ਗ਼ਦਰ ਪਾਰਟੀ

ਭਾਰਤੀ ਕ੍ਰਾਂਤੀਕਾਰੀ ਦਲ
(ਗ਼ਦਰ ਲਹਿਰ ਤੋਂ ਰੀਡਿਰੈਕਟ)

ਗ਼ਦਰ ਪਾਰਟੀ [: ग़दर पार्टी (ਦੇਵਨਾਗਰੀ), غدر پارٹی (ਨਸਤਾਲੀਕ਼)]; ਗੁਲਾਮ ਭਾਰਤ ਨੂੰ ਅੰਗਰੇਜ਼ਾਂ ਤੋਂ ਆਜਾਦ ਕਰਾਉਣ ਦੇ ਉਦੇਸ਼ ਨਾਲ ਬਣਾਇਆ ਇੱਕ ਸੰਗਠਨ ਸੀ। ਇਸਨੂੰ ਅਮਰੀਕਾ ਅਤੇ ਕਨੇਡਾ[1] ਦੇ ਪੰਜਾਬੀਆ ਨੇ 25 ਜੂਨ 1913 ਵਿੱਚ ਬਣਾਇਆ ਸੀ। ਇਸਨੂੰ ਪ੍ਰਸ਼ਾਂਤ ਤਟ ਦੀ ਹਿੰਦੀ ਐਸੋਸੀਏਸ਼ਨ (Hindi Association of the Pacific Coast) ਵੀ ਕਿਹਾ ਜਾਂਦਾ ਸੀ। ਇਹ ਪਾਰਟੀ ਗ਼ਦਰ ਨਾਮ ਦਾ ਪੱਤਰ ਵੀ ਕੱਢਦੀ ਸੀ ਜੋ ਉਰਦੂ ਅਤੇ ਪੰਜਾਬੀ ਵਿੱਚ ਛਪਦਾ ਸੀ। ਪਹਿਲਾ ਵਿਸ਼ਵ ਯੁੱਧ ਦੇ ਛਿੜਦੇ ਹੀ ਜਦੋਂ ਭਾਰਤ ਦੇ ਹੋਰ ਦਲ ਅੰਗਰੇਜਾਂ ਨੂੰ ਸਹਿਯੋਗ ਦੇ ਰਹੇ ਸਨ ਗ਼ਦਰੀਆਂ ਨੇ ਅੰਗਰੇਜੀ ਰਾਜ ਦੇ ਵਿਰੁੱਧ ਜੰਗ ਘੋਸ਼ਿਤ ਕਰ ਦਿੱਤੀ।ਭਾਈ ਰਤਨ ਸਿੰਘ ਅਤੇ ਭਾਈ ਸੰਤੋਖ ਸਿੰਘ ਅਮਰੀਕਾ ਤੋਂ ਅਗਸਤ 1922 ਵਿੱਚ ਤੁਰ ਕੇ 24 ਸਤੰਬਰ 1922 ਨੂੰ ਮਾਸਕੋ ਪਹੁੰਚੇ। ਉਹਨਾਂ ਨੇ ਮਈ 1923 ਤੱਕ ਉੱਥੇ ਠਹਿਰ ਕੇ ਸਮਾਜਵਾਦੀ ਰਾਜ ਪ੍ਰਬੰਧ ਬਾਰੇ ਜਾਣਕਾਰੀ ਹਾਸਲ ਕੀਤੀ। ਨਵੀਂ ਵਿਚਾਰਧਾਰਾ ਨਾਲ ਜੁੜ ਕੇ ਲਏ ਫੈਸਲੇ ਅਨੁਸਾਰ ਭਾਈ ਰਤਨ ਸਿੰਘ ਨੇ ਅਮਰੀਕਾ ਅਤੇ ਹੋਰ ਮੁਲਕਾਂ ਵਿਚੋਂ ਗਦਰੀਆਂ ਨੂੰ ਮਾਸਕੋ ਦੀ ਪੂਰਬੀ ਯੂਨੀਵਰਸਿਟੀ ਵਿੱਚ ਸਿੱਖਿਆ ਪ੍ਰਾਪਤੀ ਲਈ ਭੇਜਣ ਅਤੇ ਭਾਈ ਸੰਤੋਖ ਸਿੰਘ ਨੇ ਹਿੰਦੁਸਤਾਨ ਜਾ ਕੇ ਨਵੇਂ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਓਟ ਲਈ।[2]

ਗ਼ਦਰ ਦੀ ਗੂੰਜ, ਗ਼ਦਰੀ ਵੀਰਾਂ ਦੀਆਂ ਰਾਸ਼ਟਰਵਾਦੀ ਅਤੇ ਸਮਾਜਵਾਦੀ ਲਿਖਤਾਂ ਦੀ ਇੱਕ ਪਹਿਲੀ ਪ੍ਰਕਾਸ਼ਨਾ ਜਿਸ ਤੇ 1913 ਵਿੱਚ ਪਾਬੰਦੀ ਲਾ ਦਿੱਤੀ ਗਈ ਸੀ

ਸ਼ਬਦ ਉਤਪਤੀ ਸੋਧੋ

ਗ਼ਦਰ ਅਰਬੀ ਤੋਂ ਬਣਿਆ ਉਰਦੂ ਸ਼ਬਦ ਹੈ ਜਿਸਦਾ ਅਰਥ ਹੈ-ਬਗਾਵਤ ਜਾਂ ਵਿਦਰੋਹ। ਜਿਵੇਂ ਕਿ ਪਾਰਟੀ ਦੇ ਸੰਸਥਾਪਕਾਂ ਵਿਚੋਂ ਇਕ, ਕਰਤਾਰ ਸਿੰਘ ਸਰਾਭਾ ਨੇ ਗ਼ਦਰ ਅਖਬਾਰ ਦੇ ਪਹਿਲੇ ਅੰਕ ਵਿੱਚ ਲਿਖਿਆ ਸੀ: “ਅੱਜ ਵਿਦੇਸ਼ੀ ਧਰਤੀ ਤੇ ‘ਗਦਰ’ ਸ਼ੁਰੂ ਹੁੰਦਾ ਹੈ, ਪਰ ਸਾਡੇ ਦੇਸ਼ ਦੀ ਜ਼ਬਾਨ ਵਿਚ, ਬ੍ਰਿਟਿਸ਼ ਰਾਜ ਵਿਰੁੱਧ ਲੜਾਈ। ਸਾਡਾ ਨਾਂ ਕੀ ਹੈ? ਗ਼ਦਰ। ਸਾਡਾ ਕੰਮ ਕੀ ਹੈ? ਗ਼ਦਰ। ਇਨਕਲਾਬ ਕਿੱਥੇ ਹੋਏਗਾ? ਭਾਰਤ ਵਿਚ। ਉਹ ਸਮਾਂ ਜਲਦੀ ਆਵੇਗਾ ਜਦੋਂ ਰਾਈਫਲਾਂ ਅਤੇ ਖੂਨ ਕਲਮਾਂ ਅਤੇ ਸਿਆਹੀ ਦੀ ਜਗ੍ਹਾ ਲੈਣਗੇ। ਸੰਸਥਾ ਦਾ ਨਾਮ ਮੁੱਖ ਤੌਰ ਤੇ ਇਸਦੇ ਮੈਂਬਰਾਂ ਦੁਆਰਾ "ਗ਼ਦਰ ਪਾਰਟੀ" ਦਿੱਤਾ ਗਿਆ ਸੀ।

ਗ਼ਦਰ ਲਹਿਰ ਦੀਆਂ ਖਾਸੀਅਤਾਂ ਸੋਧੋ

ਇਨਕਲਾਬੀ ਸਿਆਸਤ ਸੋਧੋ

ਗ਼ਦਰ ਲਹਿਰ ਇੱਕ ਅਜਿਹੀ ਲਹਿਰ ਸੀ ਜਿਸ ਨੇ ਪਹਿਲੀ ਵਾਰ ਅੰਗਰੇਜ਼ ਸਾਮਰਾਜ ਸਾਹਮਣੇ ਇਨਕਲਾਬੀ ਸਿਆਸੀ ਬਦਲ ਪੇਸ਼ ਕੀਤਾ। ਇਸ ਨੇ ਅੰਗਰੇਜ਼ ਸਾਮਰਾਜ ਨੂੰ ਬਦਲਣ ਅਤੇ ਲੋਕ-ਪੱਖੀ ਨਿਜ਼ਾਮ ਤੇ ਭਵਿੱਖ ਨੂੰ ਸਿਰਜਣ ਦਾ ਸੁਪਨਾ ਸਾਹਮਣੇ ਲਿਆਂਦਾ। ਇਸ ਸੁਪਨੇ ਨੂੰ ਸੰਪੂਰਨ ਕਰਨ ਲਈ ਗ਼ਦਰੀਆਂ ਨੇ ਸਿਆਸੀ ਪਾਰਟੀ ਦੀ ਉਸਾਰੀ ਤੇ ਸਿਆਸਤ ਦੀ ਮਹੱਤਤਾ ਨੂੰ ਸਮਝਿਆ। ਗ਼ਦਰੀਆਂ ਦੀ ਇਸ ਸਮਝ ਨੇ ਉਹਨਾਂ ਨੂੰ ਗੁਲਾਮੀ ਦਾ ਤੀਬਰ ਅਹਿਸਾਸ ਕਰਵਾਇਆ ਤੇ ਆਜ਼ਾਦੀ ਲਈ ਸਿਆਸੀ ਚੇਤਨਾ ਦੀ ਜ਼ਰੂਰਤ ਵੱਲ ਜ਼ੋਰ ਦੇਣ ਦੇ ਰਾਹ ਤੋਰਿਆ|ਗ਼ਦਰ ਪਾਰਟੀ ਵੱਲੋਂ ਭਾਰਤ ਵਿੱਚ ਰੂਸ ਵਰਗੀ ਕ੍ਰਾਂਤੀ ਲਿਆਉਣ ਦਾ ਆਪਣਾ ਨਿਸ਼ਾਨਾ ਮਿਥਿਆ ਅਤੇ ਰੂਸੀ ਇਨਕਲਾਬ ਦੇ ਸਿਧਾਂਤ ਨੂੰ ਸਮਝਣ ਅਤੇ ਅਧਿਐਨ ਕਰਨ ਦਾ ਫੈਸਲਾ ਲਿਆ।[3]ਗ਼ਦਰ ਪਾਰਟੀ ਨੇ ਭਾਰਤ ਵਿੱਚ ਗ਼ਦਰ ਕਰਕੇ ਅੰਗਰੇਜ਼ਾਂ ਦਾ ਤਖਤਾ ਪਲਟ ਦੇਣ ਦੀ ਕੋਸ਼ਿਸ਼ ਕੀਤੀ ਉਹ ਕੋਸ਼ਿਸ਼ ਅਸਫਲ ਰਹੀ। ਪਰ ਇਸ ਉਪਰਾਲੇ ਨੇ ਪੰਜਾਬ ਦੀ ਮਾਨਸਿਕਤਾ ਵਿਚ ਅਜਿਹਾ ਖਮੀਰ ਪੈਦਾ ਕੀਤਾ ਜਿਸ ’ਚੋਂ ਰੌਲਟ ਐਕਟ ਵਿਰੋਧੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਮੁਜ਼ਾਰਾ ਅੰਦੋਲਨ ਅਤੇ ਹੋਰ ਕਈ ਕਿਸਾਨ ਤੇ ਮਜ਼ਦੂਰ ਅੰਦੋਲਨ ਪੈਦਾ ਹੋਏ।[4]

ਇਹ ਸਿੱਖਾਂ ਦੁਆਰਾ ਹੀ ਚਲਾਈ ਲਹਿਰ ਸੀ ਸੋਧੋ

ਗ਼ਦਰੀਆਂ ਵਿੱਚ ਬਹੁ-ਗਿਣਤੀ ਸਿੱਖਾਂ ਦੀ ਹੀ ਸੀ। ਇਸ ਨੁਕਤੇ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਗ਼ਦਰੀਆਂ ਦੀ ਸਿਆਸਤ ਨੂੰ ਸਮਝਿਆ ਜਾਵੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤੇ ਗ਼ਦਰੀ ਪੰਜਾਬੀ, ਸਿੱਖ, ਅੰਮ੍ਰਿਤਧਾਰੀ, ਜੱਟ-ਸਿੱਖ, ਨਾਮਕੱਟੇ ਫੌਜੀ, ਕਿਸਾਨ ਆਦਿ ਸਨ। ਪਰ ਇਸ ਲਹਿਰ ਵਿੱਚ 95% ਸਿੱਖ ਹੀ ਸਨ। ਤੇ ਇਸ ਲਹਿਰ ਦਾ ਮੋਢੀ ਸੀ। ਬਾਬਾ ਸੋਹਣ ਸਿੰਘ ਭਕਨਾ ਜੋ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਸੀ।

ਸਾਮਰਾਜੀ ਲੁੱਟ ਤੋਂ ਤੰਗ ਸੋਧੋ

ਗ਼ਦਰੀ ਆਪਣੇ ਮੁਲਕ ਦੀ ਸਾਮਰਾਜੀ ਲੁੱਟ ਤੋਂ ਤੰਗ ਆ ਕੇ ਪਰਦੇਸੀਂ ਗਏ ਸਨ। ਆਪਣੇ ਘਰ ਦੀ ਘੋਰ ਗਰੀਬੀ ਤੇ ਪਰਦੇਸ ਵਿਚਲੇ ਨਸਲਵਾਦ ਨੇ ਉਹਨਾਂ ਨੂੰ ਦੂਹਰੀ ਗੁਲਾਮੀ ਦਾ ਅਹਿਸਾਸ ਕਰਵਾਇਆ ਸੀ। ਇਸ ਦੂਹਰੀ ਗੁਲਾਮੀ ਨੂੰ ਖ਼ਤਮ ਕਰਨ ਲਈ ਉਹਨਾਂ ਨੇ ਸਿਰ ਤਲੀ ’ਤੇ ਰੱਖੇ ਸਨ। ਉਹ ਮੌਤ ਤੋਂ ਬੇਪਰਵਾਹ ਹੋ ਕੇ ਇਨਕਲਾਬੀ ਸਿਆਸਤ ਦੇ ਮੈਦਾਨ ਵਿੱਚ ਕੁੱਦੇ ਸਨ। ਇਸ ਸਿਆਸਤ ਵਿੱਚੋਂ ਹੀ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ’ ਨਾਂ ਦੀ ਜਥੇਬੰਦੀ ਦਾ ਜਨਮ ਹੋਇਆ ਸੀ। ਇਸ ਜਥੇਬੰਦੀ ਨੇ ਆਪਣੇ ਸਿਆਸੀ ਵਿਚਾਰਾਂ ਨੂੰ ਫੈਲਾਉਣ ਲਈ ‘ਗ਼ਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਕੀਤੀ ਸੀ। ਇਸ ਅਖ਼ਬਾਰ ਦੇ ਨਾਂ ’ਤੇ ਹੀ ‘ਗ਼ਦਰ ਪਾਰਟੀ’ ਦਾ ਨਾਂ ਪ੍ਰਚੱਲਿਤ ਹੋ ਗਿਆ ਸੀ।

ਧਾਰਮਿਕ ਵਿਰਸੇ ਤੋਂ ਪ੍ਰੇਰਨਾ ਸੋਧੋ

ਗੱਦਰੀ ਬਾਬੇ ਅਮ੍ਰਿਤਧਾਰੀ ਤੇ ਸੱਚੇ ਸੁੱਚੇ ਸਿੱਖ ਤੇ ਸਿੱਖ ਧਰਮ ਦੇ ਵਿੱਚ ਪੂਰਨ ਬਾਣੀ ਤੇ ਬਾਣੇ ਦੇ ਧਾਰਨੀ ਸੀ। ਤੇ ਉਹ ਅਮਰੀਕਾ ਤੇ ਕਨੇਡਾ ਤੋਂ ਆਪਣੇ ਪੰਜਾਬ ਨੂੰ ਅਜ਼ਾਦ ਕਰਵਾਉਣ ਲਈ ਆਉਣਾ ਚਾਹੁੰਦੇ ਸਨ। ਕਿਉਂਕਿ ਜਦੋ ਉਹ ਸਿੱਖ ਪੰਜਾਬੀ ਅਮਰੀਕਾ ਕਨੇਡਾ ਵਰਗੇ ਮੁਲਕਾਂ ਚ ਗਏ ਸਨ। ਤਾ ਉਦੋਂ ਪੰਜਾਬ ਇੱਕ ਅਜ਼ਾਦ ਦੇਸ਼ ਸੀ। ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਲਤਨਤ ਸੀ। ਗੱਦਰੀ ਤਾ ਆਪਣੇ ਪੰਜਾਬ ਦੇਸ਼ ਨੂੰ ਅੰਗਰੇਜਾ ਤੋਂ ਅਜ਼ਾਦ ਕਰਵਾਉਣਾ ਚਾਹੁੰਦੇ ਸਨ। ਪਰ ਉਹਨਾ ਗੱਦਰੀਆ ਨੂੰ ਇਹ ਪਤਾ ਹੀ ਨੀ ਲੱਗੇ ਕਿਵੇ ਉਹ ਬ੍ਰਿਟਿਸ਼ ਭਾਰਤ ਨੂੰ ਅਜ਼ਾਦ ਕਰਵਾਉਣ ਦੇ ਘੋਲ ਵਿੱਚ ਕੁੱਦ ਪਏ।

ਗੱਦਰੀ ਬਾਬੇ ਪੂਰਨ ਤੌਰ ਤੇ ਪੱਕੇ ਧਰਮੀ ਸੀ ਸੋਧੋ

ਗ਼ਦਰੀਆਂ ਦੀ ਸਿਆਸਤ ਉਹਨਾਂ ਗਰੀਬ ਸਿੱਖਾਂ ਦੇ ਹੱਕ ਵਿੱਚ ਭੁਗਤਦੀ ਸੀ ਜੋ ਕਿਰਤ ਕਰਦੇ ਸਨ ਤੇ ਵੰਡ ਕੇ ਛਕਦੇ ਸਨ ਅਤੇ ਕਿਰਤੀ ਲੋਕਾਂ ਦੇ ਰਾਜ ਲਈ ਨਾਮ ਜਪ ਕੇ ਆਤਮਿਕ ਸ਼ਕਤੀ ਪ੍ਰਾਪਤ ਕਰਦੇ ਸਨ। ਗ਼ਦਰੀ ਬਾਬਿਆਂ ਵਿੱਚੋਂ ਜੋ ਅੰਮ੍ਰਿਤਧਾਰੀ ਸਨ। ਗ਼ਦਰੀਆਂ ਬਾਬੇ ਪੱਕੇ ਧਰਮੀ ਸੀ। ਤੇ ਉਹਨਾਂ ਵਿੱਚੋ ਪਾਰਟੀ ਦੇ ਪਹਿਲੇ ਜਨਰਲ ਸਕੱਤਰ ਬਾਬਾ ਸੋਹਣ ਸਿੰਘ ਭਕਨਾ ਜੀ, ਖ਼ਜ਼ਾਨਚੀ ਪੰਡਤ ਕਾਸ਼ੀ ਰਾਮ ਜੀ ਅਤੇ ਆਰਗੇਨਾਈਜ਼ਿੰਗ ਸਕੱਤਰ ਕਰੀਮ ਬਖ਼ਸ਼ ਤੇ ਮੁਨਸ਼ੀ ਰਾਮ ਜੀ ਸਨ।

ਕਿਰਤੀ ਲੋਕਾਂ ਦੀ ਲਹਿਰ ਸੋਧੋ

ਹੁਣ ਇਹ ਯਰਕਾਊ ਅਤਿਵਾਦੀ ਸਿਆਸਤ ਨੂੰ ਤਿਲਾਂਜਲੀ ਦੇ ਕੇ ਇਨਕਲਾਬੀ ਸਿਆਸਤ ਰਾਹੀਂ ਸਮਾਜ ਦੀ ਬੁਨਿਆਦੀ ਤਬਦੀਲੀ ਵੱਲ ਅਗਰਸਰ ਹੋ ਗਈ ਸੀ। ਪਾਰਟੀ ਲੀਡਰਾਂ ਨੇ ਅੰਨ੍ਹੇ ਜਜ਼ਬੇ ਨੂੰ ਤਿਆਗ ਕੇ ਆਤਮ ਸ਼ਕਤੀ ਨੂੰ ਪਛਾਣਦਿਆਂ ਕਿਰਤੀ ਲੋਕਾਂ ਦੇ ਸੰਗਠਨ ਨੂੰ ਪ੍ਰਮੁੱਖਤਾ ਦੇਣੀ ਸ਼ੁਰੂ ਕਰ ਦਿੱਤੀ ਸੀ। ਗ਼ਦਰੀ ਸਿਆਸਤ ਨੇ ਕਿਰਤੀ-ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਆਪਣੀ ਸਿਆਸਤ ਦੀਆਂ ਵਾਗਾਂ ਸਮਾਜਵਾਦੀ ਇਨਕਲਾਬ ਵੱਲ ਮੋੜ ਲਈਆਂ ਸਨ। ਹੁਣ ਗ਼ਦਰੀਆਂ ਨੂੰ ਸਮਝ ਆ ਚੁੱਕੀ ਸੀ ਕਿ ਦੁਸ਼ਮਣ ਕੇਵਲ ਅੰਗਰੇਜ਼ ਸਾਮਰਾਜ ਹੀ ਨਹੀਂ ਹੈ ਬਲਕਿ ਦੇਸ਼ ਵਿਚਲੇ ਸਰਮਾਏਦਾਰ, ਸ਼ਾਹੂਕਾਰ, ਰਜਵਾੜੇ ਆਦਿ ਵੀ ਕਿਰਤੀਆਂ ਤੇ ਕਿਸਾਨਾਂ ਦੇ ਦੁਸ਼ਮਣ ਹਨ। ਗ਼ਦਰੀਆਂ ਦੀ ਸਿਆਸਤ ਵਿੱਚ ਆਈ ਇਸ ਤਬਦੀਲੀ ਦੇ ਸਿੱਟੇ ਵਜੋਂ ਇਸ ਦਾ ਵਿਚਾਰਧਾਰਕ ਵਿਰੋਧ ਕਾਂਗਰਸ ਨਾਲ ਪੈਦਾ ਹੁੰਦਾ ਹੈ। ਗ਼ਦਰੀ ਸਿਆਸਤ ਤਤਕਾਲੀਨ ਕਾਂਗਰਸ ਪਾਰਟੀ ਨੂੰ ਧਨੀ ਲੋਕਾਂ ਦਾ ਟੋਲਾ ਕਹਿੰਦੀ ਹੈ|

ਗ਼ਦਰੀ ਕਵਿਤਾ ਸੋਧੋ

ਗ਼ਦਰੀ ਕਵਿਤਾ ਦੀਆਂ ਇਹ ਸਤ੍ਹਰਾਂ ਗ਼ਦਰੀ ਸਿਆਸਤ ਦੇ ਪੂਰਨ ਸਵਰਾਜ ਦੀ ਸੁਤੰਤਰਤਾ ਤੋਂ ਸਮਾਜਵਾਦੀ ਸਿਆਸਤ ਵੱਲ ਵਧਣ ਦੀਆਂ ਪ੍ਰਤੀਕ ਹਨ। ਹੁਣ ਇਹ ਲਹਿਰ ਕਿਰਤੀ-ਕਿਸਾਨਾਂ ਨੂੰ ‘ਪੰਚਾਇਤੀ ਰਾਜ’ ਸਥਾਪਤ ਕਰਨ ਲਈ ਚੇਤਨ ਕਰਨ ਲੱਗੀ ਸੀ। ਹੁਣ ਇਸ ਦੇ ਦੁਸ਼ਮਣ ਅੰਗਰੇਜ਼ ਹਾਕਮਾਂ ਦੇ ਨਾਲ-ਨਾਲ ਸਾਮਰਾਜ ਦੇ ਦਲਾਲ ਸਰਮਾਏਦਾਰ ਵੀ ਸਨ। ਗ਼ਦਰੀ ਸਿਆਸਤ ਅੰਦਰੂਨੀ ਤੇ ਬਹਿਰੂਨੀ ਦੁਸ਼ਮਣਾਂ ਦਾ ਸਫ਼ਾਇਆ ਕਰਕੇ ਸਹੀ ਮਾਅਨਿਆਂ ਵਿੱਚ ਪੰਚਾਇਤੀ ਲੋਕ ਰਾਜ ਸਥਾਪਤ ਕਰਨ ਦੀ ਚਾਹਵਾਨ ਸੀ। ਗ਼ਦਰੀ ਜਾਣਦੇ ਸਨ ਕਿ ਇਸ ਸੁਪਨੇ ਦੀ ਪੂਰਤੀ ਕੇਵਲ ਗੱਲਾਂ ਕਰਕੇ ਹੀ ਸੰਭਵ ਨਹੀਂ ਹੋ ਸਕਣੀ ਸਗੋਂ ਲੋਕਪੱਖੀ ਸਿਆਸਤ ਨੂੰ ਅਮਲ ਵਿੱਚ ਢਾਲ ਕੇ ਹੀ ਸੰਭਵ ਹੋ ਸਕਦੀ ਹੈ। ਇਹ ਸਿਆਸਤ ਸਿਰ ਦੀ ਮੰਗ ਕਰਦੀ ਹੈ। ਗ਼ਦਰੀ ਸਿਰ ਦੀ ਬਾਜ਼ੀ ਲਾਉਣ ਤੋਂ ਕਦੇ ਪਿੱਛੇ ਨਾ ਹਟੇ। ਉਹ ਆਪਣੇ ਸੱਚੇ-ਸੁੱਚੇ ਕਿਰਦਾਰ, ਕੁਰਬਾਨੀ ਤੇ ਸਿਦਕਦਿਲੀ ਕਰਕੇ ਅੱਜ ਵੀ ਯਾਦ ਕੀਤੇ ਜਾਂਦੇ ਹਨ।

ਕਵਿਤਾ ਸੋਧੋ

ਡੇਰਾ ਆਣ ਅਮਰੀਕਾ ਦੇ ਵਿਚ ਲਾਇਆ , ਹਰਿਦਿਆਲ ਹੋਰੀਂ ਮੇਹਰਵਾਨ ਹੋਏ
ਪਾਜ ਖੋਲਿਆ ਕੁੱਲ ਫਰਗੀਆ ਦਾ , ਦਰਸ਼ਨ ਗਦਰ ਅਖਬਾਰ ਦੇ ਆਣ ਹੋਏ।
ਅਸੀਂ ਦੇਸ ਦਾ ਛੱਡ ਖਿਆਲ ਦਿੱਤਾ , ਤਾਹੀਓ ਦੋਸਤੋ ਕੰਮ ਵੈਰਾਨ ਹੋਏ।
ਗੋਰੇ ਗੱਲ ਕੀ ਅਸਾ ਦੇ ਹੈਨ ਅੱਗੇ , ਲੜਨ ਮਰਨ ਦੇ ਜਦੋਂ ਧਿਆਨ ਹੋਏ।
ਚਲੋ ਦੇਸ ਨੂੰ ਚੱਲੀਏ ਜੁਧ ਕਰਨੇ , ਇਹੋ ਆਖ਼ਰੀ ਬਚਨ ਫ਼ਰਮਾਨ ਹੋਏ।
ਗਿੱਦੜ ਪਿਛਾਂਹ ਤੇ ਜਾਣਗੇ ਸ਼ੇਰ ਅਗੇ , ਜਦੋਂ ਬਿਗਲ ਲੜਾਈ ਦੇ ਆਣ ਹੋਏ।

( ਇਹ ਕਵਿਤਾ 10 ਮਾਰਚ 1914 ਦੇ ਗਦਰ ਦੇ ਅੰਕ ਸਫਾ 113 ਵਿੱਚ ਛਪੀ ਸੀ।)

ਗ਼ਦਰੀ ਮੈਂਬਰ ਸੋਧੋ

ਇਨ੍ਹਾਂ ਗ਼ਦਰੀ ਸਿਆਸਤਦਾਨ ਹਨ ਜਿਹਨਾਂ ਦੇ ਪਰਸੁਆਰਥ ਤੇ ਤਿਆਗਮਈ ਜੀਵਨ ਤੋਂ ਅਜੋਕੀ ਅਗਾਂਹਵਧੂ ਸਿਆਸਤ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਜਦੋਂ ਅਸੀਂ ਖੱਬੇ-ਪੱਖੀ ਸਿਆਸਤ ਦੀ ਇਤਿਹਾਸਕ ਗਤੀਸ਼ੀਲਤਾ ’ਤੇ ਨਜ਼ਰ ਮਾਰਦੇ ਹਾਂ ਤਾਂ ਨਤੀਜੇ ਨਿਰਾਸ਼ਾਜਨਕ ਹੀ ਨਿਕਲਦੇ ਹਨ।

ਗ਼ਦਰੀ ਸਿਆਸਤ ਸੋਧੋ

ਗ਼ਦਰੀ ਸਿਆਸਤ ਦੀ ਵਿਰਾਸਤ ਨੂੰ ਅਗਾਂਹ ਲੈ ਜਾਣ ਵਾਲੀ ਸਿਆਸਤ ਉਹ ਸਿੱਟੇ ਨਾ ਕੱਢ ਸਕੀ ਜੋ ਗ਼ਦਰੀਆਂ ਨੇ ਕਦੇ ਸੋਚੇ ਸਨ। ਅਜੋਕੇ ਵਿਸ਼ਵੀਕਰਨ ਦੇ ਦੌਰ ਵਿੱਚ ਜਦੋਂ ਹਿੰਦੁਸਤਾਨ ਇੱਕ ਵਾਰ ਫੇਰ ਨਵ-ਸਾਮਰਾਜੀ ਨੀਤੀਆਂ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ, ਇਸ ਵੇਲੇ ਭਾਰਤ ਦੀ ਲੋਕ-ਪੱਖੀ ਸਿਆਸਤ ਪੂਰੀ ਤਰ੍ਹਾਂ ਹਾਸ਼ੀਏ ’ਤੇ ਚਲੀ ਗਈ ਹੈ। ਅੱਜ ਜਦੋਂ ਪੂਰੀ ਦੁਨੀਆ ਵਿੱਚ ਪੂੰਜੀਵਾਦੀ ਸੰਕਟ ਦੇ ਸਿੱਟੇ ਵਜੋਂ ਲੋਕ-ਪੱਖੀ ਸਿਆਸਤ ਦੇ ਉਭਾਰ ਲਈ ਜ਼ਮੀਨ ਤਿਆਰ ਹੋ ਰਹੀ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਹਿੰਦੁਸਤਾਨ ਦੀ ‘ਲੋਕ-ਪੱਖੀ’ ਸਿਆਸਤ ਲੋਕਾਂ ਤੋਂ ਦੂਰ ਹੋ ਕੇ ਕਿਉਂ ਖੜੀ ਹੈ। ਅਨੇਕਾਂ ਧੜਿਆਂ ਵਿੱਚ ਵੰਡੀ ਲੋਕ-ਪੱਖੀ ਸਿਆਸਤ ਗ਼ਦਰੀਆਂ ਦੀ ਸਿਆਸਤ ਤੋਂ ਕੋਈ ਸਾਰਥਕ ਸਬਕ ਨਾ ਸਿੱਖਦੀ ਨਜ਼ਰ ਆ ਰਹੀ ਹੈ। ਲੋਕ-ਪੱਖੀ ਸਿਆਸਤ ਦੀ ਲਗਪਗ ਅਣਹੋਂਦ ਵਰਗੀ ਸਥਿਤੀ ਵੇਖ ਕੇ ਤਾਂ ਲੱਗਦਾ ਹੈ ਕਿ ਗ਼ਦਰੀਆਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਗ਼ਦਰ ਲਹਿਰ ਦੀਆਂ ਅਜੇ ਕਈ ਹੋਰ ਜਨਮ-ਸ਼ਤਾਬਦੀਆਂ ਦੀ ਲੋੜ ਪਵੇਗੀ।ਅਜੋਕੇ ਸਮੇਂ ਗ਼ਦਰੀ ਵਿਰਾਸਤ ਦੇ ਅਹਿਮ ਮੁੱਲਾਂ ਨੂੰ ਬਦਲਵੀਂ ਸਿਆਸਤ ਦੇ ਰੂਪ ਵਿੱਚ ਵਿਕਸਤ ਕਰਨ ਲਈ ਪ੍ਰੇਰਨਾ ਸਰੋਤ ਸਮਝਣਾ ਚਾਹੀਦਾ ਹੈ। ਇਹ ਕਿਸੇ ਵੀ ਸਮਾਜ ਦੇ ਗ਼ਲਬੇ ਨੂੰ ਪਰ੍ਹੇ ਕਰਨ ਲਈ ਸੰਘਰਸ਼ ਦੀ ਕਾਮਯਾਬੀ ਲਈ ਜ਼ਰੂਰੀ ਹੈ। ਹਰ ਸਮੇਂ ਲੋਕਾਂ ਦੀ ਤਾਕਤ ਨੂੰ ਸੰਘਰਸ਼ਾਂ ਵਿੱਚ ਇਨਕਲਾਬੀ ਚੇਤਨਤਾ ਦਾ ਰੰਗ ਚਾੜ੍ਹਨ ਤੋਂ ਉੱਪਰ ਉੱਠ ਕੇ ਬਦਲਵੀਂ ਰਾਜਨੀਤੀ ਦਾ ਨਕਸ਼ਾ ਲੋਕਾਂ ਦੇ ਸਨਮੁੱਖ ਰੱਖਣਾ ਜ਼ਰੂਰੀ ਹੁੰਦਾ ਹੈ। ਗ਼ਦਰੀ ਬਾਬਿਆਂ ਨੇ ਜਿਵੇਂ ਆਪਣੇ ਟੀਚਿਆਂ ਵਿੱਚ ਰੱਖਿਆ ਸੀ ਅਤੇ ਬਾਅਦ ਵਿੱਚ ਭਗਤ ਸਿੰਘ ਹੋਰਾਂ ਨੇ ਸਮਾਜ ਦੀ ਕਾਇਆ-ਕਲਪ ਲਈ ਸਮਾਜਵਾਦੀ ਮਾਡਲ ਦਾ ਨਕਸ਼ਾ ਲੋਕਾਂ ਅੱਗੇ ਪੇਸ਼ ਕੀਤਾ ਸੀ। ਦਰਅਸਲ, ਗ਼ਦਰ ਪਾਰਟੀ ਨੇ ਗ਼ਦਰੀ ਬਾਬਿਆਂ ਵੱਲੋਂ ਮੁੱਦਿਆਂ ਉੱਪਰ ਆਧਾਰਿਤ ਹਕੀਕੀ ਰਾਜਨੀਤੀ ਪੇਸ਼ ਕਰਨ ਦਾ ਕਾਰਜ ਕੀਤਾ। ਅੱਜ ਦੇ ਸਮਾਜ ਦੇ ਹਾਲਾਤ ਦਾ ਵਿਸ਼ਲੇਸ਼ਣ ਕਰਨਾ ਅਤੇ ਇਸ ਵਿੱਚ ਸੰਘਰਸ਼ਸ਼ੀਲ ਹਿੱਸਿਆਂ ਨੂੰ ਸਵੈ-ਵਿਸ਼ਲੇਸ਼ਣ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਹੋਣਾ ਪਵੇਗਾ। ਵਾਤਾਵਰਣ ਉੱਪਰ ਅੰਦੋਲਨ, ਦਲਿਤਾਂ ਦੇ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਮਸਲਿਆਂ ਉੱਪਰ ਸੰਘਰਸ਼, ਧਾਰਮਿਕ ਤੇ ਸੱਭਿਆਚਾਰਕ ਤੌਰ ’ਤੇ ਘੱਟ ਗਿਣਤੀਆਂ ਨਾਲ ਵਿਤਕਰੇ ਦਾ ਸਵਾਲ ਆਦਿ ਕਈ ਕਿਸਮ ਦੀਆਂ ਨਵੀਆਂ ਸਮਾਜਿਕ ਲਹਿਰਾਂ ਸੰਘਰਸ਼ ਸਦਕਾ ਆਪਣਾ ਰਾਹ ਤਲਾਸ਼ਣ ਲੱਗੀਆਂ ਹਨ।[5]

2 ਮਾਰਚ 1915 ਸੋਧੋ

ਦੇਸ਼ ਦੀ ਅਜ਼ਾਦੀ ਵਾਸਤੇ ਚੱਲੀ ਗਦਰ ਲਹਿਰ ਦਾ ਪ੍ਰਭਾਵ ਵਿਦੇਸ਼ਾਂ ਵਿੱਚ ਵੀ ਫੌਜੀ ਪਲਟਨਾਂ ਤੇ ਪਿਆ।ਸਤੰਬਰ 1914 ਵਿੱਚ ਜਦ ਵਿਦੇਸ਼ਾਂ ਤੋਂ ਗਦਰੀ ਬਾਬੇ ਹਿੰਦ ਨੂੰ ਆਉਣ ਲੱਗੇ ਤਾਂ ਸਿੰਗਾਪੁਰ ਦੇ ਗੁਰਦੁਆਰੇ ਵਿੱਚ ਜਾ ਕੇ ਉਥੋਂ ਦੇ ਵੱਸਦੇ ਭਾਰਤੀਆਂ ਤੇ ਉਥੇ ਆਉਂਦੇ ਫੌਜੀਆਂ ਨੂੰ ਗਦਰ ਕਰਨ ਲਈ ਪ੍ਰੇਰਦੇ। ਉਥੇ ਮੁਸਲਮਾਨਾਂ ਦੀਆਂ ਪੰਜਵੀਂ ਨੇਟਿਵ ਲਾਈਟ ਬਟਾਲੀਅਨ ਤੇ ਮਲਾਇਆ ਰਿਆਸਤੀ ਗਾਇਡ ਨਾਮੀ ਪਲਟਨਾਂ ਸਨ। ਇਨਾਂ ਤੋਂ ਇਲਾਵਾ 36ਵੀਂ ਸਿੱਖ ਬਟਾਲੀਅਨ ਦੀ ਇਕ ਟੁਕੜੀ,ਤੋਪਖਾਨੇ ਦੀਆਂ ਕੁਝ ਟੁੱਕੜੀਆਂ, ਇਕ ਗੋਰਾ ਪਲਟਨ ਤੇ ਸਿੰਘਾਪੁਰ ਦੇ ਗੋਰਿਆਂ ਦੀ ਇਕ ਵੰਲਟੀਅਰ ਕੋਰ ਸੀ। ਇਹਨਾਂ ਪਲਟਨਾਂ ਵਿੱਚ ਚੇਤ ਸਿੰਘ, ਤਰਲੋਕ ਸਿੰਘ, ਸੁੰਦਰ ਸਿੰਘ ਤੇ ਹਰਨਾਮ ਸਿੰਘ ਗਦਰ ਅਖ਼ਬਾਰ ਤੇ ਹੋਰ ਸਾਹਿਤ ਵੰਡਦੇ ਸਨ। ਉਥੇ ਵਿਦਰੋਹ ਨੂੰ ਵੇਖਦਿਆਂ ਮਲਾਇਆ ਰਿਆਸਤੀ ਗਾਇਡ ਪਲਟਨ ਨੂੰ ਪੀਨਾਂਗ ਬਦਲ ਦਿੱਤਾ ਤੇ 36ਵੀਂ ਸਿੱਖ ਪਲਟਨ ਤੋਂ ਹਥਿਆਰ ਰੱਖਵਾ ਲਏ ਗਏ। ਇਸ ਦੇ ਬਾਵਜੂਦ ਪੰਜਵੀਂ ਲਾਈਟ ਪਲਟਨ ਦੇ ਜੁਝਾਰੂਆਂ ਨੇ ਫੈਸਲਾ ਕੀਤਾ, ਕਿ 15 ਫ਼ਰਵਰੀ, 1915 ਦੀ ਸ਼ਾਮ ਨੂੰ ਜਦ ਅਫਸਰਾਂ ਨੇ ਖਾਣੇ ਲਈ ਮੇਜ ਤੇ ਬੈਠਣਾ ਹੈ ,ਉਸ ਵੇਲੇ ਬਗਾਵਤ ਕਰਨੀ ਹੈ। ਅਚਾਨਕ ਉਨਾਂ ਨੂੰ 15 ਫਰਵਰੀ ਦੀ ਸਵੇਰ ਵੇਲੇ ਅਗਲੇ ਦਿਨ 16 ਨੂੰ ਹਾਂਗਕਾਂਗ ਜਾਣ ਦਾ ਹੁਕਮ ਸੁਣਾ ਦਿੱਤਾ।ਸ਼ਾਮ ਤੱਕ ਹਥਿਆਰ ਜਮਾਂ ਕਰਵਾਉਣ ਲਈ ਕਿਹਾ ਗਿਆ। ਦੁਪਹਿਰ ਸਮੇਂ ਜਦ ਉਹ ਅਸਲਾ ਜਮਾ ਕਰ ਰਹੇ ਸਨ ਤਾਂ ਮੌਕਾ ਵੇਖ ਕੇ ਉਨਾਂ ਅੰਗਰੇਜ਼ ਅਫਸਰ ਨੂੰ ਗੋਲੀ ਮਾਰ ਦਿੱਤੀ, ਫਿਰ ਹੋਈ ਇਸ ਬਗਾਵਤ ਵਿੱਚ 8 ਅੰਗਰੇਜ਼ ਅਫਸਰ,9 ਫੌਜੀ,ਇਕ ਔਰਤ ਤੇ 16 ਸ਼ਹਿਰੀ ਮਾਰੇ ਗਏ,ਬੈਰਕ ਤੇ ਕਬਜ਼ਾ ਕਰ ਲਿਆ। 17 ਫ਼ਰਵਰੀ ਨੂੰ ਅੰਗਰੇਜ਼ਾਂ ਦਾ ਹੋਰ ਜੰਗੀ ਜ਼ਹਾਜ ਪਹੁੰਚ ਗਿਆ ਜਿਸ ਦੇ ਸਿਪਾਹੀਆਂ ਨੇ ਸ਼ਾਮ ਤੱਕ 422 ਬਾਗੀ ਗਿਰਫਤਾਰ ਕਰ ਲਏ। 2 ਮਾਰਚ 1915 ਨੂੰ ਪੰਜਵੀਂ ਨੇਟਿਵ ਲਾਈਟ ਬਟਾਲੀਅਨ ਦੇ ਫੌਜੀਆਂ ਹਵਾਲਦਾਰ ਸੁਲੈਮਾਨ, ਕਸੂਲਾ, ਰੁਕਨਦੀਨ, ਇਮਤਿਆਜ਼ ਅਲੀ, ਲਾਇਸ ਨਾਇਕ ਅਬਦੁਲ ਹਜਾਰ ਤੇ ਕੁੱਝ ਹੋਰਾਂ ਨੂੰ ਮੌਤ ਦੀ ਸ਼ਜਾ ਦਿੱਤੀ ਗਈ। ਫੜੇ ਕੁਲ ਬਾਗੀਆਂ ਵਿੱਚੋਂ 41 ਨੂੰ ਕੋਰਟ ਮਾਰਸ਼ਲ ਕਰਕੇ ਗੋਲੀਆਂ ਨਾਲ ਉਡਾ ਦਿੱਤਾ ਗਿਆ। 125 ਨੂੰ ਕੈਦ ਦੀਆਂ ਸ਼ਜਾਵਾਂ ਦਿੱਤੀਆਂ ਗਈਆਂ।

ਹੋਰ ਦੇਖੋ ਸੋਧੋ

  1. http://www.ghadarmemorial.net/ghadarpartyhistory.htm Archived 2015-10-25 at the Wayback Machine.
  2. http://iref.homestead.com/GadarParty.html
  3. http://www.bhagatsinghthind.com/gadarcourage.html Archived 2014-04-03 at the Wayback Machine.

ਹਵਾਲੇ ਸੋਧੋ

  1. Law, Steve. "Oregon marks ties with।ndia revolutionaries". https://joomlakave.com (in ਅੰਗਰੇਜ਼ੀ (ਬਰਤਾਨਵੀ)). Archived from the original on 2019-03-29. Retrieved 2019-03-29. {{cite web}}: External link in |website= (help); Unknown parameter |dead-url= ignored (help)
  2. ਗੁਰਦੇਵ ਸਿੰਘ ਸਿੱਧੂ (2018-11-06). "ਜਦ ਪੰਜਾਬ ਰੂਸ ਨੂੰ ਧਾਵੇ ....... - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). Retrieved 2018-11-06. {{cite news}}: Cite has empty unknown parameter: |dead-url= (help)[permanent dead link]
  3. ਚਰੰਜੀ ਲਾਲ ਕੰਗਣੀਵਾਲ (2018-07-17). "ਕਿਰਤੀ ਕਿਸਾਨ ਪਾਰਟੀ: ਸਥਾਪਨਾ ਤੇ ਮਹੱਤਵ - Tribune Punjabi". Tribune Punjabi. Retrieved 2018-10-09. {{cite news}}: Cite has empty unknown parameter: |dead-url= (help)[permanent dead link]
  4. ਸਵਰਾਜਬੀਰ. "ਗ਼ਦਰ ਪਾਰਟੀ, ਅਤੀਤ ਤੇ ਸਮਕਾਲ". Tribuneindia News Service (in ਅੰਗਰੇਜ਼ੀ). Archived from the original on 2021-06-21. Retrieved 2020-12-20. {{cite news}}: Cite has empty unknown parameter: |dead-url= (help)
  5. ਡਾ. ਕੁਲਦੀਪ ਸਿੰਘ (2018-10-27). "ਸਾਡੇ ਸਮਿਆਂ 'ਚ ਗ਼ਦਰੀ ਵਿਰਾਸਤ ਦੀ ਅਹਿਮੀਅਤ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). Retrieved 2018-11-05. {{cite news}}: Cite has empty unknown parameter: |dead-url= (help)[permanent dead link]