ਹੈਵਲੌਕ ਟਾਪੂ
ਹੈਵਲੌਕ ਟਾਪੂ ਜਾਂ ਦੀਪ (ਅੰਗ੍ਰੇਜ਼ੀ: Havelock Island), (ਹਿੰਦੀ: हैवलॉक द्वीप), ਮਲਿਆਲਮ: ഹെയ്വ്ലോക് ദ്വീപുകള്, ਤਾਮਲ: ஹேவ்லாக் தீவு, ਬੰਗਾਲੀ: হেৱলাক দ্ৱীপ), ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦਾ ਇੱਕ ਦੀਪ ਹੈ। ਇਹ ਅੰਡੇਮਾਨ ਦਾ ਸਭ ਤੋਂ ਵੱਡਾ ਦੀਪ ਹੈ ਜਿਸਦਾ ਰਕਬਾ 113.93 ਕਿ.ਮੀ. 2, ਹੈ। ਹੈਵਲੌਕ ਦੀਪ ਪੋਰਟ ਬਲੇਅਰ ਦੇ 57 ਕਿ.ਮੀ. ਉੱਤਰ ਵਿਚ ਸਥਿਤ ਹੈ। 2001 ਵਿੱਚ ਇਸ ਦੀਪ ਦੀ ਵਸੋਂ 5,354 ਸੀ |.[1]
ਭੂਗੋਲ | |
---|---|
ਗੁਣਕ | 11°35′N 93°00′E / 11.58°N 93.00°E |
ਬਹੀਰਾ | ਅੰਡੇਮਾਨ ਅਤੇ ਨਿਕੋਬਾਰ ਟਾਪੂ |
ਪ੍ਰਸ਼ਾਸਨ | |
India | |
ਜਨ-ਅੰਕੜੇ | |
ਜਨਸੰਖਿਆ | 5354 |
ਪਿਛੋਕੜ ਅਤੇ ਵੇਰਵਾ
ਸੋਧੋਇਸ ਦੀਪ ਦਾ ਨਾਮ ਬਰਤਾਨੀਆ ਦੇ ਜਨਰਲ ਹੈਨਰੀ ਹੈਵਲੌਕ ਦੇ ਨਾਮ 'ਤੇ ਪਿਆ ਜੋ ਭਾਰਤ ਵਿਚ ਤਾਇਨਾਤ ਰਿਹਾ ਸੀ |ਦੀਪ ਦੀ ਜ਼ਿਆਦਾਤਰ ਵਸੋਂ ਬੰਗਾਲੀ ਹੈ |ਇਹਨਾਂ ਵਿਚੋਂ ਜ਼ਿਆਦਾਤਰ ਲੋਕ ਬੰਗਲਾਦੇਸ਼ੀ ਪਿਛੋਕੜ ਵਾਲੇ ਹਨ ਜਿਹਨਾ ਨੂੰ 1971 ਦੀ ਭਾਰਤ ਪਾਕਿਸਤਾਨ ਜੰਗ ਤੋਂ ਬਾਅਦ ਇਥੇ ਜਮੀਨ ਦੇ ਕੇ ਵਸਾਇਆ ਗਿਆ ਸੀ। ਇਸ ਦੀਪ ਵਿਚ ਜੋ ਪੰਜ ਪਿੰਡ ਵਸਾਏ ਗਏ ਉਹਨਾ ਦੇ ਨਾਂ ਹਨ :
- ਗੋਵਿੰਦ ਨਗਰ
- ਵਿਜੇ ਨਗਰ
- ਸ਼ਿਆਮ ਨਗਰ
- ਕ੍ਰਿਸ਼ਨਾ ਨਗਰ
- ਰਾਧਾ ਨਗਰ
ਇਸ ਦੀਪ ਵਿਚ ਜਿਹਨਾਂ ਕਿਸਾਨ ਪਰਿਵਾਰਾਂ ਨੂੰ ਆਬਾਦ ਕੀਤਾ ਗਿਆ ਸੀ ਉਹਨਾ ਨੂੰ ਔਸਤਨ 30-30 ਵਿਘੇ ਜਮੀਨ ਦਿੱਤੀ ਗਈ ਸੀ ਜਿਸ ਵਿਚ 15 ਵਿਘੇ ਬਾਗਬਾਨੀ ਵਾਲੀ ਅਤੇ 15 ਵਿਘੇ ਫਸਲੀ ਖੇਤੀ ਵਾਲੀ ਸੀ।
ਖੇਤੀ ਅਤੇ ਬਾਗਬਾਨੀ
ਸੋਧੋਇਸ ਦੀਪ ਵਿੱਚ ਬਾਗਬਾਨੀ ਵਿਚ ਜ਼ਿਆਦਾਤਰ ਨਾਰੀਅਲ, ਸਪਾਰੀ ਅਤੇ ਕੇਲੇ ਦੀ ਖੇਤੀ ਹੁੰਦੀ ਹੈ। ਫਸਲੀ ਖੇਤੀ ਵਿਚ ਮੁੱਖ ਰੂਪ ਵਿਚ ਚੌਲਾਂ ਦੀ ਖੇਤੀ ਕੀਤੀ ਜਾਂਦੀ ਹੈ। ਕੁਝ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਹਨ ਪਰ ਜ਼ਿਆਦਾ ਸਬਜ਼ੀਆਂ ਖਾਸ ਕਰ ਆਲੂ , ਪਿਆਜ਼ , ਸਲਾਦ ਆਦਿ ਸਮੁੰਦਰੀ ਜਹਾਜ਼ ਰਾਹੀਂ ਬਾਹਰੋਂ ਮੰਗਵਾਈਆਂ ਜਾਂਦੀਆਂ ਹਨ। ਕਿਸਾਨਾ ਦੀ ਸਮਾਜਕ ਆਰਥਿਕ ਹਾਲਤ ਨਿਮਨ ਜਾਂ ਦਰਮਿਆਨੇ ਦਰਜੇ ਦੀ ਹੈ। ਉਹਨਾ ਦੇ ਬੱਚੇ ਘੱਟ ਪੜ੍ਹੇ-ਲਿਖੇ ਹਨ ਕਿਓਂਕਿ ਇੱਥੇ ਸਿਰਫ਼ 10 +2 ਪੱਧਰ ਤੱਕ ਦਾ ਹੀ ਸਕੂਲ ਹੈ ਅਤੇ ਇਸ ਤੋਂ ਬਾਅਦ ਹੋਰ ਉਚੇਰੀ ਪੜ੍ਹਾਈ ਲਈ ਉਹਨਾ ਨੂੰ ਪੋਰਟ ਬਲੇਅਰ ਜਾਣਾ ਪੈਂਦਾ ਹੈ।
-
ਹੈਵਲੌਕ ਦਾ ਇੱਕ ਬੰਗਾਲੀ ਕਿਸਾਨ
-
ਨਾਰੀਅਲ ਬਾਗਬਾਨੀ
-
ਕੇਲੇ ,ਨਾਰੀਅਲ ਅਤੇ ਸੁਪਾਰੀ ਦੀ ਬਾਗਬਾਨੀ
-
ਇੱਕ ਕਿਸਾਨ ਦੇ ਘਰ ਵਿਚ ਸੁਕਾਇਆ ਜਾ ਰਿਹਾ ਸੁਪਾਰੀ ਦਾ ਫਲ
-
ਇੱਕ ਕਿਸਾਨ ਔਰਤ ਪਿੰਡ ਸ਼ਾਮਨਗਰ , ਹੈਵਲੌਕ ਵਿਖੇ ਸੁਪਾਰੀ ਦਾ ਛਿਲਕਾ ਉਤਾਰਦੀ ਹੋਈ
-
ਸਬ੍ਜ਼ੀ ਮੰਡੀ
-
ਮੂੰਗਾ ਚਟਾਨ,ਏਲੀਫੇਨਟਾ ਬੀਚ
-
ਮੂੰਗਾ ਚਟਾਨ,ਏਲੀਫੇਨਟਾ ਬੀਚ
-
ਮੂੰਗਾ ਚਟਾਨ,ਏਲੀਫੇਨਟਾ ਬੀਚ
-
ਮੂੰਗਾ ਚਟਾਨ,ਏਲੀਫੇਨਟਾ ਬੀਚ
-
Havelock Light House
ਸਹਾਇਕ ਖੇਤੀ ਧੰਦੇ
ਸੋਧੋਦਿਹਾਤੀ ਖੇਤਰ ਵਿਚ ਖੇਤੀ ਅਤੇ ਬਾਗਬਾਨੀ ਦੇ ਨਾਲ ਨਾਲ ਮੁਰਗੀ ਪਾਲਣ,ਬੱਤਖ ਪਾਲਣ, ਮੱਛੀ ਪਾਲਣ ਅਤੇ ਸੂਰ ਪਾਲਣ ਆਦਿ ਸਹਾਇਕ ਧੰਦੇ ਵੀ ਕੀਤੇ ਜਾਂਦੇ ਹਨ |
-
ਮੱਛੀ ਪਾਲਣ
-
ਬੱਤਖ ਪਾਲਣ
-
ਸੂਰ ਦੇ ਮੀਟ ਦੀ ਵਿਕਰੀ
-
ਘਰੇਲੂ ਮੁਰਗੇ
-
ਨਾਰੀਅਲ ਅਤੇ ਸੁਪਾਰੀ ਦੀ ਬਾਗਬਾਨੀ
-
ਘਰੇਲੂ ਮੁਰਗੀਆਂ
ਸਿੰਚਾਈ
ਸੋਧੋਇਸ ਦੀਪ ਵਿੱਚ ਧਰਤੀ ਹੇਠਲਾ ਪਾਣੀ ਚੰਗੀ ਕਿਸਮ ਦਾ ਹੈ ਅਤੇ ਇਹ ਕਾਫੀ ਉਤਲੇ ਪਧਰ (8-10ਫੁੱਟ) ਤੇ ਉਪਲਬਧ ਹੈ | ਕਿਸਾਨ ਸਿੰਚਾਈ ਲਈ ਪਾਣੀ ਲਈ ਖੂਹ ਵਰਗਾ ਇੱਕ ਕੱਚਾ ਟੋਆ ਪੁੱਟ ਲੈਂਦੇ ਹਨ ਅਤੇ 8-10ਫੁੱਟ ਤੇ ਪਾਣੀ ਆ ਜਾਂਦਾ ਹੈ ਜੋ ਇਸ ਵਿੱਚ ਜਮਾਂ ਹੋਇਆ ਰਹਿੰਦਾ ਹੈ |
-
ਸਿੰਚਾਈ ਲਈ ਖੂਹ/ਟੋਆ ਦਾ ਪਾਣੀ
-
ਸਿੰਚਾਈ ਲਈ ਖੂਹ/ਟੋਆ
ਸੈਰ ਸਪਾਟਾ
ਸੋਧੋਹੈਵਲੌਕ ਦੀਪ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿਚੋਂ ਇੱਕ ਹੈ ਜਿਥੇ ਪ੍ਰਸ਼ਾਸ਼ਨ ਵੱਲੋਂ ਸੈਲਾਨੀਆਂ ਲਈ ਸੈਰ ਸਪਾਟਾ ਈਕੋ ਟੂਰੀਜ਼ਮ ਗਤੀਵਿਧੀਆਂ ਨੂੰ ਉਤਸਾਹਤ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ | ਇਸ ਦੀਪ ਵਿਚ ਹੇਠ ਲਿਖੀਆਂ ਸਭ ਤੋਂ ਵਧ ਖੂਬਸੂਰਤ ਸਮੁੰਦਰੀ ਝੀਲਾਂ (Beaches) ਹਨ :
- ਰਾਧਾ ਨਗਰ ਬੀਚ - ਇਥੇ ਸੂਰਜ ਦੇ ਅਸਤ ਹੋਣ ਦਾ ਮੰਜ਼ਰ ਬਹੁਤ ਦਿਲਕਸ਼ ਹੁੰਦਾ ਹੈ |
- ਕਾਲਾ ਪੱਥਰ ਬੀਚ - ਨਜ਼ਾਰਾ ਮਾਨਣ ਅਤੇ ਫ਼ੋਟੋਗ੍ਰਾਫੀ ਆਦਿ ਲਈ
- ਐਲੀਫੈਂਟਾ ਬੀਚ- ਸਨਾਰਕਿੰਗ (Snorking) , ਕੋਰਲ ਰੀਫ਼ (coral reef) ਅਤੇ ਜਲ ਖੇਡਾਂ ਲਈ ਮਸ਼ਹੂਰ
- ਵਿਜਯ ਨਗਰ ਬੀਚ -ਬਹੁ ਸੈਲਾਨੀ ਮੰਤਵਾਂ ਲਈ
ਇਹਨਾ ਵਿਚੋਂ ਰਾਧਾ ਨਗਰ ਝੀਲ ਸਭ ਤੋਂ ਰਮਣੀਕ ਹੈ ਜਿਸਨੂੰ ਟਾਈਮ ਮੈਗਜ਼ੀਨ ਨੇ 2004 ਵਿੱਚ "ਏਸ਼ੀਆ ਦੀ ਸਭ ਤੋਂ ਉੱਤਮ ਬੀਚ " ਦਾ ਦਰਜਾ ਦਿੱਤਾ ਸੀ |[2]ਇਸ ਬੀਚ ਤੇ ਸੂਰਜ ਅਸਤ ਹੋਣ ਦਾ ਦ੍ਰਿਸ਼ ਬੇਹੱਦ ਦਿਲਕਸ਼ ਮੰਨਿਆ ਜਾਂਦਾ ਹੈ | ਐਲੀਫੈਂਟਾ ਬੀਚ ਵਿਖੇ ਮਗਰਮੱਛਾਂ ਦਾ ਬਸੇਰਾ ਹੋਣ ਕਰਨ ਕੁਝ ਖਤਰਾ ਹੁੰਦਾ ਹੈ |2010 ਵਿਚ ਇੱਕ ਅਮਰੀਕਨ ਸੈਲਾਨੀ ਤੇ ਮਗਰਮੱਛ ਦੇ ਹਮਲੇ ਦਾ ਵਾਕਿਆ ਸਾਹਮਣੇ ਆਇਆ ਸੀ | ਇਸ ਤੋਂ ਇਲਾਵਾ ਇਸ ਦੀਪ ਦਾ ਲੈੰਡਸਕੇਪ ਵੀ ਕਾਫੀ ਰਮਣੀਕ ਅਤੇ ਮਨਮੋਹਕ ਹੈ ਜੋ ਸੈਲਾਨੀਆਂ ਨੂੰ ਬੇਹੱਦ ਆਕਰਸ਼ਿਤ ਕਰਦਾ ਹੈ |ਦੂਰ ਦੂਰ ਤਕ ਨਾਰੀਅਲ ਅਤੇ ਸਪਾਰੀ ਦੇ ਲੰਮ ਸਲੰਮੇ ਰੁੱਖ ਇਸ ਦੀਪ ਦੀ ਦਿੱਖ ਨੂੰ ਚਾਰ ਚੰਨ ਲਾਉਂਦੇ ਹਨ | ਇਸ ਦੀਪ ਵਿਖੇ ਹਰ ਤਰਾਂ ਦੇ ਸਸਤੇ , ਦਰਮਿਆਨੇ ਅਤੇ ਮਹਿੰਗੇ ਦਰਜੇ ਦੇ ਹੋਟਲ ਮਿਲਦੇ ਹਨ ਜੋ 1000 ਰੁਪਏ ਤੋਂ ਸ਼ੁਰੂ ਹੋ ਜਾਂਦੇ ਹਨ | ਇਸ ਦੀਪ ਵਿਖੇ ਸਿਰਫ ਇੱਕ ਹੀ ਸਰਕਾਰੀ ਹੋਟਲ ਡਾਲਫਿਨ ਬੀਚ ਰਿਜਾਰਟ ਹੈ ਜੋ ਆਨ ਲਾਈਨ ਬੁੱਕ ਹੁੰਦਾ ਹੈ |
ਘਰਾਂ ਦੀ ਬਣਤਰ
ਸੋਧੋਹੈਵਲੌਕ ਵਿੱਚ ਰਵਾਇਤੀ ਰੂਪ ਦੇ ਘਰ ਨਾਰਿਆਲ ਜਾਣ ਬਾਂਸ ਆਦਿ ਦੀ ਲਕੜੀ ਦੇ ਛਿਲਕੇ ਦੀਆਂ ਦੀਵਾਰਾਂ ਅਤੇ ਟੀਨ ਆਦਿ ਨਾਲ ਪਾਈਆਂ ਛੱਤਾਂ ਵਾਲੇ ਹੁੰਦੇ ਹਨ |ਹੁਣ ਕੁਝ ਘਰ ਇੱਟਾਂ ਅਤੇ ਸੀਮਿੰਟ ਆਦਿ ਦੇ ਵੀ ਬਣਾਏ ਜਾਣ ਲੱਗ ਪਾਏ ਹਨ |ਘਰਾਂ ਦੇ ਨੇੜੇ ਤੇੜੇ ਹੀ ਪਸ਼ੂਆਂ ਅਤੇ ਮੁਰਗੀਆਂ ਲਈ ਵੀ ਅਜੇਹੇ ਹੀ ਕਿਸਮ ਦੇ ਸਮਾਨ ਨਾਲ ਵਾੜੇ ਬਣਾਏ ਹੁੰਦੇ ਹਨ |
-
ਹੈਵਲੌਕ ਵਿੱਚ ਘਰਾਂ ਦੀ ਕਿਸਮ
-
ਹੈਵਲੌਕ ਵਿੱਚ ਘਰਾਂ ਦੀ ਕਿਸਮ
-
ਬੱਤਖਾਂ ਲਈ ਛਾਉਰਾ
ਤਸਵੀਰਾਂ
ਸੋਧੋ-
ਰਾਧਾ ਨਗਰ ਬੀਚ
-
ਰਾਧਾ ਨਗਰ ਬੀਚ
-
ਰਾਧਾ ਨਗਰ ਬੀਚ ਸੂਰਜ ਅਸਤ ਹੋਣ ਸਮੇਂ
-
ਐਲੀਫੈਂਟਾ ਬੀਚ
-
ਕਾਲਾ ਪੱਥਰ ਬੀਚ
-
ਕਾਲਾ ਪੱਥਰ ਬੀਚ
ਹਵਾਲੇ
ਸੋਧੋ- ↑ [1]
- ↑ "ਪੁਰਾਲੇਖ ਕੀਤੀ ਕਾਪੀ". Archived from the original on 2009-01-23. Retrieved 2016-03-28.
{{cite web}}
: Unknown parameter|dead-url=
ignored (|url-status=
suggested) (help) Archived 2009-01-23 at the Wayback Machine.
ਬਾਹਰੀ ਲਿੰਕ
ਸੋਧੋ- ਹੈਵਲੌਕ ਟਾਪੂ travel guide from Wikivoyage
- Havelock Island Andaman Photographs as on September 2010
- Havelock Island Andaman Archived 2016-03-23 at the Wayback Machine.
11°58′N 93°00′E / 11.967°N 93.000°E{{#coordinates:}}: cannot have more than one primary tag per page