ਹੰਪਟੀ ਡੰਪਟੀ, ਅੰਗਰੇਜ਼ੀ ਭਾਸ਼ਾ ਦੀ ਨਰਸਰੀ ਕਵਿਤਾ ਦਾ ਇੱਕ ਪਾਤਰ/ਚਰਿੱਤਰ ਹੈ ਜੋ ਕਵਿਤਾ ਸ਼ਾਇਦ ਮੂਲ ਤੌਰ ਤੇ ਇੱਕ ਪਹੇਲੀ ਹੈ ਅਤੇ ਅੰਗਰੇਜ਼ੀ ਭਾਸ਼ੀ ਸੰਸਾਰ ਦੀਆਂ ਸਭ ਤੋਂ ਚੰਗੀਆਂ ਪਹੇਲੀਆਂ ਵਿੱਚੋਂ ਇੱਕ ਹੈ। ਇਸਦਾ ਚਿਤਰਨ ਪ੍ਰਤੀਨਿਧੀ ਤੌਰ ਤੇ ਇੱਕ ਆਂਡੇ ਦੇ ਰੂਪ ਵਿੱਚ ਕੀਤਾ ਗਿਆ ਹੈ, ਪਰ ਉਸਨੂੰ ਸਪਸ਼ਟ ਭਾਂਤ ਆਂਡਾ ਨਹੀਂ ਦੱਸਿਆ ਗਿਆ। ਇਸ ਦਾ ਰਿਕਾਰਡ ਪਹਿਲਾ ਵਰਜਨ ਦੇਰ ਅਠਾਰਵੀਂ ਸਦੀ ਦੇ ਇੰਗਲੈਂਡ ਤੋਂ ਅਤੇ ਟਿਊਨ 1870 ਵਿੱਚ ਜੇਮਜ਼ ਵਿਲੀਅਮ ਐਲੀਅਟ ਦੇ ਨਰਸਰੀ ਗੀਤਾਂ  ਵਿੱਚ ਮਿਲਦੀ ਹੈ।[1] ਇਸ ਦੇ ਮੁਢ ਬਾਰੇ ਅਸਪਸ਼ਟਤਾ ਹੈ ਅਤੇ ਮੂਲ ਅਰਥ ਸਪਸ਼ਟ ਕਰਨ ਲਈ ਕਈ ਸਿਧਾਂਤ ਪੇਸ਼ ਕੀਤੇ ਗਏ ਹਨ।

"ਹੰਪਟੀ ਡੰਪਟੀ"
Humpty Dumpty as illustrated by
W. W. Denslow in 1904
ਗੀਤ
ਲੇਖਕਇੰਗਲੈਂਡ

ਹੰਪਟੀ ਡੰਪਟੀ ਪਾਤਰ ਨੂੰ ਇੱਕ ਅਭਿਨੇਤਾ ਜਾਰਜ ਐੱਲ ਫੌਕਸ (1825-77) ਨੇ ਸੰਯੁਕਤ ਰਾਜ ਅਮਰੀਕਾ ਵਿੱਚ ਮਸ਼ਹੂਰ ਕੀਤਾ ਸੀ। ਇੱਕ ਪਾਤਰ ਅਤੇ ਸਾਹਿਤਕ ਇਸ਼ਾਰੇ ਦੇ ਤੌਰ ਤੇ ਅਨੇਕਾਂ ਸਾਹਿਤਕ ਕ੍ਰਿਤੀਆਂ ਅਤੇ ਲੋਕ ਸੰਸਕ੍ਰਿਤੀ ਵਿੱਚ ਇਸ ਚਰਿੱਤਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ ਜਾਂ ਇਸਦੀ ਵੱਲ ਸੰਕੇਤ ਕੀਤਾ ਗਿਆ ਹੈ। ਖਾਸ ਤੌਰ ਤੇ Lewis Carroll ਦੀ Through the Looking-Glass (1872) ਵਿੱਚ ਇਸਨੂੰ ਇਸਤੇਮਾਲ ਕੀਤਾ ਗਿਆ ਹੈ।ਰਾਡ ਫੋਕ ਸਾਂਗ ਇੰਡੈਕਸ ਵਿੱਚ ਇਸ ਕਵਿਤਾ ਦਾ ਅੰਕ 13026 ਹੈ।

ਆਰੰਭ ਸੋਧੋ

 
ਵਾਲਟਰ ਕਰੇਨ ਦੀ, Mother Goose's Nursery Rhymes (1877) ਵਿੱਚ ਇੱਕ ਚਿੱਤਰ ਵਿੱਚ ਹੰਪਟੀ ਡੰਪਟੀ ਇੱਕ ਮੁੰਡੇ ਦੇ ਰੂਪ ਵਿੱਚ ਦਿਖਾਇਆ ਗਿਆ ਹੈ।  Play 

ਸਭ ਤੋਂ ਪਹਿਲਾ ਗਿਆਤ ਵਰਜਨ ਸਮੂਏਲ ਆਰਨੋਲਡ ਦੇ Juvenile Amusements ਵਿੱਚ 1797 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ[2] ਜਿਸਦੇ  ਬੋਲ ਸਨ:

ਆਮ ਪਾਠ ਹੈ:

ਹੰਪਟੀ ਡੰਪਟੀ ਸੈਟ ਆਨ ਏ ਵਾਲ,
ਹੰਪਟੀ ਡੰਪਟੀ ਹੈਡ ਏ ਗਰੇਟ ਫਾਲ;
ਥਰੀਸਕੋਰ ਮੈਂਨ ਐਂਡ ਥਰੀਸਕੋਰ ਮੋਰ,
ਕੈਨ ਨਾਟ ਪਲੇਸ ਹੰਪਟੀ ਡੰਪਟੀ ਐਜ ਹੀ ਵਾਜ਼ ਬਿਫੋਰ..[1]

Humpty Dumpty lay in a beck.
With all his sinews around his neck;
Forty Doctors and forty wrights
Couldn't put Humpty Dumpty to rights![1]

  1. ^ Opie & Opie (1997), pp. 213–5.

ਮਦਰ ਗੂਜੇਜ ਮੇਲੋਡੀ ਦੇ 1803 ਵਿੱਚ ਪ੍ਰਕਾਸ਼ਿਤ ਸੰਸਕਰਣ ਖਰੜੇ ਦੇ ਜ਼ਮੀਮੇ ਦੇ ਰੂਪ ਵਿੱਚ ਹੈ, ਇਹ ਇੱਕ ਭਿੰਨ ਅੰਤਮ ਸਤਰ ਦੇ ਨਾਲ ਹੈ: " ਕੁਡ ਨਾਟ ਸੇਟ ਹੰਪਟੀ ਡੰਪਟੀ ਅਪ ਅਗੇਨ"।[7] ਇਹ 1810 ਵਿੱਚ ਗੈਮਰ ਗਰਟਨ ਦੇ ਗਾਰਲੈਂਡ ਸੰਸਕਰਣ ਵਿੱਚ ਇਸ ਤਰ੍ਹਾਂ ਪ੍ਰਕਾਸ਼ਿਤ ਹੋਈ ਸੀ:

ਹੰਪਟੀ ਡੰਪਟੀ ਸੈਟ ਆਨ ਏ ਵਾਲ,
ਹੰਪਟੀ ਡੰਪਟੀ ਹੈਡ ਏ ਗਰੇਟ ਫਾਲ ;
ਥਰੀਸਕੋਰ ਮੈਂਨ ਐਂਡ ਥਰੀਸਕੋਰ ਮੋਰ,
ਕੁਡ ਨਾਟ ਮੇਕ ਹੰਪਟੀ ਡੰਪਟੀ ਵੇਅਰ ਹੀ ਵਾਜ਼ ਬਿਫੋਰ।[1]

Humpty Dumpty sate [sic] on a wall,
Humpti Dumpti [sic] had a great fall;
Threescore men and threescore more,
Cannot place Humpty dumpty as he was before.[1]

Humpty Dumpty lay in a beck.
With all his sinews around his neck;
Forty Doctors and forty wrights
Couldn't put Humpty Dumpty to rights![1]

  1. [3][4]

1842 ਵਿੱਚ, ਜੇਮਜ਼ ਆਰਚਰਡ ਹਾਲੀਵੈਲ ਨੇ ਇੱਕ ਸਮੁੱਚਾ ਵਰਜਨ ਪ੍ਰਕਾਸ਼ਿਤ ਕੀਤਾ:

ਹੰਪਟੀ ਡੰਪਟੀ ਸੈਟ ਆਨ ਏ ਵਾਲ,
ਹੰਪਟੀ ਡੰਪਟੀ ਹੈਡ ਏ ਗਰੇਟ ਫਾਲ ;
ਥਰੀਸਕੋਰ ਮੈਂਨ ਐਂਡ ਥਰੀਸਕੋਰ ਮੋਰ,
ਕੁਡ ਨਾਟ ਮੇਕ ਹੰਪਟੀ ਡੰਪਟੀ ਵੇਅਰ ਹੀ ਵਾਜ਼ ਬਿਫੋਰ।[1]

Humpty Dumpty sate [sic] on a wall,
Humpti Dumpti [sic] had a great fall;
Threescore men and threescore more,
Cannot place Humpty dumpty as he was before.[1]

Humpty Dumpty lay in a beck.
With all his sinews around his neck;
Forty Doctors and forty wrights
Couldn't put Humpty Dumpty to rights![1]

  1. [3][4]


ਆਕਸਫ਼ੋਰਡ ਇਂਗਲਿਸ਼ ਡਿਕਸ਼ਨਰੀ ਅਨੁਸਾਰ "ਹੰਪਟੀ ਡੰਪਟੀ" ਦਾ ਹਵਾਲਾ 17ਵੀਂ ਸਦੀ ਵਿੱਚ ਏਲ ਨਾਲ ਉਬਾਲੇ ਬਰਾਂਡੀ ਦੇ ਡ੍ਰਿੰਕ ਵੱਲ ਹੈ। ਬਹੁਤ ਸੰਭਵ ਹੈ ਕਿ ਬੁਝਾਰਤ ਨੂੰਗ਼ਲਤ ਪਾਸੇ ਤੋਰਨ ਲਈ ਵਰਤਣ ਦਾ ਯਤਨ ਸੀ, ਕਿਉਂਕਿ ਹੰਪਟੀ ਡੰਪਟੀ 18ਵੀਂ ਸਦੀ ਵਿੱਚ ਇੱਕ ਮਧਰੇ ਅਤੇ ਭੱਦੇ ਵਿਅਕਤੀ ਲਈ ਵੀ ਪ੍ਰਚਲਿਤ ਅਪਸ਼ਬਦ ਸੀ। ਬੁਝਾਰਤ ਇਸ ਧਾਰਨਾ ਤੇ ਨਿਰਭਰ ਹੋ ਸਕਦੀ ਹੈ ਕਿ ਇੱਕ ਭੱਦੇ ਵਿਅਕਤੀ ਨੂੰ ਇੱਕ ਕੰਧ ਤੋਂ ਡਿੱਗਣ ਕਾਰਨ, ਅਮੋੜ ਨੁਕਸਾਨ ਨਹੀਂ ਵੀ ਹੋ ਸਕਦਾ ਜਦ ਕਿ ਇੱਕ ਅੰਡੇ ਨੂੰ ਹੋਵੇਗਾ। ਕਵਿਤਾ ਨੂੰ ਕੋਈ ਵੀ ਹੁਣ ਇੱਕ ਬੁਝਾਰਤ ਦੇ ਤੌਰ ਤੇ ਬੁਝਣ ਲਈ ਨਹੀਂ ਪਾਉਂਦਾ, ਕਿਉਂਕਿ ਇਸ ਦਾ ਜਵਾਬ ਹੁਣ ਭਲੀਭਾਂਤ ਜਾਣਿਆ ਜਾ ਚੁੱਕਾ ਹੈ।[5] ਇਹੋ ਜਿਹੀਆਂ ਹੋਰ ਬੁਝਾਰਤਾਂ ਲੋਕਧਾਰਾ ਸ਼ਾਸਤਰੀਆਂ ਨੇ ਹੋਰ ਭਾਸ਼ਾਵਾਂ ਵਿੱਚ ਰਿਕਾਰਡ ਕੀਤੀਆਂ ਮਿਲਦੀਆਂ ਹਨ। ਜਿਵੇਂ "ਬੂਲੇ ਬੂਲੇ" ਫ਼ਰਾਂਸੀਸੀ ਵਿੱਚ, "ਲੀਲ ਟ੍ਰਿਲ" ਸਵੀਡਿਸ਼ ਅਤੇ ਨਾਰਵੇਜੀਆਈ ਵਿਚ— ; ਹਾਲਾਂਕਿ ਇਨ੍ਹਾਂ ਵਿੱਚੋਂ ਵਲੋਂ ਕੋਈ ਵੀ ਇੰਨੀ ਪ੍ਰਚੱਲਤ ਨਹੀਂ ਹੈ ਜਿੰਨੀ ਕਿ ਅੰਗਰੇਜ਼ੀ ਭਾਸ਼ਾ ਵਿੱਚ ਹੰਪਟੀ ਡੰਪਟੀ ਹੈ।[6][7]

ਅਰਥ ਸੋਧੋ

 
Humpty Dumpty, shown as a riddle with answer, in a 1902 Mother Goose story book by William Wallace Denslow

ਕਵਿਤਾ ਸਪਸ਼ਟ ਭਾਂਤ ਇਹ ਨਹੀਂ ਦੱਸਦੀ ਕਿ ਇਸ ਦਾ ਵਿਸ਼ਾ ਇੱਕ ਅੰਡਾ ਹੈ। ਸ਼ਾਇਦ, ਮੂਲ ਰੂਪ ਵਿੱਚ ਇਹ ਇੱਕ ਬੁਝਾਰਤ ਹੋਣ ਕਰਕੇ ਹੈ।[7] ਵੀ ਮੂਲ "ਹੰਪਟੀ ਡੰਪਟੀ" ਬਾਰੇ ਵੀ ਵੱਖ-ਵੱਖ ਥਿਊਰੀਆਂ ਹਨ। ਇੱਕ, 1930 ਵਿੱਚ ਕੈਥਰੀਨ ਏਲਵਜ਼ ਥਾਮਸ ਨੇ ਪੇਸ਼ ਕੀਤੀ ਸੀ।[8] ਅਤੇ ਰਾਬਰਟ ਰਿਪਲੇ ਨੇ ਇਸਨੂੰ ਅਪਣਾਇਆ ਸੀ।[7] ਇਸ ਅਨੁਸਾਰ ਹੰਪਟੀ ਡੰਪਟੀ ਇੰਗਲੈਂਡ ਦਾ ਬਾਦਸ਼ਾਹ ਰਿਚਰਡ III ਹੈ ਜਿਸ ਦਾ ਚਿਤਰਣ ਟਿਉਡਰ ਹਿਸਟਰੀਜ ਵਿੱਚ ਕੀਤਾ ਗਿਆ ਹੈ ਅਤੇ ਵਿਸ਼ੇਸ਼ ਤੌਰ ਤੇ ਸ਼ੇਕਸਪਿਅਰ ਦੇ ਡਰਾਮੇ ਵਿੱਚ ਉਸਹਾਂ ਦਾ ਚਿਤਰਣ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਹੈ ਜਿਸਦੀ ਪਿੱਠ ਉੱਤੇ ਇੱਕ ਕੁੱਬ ਹੁੰਦਾ ਹੈ ਅਤੇ ਜੋ 1485 ਵਿੱਚ ਬੋਸਵਰਥ ਫੀਲਡ ਤੇ ਆਪਣੀ ਫੌਜ ਦੀ ਹਾਜ਼ਰੀ ਦੇ ਬਾਵਜੂਦ ਵੀ ਹਾਰ ਜਾਂਦਾ ਹੈ। ਹਾਲਾਂਕਿ, 18ਵੀਂ ਸ਼ਤਾਬਦੀ ਤੱਕ ਹੰਚਬੈਕ ਸ਼ਬਦ ਦਾ ਪ੍ਰਯੋਗ ਜਾਣਕਾਰੀ ਵਿੱਚ ਨਹੀਂ ਆਇਆ ਸੀ ਅਤੇ ਇਸ ਕਵਿਤਾ ਨੂੰ ਕਿਸੇ ਇਤਿਹਾਸਿਕ ਚਰਿਤਰ ਦੇ ਨਾਲ ਜੋੜਨ ਦਾ ਵੀ ਕੋਈ ਪ੍ਰਤੱਖ ਉਦਹਾਰਣ ਨਹੀਂ ਸੀ।

ਇਹ ਸੁਝਾਅ ਕਿ ਹੰਪਟੀ ਡੰਪਟੀ ਸੀਏਜ ਇੰਜਨ ਨਾਮਕ ਇੱਕ ਕਵਚਧਾਰੀ ਕੱਛੂ ਸੀ, ਜਿਸ ਨੇ ਅੰਗਰੇਜ਼ੀ ਗ੍ਰਹਿ ਯੁੱਧ ਵਿੱਚ ਗਲੁਸੇਸਟਰ ਦੀ ਘੇਰਾਬੰਦੀ ਦੇ ਦੌਰਾਨ 1643 ਵਿੱਚ ਪਾਰਲੀਮੈਂਟ ਦੁਆਰਾ ਸੰਚਾਲਿਤ ਸਿਟੀ ਆਫ ਗਲੂਸੇਸਟਰ ਦੀਆਂ ਦੀਵਾਰਾਂ ਤੱਕ ਪੁੱਜਣ ਦਾ ਅਸਫਲ ਕੋਸ਼ਿਸ਼ ਕੀਤਾ। 1956 ਵਿੱਚ ਇਸਨੂੰ ਪ੍ਰੋਫੈਸਰ ਡੇਵਿਡ ਡੁਬੇ ਦੁਆਰਾ 16 ਫਰਵਰੀ 1956 ਦੀ ਦ ਆਕਸਫੋਰਡ ਮੈਗਜ਼ੀਨ ਵਿੱਚ ਫਿਰ ਤੋਂ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਹ ਹਮਲੇ ਦੇ ਤਤਕਾਲੀਨ ਬਿਰਤਾਂਤ ਉੱਤੇ ਆਧਾਰਿਤ ਸੀ ਲੇਕਿਨ ਇਸ ਵਿੱਚ ਇਸ ਗੱਲ ਦੇ ਕਿਸੇ ਵੀ ਪ੍ਰਮਾਣ ਦੀ ਅਣਹੋਂਦ ਸੀ ਕਿ ਇਸ ਨਾਲ ਕਵਿਤਾ ਦਾ ਕੋਈ ਸੰਬੰਧ ਹੈ।[9] ਇਹ ਧਾਰਨਾ, ਜੋ ਨਰਸਰੀ ਕਵਿਤਾਵਾਂ ਦੀ ਉਤਪੱਤੀ ਬਾਰੇ ਲੇਖਾਂ ਦੀ ਇੱਕ ਅਗਿਆਤ ਲੜੀ ਦਾ ਹਿੱਸਾ ਸੀ, ਇਸ ਨੂੰ ਵਿਦਿਅਕ ਖੇਤਰ ਵਿੱਚ ਕਾਫ਼ੀ ਸਰਾਹਿਆ ਗਿਆ।[10] ਲੇਕਿਨ ਹੋਰਨਾਂ ਨੇ ਇਹ ਕਹਿੰਦੇ ਹੋਏ ਇਸਦਾ ਉਪਹਾਸ ਉਡਾ ਦਿੱਤਾ ਕਿ ਇਹ ਚਤੁਰ ਆਦਮੀਆਂ ਦੁਆਰਾ ਕੀਤੀ ਗਈ ਇੱਕ ਚਲਾਕੀ ਹੈ ਅਤੇ ਇਸਨੂੰ ਇੱਕ ਮਜਾਕੀਆ ਨਕਲ ਘੋਸ਼ਿਤ ਕਰ ਦਿੱਤਾ।[11][12] ਤਦ ਵੀ ਇਹ ਲਿੰਕ (ਰਿਚਰਡ ਰੋਡਨੀ ਬੇਨੇਟ ਲਿਖਤ) ਬੱਚਿਆਂ ਦੇ ਉਸ ਗੀਤ-ਨਾਟ ਆਲ ਦ ਕਿੰਗ'ਜ਼ ਮੈੱਨ ਨਾਲ ਪ੍ਰਸਿੱਧ ਹੋਇਆ ਸੀ ਜਿਸਦਾ ਪਹਿਲਾ ਸ਼ੋਅ 1969 ਵਿੱਚ ਹੋਇਆ ਸੀ।[13][14]

1996 ਤੋਂ ਕੋਲਚੇਸਟਰ ਟੂਰਿਸਟ ਬੋਰਡ ਦੀ ਵੈੱਬਸਾਈਟ ਨੇ ਇਸ ਕਵਿਤਾ ਦੀ ਉਤਪੱਤੀ ਦਾ ਸਿਹਰਾ ਇੱਕ ਅਭਿਲਿਖਿਤ ਤੋਪ ਨੂੰ ਦਿੱਤਾ ਸੀ ਜਿਸਦਾ ਪ੍ਰਯੋਗ ਸੈਂਟ ਮੇਰੀ ਏਟ ਦ ਵਾਲ ਗਿਰਜਾ ਘਰ ਵਲੋਂ ਰਾਇਲ ਡਿਫੇਂਡਰਸ ਦੁਆਰਾ 1648 ਦੀ ਘੇਰਾਬੰਦੀ ਵਿੱਚ ਕੀਤਾ ਗਿਆ ਸੀ।[15] 1648 ਵਿੱਚ, ਕੋਲਚੇਸਟਰ ਨੂੰ ਇੱਕ ਕਿਲੇ ਅਤੇ ਕਈ ਚਰਚਾਂ ਵਾਲਾ ਇੱਕ ਚਾਰਦੀਵਾਰੀ ਵਿੱਚ ਵੱਸਦਾ ਸ਼ਹਿਰ ਸੀ ਅਤੇ ਸ਼ਹਿਰ ਦੀ ਕੰਧ ਦੁਆਰਾ ਸੁਰੱਖਿਅਤ ਕੀਤਾ ਗਿਆ ਸੀ। ਕਹਾਣੀ ਅਨੁਸਾਰ ਇੱਕ ਵੱਡੀ ਤੋਪ ਸੀ, ਜਿਸ ਨੂੰ ਇਸ ਵੈੱਬਸਾਈਟ ਅਨੁਸਾਰ ਬੋਲਚਾਲ ਵਿੱਚ, ਹੰਪਟੀ ਡੰਪਟੀ ਕਿਹਾ ਜਾਂਦਾ ਸੀ। ਇਸ ਤੋਪ ਨੂੰ ਰਣਨੀਤਕ ਕੰਧ ਤੇ ਰੱਖਿਆ ਗਿਆ ਸੀ। ਪਾਰਲੀਮੈਂਟਰੀ ਤੋਪ ਤੋਂ ਇੱਕ ਸ਼ਾਟ ਹੰਪਟੀ ਡੰਪਟੀ ਦੇ ਥੱਲੇ ਵਾਲੀ ਕੰਧ ਨੂੰ ਨੁਕਸਾਨ ਕਰਨ ਵਿੱਚ ਸਫ਼ਲ ਹੋ ਗਿਆ,ਜਿਸ ਕਾਰਨ ਤੋਪ ਜ਼ਮੀਨ ਤੋਂ ਥੱਲੇ ਡਿੱਗ ਪਈ। "ਪਾਤਸ਼ਾਹ ਦੇ ਬੰਦਿਆਂ" ਨੇ ਕੰਧ ਦੇ ਕਿਸੇ ਹੋਰ ਹਿੱਸੇ ਤੇ ਹੰਪਟੀ ਡੰਪਟੀ ਤੈਨਾਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਸ ਭਾਰੀ ਤੋਪ ਨੂੰ "ਬਾਦਸ਼ਾਹ ਦੇ ਸਾਰੇ ਘੋੜੇ ਅਤੇ ਬਾਦਸ਼ਾਹ ਦੇ ਸਾਰੇ ਬੰਦੇ ਫ਼ਿਰ ਟਿਕਾ ਨਾ ਸਕੇ।" ਆਪਣੀ 2008 ਦੀ ਰਚਨਾ ਪਾਪ ਗੋਜ ਡ ਵਿਸਿਲ: ਦ ਸੀਕਰੇਟ ਮੀਨਿੰਗਸ ਆਫ ਨਰਸਰੀ ਰਾਈਮਸ ਵਿੱਚ ਲੇਖਕ ਅਲਬਰਟ ਜੈਕ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਦਾਵੇ ਦਾ ਸਮਰਥਨ ਕਰਨ ਲਈ ਦੋ ਹੋਰ ਕਵਿਤਾਵਾਂ ਵੀ ਹਨ।[16] ਇੱਕ ਹੋਰ ਜਗ੍ਹਾ, ਉਸ ਨੇ ਇੱਕ "ਪੁਰਾਣੀ ਘੱਟੇ ਨਾਲ ਭਰੀ ਲਾਇਬ੍ਰੇਰੀ ਵਿੱਚ ਮਿਲੀ ਇੱਕ ਪੁਰਾਣੀ ਕਿਤਾਬ ਤੋਂ ਇਹ ਗੱਲਾਂ ਪਤਾ ਲੱਗਣ ਦਾ ਦਾਅਵਾ ਕੀਤਾ ",[17] ਲੇਕਿਨ ਉਸ ਨੇ ਇਹ ਨਹੀਂ ਦੱਸਿਆ ਕਿ ਇਹ ਕਿਤਾਬ ਕਿਹੜੀ ਸੀ ਅਤੇ ਉਸ ਨੂੰ ਕਿੱਥੇ ਮਿਲੀ ਸੀ। ਇਸ ਗੱਲ ਉੱਤੇ ਪ੍ਰਕਾਸ਼ ਪਾਇਆ ਗਿਆ ਹੈ ਕਿ ਦੋ ਹੋਰ ਕਵਿਤਾਵਾਂ ਸਤਾਰਹਵੀਂ ਸ਼ਤਾਬਦੀ ਦੀ ਜਾਂ ਵਰਤਮਾਨ ਕਵਿਤਾ ਸ਼ੈਲੀ ਵਿੱਚ ਵਿੱਚ ਨਹੀਂ ਹਨ ਅਤੇ ਇਹ ਵੀ ਕਿ ਉਹ ਕਵਿਤਾਵਾਂ ਦੇ ਸਭ ਤੋਂ ਪ੍ਰਾਚੀਨ ਛਪੇ ਸੰਸਕਰਣ ਦੇ ਨਾਲ ਮੇਲ ਵੀ ਨਹੀਂ ਖਾਂਦੀਆਂ, ਜਿਸ ਵਿੱਚ ਕਿ ਘੋੜਿਆਂ ਅਤੇ ਆਦਮੀਆਂ ਦੀ ਚਰਚਾ ਨਹੀਂ ਹੈ।[15]

ਥਰੂ ਦ ਲੁਕਿੰਗ-ਗਲਾਸ ਵਿੱਚ ਸੋਧੋ

 
ਹੰਪਟੀ ਡੰਪਟੀ ਅਤੇ ਐਲਿਸ ਥਰੂ ਦ ਲੁਕਿੰਗ-ਗਲਾਸ ਵਿੱਚ। ਜਾਨ ਟੇਨਿਅਲ ਦੁਆਰਾ ਚਿਤਰਣ

ਹੰਪਟੀ ਲੂਈਸ ਕੈਰਲ ਦੀ ਰਚਨਾ ਥਰੂ ਦ ਲੁਕਿੰਗ-ਗਲਾਸ (1872) ਵਿੱਚ ਆਉਂਦਾ ਹੈ, ਜਿਥੇ ਉਹ ਐਲਿਸ ਨਾਲ ਅਰਥ-ਵਿਗਿਆਨ ਅਤੇ ਵਿਵਹਾਰ ਵਿਗਿਆਨ ਦੀ ਚਰਚਾ ਕਰਦਾ ਹੈ।[18]

    "ਆਈ ਡੋਂਟ ਨੋ ਵਟ ਯੂ ਮੀਨ ਬਾਈ 'ਗਲੋਰੀ'," ਐਲਿਸ ਨੇ ਕਿਹਾ।     ਹੰਪਟੀ ਡੰਪਟੀ ਤਰਿਸਕਾਰਪੂਰਵਕ ਮੁਸਕਰਾਇਆ. "ਆਫਕੋਰਸ ਯੁ ਡੋਂਟ - ਟਿਲ ਆਈ ਟੇਲ ਯੂ। ਆਈ ਮੇਂਟ ਦੇਅਰ ਇਜ਼ ਏ ਨਾਇਸ ਨੌਕ-ਡਾਉਨ ਆਰਗਿਉਮੈਂਟ ਫਾਰ ਯੂ!' "     " ਬਟ 'ਗਲੋਰੀ' ਡਸੰਟ ਮੀਨ ਅ ਨਾਈਸ ਨੌਕ-ਡਾਉਨ ਆਰਗਿਉਮੈਂਟ," ਏਲਿਸ ਨੇ ਇਤਰਾਜ ਕੀਤਾ।     "ਵੈਨ "ਆਈ" ਯੂਜ ਅ ਵਰਡ," ਹੰਪਟੀ ਡੰਪਟੀ ਨੇ ਵਧੇਰੇ ਹੀ ਨਫ਼ਰਤ ਭਰੀ ਆਵਾਜ਼ ਵਿੱਚ ਕਿਹਾ, "ਇਟ ਮੀਨਜ ਜਸਟ ਵਾਟ ਆਈ ਚੂਜ ਇਟ ਟੂ ਮੀਨ - ਨੀਦਰ ਮੋਰ ਨਾਰ ਲੈੱਸ।" ."     "ਦ ਕਵੇਸ਼ਚਨ ਇਜ,", ਐਲਿਸ ਨੇ ਕਿਹਾ, "ਵੈਦਰ ਕੈਨ ਯੂ ਮੇਕ ਵਰਡਸ "ਮੀਨ" ਸੋ ਡਿਫਰੈਂਟ ਥਿੰਗਸ।"     "ਦ ਕਵੇਸ਼ਚਨ ਇਜ," ਹੰਪਟੀ ਡੰਪਟੀ ਨੇ ਕਿਹਾ, "ਵਿਚ ਇਜ ਟੁ ਬੀ ਮਾਸਟਰ - ਦੈਟਸ ਆਲ।"

    ਐਲਿਸ ਕੁੱਝ ਵੀ ਕਹਿ ਪਾਉਣ ਦੀ ਹਾਲਤ ਵਿੱਚ ਨਹੀਂ ਸੀ ਕਿਉਂਕਿ ਉਹ ਬਹੁਤ ਵਿਆਕੁਲ ਸੀ, ਇਸ ਲਈ ਇੱਕ ਮਿੰਟ ਬਾਅਦ ਹੰਪਟੀ ਡੰਪਟੀ ਨੇ ਕਿਹਾ, "ਦੇ ਹੈਵ ਐ ਟੈਂਪਰ, ਸਮ ਆਫ ਦੈੱਮ - ਪਾਰਟੀਕੁਲਰਲੀ ਵਰਬਸ, ਦੇ ਆਰ ਦ ਪ੍ਰਾਉਡੈਸਟ - ਅਡਜੇਕਟਿਵਸ ਯੁ ਕੈਨ ਡੂ ਐਨੀਥਿੰਗ ਵਿਦ, ਬਟ ਨਾਟ ਵਰਬਸ - ਹਾਉਐਵਰ, ਆਈ ਕੈਨ ਮੈਨੇਜ ਦ ਹੋਲ ਲੌਟ! ਇੰਪੇਨੇਟਰੇਬਿਲਿਟੀ! ਦੈਟਸ ਵਾਟ ਆਈ ਸੇ!"[19]

ਇਸ ਵਾਕ ਖੰਡ ਦਾ ਪ੍ਰਯੋਗ ਬਰਿਟੇਨ ਵਿੱਚ ਲਾਰਡ ਐਟਕਿਨ ਦੁਆਰਾ ਕੀਤਾ ਗਿਆ ਸੀ ਅਤੇ ਲਿਵਰਸਿਜ ਬਨਾਮ ਐਂਡਰਸਨ (1942) ਦੇ ਪ੍ਰਾਥਮਿਕ ਮਾਮਲੇ ਵਿੱਚ ਉਨ੍ਹਾਂ ਦੁਆਰਾ ਦਿੱਤੇ ਗਏ ਅਸਹਿਮਤੀਪੂਰਣ ਫ਼ੈਸਲੇ ਵਿੱਚ, ਜਿੱਥੇ ਉਨ੍ਹਾਂ ਨੇ ਹਾਉਸ ਆਫ ਦ ਲਾਰਡਸ ਦੇ ਸਾਰੇ ਮੈਬਰਾਂ ਦੁਆਰਾ ਇੱਕ ਮੂਰਤੀ ਨੂੰ ਵਿਗਾੜਨ ਦਾ ਵਿਰੋਧ ਕੀਤਾ ਸੀ।[20] ਇਹ ਸੰਯੁਕਤ ਰਾਜ ਅਮਰੀਕਾ ਦੇ ਵੈਧਾਨਿਕ ਵਿਚਾਰਾਂ ਵਿੱਚ ਵੀ ਇੱਕ ਮਹੱਤਵਪੂਰਣ ਹਵਾਲਾ ਬਣ ਗਿਆ, ਜੋ ਕਿ 19 ਅਪ੍ਰੈਲ 2008 ਦੀ ਜਾਣਕਾਰੀ ਦੇ ਅਨੁਸਾਰ ਵੇਸਟਲਾ ਅੰਕੜਾ ਕੋਸ਼ ਵਿੱਚ 250 ਕਾਨੂੰਨੀ ਨਿਰਣਿਆਂ ਵਿੱਚ ਸ਼ਾਮਿਲ ਹੋਇਆ, ਜਿਸ ਵਿੱਚ ਉੱਚਤਮ ਅਦਾਲਤ ਦੇ ਵੀ ਦੋ ਮੁਕੱਦਮੇ ਸ਼ਾਮਿਲ ਸਨ। (TVA v. Hill and Zschernig v. Miller).[21]

ਕੈਰੋਲ ਦੇ ਇਸ ਵਰਣਨ ਦੇ ਆਧਾਰ ਉੱਤੇ ਕਿ ਹੰਪਟੀ ਡੰਪਟੀ ਨੂੰ ਚਿਹਰੇ ਪਛਾਣਨ ਵਿੱਚ ਮੁਸ਼ਕਲ ਹੁੰਦੀ ਹੈ, ਇਹ ਸੁਝਾਅ ਦਿੱਤਾ ਗਿਆ ਕਿ ਹੰਪਟੀ ਡੰਪਟੀ ਚਿਹਰਾ ਨਾ ਪਹਿਚਾਣ ਪਾਉਣ ਦੀ ਸਮੱਸਿਆ ਤੋਂ ਪੀੜਿਤ (ਪ੍ਰੋਸੋਪੈਗਨੋਸਿਆ) ਹੈ।

    "ਦ ਫੇਸ ਇਜ ਵਾਟ ਵਨ ਗੋਜ ਬਾਈ, ਜਨਰਲੀ," ਐਲਿਸ ਨੇ ਚਿੰਤਾਪੂਰਣ ਆਵਾਜ਼ ਵਿੱਚ ਕਿਹਾ।     "ਦੈਟਸ ਜਸਟ ਵਾਟ ਆਈ ਕੰਪਲੇਨ ਆਫ," ਹੰਪਟੀ ਡੰਪਟੀ ਨੇ ਕਿਹਾ। "ਯੋਰ ਫੇਸ ਇਜ ਦ ਸੇਮ ਐਜ ਐਵਰੀਬਡੀ ਹੈਜ - ਦ ਟੂ ਆਈਜ,—" (marking their places in the air with his thumb) "nose in the middle, mouth under. It's always the same. Now if you had the two eyes on the same side of the nose, for instance—or the mouth at the top—that would be some help."[22]

ਹਵਾਲੇ ਸੋਧੋ

  1. Paul McGuire (26 November 2012).
  2. Emily Upton (24 April 2013).
  3. 4.0 4.1 Joseph Ritson, Gammer Gurton's Garland: or, the Nursery Parnassus; a Choice Collection of Pretty Songs and Verses, for the Amusement of All Little Good Children Who Can Neither Read Nor Run (London: Harding and Wright, 1810), p. 36. ਹਵਾਲੇ ਵਿੱਚ ਗਲਤੀ:Invalid <ref> tag; name "reference-text" defined multiple times with different content
  4. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Opie1997
  5. Opie & Opie 1997, pp. 213–215.
  6. Lina Eckenstein (1906). Comparative Studies in Nursery Rhymes. pp. 106–107. OL 7164972M. Retrieved 30 January 2018 – via archive.org.
  7. E. Commins, Lessons from Mother Goose (Lack Worth, Fl: Humanics, 1988), ISBN 0-89334-110-X, p. 23.
  8. "Nursery Rhymes and History", The Oxford Magazine, vol. 74 (1956), pp. 230–32, 272–74 and 310–12; reprinted in: Calum M. Carmichael, ed., Collected Works of David Daube, vol. 4, "Ethics and Other Writings" (Berkeley, CA: Robbins Collection, 2009), ISBN 978-1-882239-15-3, pp. 365–66.
  9. Alan Rodger.
  10. I. Opie, 'Playground rhymes and the oral tradition', in P. Hunt, S. G. Bannister Ray, International Companion Encyclopedia of Children's Literature (London: Routledge, 2004), ISBN 0-203-16812-7, p. 76.
  11. I. and P. Opie, eds, The Oxford Dictionary of Nursery Rhymes (Oxford: Oxford University Press, 1997), ISBN 978-0-19-860088-6, p. 254.
  12. C. M. Carmichael (2004). Ideas and the Man: remembering David Daube. Studien zur europäischen Rechtsgeschichte. Vol. 177. Frankfurt: Vittorio Klostermann. pp. 103–104. ISBN 3-465-03363-9.
  13. "Sir Richard Rodney Bennett: All the King's Men".
  14. 15.0 15.1 "Putting the 'dump' in Humpty Dumpty" The BS Historian.
  15. A. Jack, Pop Goes the Weasel: The Secret Meanings of Nursery Rhymes (London: Allen Lane, 2008), ISBN 1-84614-144-3.
  16. "The Real Story of Humpty Dumpty, by Albert Jack" Archived 2010-02-27 at the Wayback Machine., Penguin.com (USA).
  17. F. R. Palmer, Semantics (Cambridge: Cambridge University Press, 2nd edn., 1981), ISBN 0-521-28376-0, p. 8.
  18. L. Carroll, Through the Looking-Glass (Raleigh, NC: Hayes Barton Press, 1872), ISBN 1-59377-216-5, p. 72.
  19. G. Lewis (1999). Lord Atkin. London: Butterworths. p. 138. ISBN 1-84113-057-5.
  20. Martin H. Redish and Matthew B. Arnould, "Judicial review, constitutional interpretation: proposing a 'Controlled Activism' alternative" Archived 2020-09-28 at the Wayback Machine., Florida Law Review, vol. 64 (6), (2012), p. 1513.
  21. A. J. Larner (1998). "Lewis Carroll's Humpty Dumpty: an early report of prosopagnosia?". Journal of Neurol Neurosurg Psychiatry. 75 (7): 1063. doi:10.1136/jnnp.2003.027599. PMC 1739130. PMID 15201376.