ਇਸਤੋਨੀਆ, ਅਧਿਕਾਰਕ ਤੌਰ 'ਤੇ ਇਸਤੋਨੀਆ ਗਣਰਾਜ, ਉੱਤਰੀ ਯੂਰਪ ਦੇ ਬਾਲਟਿਕ ਖੇਤਰ ਵਿੱਚ ਸਥਿਤ ਇੱਕ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਵੱਲ ਫ਼ਿਨਲੈਂਡ ਦੀ ਖਾੜੀ, ਪੱਛਮ ਵੱਲ ਬਾਲਟਿਕ ਸਾਗਰ, ਦੱਖਣ ਵੱਲ ਲਾਤਵੀਆ (343 ਕਿ. ਮੀ.) ਅਤੇ ਪੂਰਬ ਵੱਲ ਪੀਪਸ ਝੀਲ ਅਤੇ ਰੂਸ (338.6 ਕਿ. ਮੀ.)[9] ਨਾਲ ਲੱਗਦੀਆਂ ਹਨ। ਬਾਲਟਿਕ ਸਾਗਰ ਦੇ ਦੂਜੇ ਪਾਸੇ, ਪੱਛਮ ਵੱਲ ਸਵੀਡਨ ਅਤੇ ਉੱਤਰ ਵੱਲ ਫ਼ਿਨਲੈਂਡ ਪੈਂਦੇ ਹਨ। ਇਸਦਾ ਕੁੱਲ ਖੇਤਰਫਲ 45.227 ਵਰਗ ਕਿ. ਮੀ. ਹੈ ਅਤੇ ਮੌਸਮ ਸਮਸ਼ੀਤੋਸ਼ਣ ਜਲਵਾਯੂ ਤੋਂ ਪ੍ਰਭਾਵਤ ਹੈ। ਇਸਤੋਨੀਆਈ ਲੋਕ ਫ਼ਿਨ ਵੰਸ਼ ਦੇ ਹੀ ਹਨ ਅਤੇ ਉਹਨਾਂ ਦੀ ਅਧਿਕਾਰਕ ਭਾਸ਼ਾ, ਇਸਤੋਨੀਆਈ ਤੇ ਫ਼ਿਨਲੈਂਡੀ ਭਾਸ਼ਾਵਾਂ ਵਿੱਚ ਬਹੁਤ ਸਮਾਨਤਾਵਾਂ ਹਨ।

ਇਸਤੋਨੀਆ ਦਾ ਗਣਰਾਜ
Eesti Vabariik
Flag of ਇਸਤੋਨੀਆ
Coat of arms of ਇਸਤੋਨੀਆ
ਝੰਡਾ ਹਥਿਆਰਾਂ ਦੀ ਮੋਹਰ
ਐਨਥਮ: Mu isamaa, mu õnn ja rõõm
(English: ["ਮੇਰੀ ਪਿੱਤਰ-ਭੂਮੀ, ਮੇਰੀ ਖ਼ੁਸ਼ੀ ਅਤੇ ਮੇਰਾ ਅਨੰਦ"] Error: {{Lang}}: text has italic markup (help))
Location of ਇਸਤੋਨੀਆ (dark green) – in Europe (green & dark grey) – in the ਯੂਰਪੀ ਸੰਘ (green)  –  [Legend]
Location of ਇਸਤੋਨੀਆ (dark green)

– in Europe (green & dark grey)
– in the ਯੂਰਪੀ ਸੰਘ (green)  –  [Legend]

ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਤਾਲਿੰਨ
ਅਧਿਕਾਰਤ ਭਾਸ਼ਾਵਾਂਇਸਤੋਨੀਆਈ1
ਨਸਲੀ ਸਮੂਹ
(2012)
69% ਇਸਤੋਨੀਆਈ (5.4% ਵੋਰੋ ਅਤੇ 0.93% ਸੇਤੋ ਨੂੰ ਮਿਲਾ ਕੇ[1]),
25.4% ਰੂਸੀ,
2% ਯੂਕ੍ਰੇਨੀ,
1.1% ਬੈਲਾਰੂਸੀ,
0.8% ਫ਼ਿਨੀ,
1.6 % ਹੋਰ[2]
ਵਸਨੀਕੀ ਨਾਮਇਸਤੋਨੀਆਈ
ਸਰਕਾਰਸੰਸਦੀ ਗਣਰਾਜ
• ਰਾਸ਼ਟਰਪਤੀ
ਕੇਰਸਤੀ ਕਾਲਜੁਲੈਦ (10 ਅਕਤੂਬਰ 2016 ਤੱਕ ਨਾ-ਤਰਫ਼ਦਾਰ )
• ਪ੍ਰਧਾਨ ਮੰਤਰੀ
ਆਂਦਰਸ ਆਂਸਿਪ (ਇਸਤੋਨੀਆਈ ਸੁਧਾਰ ਪਾਰਟੀ)
• ਸੰਸਦੀ ਸਪੀਕਰ
ਏਨੇ ਏਰਗਮਾ (ਪ੍ਰੋ ਪਾਤਰੀਆ ਅਤੇ ਰੇਸ ਪੂਬਲਿਕਾ ਦਾ ਗੱਠਜੋੜ)
• ਵਰਤਮਾਨ ਗੱਠਜੋੜ
(ਰਿਫ਼ੋਰਮਿਏਰਾਕੋਂਦ, ਇਸਮਾ ਜਾ ਰੇਸ ਪੂਬਲਿਕਾ ਲੀਤ)
ਵਿਧਾਨਪਾਲਿਕਾਰੀਜੀਕੋਗੂ
ਰੂਸ ਤੋਂ
 ਸੁਤੰਤਰਤਾ
ਖੇਤਰ
• ਕੁੱਲ
45,227 km2 (17,462 sq mi) (132ਵਾਂ2)
• ਜਲ (%)
4.45%
ਆਬਾਦੀ
• 2010 ਅਨੁਮਾਨ
1,340,194[3] (151ਵਾਂ)
• 2012 ਜਨਗਣਨਾ
1,294,236[4]
• ਘਣਤਾ
29/km2 (75.1/sq mi) (181ਵਾਂ)
ਜੀਡੀਪੀ (ਪੀਪੀਪੀ)2012 ਅਨੁਮਾਨ
• ਕੁੱਲ
$27.313 ਬਿਲੀਅਨ[5]
• ਪ੍ਰਤੀ ਵਿਅਕਤੀ
$21,059[5]
ਜੀਡੀਪੀ (ਨਾਮਾਤਰ)2012 ਅਨੁਮਾਨ
• ਕੁੱਲ
$22.225 ਬਿਲੀਅਨ[5]
• ਪ੍ਰਤੀ ਵਿਅਕਤੀ
$16,636[5]
ਗਿਨੀ (2009)31.4
ਮੱਧਮ
ਐੱਚਡੀਆਈ (2011)Increase0.835[6]
Error: Invalid HDI value · 34ਵਾਂ
ਮੁਦਰਾਯੂਰੋ (€)3 (EUR)
ਸਮਾਂ ਖੇਤਰUTC+2 (ਪੂਰਬੀ ਯੂਰਪੀ ਸਮਾਂ)
• ਗਰਮੀਆਂ (DST)
UTC+3 (ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ372
ਇੰਟਰਨੈੱਟ ਟੀਐਲਡੀ.ee4
  1. ਵੋਰੋ ਅਤੇ ਸੇਤੋ ਦੱਖਣੀ ਕਾਊਂਟੀਆਂ ਵਿੱਚ ਇਸਤੋਨੀਆਈ ਸਮੇਤ ਬੋਲੀਆਂ ਜਾਂਦੀਆਂ ਹਨ। ਰੂਸੀ ਅਜੇ ਵੀ ਗੈਰ-ਸਰਕਾਰੀ ਤੌਰ 'ਤੇ ਈਦਾ-ਵਿਰੂਮਾ ਅਤੇ ਤਾਲਿੰਨ ਵਿੱਚ ਬੋਲੀ ਜਾਂਦੀ ਹੈ ਜਿਸਦਾ ਕਾਰਨ ਯੁੱਧ ਮਗਰੋਂ ਸ਼ੁਰੂ ਹੋਇਆ ਇੱਕ ਅਜਿਹਾ ਸੋਵੀਅਤ ਪ੍ਰੋਗਰਾਮ ਹੈ ਜੋ ਸ਼ਹਿਰੀ ਉਦਯੋਗੀ ਮਜ਼ਦੂਰਾਂ ਦੇ ਪ੍ਰਵਾਸ ਨੂੰ ਹੱਲਾਸ਼ੇਰੀ ਦਿੰਦਾ ਹੈ।
  2. 47549 ਵਰਗ ਕਿ.ਮੀ. 1920 ਦੀ ਤਾਰਤੂ ਦੀ ਸੰਧੀ ਦੇ ਮੁਤਾਬਕ ਹੈ। ਬਾਕੀ ਦਾ 2323 ਵਰਗ ਕਿ.ਮੀ. ਅਜੇ ਵੀ ਰੂਸ ਦੇ ਕਬਜੇ ਹੇਠ ਹੈ।
    ਕਾਬਜ ਇਲਾਕਿਆਂ ਵਿੱਚ ਸਾਬਕਾ ਪੇਤਸੇਰੀ ਕਾਊਂਟੀ ਅਤੇ ਨਾਰਵਾ ਨਦੀ ਦੇ ਪਿਛਲੇ ਇਲਾਕੇ ਸਮੇਤ ਇਵਾਨਗੋਰੋਦ ਸ਼ਾਮਲ ਹਨ।.[7][8]
  3. 2011 ਤੋਂ ਪਹਿਲਾਂ: ਇਸਤੋਨੀਆਈ ਕ੍ਰੂਨ (EEK).
  4. .eu ਵੀ ਯੂਰਪੀ ਸੰਘ ਦੇ ਬਾਕੀ ਦੇਸ਼ਾਂ ਨਾਲ ਸਾਂਝੇ ਤੌਰ 'ਤੇ ਵਰਤਿਆ ਜਾਂਦਾ ਹੈ।

ਇਸਤੋਨੀਆ ਇੱਕ ਸੰਸਦੀ, ਲੋਕਤੰਤਰੀ ਗਣਰਾਜ ਹੈ ਅਤੇ ਪੰਦਰਾਂ ਕਾਊਂਟੀਆਂ ਵਿੱਚ ਵੰਡਿਆ ਹੋਇਆ ਹੈ। ਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਤਾਲਿੰਨ ਹੈ। ਕੇਵਲ 12.9 ਲੱਖ ਦੀ ਅਬਾਦੀ ਦੇ ਨਾਲ, ਇਸਤੋਨੀਆ, ਯੂਰਪੀ ਸੰਘ, ਯੂਰੋਜ਼ੋਨ ਅਤੇ ਉੱਤਰੀ ਅੰਧ ਸੰਧੀ ਸੰਗਠਨ ਦੇ ਸਭ ਤੋਂ ਘੱਟ ਅਬਾਦੀ ਵਾਲੇ ਮੈਂਬਰਾਂ 'ਚੋਂ ਇੱਕ ਹੈ। ਇਸਦੀ ਪ੍ਰਤੀ ਜੀਅ ਕੁੱਲ ਘਰੇਲੂ ਉਪਜ, ਸਾਬਕਾ ਸੋਵੀਅਤ ਗਣਤੰਤਰਾਂ 'ਚੋਂ ਸਭ ਤੋਂ ਵੱਧ ਹੈ[10]। ਇਹ ਵਿਸ਼ਵ ਬੈਂਕ ਵੱਲੋਂ "ਉੱਚ-ਆਮਦਨ ਅਰਥਚਾਰਾ", ਅੰਤਰਰਾਸ਼ਟਰੀ ਮਾਇਕ ਕੋਸ਼ (ਆਈ. ਐੱਮ. ਐੱਫ਼.) ਵੱਲੋਂ "ਉੱਨਤ ਅਰਥਚਾਰਾ" ਵਜੋਂ ਅਨੁਸੂਚਿਤ ਕੀਤਾ ਗਿਆ ਹੈ ਅਤੇ ਇਹ 'ਆਰਥਕ ਸਹਿਯੋਗ ਤੇ ਉੱਨਤੀ ਸੰਗਠਨ' ਦਾ ਵੀ ਮੈਂਬਰ ਹੈ। ਸੰਯੁਕਤ ਰਾਸ਼ਟਰ ਇਸਨੂੰ ਬਹੁਤ ਜ਼ਿਆਦਾ "ਮਾਨਵ ਵਿਕਾਸ ਸੂਚਕ" ਵਾਲਾ ਉੱਨਤ ਦੇਸ਼ ਗਿਣਦਾ ਹੈ। ਇਹ ਦੇਸ਼ ਪ੍ਰੈੱਸ ਦੀ ਅਜ਼ਾਦੀ, ਆਰਥਿਕ ਅਜ਼ਾਦੀ, ਰਾਜਨੀਤਕ ਅਜ਼ਾਦੀ ਅਤੇ ਪੜ੍ਹਾਈ ਦੇ ਖੇਤਰਾਂ ਵਿੱਚ ਵੀ ਮੋਹਰੀ ਹੈ।

ਸ਼ਬਦ ਉਤਪਤੀ

ਸੋਧੋ

ਇੱਕ ਸਿਧਾਂਤ ਦੇ ਮੁਤਾਬਕ ਇਸਤੋਨੀਆ ਦਾ ਮੌਜੂਦਾ ਨਾਮ ਰੋਮਨ ਇਤਿਹਾਸਕਾਰ 'ਤਾਸੀਤਸ' ਦੀ ਰਚਨਾ 'ਜਰਮੇਨੀਆ' (ਲਗਭਗ 98 ਈਸਵੀ) ਵਿੱਚ ਦਰਸਾਏ ਗਏ ਐਸਤੀ(Aesti) ਤੋਂ ਉਪਜਿਆ ਹੈ[11]। ਦੂਜੇ ਪਾਸੇ, ਪੁਰਾਤਨ ਸਕੈਂਡੀਨੇਵੀਅਨ ਗਾਥਾਵਾਂ 'ਆਈਸਤਲੈਂਡ'(Eistland) ਨਾਮਕ ਜਗ੍ਹਾ ਦਾ ਜ਼ਿਕਰ ਕਰਦੀਆਂ ਹਨ। ਇਹ ਨਾਮ ਡੱਚ, ਡੈਨਿਸ਼, ਜਰਮਨ, ਸਵੀਡਿਸ਼ ਅਤੇ ਨਾਰਵੇਈ ਭਾਸ਼ਾਵਾਂ ਵਿੱਚ ਏਸਟੋਨਿਆ ਲਈ ਵਰਤੇ ਜਾਣ ਵਾਲੇ ਸ਼ਬਦ 'ਐਸਤਲੈਂਡ'(Estland) ਨਾਲ ਮੇਲ ਖਾਂਦਾ ਹੈ। ਪੂਰਵਕਾਲੀ ਲਾਤੀਨੀ ਅਤੇ ਹੋਰ ਅਨੁਵਾਦਾਂ ਵਿੱਚ ਇਸਨੂੰ ਏਸਤੀਆ(Estia) ਜਾਂ ਹੇਸਤੀਆ(Hestia) ਵੀ ਆਖਿਆ ਗਿਆ ਹੈ।

ਭੂਗੋਲ

ਸੋਧੋ
 
ਇਸਤੋਨੀਆ ਦੀ ਉਪਗ੍ਰਹੀ ਤਸਵੀਰ
 
ਉੱਤਰੀ ਇਸਤੋਨੀਆ ਦੇ ਕੁਝ ਤਟ ਕਾਫ਼ੀ ਉੱਚੇ ਹਨ।
 
ਓਸਮੁਸਾਰ (ਸਵੀਡਨੀ: [Odensholm] Error: {{Lang}}: text has italic markup (help)) ਇਸਤੋਨੀਆ ਦੇ ਇਲਾਕਾਈ ਪਾਣੀਆਂ ਵਿਚਲੇ ਅਣਗਿਣਤ ਟਾਪੂਆਂ 'ਚੋਂ ਇੱਕ ਹੈ।
 
ਕੁੱਲ ਮਿਲਾ ਕੇ ਇਸਤੋਨੀਆ ਵਿੱਚ ਕਰੀਬ 7000 ਦਲਦਲਾਂ ਹਨ ਜੋ ਉਸਦਾ ਤਕਰੀਬਨ 22.3 % ਇਲਾਕਾ ਘੇਰਦੀਆਂ ਹਨ।

ਇਸਤੋਨੀਆ ਦੀ ਲਾਤਵੀਆ ਨਾਲ 267 ਕਿ.ਮੀ. ਅਤੇ ਰੂਸ ਨਾਲ 297 ਕਿ.ਮੀ. ਲੰਮੀ ਭੂ-ਸਰਹੱਦ ਹੈ। 1920 ਤੋਂ ਲੈ ਕੇ 1945 ਤੱਕ, ਇਸਤੋਨੀਆ ਦੀ ਰੂਸ ਨਾਲ ਸਰਹੱਦ ਉੱਤਰ-ਪੂਰਬ ਵੱਲ ਨਾਰਵਾ ਨਦੀ ਅਤੇ ਦੱਖਣ-ਪੂਰਬ ਵੱਲ ਪੇਚੋਰੀ (ਪੇਤਸੇਰੀ) ਤੋਂ ਅਗਾਂਹ ਜਾਂਦੀ ਸੀ, ਜਿਵੇਂ ਕਿ 1920 ਦੀ 'ਤਾਰਤੂ ਅਮਨ ਸੰਧੀ' ਵਿੱਚ ਮਿਥਿਆ ਗਿਆ ਸੀ। ਪਰ ਇਹ 2300 ਵਰਗ ਕਿ.ਮੀ. ਦਾ ਇਲਾਕਾ ਸਤਾਲਿਨ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਰੂਸ ਨਾਲ ਮਿਲਾ ਦਿੱਤਾ ਜਿਸ ਕਰਕੇ ਅਜੇ ਤੱਕ ਵੀ ਰੂਸ ਅਤੇ ਏਸਟੋਨਿਆ ਦੀ ਸਰਹੱਦ ਸਪਸ਼ਟ ਰੂਪ 'ਚ ਨਿਰਧਾਰਤ ਨਹੀਂ ਹੈ।

ਏਸਟੋਨਿਆ ਫ਼ਿਨਲੈਂਡ ਦੀ ਖਾੜੀ ਦੇ ਤੁਰੰਤ ਪਾਰ ਬਾਲਟਿਕ ਸਾਗਰ ਦੇ ਪੂਰਬੀ ਤਟਾਂ ਤੇ ਹੈ। ਇਹ ਚੜ੍ਹਵੇਂ ਪੂਰਬੀ ਯੂਰਪ ਪਲੇਟਫ਼ਾਰਮ ਦੇ ਸਮਤਲ ਉੱਤਰ-ਪੱਛਮੀ ਪਾਸੇ 57.3° ਤੇ 59.5° ਉੱਤਰ ਅਤੇ 21.5° ਤੇ 28.1° ਪੂਰਬ ਵਿਚਕਾਰ ਹੈ। ਔਸਤ ਉਚਾਈ ਸਿਰਫ਼ 50 ਮੀਟਰ (164 ਫ਼ੁੱਟ) ਹੈ ਅਤੇ ਸਭ ਤੋਂ ਉੱਚੀ ਜਗ੍ਹਾ ਦੱਖਣ-ਪੂਰਬ ਵਿੱਚ ਸੂਰ ਮੁਨਾਮਾਗੀ (Suur Munamägi) ਹੈ ਜਿਸਦੀ ਉਚਾਈ 318 ਮੀਟਰ (1043 ਫ਼ੁੱਟ) ਹੈ। ਪੂਰੀ ਤਟ-ਰੇਖਾ ਦੀ ਲੰਬਾਈ 3794 ਕਿ. ਮੀ.(2357 ਮੀਲ) ਹੈ ਜਿਸ ਉੱਤੇ ਅਨੇਕਾਂ ਜਲਡਮਰੂ-ਮੱਧ ਅਤੇ ਖਾੜੀਆਂ ਹਨ। ਟਾਪੂਆਂ ਅਤੇ ਦੀਪਾਂ ਦੀ ਕੁੱਲ ਸੰਖਿਆ 1500 ਦੇ ਕਰੀਬ ਮੰਨੀ ਜਾਂਦੀ ਹੈ। ਉਹਨਾਂ 'ਚੋਂ ਦੋ ਤਾਂ ਵੱਖਰੀਆਂ ਕਾਊਂਟੀਆਂ ਬਣਨ ਯੋਗ ਵੱਡੇ ਹਨ : ਸਾਰੇਮਾ(Saaremaa) ਅਤੇ ਹਿਯੂਮਾ( Hiiumaa)[12]। ਸਾਰੇਮਾ ਵਿੱਚ ਹਾਲ ਵਿੱਚ ਹੀ ਛੋਟਾ ਜਿਹਾ ਵੱਜਰਾਂ ਦੇ ਟੋਇਆਂ ਦਾ ਝੁਰਮਟ ਪਾਇਆ ਗਿਆ ਹੈ ਜਿਹਨਾਂ ਵਿੱਚੋਂ ਸਭ ਤੋਂ ਵੱਡੇ ਦਾ ਨਾਂ ਕਾਲੀ (Kaali) ਹੈ।

ਤਸਵੀਰਾਂ

ਸੋਧੋ

ਹਵਾਲੇ

ਸੋਧੋ
  1. Võrokesed ees, setod järel
  2. "Population by ethnic nationality, 1January, year". stat.ee. Statistics Estonia. Archived from the original on 7 ਜਨਵਰੀ 2019. Retrieved 2 July 2012. {{cite web}}: Unknown parameter |dead-url= ignored (|url-status= suggested) (help)
  3. "Statistics Estonia". Stat.ee. 1 January 2011. Archived from the original on 23 ਨਵੰਬਰ 2012. Retrieved 22 ਸਤੰਬਰ 2012. {{cite web}}: Unknown parameter |dead-url= ignored (|url-status= suggested) (help)
  4. "2012. Aasta rahva ja eluruumide loendus (Population and Housing Census)" (in Estonian and English). 1. Statistikaamet (Statistical Office of Estonia). 2012. ISBN 9985-74-202-8. Archived from the original (PDF) on 2012-09-30. Retrieved 2012-09-22. {{cite journal}}: Cite journal requires |journal= (help); Unknown parameter |dead-url= ignored (|url-status= suggested) (help); Unknown parameter |subtitle= ignored (help)CS1 maint: unrecognized language (link)
  5. 5.0 5.1 5.2 5.3 "Estonia". International Monetary Fund. Retrieved 18 April 2012.
  6. "Human Development Report 2011". United Nations. 2011. Retrieved 14 August 2011.
  7. Territorial changes of the Baltic states Soviet territorial changes against Estonia after World War II
  8. Pechory under Russian control
  9. Estonian Republic. Official website of the Republic of Estonia (in Estonian)
  10. "Estonian Economic Miracle: A Model For Developing Countries". Global Politician. Archived from the original on 28 ਜੂਨ 2011. Retrieved 5 June 2011. {{cite web}}: Unknown parameter |dead-url= ignored (|url-status= suggested) (help)
  11. Germania, Tacitus, Chapter XLV
  12. "World InfoZone – Estonia". World InfoZone. World InfoZonek, LTD. Retrieved 20 February 2007.