ਪੰਜਾਬ ਵਿਧਾਨ ਸਭਾ ਚੋਣਾਂ 1957 ਸ. ਪ੍ਰਤਾਪ ਸਿੰਘ ਕੈਰੋਂ ਦੀਅਗਵਾਈ ਹੇਠ ਕਾਂਗਰਸ ਨੇ 1957 ਦੀਆਂ ਚੋਣਾਂ ਲੜੀਆਂ। ਸ. ਕੈਰੋਂ ਦਾ ਪਿਛੋਕੜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਦਾ ਸੀ। ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਅਕਾਲੀ ਦਲ ਦੇ ਹੋਰ ਅਹੁਦਿਆਂ ’ਤੇ ਵੀ ਰਹੇ ਸਨ। ਅਕਾਲੀ ਦਲ ਦੇ ਇੱਕ ਧੜੇ ਨੇ ਕਾਂਗਰਸ ਨਾਲ ਸਮਝੌਤਾ ਕਰ ਲਿਆ ਅਤੇ ਰਲ ਕੇ ਚੋਣਾਂ ਲੜੀਆਂ। ਗਿਆਨੀ ਕਰਤਾਰ ਸਿੰਘ ਨਾਗੋਕੇ, ਅਜੀਤ ਸਿੰਘ ਸਰਹੱਦੀ ਤੇ ਹੁਕਮ ਸਿੰਘ ਸੂਬਾ ਚੋਣ ਕਮੇਟੀ ਵਿੱਚ ਸ਼ਾਮਲ ਸਨ। ਅਕਾਲੀ 40 ਸੀਟਾਂ ਦੀ ਆਸ ਲਾਈ ਬੈਠੇ ਸਨ ਪਰ ਅਕਾਲੀਆਂ ਨੂੰ ਵਿਧਾਨ ਸਭਾ ਦੀਆਂ 22 ਅਤੇ ਲੋਕ ਸਭਾ ਦੀਆਂ 3 ਸੀਟਾਂ ਮਿਲੀਆਂ।ਮਾਸਟਰ ਤਾਰਾ ਸਿੰਘ ਨੇ 23 ਉਮੀਦਵਾਰ ਖੜੇ ਕੀਤੇ ਅਤੇ ਸਾਰੀਆਂ ਸੀਟਾਂ ਹਾਰ ਗਏ। ਕਾਂਗਰਸੀਆਂ ਅਤੇ ਅਕਾਲੀਆਂ ਨੇ ਮਿਲ ਕੇ 154 ਵਿੱਚੋਂ 120 ਸੀਟਾਂ ’ਤੇ ਜਿੱਤ ਹਾਸਲ ਕੀਤੀ, ਜਿਹਨਾਂ ਵਿੱਚ ਅਕਾਲੀ ਦਲ ਦੇ 19 ਉਮੀਦਵਾਰਾਂ, ਜਨਸੰਘ ਦੇ 9 ਉਮੀਦਵਾਰਾਂ, ਸੀ.ਪੀ.ਆਈ.ਦੇ 6 ਉਮੀਦਵਾਰਾਂ, ਪੀ.ਐੱਸ.ਪੀ. ਦੇ 1 ਉਮੀਦਵਾਰ ਅਤੇ 13 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲਕੀਤੀ।[1]