ਅਕਾਲੀ ਫੂਲਾ ਸਿੰਘ
ਅਕਾਲੀ ਫੂਲਾ ਸਿੰਘ (1761-1823) ਖਾਲਸਾ ਰਾਜ ਦੇ ਸਮੇਂ ਮਹਾਨ ਜਰਨੈਲ ਹੋਏ ਹਨ। ਉਹ ਬੁੱਢਾ ਦਲ ਦੇ ਛੇਵੇ ਜੱਥੇਦਾਰ ਸਨ।
ਅਕਾਲੀ ਫੂਲਾ ਸਿੰਘ | |
---|---|
ਸ੍ਰੀ ਅਕਾਲ ਤਖ਼ਤ ਸਾਹਿਬ ਦੇ 6ਵੇਂ ਜੱਥੇਦਾਰ | |
ਦਫ਼ਤਰ ਵਿੱਚ 1800–1823[1] | |
ਤੋਂ ਪਹਿਲਾਂ | ਬਾਬਾ ਜੱਸਾ ਸਿੰਘ ਆਹਲੂਵਾਲੀਆ |
ਤੋਂ ਬਾਅਦ | ਬਾਬਾ ਹਨੂੰਮਾਨ ਸਿੰਘ ਜੀ |
ਨਿੱਜੀ ਜਾਣਕਾਰੀ | |
ਜਨਮ | 14 ਜਨਵਰੀ 1761 [2][3] ਸੀਹਾਂ,ਸੰਗਰੂਰ,ਫੂਲਕੀਆਂ ਮਿਸਲ[4] (ਅੱਜ ਭਾਰਤ) |
ਮੌਤ | 14 ਮਾਰਚ 1823[5][6] ਖ਼ੈਬਰ ਪਖ਼ਤੁਨਖ਼ਵਾ, ਸਿੱਖ ਸਾਮਰਾਜ (ਅੱਜ ਪਾਕਿਸਤਾਨ) |
ਮਾਪੇ | ਸਰਦਾਰ ਇਸ਼ਰ ਸਿੰਘ(ਪਿਤਾ) ਬੀਬੀ ਹਰਿ ਕੌਰ(ਮਾਤਾ) |
ਮਸ਼ਹੂਰ ਕੰਮ | ਸਿੱਖ ਜਰਨੈਲ, ਨਿਹੰਗ ਸਿੰਘਾਂ ਦੇ ਜਥੇਦਾਰ, ਕੀਰਤਨ ਵਿੱਚ ਮਾਹਰ, ਸਿੱਖ ਰਾਜ ਦੀਆਂ ਸੀਮਾਵਾਂ ਦਾ ਵਿਸਤਾਰ ਕਿੱਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ |
ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਹੋਏ। ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ੬੨ ਸਾਲ ਦੀ ਉਮਰ ਵਿੱਚ ਇੱਕ ਇੱਕ ਦਿਨ ਗੁਰੂ ਦੇ ਲੇਖੇ ਲੱਗਾ ਹੈ।ਐਸੀਆਂ ਰੂਹਾਂ ਵਿਰਲੀਆਂ ਹੀ ਸੰਸਾਰ ਤੇ ਆਉਂਦੀਆਂ ਹਨ। ਜਿਸ ਬਾਰੇ ਗੁਰਬਾਣੀ ਆਇਆ "ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥" ਐਸੀਆਂ ਰੂਹਾਂ ਜਨਮ ਮਰਨ ਤੋਂ ਰਹਿਤ ਹੁੰਦੀਆਂ ਹਨ, ਦੂਜਿਆਂ ਦਾ ਭਲਾ ਕਰਨ ਵਾਸਤੇ ਸੰਸਾਰ ਦਾ ਭਲਾ ਕਰਨ ਵਾਸਤੇ ਆਉਂਦੇ ਹਨ। ਐਹੋ ਜੇ ਮਹਾਨ ਸੂਰਬੀਰ, ਬਹਾਦੁਰ ਗੁਰੂ ਦੇ ਪਿਆਰੇ ਸਨ ਅਕਾਲੀ ਬਾਬਾ ਫੂਲਾ ਸਿੰਘ ਜੀ। ਆਪ ਜੀ ਦਾ ਜਨਮ ਸੰਨ ੧੭੬੧ ਈ ਵਿਚ ਹੋਇਆ। ਇਤਿਹਾਸਕ ਸਰੋਤ ਇਕੱਠੇ ਕਰੀਏ ਤਾਂ ਪਤਾ ਲੱਗਦਾ ਹੈ ਕਿ ਸਰਦਾਰ ਈਸ਼ਰ ਸਿੰਘ ਮਿਸਲ ਸ਼ਹੀਦਾਂ ਦੇ ਸਿਰਲੱਥ ਯੋਧੇ ਸਨ ਅਤੇ ਉਨ੍ਹਾਂ ਦੇ ਵਾਸੇ ਅੰਮ੍ਰਿਤਸਰ ਹੀ ਸਨ। ਕਿ ਸਰਦਾਰ ਈਸ਼ਰ ਸਿੰਘ ਦੀ ਮੌਤ ਤੋਂ ਬਾਅਦ ਇੱਕ ਦਿਨ ਇਨ੍ਹਾਂ ਦੇ ਮਾਤਾ ਜੀ ਛੱਤ ਤੋਂ ਉਤਰਨ ਸਮੇਂ ਪੌੜੀ ਤੋਂ ਡਿੱਗ ਪਏ ਉਨ੍ਹਾਂ ਨੇ ਆਪਣੇ ਸਹੁਰੇ ਪਿੰਡ ਸੁਨੇਹਾ ਭੇਜਿਆ। ਪਿੰਡ ਅਜਨੋਹਾ ਤੋਂ ਰਿਸ਼ਤੇਦਾਰ ਆਏ। ਸੰਤ ਨੈਣਾ ਸਿੰਘ ਵੀ ਆਏ। ਫੂਲਾ ਸਿੰਘ ਨੂੰ ਸੰਤ ਨੈਣਾ ਸਿੰਘ ਨੇ ਆਪਣੀ ਜ਼ੁੰਮੇਵਾਰੀ ਤੇ ਆਪਣੇ ਨਾਲ ਰੱਖ ਲਿਆ। ਮਾਤਾ ਅਤੇ ਛੋਟਾ ਭਰਾ ਸੰਤ ਸਿੰਘ ਪਿੰਡ ਅਜਨੋਹਾ ਚਲੇ ਗਏ। ਸੰਤ ਸਿੰਘ ਦੇ ਕੋਈ ਔਲਾਦ ਨਹੀਂ ਹੋਈ। ਅੱਜ ਵੀ ਆਕਾਲੀ ਫੂਲਾ ਸਿੰਘ ਜੀ ਦੀ ਯਾਦ ਵਿੱਚ ਬਣਿਆ ਇੱਕ ਪੁਰਾਤਨ ਗੁਰਦੁਆਰਾ ਹੈ। ਬਹੁਤ ਲੋਕ ਜਨਮ ਦੇਹਲਾਂ ਪਿੰਡ ਦਾ ਕਹਿੰਦੇ ਹਨ। ਪਰ ਖੋਜ ਕਰਨ ਤੋਂ ਪਤਾ ਲੱਗਾ ਕਿ ਦੇਹਲਾ ਪਿੰਡ ਦਾ ਇੱਕ ਕਵੀ ਢਿਲੋਂ ਹੋਇਆ ਉਸ ਨੇ ਆਕਾਲੀ ਜੀ ਦੀ ਕਵਿਤਾ ਲਿਖੀ ਜਿਸ ਤੋਂ ਪ੍ਰਭਾਵਿਤ ਹੋ ਕੇ ਭੂਰੀ ਵਾਲੇ ਸੰਤਾਂ ਨੇ 1965 ਵਿੱਚ ਇੱਕ ਗੁਰਦਵਾਰਾ ਬਣਾਇਆ ਅਤੇ ਨਾਮ ਗੁਰਦਵਾਰਾ ਆਕਾਲੀ ਫੂਲਾ ਸਿੰਘ ਰੱਖਿਆ। 1965 ਤੋਂ ਪਹਿਲਾਂ ਉਥੇ ਕੁੱਝ ਵੀ ਨਹੀਂ ਸੀ। ਪੀਰ ਸਾਬਕ ਜਗ੍ਹਾ ਤੇ ਅਕਾਲੀ ਜੀ ਦਾ ਸੰਸਕਾਰ ਹੋਇਆ ਸਮਾਧ ਤੇ ਵੀ ਪਿੰਡ ਅਜਨੋਹਾ ਲਿਖਿਆ ਹੈ।
ਯੋਧਿਆਂ ਦੀ ਤਰ੍ਹਾਂ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦੀ ਪਾ ਗਏ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਇਤਿਹਾਸ ਸਿਰਜਿਆ। ਅੱਜ ਵੀ ਅਜਨੋਹਾ ਵਾਲੇ ਸਾਲਾਨਾ ਦਿਵਸ ਮਨਾਉਂਦੇ ਹਨ। ਧੰਨ ਧੰਨ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ
ਘੋੜੇ ਦੀ ਸਵਾਰੀ ਤੇ ਨਿਸ਼ਾਨੇਬਾਜ਼ੀ ਵਿੱਚ ਮਾਹਿਰ
ਸੋਧੋ10-12 ਸਾਲ ਦੀ ਉਮਰ ਵਿੱਚ ਹੀ ਅਕਾਲੀ ਫੂਲਾ ਸਿੰਘ ਘੋੜੇ ਦੀ ਸਵਾਰੀ ਤੇ ਨਿਸ਼ਾਨੇਬਾਜ਼ੀ ਵਿੱਚ ਮਾਹਿਰ ਹੋ ਗਏ। ਤੇਗ ਚਲਾਉਣ ਵਿੱਚ ਉਹ ਬੜੇ ਵੱਡੇ-ਵੱਡੇ ਆਦਮੀਆਂ ਦਾ ਮੁਕਾਬਲਾ ਕਰਨ ਲੱਗੇ ਕਿਉਂਕਿ ਸ. ਨੈਣਾ ਸਿੰਘ ਨਿਹੰਗ ਸਿੰਘਾਂ ਵਾਂਗ ਹੀ ਰਹਿੰਦੇ ਸਨ, ਇਸ ਲਈ ਫੂਲਾ ਸਿੰਘ ਵੀ ਨਿਹੰਗ ਸਜ ਗਏ। ਸ. ਨੈਣਾ ਸਿੰਘ ਜਦ ਬਜ਼ੁਰਗ ਹੋ ਗਏ ਤਾਂ ਉਹਨਾਂ ਨੇ ਅੰਮ੍ਰਿਤਸਰ ਆ ਟਿਕਾਣਾ ਕੀਤਾ। ਉਹਨਾਂ ਦੇ ਨਾਲ ਹੀ ਅਕਾਲੀ ਫੂਲਾ ਸਿੰਘ ਆ ਗਏ। ਨੈਣਾ ਸਿੰਘ ਦੀ ਮੌਤ ਹੋ ਗਈ ਤੇ ਅਕਾਲੀ ਫੂਲਾ ਸਿੰਘ, ਜਿਥੇ ਅੱਜਕਲ ਬੁਰਜ ਅਕਾਲੀ ਫੂਲਾ ਸਿੰਘ ਹੈ, ਉਥੇ ਰਹਿਣ ਲੱਗ ਪਏ। ਉਸ ਵੇਲੇ ਸਿੱਖ ਮਿਸਲਾਂ ਦੀਆਂ ਸਰਕਾਰਾਂ ਨੇ ਅਕਾਲੀ ਜੀ ਨੂੰ ਅਕਾਲ ਤਖ਼ਤ ਦੀ ਸੇਵਾ ਸੌਂਪ ਦਿੱਤੀ ਤੇ ਉਹਨਾਂ ਨੂੰ ਸ਼ਸਤਰਧਾਰੀ ਸਿੰਘਾਂ ਦੇ ਗੁਜ਼ਾਰੇ ਲਈ ਜਾਗੀਰ ਦੇ ਦਿੱਤੀ।
ਅਕਾਲ ਦਾ ਮੁਖੀ
ਸੋਧੋਮਹਾਰਾਜਾ ਰਣਜੀਤ ਸਿੰਘ ਨੇ ਜਦ ਅੰਮ੍ਰਿਤਸਰ ਨੂੰ ਫਤਿਹ ਕਰਨ ਲਈ ਚੜ੍ਹਾਈ ਕੀਤੀ ਤਾਂ ਸਿੱਖ ਫ਼ੌਜਾਂ ਆਪਸ ਵਿੱਚ ਲੜਨ ਲੱਗੀਆਂ। ਅਕਾਲੀ ਜੀ ਨੇ ਵਿੱਚ ਪੈ ਕੇ ਜੰਗ ਬੰਦ ਕਰਵਾ ਦਿਤੀ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਅਕਾਲੀ ਜੀ ਨਾਲ ਬਹੁਤ ਪਿਆਰ ਪੈ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਜੀ ਦੇ ਅਧੀਨ ਅਕਾਲ ਨਾਂ ਦੀ ਰੈਜੀਮੈਂਟ ਬਣਾਈ ਤੇ ਉਹਨਾਂ ਨੂੰ ਉਸ ਦਾ ਮੁਖੀ ਥਾਪ ਦਿੱਤਾ।
ਖ਼ਤਰਨਾਕ ਮੁਹਿੰਮਾਂ ਵਿੱਚ ਸਹਾਇਤਾ
ਸੋਧੋਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਔਖੀਆਂ ਤੇ ਖ਼ਤਰਨਾਕ ਮੁਹਿੰਮਾਂ ਵਿੱਚ ਹਮੇਸ਼ਾ ਸਹਾਇਤਾ ਕੀਤੀ। ਮੁਲਤਾਨ ਦੀ ਮੁਹਿੰਮ ਵੇਲੇ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਕਠਿਨਾਈ ਦਾ ਸਾਹਮਣਾ ਕਰਨਾ ਪਿਆ। ਕਿਲਾ ਫਤਿਹ ਨਹੀਂ ਸੀ ਹੁੰਦਾ। ਛੇ ਮਹੀਨੇ ਘੇਰਾ ਪਾਈ ਰੱਖਣ ਦੇ ਬਾਵਜੂਦ ਕਿਲਾ ਸਰ ਨਾ ਹੋ ਸਕਿਆ। ਜਦ ਹਰ ਹੀਲਾ ਬੇਅਰਥ ਹੋ ਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਆਪ ਅੰਮ੍ਰਿਤਸਰ ਪੁੱਜੇ ਤੇ ਉਹਨਾਂ ਨੇ ਅਕਾਲੀ ਫੂਲਾ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਮੁਲਤਾਨ ਦੀ ਮੁਹਿੰਮ ਵਿੱਚ ਉਸ ਦਾ ਸਾਥ ਦੇਣ। ਅਕਾਲੀ ਜੀ ਨੇ ਅਰਦਾਸਾ ਸੋਧਿਆ ਤੇ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੇ ਅਕਾਲੀ ਸੂਰਬੀਰ ਘੋੜਸਵਾਰਾਂ ਨੂੰ ਲੈ ਕੇ ਮੁਲਤਾਨ 'ਤੇ ਚੜ੍ਹਾਈ ਕਰ ਦਿੱਤੀ। ਤੋਪਾਂ ਨਾਲ ਕਿਲੇ ਦੀ ਕੰਧ ਵਿੱਚ ਪਾੜ ਪਾਇਆ ਗਿਆ ਅਤੇ ਉਸ ਪਾੜ ਵਾਲੀ ਥਾਂ 'ਚੋਂ ਅਕਾਲੀ ਜੀ ਦੇ ਸਿਰਲੱਥ ਘੋੜਸਵਾਰ ਯੋਧਿਆਂ ਨੇ ਬਿਜਲੀ ਦੀ ਤੇਜ਼ੀ ਵਾਂਗ ਕਿਲੇ ਵਿੱਚ ਪ੍ਰਵੇਸ਼ ਕੀਤਾ। ਅੰਦਰ ਜਾ ਕੇ ਉਹਨਾਂ ਉਹ ਤਲਵਾਰ ਚਲਾਈ ਕਿ ਪਰਲੋ ਆ ਗਈ, ਲਾਸ਼ਾਂ ਦੇ ਢੇਰ ਲੱਗ ਗਏ। ਨਵਾਬ ਤੇ ਉਸ ਦੇ ਪੰਜ ਪੁੱਤਰ ਮਾਰੇ ਗਏ, ਕਿਲਾ ਫਤਹਿ ਹੋ ਗਿਆ।
ਕੋੜੇ ਮਾਰਨ ਦੀ ਸਜ਼ਾ
ਸੋਧੋਅਕਾਲੀ ਫੂਲਾ ਸਿੰਘ ਕਸ਼ਮੀਰ, ਪਿਸ਼ਾਵਰ ਤੇ ਨੁਸ਼ਹਿਰੇ ਦੇ ਯੁੱਧਾਂ ਵਿੱਚ ਸ਼ਾਮਿਲ ਹੋਏ ਤੇ ਸਿੱਖ ਰਾਜ ਦੀ ਉਸਾਰੀ ਵਿੱਚ ਮਹਾਨ ਹਿੱਸਾ ਪਾਇਆ। ਉਹ ਸਿੱਖ ਰਾਜ ਦੇ ਉਸਰੱਈਏ ਤੇ ਵੱਡੇ ਥੰਮ੍ਹ ਗਿਣੇ ਜਾਂਦੇ ਹਨ। ਇਹੀ ਨਹੀਂ, ਉਹ ਨਿਰਭੈ ਤੇ ਨਿਧੜਕ ਜਰਨੈਲ ਸਨ। ਇੱਕ ਵਾਰ ਜਦ ਉਹਨਾਂ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਰਿਆਦਾ ਦੇ ਉਲਟ ਕੋਈ ਕੰਮ ਕੀਤਾ ਹੈ ਤਾਂ ਉਹਨਾਂ ਨੇ ਅਕਾਲ ਤਖ਼ਤ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਨੂੰ ਬੰਨ੍ਹ ਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ। ਮਹਾਰਾਜਾ ਨੇ ਇਸ ਹੁਕਮ ਅੱਗੇ ਸਿਰ ਝੁਕਾਇਆ। ਸੱਚੀ ਗੱਲ ਮੂੰਹ 'ਤੇ ਕਹਿ ਦੇਣੀ ਅਕਾਲੀ ਫੂਲਾ ਸਿੰਘ ਦਾ ਕੰਮ ਸੀ।
ਮਹਾਰਾਜਾ ਜੀਂਦ
ਸੋਧੋਮਹਾਰਾਜਾ ਜੀਂਦ ਕਿਸੇ ਗੱਲੋਂ ਅੰਗਰੇਜ਼ਾਂ ਨਾਲ ਨਾਰਾਜ਼ ਸੀ ਤੇ ਉਹ ਵੀ ਅਕਾਲੀ ਫੂਲਾ ਸਿੰਘ ਦੀ ਸ਼ਰਨ ਵਿੱਚ ਆ ਗਿਆ। ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਰਾਜਾ ਨਾਭਾ ਪਾਸੋਂ ਅਕਾਲੀ ਜੀ 'ਤੇ ਜ਼ੋਰ ਪਾਇਆ ਕਿ ਉਹ ਜੀਂਦ ਦੇ ਰਾਜੇ ਨੂੰ ਕੱਢ ਦੇਣ ਪਰ ਸਿਰੜ ਦੇ ਪੱਕੇ ਅਕਾਲੀ ਜੀ ਨੇ ਸ਼ਰਨ ਆਏ ਨੂੰ ਧੱਕਾ ਦੇਣਾ ਨਾ ਮੰਨਿਆ। ਅੰਤ ਡੋਗਰੇ ਵਜ਼ੀਰਾਂ ਦੀ ਮਾਰਫ਼ਤ ਮਹਾਰਾਜੇ 'ਤੇ ਜ਼ੋਰ ਪਾਇਆ ਗਿਆ ਕਿ ਉਹ ਅਕਾਲੀ ਫੂਲਾ ਸਿੰਘ ਨੂੰ ਆਨੰਦਪੁਰ 'ਚੋਂ ਕੱਢ ਕੇ ਆਪਣੇ ਇਲਾਕੇ ਵਿੱਚ ਲੈ ਜਾਣ। ਡੋਗਰਿਆਂ ਦੀ ਸਾਜ਼ਿਸ਼ ਨਾਲ ਫਿਲੌਰ ਦੇ ਹਾਕਮ ਦੀਵਾਨ ਮੋਤੀ ਰਾਮ ਨੂੰ ਹੁਕਮ ਭਿਜਵਾਇਆ ਗਿਆ ਕਿ ਉਹ ਚੜ੍ਹਾਈ ਕਰ ਕੇ ਅਕਾਲੀ ਫੂਲਾ ਸਿੰਘ ਨੂੰ ਆਨੰਦਪੁਰੋਂ ਮੋੜ ਲਿਆਵੇ। ਜਦ ਦੀਵਾਨ ਮਾਖੋਵਾਲ ਪੁੱਜਾ ਤਾਂ ਸਿੱਖ ਫ਼ੌਜ ਨੇ ਅਕਾਲੀ ਜੀ ਵਿਰੁੱਧ ਲੜਨੋਂ ਨਾਂਹ ਕਰ ਦਿੱਤੀ। ਉਧਰੋਂ ਨਵਾਬ ਮਾਲੇਰਕੋਟਲਾ ਤੇ ਰਾਜਾ ਜਸਵੰਤ ਸਿੰਘ ਨਾਭਾ ਦੀਆਂ ਫ਼ੌਜਾਂ ਵੀ ਅੰਗਰੇਜ਼ਾਂ ਦੇ ਕਹੇ 'ਤੇ ਇਸੇ ਮੰਤਵ ਲਈ ਚੜ੍ਹ ਆਈਆਂ ਪਰ ਉਹਨਾਂ ਵੀ ਅਕਾਲੀ ਜੀ ਵਿਰੁੱਧ ਹਥਿਆਰ ਚਲਾਉਣੋਂ ਨਾਂਹ ਕਰ ਦਿੱਤੀ। ਜਦ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਪ ਅਕਾਲੀ ਹੋਰਾਂ ਪਾਸ ਪਹੁੰਚੇ ਤੇ ਉਹਨਾਂ ਨੂੰ ਪਿਆਰ ਨਾਲ ਵਾਪਿਸ ਅੰਮ੍ਰਿਤਸਰ ਮੋੜ ਲਿਆਏ।
ਅਜ਼ੀਜ਼ ਖਾਂ ਨੇ ਬਗ਼ਾਵਤ
ਸੋਧੋਪਿਸ਼ਾਵਰ ਦੇ ਹਾਕਮ ਮੁਹੰਮਦ ਅਜ਼ੀਜ਼ ਖਾਂ ਨੇ ਬਗ਼ਾਵਤ ਕਰ ਦਿੱਤੀ। ਲੱਖਾਂ ਦੀ ਗਿਣਤੀ ਵਿੱਚ ਸੈਨਾ ਇਕੱਠੀ ਕਰ ਕੇ ਉਸ ਨੇ ਕਈ ਥਾਂ ਸਿੱਖ ਰਾਜ ਵਿਰੁੱਧ ਜੰਗ ਛੇੜ ਦਿੱਤੀ। ਨੁਸ਼ਹਿਰੇ ਲੁੰਭੇ ਦਰਿਆ ਕੋਲ ਉਸ ਨੇ ਭਾਰੀ ਤੋਪਖਾਨੇ ਦੀ ਸਹਾਇਤਾ ਨਾਲ ਸਿੱਖ ਫ਼ੌਜਾਂ ਦਾ ਪਿਸ਼ਾਵਰ ਨੂੰ ਜਾਣ ਵਾਲਾ ਰਾਹ ਰੋਕ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫ਼ੌਜਾਂ ਲੈ ਕੇ ਅਟਕ ਨੂੰ ਪਾਰ ਕੀਤਾ, ਫਿਰ ਉਹਨਾਂ ਨੂੰ ਨੁਸ਼ਹਿਰੇ ਵੱਲ ਦੁਸ਼ਮਣ ਦੀਆਂ ਫ਼ੌਜਾਂ ਦੀ ਤਿਆਰੀ ਬਾਰੇ ਸੂਚਨਾ ਮਿਲੀ। ਸਿੰਘਾਂ ਨੇ ਅਰਦਾਸ ਕੀਤੀ ਤੇ ਚੜ੍ਹਾਈ ਸ਼ੁਰੂ ਕਰ ਦਿੱਤੀ ਪਰ ਉਸ ਵੇਲੇ ਤਕ ਪਿੱਛੋਂ ਤੋਪਾਂ ਨਹੀਂ ਸਨ ਪਹੁੰਚੀਆਂ, ਇਸ ਲਈ ਤੋਪਾਂ ਦੀ ਉਡੀਕ ਵਿੱਚ ਮੁਹਿੰਮ ਨੂੰ ਕੁਝ ਚਿਰ ਪਿੱਛੇ ਪਾਉਣਾ ਮੁਨਾਸਿਬ ਸਮਝਦਿਆਂ ਹੋਇਆਂ ਮਹਾਰਾਜਾ ਨੇ ਫ਼ੌਜਾਂ ਨੂੰ ਰੁਕਣ ਦਾ ਹੁਕਮ ਦਿੱਤਾ। ਅਕਾਲੀ ਫੂਲਾ ਸਿੰਘ ਨੇ ਮਹਾਰਾਜੇ ਨੂੰ ਕੜਕ ਕੇ ਕਿਹਾ, ਚੜ੍ਹਾਈ ਹੁਣੇ ਹੀ ਹੋਵੇਗੀ।
ਜਰਨੈਲਾਂ ਦੀ ਕਮਾਨ
ਸੋਧੋਉਹਨਾਂ ਵਲੋਂ ਕਹਿਣ 'ਤੇ ਵੀ ਜਦ ਮਹਾਰਾਜਾ ਨਾ ਮੰਨੇ ਤਾਂ ਉਹਨਾਂ ਨੇ ਆਪਣੇ 1500 ਘੋੜਸਵਾਰਾਂ ਨਾਲ ਦਰਿਆ ਟੱਪ ਕੇ ਹਮਲਾ ਕਰ ਦਿੱਤਾ। ਜਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਦਲੇਰੀ ਨੂੰ ਵੇਖਿਆ ਤਾਂ ਉਹ ਵੀ ਪਿੱਛੇ ਨਾ ਰਹਿ ਸਕੇ ਤੇ ਸ਼ਹਿਜ਼ਾਦਾ ਖੜਕ ਸਿੰਘ, ਸਰਦਾਰ ਹਰੀ ਸਿੰਘ ਨਲੂਆ ਤੇ ਸ. ਸ਼ਾਮ ਸਿੰਘ ਅਟਾਰੀ ਆਦਿ ਜਰਨੈਲਾਂ ਦੀ ਕਮਾਨ ਹੇਠ ਸਿੱਖ ਫ਼ੌਜਾਂ ਨੂੰ ਅੱਗੇ ਵਧਣ ਲਈ ਕਿਹਾ। ਅਕਾਲੀ ਜੀ ਆਪਣੇ ਅਰਦਾਸੇ ਅਨੁਸਾਰ ਅੱਗੇ ਵਧਦੇ ਗਏ ਤੇ ਦੁਸ਼ਮਣ ਦੇ ਦਲਾਂ ਨੂੰ ਚੀਰਦੇ ਹੋਇਆਂ ਉਹਨਾਂ ਹਜ਼ਾਰਾਂ ਪਠਾਣਾਂ ਨੂੰ ਰੱਬ ਦੇ ਘਰ ਪਹੁੰਚਾ ਦਿੱਤਾ।
ਸ਼ਹੀਦ
ਸੋਧੋਅਕਾਲੀ ਫੂਲਾ ਸਿੰਘ ਜੋਸ਼ ਵਿੱਚ ਆਏ ਹੋਏ ਦੁਸ਼ਮਣ ਦੀਆਂ ਫ਼ੌਜਾਂ ਵਿੱਚ ਘੁਸ ਗਏ ਸਨ ਤੇ ਹੱਥੋ-ਹੱਥੀ ਜੰਗ ਕਰ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੋਰ ਜਰਨੈਲਾਂ ਤੇ ਸੈਨਿਕਾਂ ਨੂੰ ਅੱਗੇ ਵਧਣ ਲਈ ਲਲਕਾਰਿਆ ਤਾਂ ਜੋ ਅਕਾਲੀ ਜੀ ਦੀ ਸਹਾਇਤਾ ਕੀਤੀ ਜਾ ਸਕੇ। ਸਾਰੀ ਦੀ ਸਾਰੀ ਸਿੱਖ ਫ਼ੌਜ ਨੇ ਤਿੰਨਾਂ ਪਾਸਿਆਂ ਤੋਂ ਪਠਾਣ ਸੈਨਾ 'ਤੇ ਹਮਲਾ ਕਰ ਦਿੱਤਾ। ਦੁਸ਼ਮਣ ਦੇ ਪੈਰ ਉਖੜ ਰਹੇ ਸਨ ਪਰ ਇਸ ਵੇਲੇ ਸਿੱਖ ਕੌਮ ਦਾ ਬਹਾਦਰ ਜਰਨੈਲ ਤੇ ਪੰਥ ਦਾ ਮਹਾਨ ਸਰਦਾਰ ਅਕਾਲੀ ਫੂਲਾ ਸਿੰਘ 7 ਗੋਲੀਆਂ ਖਾ ਕੇ ਸ਼ਹੀਦ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਫ਼ੌਜੀ ਸ਼ਾਨ ਨਾਲ ਇਥੇ ਹੀ ਕੀਤਾ ਗਿਆ। ਇਹ ਮੰਨੀ ਹੋਈ ਗੱਲ ਸੀ ਕਿ ਸਿੱਖ ਰਾਜ ਵਿੱਚ ਇਸ ਤੋਂ ਵੱਧ ਸੂਰਬੀਰ, ਧਾਰਮਿਕ ਤੌਰ 'ਤੇ ਪ੍ਰਪੱਕ ਅਤੇ ਨਿਡਰ ਹੋਰ ਕੋਈ ਜਰਨੈਲ ਨਜ਼ਰ ਨਹੀਂ ਆਉਂਦਾ ਸੀ।ਅੱਜ ਕੱਲ੍ਹ ਹਰ ਸਾਲ ਪਿੰਡ ਦੇਹਲਾ ਸੀਹਾ ਜ਼ਿਲ੍ਹਾ ਸੰਗਰੂਰ ਵਿਖੇ 14 ਜਨਵਰੀ ਨੂੰ ਜਨਮ ਦਿਹਾੜਾ ਅਤੇ 10 ਤੋਂ 14 ਮਾਰਚ ਤੱਕ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਹਵਾਲੇ
ਸੋਧੋ- ↑ "Wikiwand - Jathedar of the Akal Takht". Wikiwand. Retrieved 2023-02-25.
- ↑ "अकाली फूला सिंह की जीवनी | Akali Phula Singh History in Hindi" (in ਅੰਗਰੇਜ਼ੀ). Retrieved 2023-02-25.
- ↑ "Akali Phula Singh Ji - Gateway To Sikhism". www.allaboutsikhs.com (in ਅੰਗਰੇਜ਼ੀ (ਅਮਰੀਕੀ)). 1999-11-30. Retrieved 2023-02-25.
- ↑ Service, Tribune News. "ਸਿੱਖ ਜਰਨੈਲ ਅਕਾਲੀ ਫੂਲਾ ਸਿੰਘ". Tribuneindia News Service. Retrieved 2023-02-25.
- ↑ "Battle of Nowshera". Military Wiki (in ਅੰਗਰੇਜ਼ੀ). Retrieved 2023-02-25.
- ↑ "Collections Online | British Museum". www.britishmuseum.org. Retrieved 2023-02-25.