇਤਾ ਹਨ[1][2] ਜਿੰਨ੍ਹਾ ਨੇ 2004 ਤੋ 2014 ਤੱਕ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਵਜੋ ਸੇਵਾ ਨਿਭਾਈ। ਉਹਨਾਂ ਨੇ 1991 ਤੋ 1996 ਤੱਕ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਦੇ ਅਧੀਨ ਭਾਰਤ ਦੇ 22ਵੇਂ ਵਿੱਤ ਮੰਤਰੀ ਵਜੋ ਕੰਮ ਕੀਤਾ। ਉਹਨਾਂ ਨੇ 16 ਸਤੰਬਰ 1982 ਤੋ 14 ਜਨਵਰੀ 1985 ਤੱਕ ਭਾਰਤੀ ਰਿਜ਼ਰਵ ਬੈਂਕ ਦੇ 15ਵੇਂ ਗਵਰਨਰ ਵਜੋ ਸੇਵਾ ਨਿਭਾਈ। ਮਨਮੋਹਨ ਸਿੰਘ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ।[3]
ਮਨਮੋਹਨ ਸਿੰਘ | |
---|---|
13ਵੇਂ ਭਾਰਤ ਦੇ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 22 ਮਈ 2004 – 26 ਮਈ 2014 | |
ਰਾਸ਼ਟਰਪਤੀ | ਏ.ਪੀ.ਜੇ. ਅਬਦੁਲ ਕਲਾਮ ਪ੍ਰਤਿਭਾ ਪਾਟਿਲ ਪ੍ਰਣਬ ਮੁਖਰਜੀ |
ਉਪ ਰਾਸ਼ਟਰਪਤੀ | ਭੈਰੋਂ ਸਿੰਘ ਸ਼ੇਖਾਵਤ ਮੁਹੰਮਦ ਹਾਮਿਦ ਅੰਸਾਰੀ |
ਤੋਂ ਪਹਿਲਾਂ | ਅਟਲ ਬਿਹਾਰੀ ਵਾਜਪਾਈ |
ਤੋਂ ਬਾਅਦ | ਨਰਿੰਦਰ ਮੋਦੀ |
22ਵੇਂ ਵਿੱਤ ਮੰਤਰੀ | |
ਦਫ਼ਤਰ ਵਿੱਚ 21 ਜੂਨ 1991 – 16 ਮਈ 1996 | |
ਪ੍ਰਧਾਨ ਮੰਤਰੀ | ਪੀ ਵੀ ਨਰਸਿਮਾ ਰਾਓ |
ਤੋਂ ਪਹਿਲਾਂ | ਯਸ਼ਵੰਤ ਸਿਨ੍ਹਾ |
ਤੋਂ ਬਾਅਦ | ਜਸਵੰਤ ਸਿੰਘ |
15ਵੇਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ | |
ਦਫ਼ਤਰ ਵਿੱਚ 16 ਸਤੰਬਰ 1982 – 14 ਜਨਵਰੀ 1985 | |
ਤੋਂ ਪਹਿਲਾਂ | ਆਈ ਜੀ ਪਟੇਲ |
ਤੋਂ ਬਾਅਦ | ਅਮਿਤਾਵ ਘੋਸ਼ |
ਸੰਸਦ ਮੈਂਬਰ, ਰਾਜ ਸਭਾ | |
ਦਫ਼ਤਰ ਵਿੱਚ 19 ਅਗਸਤ 2019 – 3 ਅਪ੍ਰੈਲ 2024 | |
ਤੋਂ ਪਹਿਲਾਂ | ਮਦਨ ਲਾਲ ਸੈਨੀ |
ਤੋਂ ਬਾਅਦ | ਸੋਨੀਆ ਗਾਂਧੀ |
ਹਲਕਾ | ਰਾਜਸਥਾਨ |
ਦਫ਼ਤਰ ਵਿੱਚ 1 ਅਕਤੂਬਰ 1991 – 14 ਜੂਨ 2019 | |
ਤੋਂ ਬਾਅਦ | ਕਾਮਖਿਆ ਪ੍ਰਸਾਦ ਤਾਸਾ |
ਹਲਕਾ | ਅਸਾਮ |
ਨਿੱਜੀ ਜਾਣਕਾਰੀ | |
ਜਨਮ | ਪਿੰਡ ਗਾਹ, ਪੰਜਾਬ, ਬਰਤਾਨਵੀ ਭਾਰਤ (ਅੱਜ ਪੰਜਾਬ, ਪਾਕਿਸਤਾਨ) | 26 ਸਤੰਬਰ 1932
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | |
ਬੱਚੇ | ਉਪਿੰਦਰ ਸਿੰਘ ਦਮਨ ਸਿੰਘ ਅੰਮ੍ਰਿਤ ਸਿੰਘ |
ਰਿਹਾਇਸ਼ | 3 ਮੋਤੀਲਾਲ ਨਹਿਰੂ ਮਾਰਗ, ਨਵੀਂ ਦਿੱਲੀ, ਭਾਰਤ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ (ਬੀ.ਏ. ਹਾਨਰਜ਼, ਐੱਮਏ) ਕੈਂਬਰਿਜ ਯੂਨੀਵਰਸਿਟੀ (ਬੀ.ਏ. ਹਾਨਰਜ਼) ਆਕਸਫ਼ੋਰਡ ਯੂਨੀਵਰਸਿਟੀ (ਪੀਐੱਚਡੀ) |
ਪੇਸ਼ਾ |
|
ਪੁਰਸਕਾਰ | ਪਦਮ ਵਿਭੂਸ਼ਣ ਐਡਮ ਸਮਿਥ ਪੁਰਸਕਾਰ |
ਦਸਤਖ਼ਤ | |
ਇਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਪਹਿਲੇ ਪ੍ਰਧਾਨ ਮੰਤਰੀ ਹਨ, ਜਿਹਨਾਂ ਨੂੰ ਪੂਰੇ ਕਾਰਜਕਾਲ ਤੋਂ ਬਾਅਦ ਫਿਰ ਚੁਣਿਆ ਗਿਆ। ਬੇਹੱਦ ਘੱਟ ਪਰ ਮਿੱਠਾ ਬੋਲਣ ਵਾਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਾਡੇ ਦੇਸ਼ ਵਿੱਚ ਹੀ ਨਹੀਂ, ਸਗੋਂ ਪੂਰੀ ਦੁਨੀਆ ਅੰਦਰ ਸਭ ਤੋਂ ਜ਼ਿਆਦਾ ਸਨਮਾਨ ਹਾਸਿਲ ਹੈ। ‘ਨਿਊਜ਼ਵੀਕ ਪੱਤ੍ਰਿਕਾ’ ਨੇ ਦੁਨੀਆ ’ਚ ਸਭ ਤੋਂ ਜ਼ਿਆਦਾ ਸਨਮਾਨ ਹਾਸਿਲ ਕਰਨ ਵਾਲੇ 10 ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ 'ਚ ਡੇਵਿਡ ਕੈਮਰਨ, ਨਿਕੋਲਸ ਸਰਕੋਜ਼ੀ ਅਤੇ ਵੇਨ ਜਿਆਬਾਓ ਵਰਗੇ ਨੇਤਾਵਾਂ ਨੂੰ ਪਿੱਛੇ ਛੱਡਦਿਆਂ ਡਾ. ਮਨਮੋਹਨ ਸਿੰਘ ਪਹਿਲੇ ਸਥਾਨ ਉੱਤੇ ਬਿਰਾਜਮਾਨ ਹਨ।[4] ਡਾ. ਮਨਮੋਹਨ ਸਿੰਘ 26 ਸਤੰਬਰ 1932 ਨੂੰ ਸਰਦਾਰ ਗੁਰਮੁਖ ਸਿੰਘ ਤੇ ਸਰਦਾਰਨੀ ਅੰਮ੍ਰਿਤ ਕੌਰ ਦੇ ਘਰ ਪਾਕਿਸਤਾਨ ਵਿਚਲੇ ਪੰਜਾਬ ਦੇ ਇੱਕ ਪਿੰਡ ਗਹਿ ਵਿੱਚ ਪੈਦਾ ਹੋਏ। ਸਕੂਲੀ ਵਿਦਿਆ ਉਹਨਾਂ ਮੋਮਬੱਤੀ ਦੀ ਰੌਸ਼ਨੀ ਵਿੱਚ ਹਾਸਲ ਕੀਤੀ। ਦੇਸ਼ ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਅੰਮ੍ਰਿਤਸਰ ਆ ਵਸਿਆ। ਉਹਨਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ 1952, 1954 ਵਿੱਚ ਕ੍ਰਮਵਾਰ ਬੀ.ਏ ਤੇ ਐਮ.ਏ ਦੀਆ ਡਿਗਰੀਆਂ ਹਾਸਿਲ ਕੀਤੀਆਂ। 1957 ਵਿੱਚ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ, ਲੰਡਨ ਤੋਂ ਅਰਥ -ਸ਼ਾਸਤਰ ਵਿੱਚ ਫ਼ਸਟ ਕਲਾਸ ਆਨਰਸ ਡਿਗਰੀ ਹਾਸਲ ਕੀਤੀ ਤੇ ਫਿ਼ਰ 1962 ਵਿੱਚ ਆਕਸਫ਼ੋਰਡ ਯੂਨੀਵਰਸਿਟੀ ਤੋਂ ਅਰਥ-ਸ਼ਾਸਤਰ ਵਿੱਚ ਹੀ ਡਾਕਟਰ ਆਫ਼ ਫਿਲਾਸਫ਼ੀ ਦੀ ਡਿਗਰੀ ਹਾਸਲ ਕੀਤੀ।1971 ਵਿੱਚ ਉਹ ਭਾਰਤ ਸਰਕਾਰ ਵਿੱਚ ਅਰਥ ਸਲਾਹਕਾਰ ਦੇ ਵਜੋਂ ਭਰਤੀ ਹੋਏ। ਤਰੱਕੀ ਕਰਦੇ ਕਰਦੇ ਵਿੱਤ ਮੰਤਰਾਲੇ ਵਿੱਚ ਸਕੱਤਰ ਤੋਂ ਲੈ ਕੇ ਰਿਜ਼ਰਵ ਬੈਂਕ ਦੇ ਗਵਰਨਰ, ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਚੇਅਰਮੈਨ ਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਪਦਾਂ ਨੂੰ ਸੁਸ਼ੋਭਿਤ ਕੀਤਾ। 1991 ਤੋਂ 1996 ਤੱਕ ਵਿੱਤ-ਮੰਤਰੀ ਰਹੇ। 1987 ਵਿੱਚ ਉਹਨਾਂ ਨੂੰ ਭਾਰਤ ਦੇ ਦੂਸਰੇ ਨੰਬਰ ਦੇ ਸ਼ਹਿਰੀ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਦੁਨੀਆ ਭਰ ਦੇ ਕਈ ਸਨਮਾਨ ਉਹ ਹਾਸਿਲ ਕਰ ਚੁੱਕੇ ਹਨ। ਤੇ ਅੱਜਕਲ ਭਾਰਤ ਦੇ ਲਗਾਤਾਰ ਦੂਜੀ ਵਾਰ ਬਣੇ ਪ੍ਰਧਾਨ ਮੰਤਰੀ ਦੀ ਭੂਮਿਕਾ ਨਿਬਾਹ ਰਹੇ ਹਨ। ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਅਤੇ ਤਿੰਨ ਧੀਆਂ ਹਨ। ਧੀਆਂ ਜੋ ਕਿ ਨਾਮਵਰ ਲਿਖਾਰੀ ਹਨ।
ਜੀਵਨ ਦੇ ਮਹੱਤਵਪੂਰਨ ਤੱਥ
ਸੋਧੋ- 1957 - 1965 - ਪੰਜਾਬ ਯੂਨੀਵਰਸਿਟੀ, ਚੰਡੀਗੜ ਵਿੱਚ ਅਧਿਆਪਕ
- 1969 - 1971 - ਦਿੱਲੀ ਸਕੂਲ ਆਫ ਇਕੋਨਾਮਿਕਸ ਵਿੱਚ ਅੰਤਰਰਾਸ਼ਟਰੀ ਵਪਾਰ ਦੇ ਪ੍ਰੋਫੈਸਰ
- 1976 - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਆਨਰੇਰੀ ਪ੍ਰੋਫੈਸਰ
- 1982 ਤੋਂ 1985 - ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ
- 1985 ਤੋਂ 1987 - ਯੋਜਨਾ ਕਮਿਸ਼ਨ ਦੇ ਉਪ-ਪ੍ਰਧਾਨ
- 1990 ਤੋਂ 1991 - ਭਾਰਤ ਦੇ ਪ੍ਰਧਾਨਮੰਤਰੀ ਦੇ ਆਰਥਕ ਸਲਾਹਕਾਰ
- 1991 - ਨਰਸਿਮਹਾ ਰਾਓ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਵਿੱਤ ਮੰਤਰੀ
- 1991 ਤੋਂ 2019 - ਅਸਾਮ ਤੋਂ ਰਾਜ ਸਭਾ ਮੈਂਬਰ
- 2019 ਤੋਂ 2024 - ਰਾਜਸਥਾਨ ਤੋਂ ਰਾਜ ਸਭਾ ਮੈਂਬਰ
- 1996 - ਦਿੱਲੀ ਸਕੂਲ ਆਫ ਇਕੋਨਾਮਿਕਸ ਵਿੱਚ ਆਨਰੇਰੀ ਪ੍ਰੋਫੈਸਰ
- 1999 - ਦੱਖਣ ਦਿੱਲੀ ਲੋਕ ਸਭਾ ਹਲਕੇ ਤੋਂ ਚੋਣ ਲੜੇ ਲੇਕਿਨ ਹਾਰ ਗਏ
- 2004 - ਭਾਰਤ ਦੇ ਪ੍ਰਧਾਨ ਮੰਤਰੀ
ਇਸ ਦੇ ਇਲਾਵਾ ਉਹਨਾਂ ਨੇ ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਏਸ਼ੀਆਈ ਵਿਕਾਸ ਬੈਂਕ ਲਈ ਵੀ ਕਾਫ਼ੀ ਮਹੱਤਵਪੂਰਨ ਕੰਮ ਕੀਤਾ ਹੈ।
ਹਵਾਲੇ
ਸੋਧੋ- ↑ "ਮਨਮੋਹਨ ਸਿੰਘ ਦੀ ਰਾਜ ਸਭਾ ਤੋਂ ਵਿਦਾਈ: ਜਦੋਂ ਮਨਮੋਹਨ ਸਿੰਘ ਨੂੰ ਵਾਜਪਈ ਨੇ ਅਸਤੀਫ਼ਾ ਦੇਣ ਤੋਂ ਰੋਕਿਆ ਸੀ". BBC News ਪੰਜਾਬੀ. 2024-04-03. Retrieved 2024-04-03.
- ↑ "Manmohan Singh: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 33 ਸਾਲ ਬਾਅਦ ਰਾਜ ਸਭਾ ਤੋਂ ਰਿਟਾਇਰ ਹੋਏ". Zee News (in ਹਿੰਦੀ). Retrieved 2024-04-03.
- ↑ "India gets first Sikh PM". The Guardian (in ਅੰਗਰੇਜ਼ੀ (ਬਰਤਾਨਵੀ)). 2004-05-19. ISSN 0261-3077. Retrieved 2023-09-21.
- ↑ "Manmohan tops Newsweek’s list of 10 world leaders". The Hindu (in Indian English). 2010-08-18. ISSN 0971-751X. Retrieved 2022-09-26.
ਬਾਹਾਰੀ ਕੜੀਆਂ
ਸੋਧੋ- Prime Minister Manmohan Singh Prime Ministers Office, Archived
- Profile and CV of Prime Minister Manmohan Singh Prime Ministers Office, Archived
- Cabinet of Prime Minister Manmohan Singh Prime Ministers Office, Archived
- Works by ਮਨਮੋਹਨ ਸਿੰਘ at Open Library
- Appearances on C-SPAN
- ਮਨਮੋਹਨ ਸਿੰਘ, ਇੰਟਰਨੈੱਟ ਮੂਵੀ ਡੈਟਾਬੇਸ 'ਤੇ