ਹੈਰੀ ਮਾਰਟਿਨਸਨ (6 ਮਈ 1904 – 11 ਫ਼ਰਵਰੀ 1978) ਇੱਕ ਸਵੀਡਿਸ਼ ਲੇਖਕ, ਕਵੀ ਅਤੇ ਸਾਬਕਾ ਸੇਲਰ ਸੀ। 1949 ਵਿੱਚ ਇਸਨੂੰ ਸਵੀਡਿਸ਼ ਅਕਾਦਮੀ ਵਿੱਚ ਚੁਣਿਆ ਗਿਆ। 1974 ਵਿੱਚ ਇਸਨੂੰ ਇੱਕ ਹੋਰ ਸਵੀਡਿਸ਼ ਲੇਖਕ ਆਈਵਿੰਡ ਜਾਨਸਨ ਦੇ ਨਾਲ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਚੋਣ ਉੱਤੇ ਵਿਵਾਦ ਖੜ੍ਹਾ ਹੋਇਆ ਕਿਉਂਕਿ ਇਹ ਦੋਨੋਂ ਹੀ ਅਕਾਦਮੀ ਦੇ ਮੈਂਬਰ ਸੀ ਅਤੇ ਆਪਣੇ ਆਪ ਨੂੰ ਨੋਬਲ ਇਨਾਮ ਜਿਤਾਉਣ ਪਿੱਛੇ ਇਹਨਾਂ ਦਾ ਕੰਮ ਸੀ।

ਹੈਰੀ ਮਾਰਟਿਨਸਨ
1940ਵਿਆਂ ਵਿੱਚ ਹੈਰੀ ਮਾਰਟਿਨਸਨ
1940ਵਿਆਂ ਵਿੱਚ ਹੈਰੀ ਮਾਰਟਿਨਸਨ
ਜਨਮ(1904-05-06)6 ਮਈ 1904
ਜਾਮਸ਼ੋਗ, ਸਵੀਡਨ
ਮੌਤ11 ਫਰਵਰੀ 1978(1978-02-11) (ਉਮਰ 73)
ਸਟਾਕਹੋਮ, ਸਵੀਡਨ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਇਨਾਮ
1974 (ਆਈਵਿੰਡ ਜਾਨਸਨ ਨਾਲ ਸਾਂਝੇ ਤੌਰ ਉੱਤੇ)
ਜੀਵਨ ਸਾਥੀਮੋਆ ਮਾਰਟਿਨਸਨ (1929–1940)
ਇੰਗਰਿਡ ਲਿੰਡਕਰਾਂਟਜ਼

ਜੀਵਨ ਸੋਧੋ

ਮਾਰਟਿਨਸਨ ਦਾ ਜਨਮ ਦੱਖਣੀ-ਪੂਰਬੀ ਸਵੀਡਨ ਦੀ ਬਲੇਕਿੰਜ ਕਾਊਂਟੀ ਵਿੱਚ ਜਾਮਸ਼ੋਗ ਵਿਖੇ ਹੋਇਆ।[1] ਚੋਟੀ ਉਮਰ ਵਿੱਚ ਹੀ ਇਸਦੇ ਮਾਪੇ ਗੁਜ਼ਰ ਗਏ ਸੀ। 16 ਸਾਲ ਦੀ ਉਮਰ ਵਿੱਚ ਇਹ ਭੱਜ ਗਿਆ ਅਤੇ ਇੱਕ ਜਹਾਜ਼ ਦੀ ਟੀਮ ਦਾ ਹਿੱਸਾ ਬਣ ਗਿਆ ਜਿਸ ਨਾਲ ਇਸਨੂੰ ਦੁਨੀਆ ਭਰ ਵਿੱਚ ਬਰਾਜ਼ੀਲ ਅਤੇ ਭਾਰਤ ਵਰਗੇ ਦੇਸ਼ ਘੁੰਮਣ ਦਾ ਮੌਕਾ ਮਿਲਿਆ।[1]

References ਸੋਧੋ

  1. 1.0 1.1 Harry Martinson in Svenskt biografiskt lexikon