ਅਦਿਤੀ ਸਜਵਾਨ
ਅਦਿਤੀ ਸਜਵਾਨ (ਜਨਮ 12 ਫਰਵਰੀ 1988) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਅਦਿਤੀ ਨੇ ਜ਼ੀ ਟੀਵੀ ਦੇ 'ਮੇਰੀ ਡੋਲੀ ਤੇਰੇ ਅੰਗਨਾ' ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ ਉਹ 'ਮਾਇਆਸ਼ੀਨ' ਦੀ ਭੂਮਿਕਾ ਨਿਭਾਉਣ ਲਈ ਇਮੇਜਨ ਟੀਵੀ ਦੇ 'ਰਾਜਾਕੁਮਾਰ ਅਰਿਆਯਨ' ਵਿੱਚ ਸ਼ਾਮਿਲ ਹੋਈ। ਉਸਨੇ 'ਜੈ ਸ਼੍ਰੀ ਕ੍ਰਿਸ਼ਨ'[1] ਵਿੱਚ ਯਸ਼ੋਦਾ ਦੀ ਭੂਮਿਕਾ ਨਿਭਾਈ ਅਤੇ ਮੀਰਾ[2] ਵਿੱਚ ਮੀਰਾ ਦੇ ਰੂਪ ਵਿੱਚ ਦਿਖਾਈ ਦਿੱਤੀ। ਉਸਨੇ 'ਹਮਾਰੀ ਸਾਸ ਲੀਲਾ'[3] ਅਤੇ 'ਪੀਆ ਕਾ ਘਰ ਪਿਆਰਾ ਲਗੇ' ਵਰਗੇ ਸ਼ੋਅ ਵਿੱਚ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਹਨ।[4] ਉਸਨੇ ਸਬ ਟੀਵੀ ਤੇ ਚਿੜੀਆ ਘਰ ਵਿੱਚ ਵੀ ਕੰਮ ਕੀਤਾ ਹੈ।[5][6] ਅਦਿਤੀ ਨੇ ਮਿਸ ਸਿਲਵਾਸਾ ਦਾ ਖਿਤਾਬ ਵੀ ਹਾਸਿਲ ਕੀਤਾ ਹੈ। ਉਹ ਇੱਕ ਸਿਖਿਅਤ ਭਰਤ ਨਾਟਿਅਮ ਅਤੇ ਕਥਕ ਡਾਂਸਰ ਵੀ ਹੈ।
ਅਦਿਤੀ ਸਜਵਾਨ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਮਾਡਲ, ਅਦਾਕਾਰਾ |
ਲਈ ਪ੍ਰਸਿੱਧ | ਜੈ ਸ਼੍ਰੀ ਕ੍ਰਿਸ਼ਨ ਟੀਵੀ ਲੜੀ ਵਿੱਚ ਯਸ਼ੋਧਾ ਮਈਆ ਦੀ ਭੂਮਿਕਾ(2008-2009) |
ਮਾਤਾ-ਪਿਤਾ |
|
ਰਿਸ਼ਤੇਦਾਰ | ਅਦਿਤਿਆ ਸਜਵਾਨ (ਭਰਾ) ਅੰਮ੍ਰਿਤ ਸਜਵਾਨ (ਭੈਣ) |
ਮੁੱਢਲਾ ਜੀਵਨ ਅਤੇ ਪਿਛੋਕੜ
ਸੋਧੋਅਦਿਤੀ ਸਜਵਾਨ ਨੇ ਆਪਣੀ ਸਾਰੀ ਜ਼ਿੰਦਗੀ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਰਹਿੰਦਿਆਂ ਬਿਤਾਏ, ਕਿਉਂਕਿ ਉਸ ਦੇ ਪਿਤਾ ਪ੍ਰਦੀਪ ਸਿੰਘ ਸੱਜਣ ਕੋਲ ਬਦਲੀ ਦੀ ਨੌਕਰੀ ਸੀ, ਜਿਸ ਕਾਰਨ ਉਨ੍ਹਾਂ ਦੀ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਬਦਲੀ ਹੁੰਦੀ ਰਹਿੰਦੀ ਸੀ। ਉਸ ਦਾ ਜਨਮ ਭਾਰਤ ਦੇ ਦੇਹਰਾਦੂਨ ਵਿੱਚ ਹੋਇਆ ਸੀ। ਉਸਦੀ ਮਾਂ ਵਿਨੀਤਾ ਸਜਵਾਨ ਇੱਕ ਘਰੇਲੂ ਔਰਤ ਹੈ। ਅਦਿਤੀ ਇੱਕ ਸਿਖਿਅਤ ਭਰਤ ਨਾਟਿਅਮ ਅਤੇ ਕਥਕ ਡਾਂਸਰ ਹੈ। ਉਹ ਇੱਕ ਗਾਇਕਾ ਵੀ ਹੈ। ਅਦਾਕਾਰਾ ਵਜੋਂ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਅਦਿਤੀ ਮੁੰਬਈ ਚਲੀ ਗਈ। ਉਸਨੇ ਆਪਣੀ ਅਦਾਕਾਰੀ ਨਾਲ ਹੀ ਮੁੰਬਈ ਤੋਂ ਬੀ.ਐੱਮ.ਐੱਮ. ਕੀਤੀ।
ਟੈਲੀਵਿਜ਼ਨ ਪ੍ਰੋਗਰਾਮ
ਸੋਧੋਸਾਲ | ਸੀਰੀਅਲ | ਭੂਮਿਕਾ | ਚੈਨਲ | ਨੋਟ |
---|---|---|---|---|
2007 | ਮੇਰੀ ਡੋਲੀ ਤੇਰੇ ਅੰਗਨਾ | ਅਰਪਿਤਾ | ਜ਼ੀ ਟੀ | |
2008–09 | ਜੈ ਸ਼੍ਰੀ ਕ੍ਰਿਸ਼ਨ | ਯਸ਼ੋਦਾ | ਕਲਰਜ ਟੀਵੀ | |
2008 | ਰਾਜਕੁਮਾਰ ਅਰਿਆਣ | ਮਾਇਆਸ਼ੀਨ | ਇਮੇਜਨ ਟੀਵੀ | |
2009–10 | ਮੀਰਾ | ਮੀਰਾ | ਇਮੇਜਨ ਟੀਵੀ | |
2010 | ਲਕਸ਼ਮੀ ਮਹਿਮਾ | ਲਕਸ਼ਮੀ | ਸਟਾਰ ਗੋਲਡ | ਟੀਵੀ ਫਿਲਮ |
2011 | ਹਮਾਰੀ ਸਾਸ ਲੀਲਾ | ਕੋਇਲ | ਕਲਰਜ ਟੀਵੀ | |
2012 | ਫੀਅਰ ਫਾਇਲਜ਼ | ਨਿਹਤ ਮਰੀਅਮ ਨਿਰੁਸ਼ਾ | ਜ਼ੀ ਟੀ | |
2013 | ਸੰਧਿਆ | |||
2012–14 | ਬਾਲ ਵੀਰ | ਨਾਟਖੱਟ ਪਰੀ | ਸਬ ਟੀਵੀ | |
2012–13 | ਪੀਆ ਕਾ ਘਰ ਪਿਆਰਾ ਲਗੈ | ਰੂਪ | ਸਹਾਰਾ ਵਨ | |
2014 | ਏਕ ਹਸੀਨਾ ਥੀ | ਨਿਤਯ ਮਿਤ੍ਰ | ਸਟਾਰ ਪਲੱਸ | |
2014 | ਸਿੰਘਾਸਨ ਬਤੀਸੀ | ਜੈਲਕਸ਼ਮੀ | ਸੋਨੀ ਪਲ | |
2014–17 | ਚਿਡੀਆ ਘਰ | ਕੋਇਲ ਘੋਟਕ ਨਾਰਾਇਣ | ਸਬ ਟੀਵੀ | |
2015 | ਕਭੀ ਐਸੇ ਗੀਤ ਗਾਯਾ ਕਰੋ | ਸ਼ੰਮੀ | ਡਿਜ਼ਨੀ ਚੈਨਲ ਇੰਡੀਆ |
ਹਵਾਲੇ
ਸੋਧੋ- ↑ http://timesofindia.indiatimes.com/entertainment/hindi/tv/news-interviews/Its-divine-intervention/articleshow/7326642.cms
- ↑ http://www.tellychakkar.com/tv/tv-news/aditi-sajwan-the-new-meera
- ↑ http://www.tellychakkar.com/tv/tv-news/koyal-walk-out-of-the-house-hamari-saas
- ↑ "Archived copy". Archived from the original on 27 July 2014. Retrieved 2014-06-27.
{{cite web}}
: CS1 maint: archived copy as title (link) - ↑ http://timesofindia.indiatimes.com/entertainment/hindi/tv/news-interviews/Aditi-Sajwan-Charu-Sharmili-in-Balveer/articleshow/16488513.cms
- ↑ http://www.tellychakkar.com/tv/tv-news/star-plus-ek-hasina-thi-capture-dev-and-nityas-fun-filled-rain-sequence-449