ਹੱਸ ਇੱਕ ਇਸਤਰੀਆਂ ਦਾ ਗਲ ਦਾ ਗਹਿਣਾ ਹੈ। ਇਹ ਸੋਨੇ ਦੀ ਮੋਟੀ ਸੀਖ ਦਾ ਬਣਿਆ ਹੁੰਦਾ ਹੈ। ਇਸਨੂੰ ਸਭ ਤੋਂ ਮਹਿੰਗਾ ਗਹਿਣਾ ਮੰਨਿਆ ਜਾਂਦਾ ਹੈ। ਇਸ ਗਹਿਣੇ ਨੂੰ ਹੱਸ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਗਰਦਨ ਦੇ ਹੇਠਾਂ ਹੱਸ ਦੀ ਹੱਡੀ ਤੇ ਪਹਿਨਿਆਂ ਜਾਂਦਾ ਹੈ। ਕਈ ਇਲਾਕਿਆਂ ਵਿੱਚ ਇਸਨੂੰ ਹਸਲੀ, ਹੱਸੀ ਜਾਂ ਹਸੀਰਾ ਵੀ ਕਿਹਾ ਜਾਂਦਾ ਹੈ।

ਬਣਤਰ ਸੋਧੋ

ਸਭ ਤੋਂ ਪਹਿਲਾਂ ਸੋਨੇ ਦੀ ਇੱਕ ਮੋਟੀ ਸੀਖ ਜਿਹੀ ਬਣਾਈ ਜਾਂਦੀ ਹੈ ਫਿਰ ਉਸਦੇ ਦੋਵੇਂ ਸਿਰਿਆਂ ਨੂੰ ਪਤਲਾ ਕਰ ਲਿਆ ਜਾਂਦਾ ਹੈ। ਦੋਵਾਂ ਸਿਰਿਆਂ ਨੂੰ ਮਰੋੜ ਕੇ ਦੁਬਾਰਾ ਸੀਖ ਦੇ ਨਾਲ ਲਗਾ ਦਿੱਤਾ ਜਾਂਦਾ ਹੈ ਜਿਸ ਨਾਲ ਦੋਵੇਂ ਸਿਰਿਆਂ ਤੇ ਮਰੋੜੀ ਆ ਜਾਂਦੀ ਹੈ। ਸੀਖ ਦੇ ਵਿਚਕਾਰ ਤੋਂ ਪਾਸਿਆਂ ਵੱਲ ਕਢਾਈ ਕੀਤੀ ਜਾਂਦੀ ਹੈ। ਫੇਰ ਪੂਰੀ ਸੀਖ ਨੂੰ ਗਰਦਨ ਦੇ ਮੇਚ ਦੇ ਹਿਸਾਬ ਨਾਲ ਗੋਲਾਈ ਦੇ ਦਿੱਤੀ ਜਾਂਦੀ ਹੈ ਤੇ ਇੱਕ ਪਾਸੋਂ ਮੂੰਹ ਖੁੱਲ੍ਹਾ ਰੱਖ ਦਿੱਤਾ ਜਾਂਦਾ ਹੈ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.