ਹੋਮ ਰੂਲ ਅੰਦੋਲਨ ਜਾਂ ਕੁੱਲ ਹਿੰਦ ਹੋਮ ਰੂਲ ਲੀਗ, ਇੱਕ ਰਾਸ਼ਟਰੀ ਰਾਜਨੀਤਕ ਸੰਗਠਨ ਸੀ ਜਿਸਦੀ ਸਥਾਪਨਾ 1916 ਵਿੱਚ ਬਾਲ ਗੰਗਾਧਰ ਤਿਲਕ ਭਾਰਤ ਵਿੱਚ ਸਵਰਾਜ ਲਈ ਰਾਸ਼ਟਰੀ ਮੰਗ ਦੀ ਅਗਵਾਈ ਕਰਨ ਲਈ ਹੋਮ ਰੂਲ ਦੇ ਨਾਮ ਨਾਲ ਕੀਤੀ ਗਈ ਸੀ। ਭਾਰਤ ਨੂੰ ਬਰਤਾਨਵੀ ਰਾਜ ਵਿੱਚ ਇੱਕ ਡੋਮੀਨੀਅਨ ਦਾ ਦਰਜਾ ਪ੍ਰਾਪਤ ਕਰਨ ਲਈ ਅਜਿਹਾ ਕੀਤਾ ਗਿਆ ਸੀ। ਉਸ ਸਮੇਂ ਬ੍ਰਿਟਿਸ਼ ਸਾਮਰਾਜ ਦੇ ਅੰਦਰ ਆਸਟਰੇਲੀਆ, ਕਨੇਡਾ, ਦੱਖਣ ਅਫਰੀਕਾ, ਨਿਊਜੀਲੈਂਡ ਅਤੇ ਨਿਊਫਾਉਂਡਲੈਂਡ ਡੋਮੀਨੀਅਨ ਦੇ ਰੂਪ ਵਿੱਚ ਸਥਾਪਤ ਸਨ।

ਹੋਮ ਰੂਲ ਝੰਡਾ

ਪਿਛੋਕੜਸੋਧੋ

ਪਹਿਲੇ ਵਿਸ਼ਵ ਯੁੱਧ ਦੀ ਪਿੱਠਭੂਮੀ ਵਿੱਚ ਇੰਡੀਅਨ ਹੋਮ ਰੂਲ ਲੀਗ ਦੀ ਲਹਿਰ ਭਾਰਤ ਵਿੱਚ ਸ਼ੁਰੂ ਹੋਈ। ਭਾਰਤ ਸਰਕਾਰ ਐਕਟ (1909) ਰਾਸ਼ਟਰੀ ਨੇਤਾਵਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਿਹਾ। ਪਰ, ਸੂਰਤ ਵਿੱਚ ਕਾਂਗਰਸ ਦੀ ਫੁੱਟ ਅਤੇ ਤਿਲਕ ਵਰਗੇ ਨੇਤਾਵਾਂ ਦੀ ਗੈਰ-ਹਾਜ਼ਰੀ, ਜੋ ਕਿ ਮਾਂਡਲੇ ਵਿੱਚ ਕੈਦ ਸੀ, ਦਾ ਮਤਲਬ ਸੀ ਕਿ ਰਾਸ਼ਟਰਵਾਦੀ ਜਵਾਬ ਮੱਠਾ ਸੀ।

1915 ਤਕ, ਕਈ ਕਾਰਕਾਂ ਨੇ ਰਾਸ਼ਟਰਵਾਦੀ ਅੰਦੋਲਨ ਦੇ ਨਵੇਂ ਪੜਾਅ ਲਈ ਪਿੜ ਬੰਨ੍ਹਿਆ। ਐਨੀ ਬੇਸੈਂਟ ਦੇ ਉਭਾਰ ਵਿੱਚ ਵਾਧਾ (ਜੋ ਆਇਰਿਸ਼ ਮੂਲ ਦੀ ਸੀ ਅਤੇ ਆਇਰਿਸ਼ ਹੋਮ ਰੂਲ ਲਹਿਰ ਦੀ ਇੱਕ ਦ੍ਰਿੜ ਸਮਰਥਕ ਸੀ), ਜਲਾਵਤਨੀ ਤੋਂ ਤਿਲਕ ਦੀ ਵਾਪਸੀ ਅਤੇ ਕਾਂਗਰਸ ਵਿੱਚ ਵੰਡ ਦੇ ਹੱਲ ਲਈ ਵਧ ਰਹੀ ਮੰਗ ਨੇ ਭਾਰਤ ਵਿੱਚ ਸਿਆਸੀ ਦ੍ਰਿਸ਼ ਨੂੰ ਗਰਮਾਇਆ। ਭਾਰਤ ਵਿੱਚ ਗ਼ਦਰ ਲਹਿਰ ਨੂੰ ਦਬਾਅ ਦੇਣ ਦੇ ਕਾਰਨ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਨਾਰਾਜ਼ਗੀ ਦਾ ਮਾਹੌਲ ਬਣਿਆ ਹੋਇਆ ਸੀ। 1914 ਵਿੱਚ ਹੀ ਐਨੀ ਬੇਸੈਂਟ ਨੇ ਆਪਣੀਆਂ ਗਤੀਵਿਧੀਆਂ ਦੇ ਖੇਤਰ ਨੂੰ ਵਧਾਉਣ ਦਾ ਅਤੇ ਆਇਰਿਸ਼ ਹੋਮ ਰੂਲ ਲੀਗ ਦੀ ਤਰਜ਼ ਤੇ ਹੋਮ ਰੂਲ ਲਈ ਅੰਦੋਲਨ ਖੜਾ ਕਰਨ ਦਾ ਫੈਸਲਾ ਕਰ ਲਿਆ ਸੀ।[1]

ਹਵਾਲੇਸੋਧੋ

  1. India's struggle for Independence, Bipan Chandra, p161