ਅਖਰੋਟ (ਬੀਜ)

ਖਾਣਯੋਗ ਬੀਜ਼

ਅਖਰੋਟ (ਵਿਗਿਆਨਕ ਨਾਮ: Juglans Regia) ਰੁੱਖਾਂ ਦੀ ਇੱਕ ਪ੍ਰਜਾਤੀ ਹੈ। ਇਹ ਖ਼ੁਸ਼ਬੂਦਾਰ ਪੱਤਝੜੀ ਦਰਖਤ ਹੁੰਦੇ ਹਨ। ਇਸ ਰੁੱਖ ਉੱਤੇ ਲੱਗਣ ਵਾਲੇ ਫਲ ਦੇ ਬੀਜ ਨੂੰ ਵੀ ਅਖਰੋਟ ਕਿਹਾ ਜਾਂਦਾ ਹੈ। ਅਖ਼ਰੋਟ ਦਾ ਫਲ ਇੱਕ ਕਿਸਮ ਦਾ ਸੁੱਕਾ ਮੇਵਾ ਹੈ ਜੋ ਖਾਣ ਦੇ ਕੰਮ ਆਉਂਦਾ ਹੈ। ਅਖ਼ਰੋਟ ਦਾ ਬਾਹਰਲਾ ਕਵਰ ਇੱਕਦਮ ਸਖ਼ਤ ਹੁੰਦਾ ਹੈ ਅਤੇ ਅੰਦਰ ਮਨੁੱਖੀ ਦਿਮਾਗ ਦੀ ਸ਼ਕਲ ਵਾਲੀ ਗਿਰੀ ਹੁੰਦੀ ਹੈ। ਅੱਧੇ ਮੁੱਠੀ ਅਖ਼ਰੋਟ ਵਿੱਚ *392 ਕੈਲੋਰੀਜ਼ ਹੁੰਦੀਆਂ ਹਨ। ਇਸ ਦੀਆਂ ਦੋ ਕਿਸਮਾਂ ਮਿਲਦੀਆਂ ਹਨ:

  1. ਜੰਗਲੀ ਅਖ਼ਰੋਟ 100 ਤੋਂ 200 ਫੁੱਟ ਤੱਕ ਉੱਚੇ, ਆਪਣੇ ਆਪ ਉੱਗਦੇ ਹਨ। ਇਸ ਦੇ ਫਲ ਦਾ ਛਿਲਕਾ ਮੋਟਾ ਹੁੰਦਾ ਹੈ।
  2. ਕਾਗਜ਼ੀ ਅਖ਼ਰੋਟ 40 ਤੋਂ 90 ਫੁੱਟ ਤੱਕ ਉੱਚਾ ਹੁੰਦਾ ਹੈ ਅਤੇ ਇਸ ਦੇ ਫਲ ਦਾ ਛਿਲਕਾ ਪਤਲਾ ਹੁੰਦਾ ਹੈ। ਇਸਨੂੰ ਕ੍ਰਿਸ਼ਿਜੰਨਿ ਅਖ਼ਰੋਟ ਕਹਿੰਦੇ ਹਨ।

ਇਸ ਤੋਂ ਬੰਦੂਕਾਂ ਦੇ ਕੁੰਦੇ ਬਣਾਏ ਜਾਂਦੇ ਹਨ।

ਪੈਦਾਵਾਰ

ਸੋਧੋ

ਭਾਰਤ ਵਿੱਚ ਅਖਰੋਟ ਪਹਾੜੀ ਸੂਬਿਆਂ ਹਿਮਾਲਿਆ, ਕਸ਼ਮੀਰ ਤੋਂ ਮਣੀਪੁਰ ਤੱਕ ਅਤੇ ਅਫਗਾਨਿਸਤਾਨ, ਖਸੀਆ ਦੀਆਂ ਪਹਾੜੀਆਂ, ਤਿੱਬਤ, ਚੀਨ ਤੇ ਈਰਾਨ ’ਚ ਬਹੁਤਾਤ ’ਚ ਪਾਇਆ ਜਾਂਦਾ ਹੈ।

 
ਅਖਰੋਟ ਦਾ ਫਲ ਆਪਣੀਆਂ ਹਰੀਆਂ ਪੱਤੀਆਂ ਵਿੱਚੋਂ
ਸੰਸਾਰ ਪੱਧਰ ਤੇ ਅਖਰੋਟ ਦੀ ਪੈਦਾਵਾਰ[1] ਲੜੀ ਨੰਬਰ ਦੇਸ਼ ਪੈਦਾਵਾਰ
(ਟਨਾਂ ਵਿੱਚ)
1 ਚੀਨ 1,655,508
2 ਇਰਾਨ 485,000
3 ਅਮਰੀਕਾ 418,212
4 ਤੁਰਕੀ 183,240
5 ਯੁਕਰੇਨ 112,600
6 ਮੈਕਸੀਕੋ 96,476
7 ਫ਼ਰਾਂਸ 38,314
8 ਭਾਰਤ 36,000
9 ਰੋਮਾਨੀਆ 35,073
10 ਚਿੱਲੀ 35,000
ਸੰਸਾਰ 3,259,550

ਖ਼ੁਰਾਕੀ ਤੱਤ

ਸੋਧੋ

ਵੱਖ-ਵੱਖ ਰਸਾਇਣਿਕ ਸੰਗਠਨਾਂ ਦੇ ਮੱਤ ਅਨੁਸਾਰ ਇਸ ’ਚ

  • ਅਖਰੋਟ ਗਰਮ, ਸਾਫ ਵੀਰਜ ਵਧਾਊ ਤੇ ਤਾਕਤ ਵਧਾਊ ਹੈ ਅਤੇ ਦਿਲ ਦੇ ਰੋਗਾਂ ’ਚ ਫਾਇਦੇਮੰਦ ਹੈ।
  • ਇਹ ਕਾਮ ਉੱਤੇਜਨਾ ਲਈ ਵੀ ਫਾਇਦੇਮੰਦ ਹੈ।
  • ਮੂੰਹ ਦੀ ਸਫਾਈ ਲਈ ਅਖਰੋਟ ਦੀ ਛਿੱਲ ਨੂੰ ਮੂੰਹ ’ਚ ਰੱਖ ਕੇ ਚਿੱਥਣ ਨਾਲ ਦੰਦ ਸਾਫ ਹੁੰਦੇ ਹਨ।
  • ਇਸ ਦੀ ਛਿੱਲ ’ਚ ਉਪਦੰਸ਼ ਨਾਮੀ ਗੁਣ ਪਾਇਆ ਜਾਂਦਾ ਹੈ।
  • ਇਸ ਦੇ ਪੱਤਿਆਂ ਦੀ ਸਰੀਰਕ ਵਿਕਾਰ, ਲਕੋਰੀਆ ਅਤੇ ਬੱਚਿਆਂ ’ਚ ਪੇਟ ਦੇ ਰੋਗਾਂ ਤੋਂ ਬਚਾਅ ਲਈ ਵਰਤੋਂ ਕੀਤੀ ਜਾਂਦੀ ਹੈ।
  • ਲਕਵੇ ’ਚ ਫਾਇਦੇਮੰਦ, ਚਿਹਰੇ ਦੇ ਲਕਵੇ ’ਚ ਇਸ ਦੇ ਤੇਲ ਦੀ ਮਾਲਸ਼ ਅਤੇ ਗਠੀਆ ਹੋਣ ’ਤੇ ਅਖਰੋਟ ਦੀ ਗਿਰੀ ਰੋਜ਼ਾਨਾ ਖਾਣ ਨਾਲ ਵੀ ਫਾਇਦਾ ਹੁੰਦਾ ਹੈ।
  • ਛਾਤੀਆਂ ’ਚ ਦੁੱਧ ਵਧਾਉਣ ਲਈ: ਕਣਕ ਦੀ ਸੂਜ਼ੀ ਅਤੇ ਅਖਰੋਟ ਦੇ ਪੱਤੇ ਇਕੋ ਜਿਹੀ ਮਾਤਰਾ ’ਚ ਪੀਸ ਕੇ ਗਾਂ ਦੇ ਦੁੱਧ ਤੋਂ ਬਣੇ ਘਿਓ ’ਚ ਇਸ ਦੀਆਂ ਪੁੜੀਆਂ ਬਣਾ ਕੇ ਰੋਜ਼ਾਨਾ ਲਗਭਗ ਇੱਕ ਹਫ਼ਤਾ ਖਾਣ ਨਾਲ ਛਾਤੀਆਂ ਵਿੱਚਲੇ ਦੁੱਧ ’ਚ ਵਾਧਾ ਹੁੰਦਾ ਹੈ।
  • ਮਾਨਸਿਕ ਕਮਜ਼ੋਰੀ: ਕੁਦਰਤ ਨੇ ਅਖਰੋਟ ਦੀ ਬਣਾਵਟ ਦਿਮਾਗ ਵਾਂਗ ਹੀ ਬਣਾਈ ਹੈ। ਅਖਰੋਟ ਦੀ ਗਿਰੀ ਦੀ ਮਾਤਰਾ ਦੋ ਤੋਲੇ ਤੋਂ ਚਾਰ ਤੋਲੇ ਸਧਾਰਨ ਭੋਜਨ ਨਾਲ ਰੋਜ਼ਾਨਾ ਖਾਣ ’ਤੇ ਮਾਨਸਿਕ ਕਮਜ਼ੋਰੀ ਦੂਰ ਹੁੰਦੀ ਹੈ।
  • ਜ਼ਖਮ: ਅਖਰੋਟ ਦੀ ਗਿਰੀ ਨੂੰ ਬਾਰੀਕ ਪੀਸ ਕੇ ਮੋਮ ਜਾਂ ਮਿੱਠੇ ਤੇਲ ’ਚ ਰਲਾ ਕੇ ਜ਼ਖਮ ’ਤੇ ਲਾਉਣ ਨਾਲ ਅਰਾਮ ਮਿਲੇਗਾ।
  • ਦੰਦ: ਸਵੇਰੇ ਉੱਠਦਿਆਂ ਹੀ ਅਖਰੋਟ ਦੀ ਗਿਰੀ ਨੂੰ ਦੰਦਾਂ ਨਾਲ ਬਾਰੀਕ ਚਿੱਥਣ ’ਤੇ ਵੀ ਲਾਭ ਮਿਲਦਾ ਹੈ।

ਇਹ ਵੀ ਵੇਖੋ

ਸੋਧੋ

ਅਖਰੋਟ (ਰੁੱਖ)

ਹਵਾਲੇ

ਸੋਧੋ
  1. "Production of Walnut with shell by countries". UN Food & Agriculture Organization. 2011. Archived from the original on 2019-01-06. Retrieved 2013-08-26.