ਅਨੀਸਾ ਸੈਯਦ ਇੱਕ ਮਹਿਲਾ ਨਿਸ਼ਾਨੇਬਾਜ਼ ਹੈ, ਜੋ ਭਾਰਤ ਦਾ ਪ੍ਰਤੀਨਿਧਤਵ ਕਰਦੀ ਹੈ। ਅਨੀਸਾ ਸੈਯਦ ਨੇ 3-14 ਅਕਤੂਬਰ, 2010 ਵਿੱਚ ਹੋਆਂ ਕਾਮਨਵੈਲਥ ਖੇਡਾਂ ਜੋ ਕਿ ਦਿੱਲੀ(ਭਾਰਤ) ਵਿੱਚ ਹੋਆਂ ਸਨ, ਵਿੱਚ ਦੋ ਸੋਨ ਤਮਗੇ ਪ੍ਰਾਪਤ ਕੀਤੇ ਸਨ।[1] ਅਨੀਸਾ ਸੈਯਦ ਨੇ ਆਪਣਾ ਪਹਿਲਾ ਸੋਨ ਤਮਗਾ ਆਪਣੀ ਜੋਡ਼ੀਦਾਰ ਰਾਹੀ ਸਰਨੋਬਤ ਨਾਲ ਮਿਲ ਕੇ 25ਮੀ: ਪਿਸਟਲ ਪ੍ਰਤੀਯੋਗਤਾ ਵਿੱਚ ਜਿੱਤਿਆ ਸੀ। ਵਿਅਕਤੀਗਤ ਤੌਰ 'ਤੇ ਅਨੀਸਾ ਨੇ ਸੋਨ ਤਮਗਾ 776.5 ਅੰਕ ਬਣਾ ਤੇ ਜਿੱਤਿਆ ਸੀ। ਇਸ ਤੋਂ ਇਲਾਵਾ ਅਨੀਸਾ ਨੇ 2006 ਵਿੱਚ ਹੋਆਂ ਦੱਖਣੀ ਏਸ਼ੀਆ ਖੇਡਾਂ ਵਿੱਚ ਵੀ ਸੋਨ ਤਮਗਾ ਜਿੱਤਿਆ ਸੀ। 2014 ਵਿੱਚ ਗਲਾਸਗੋ ਵਿੱਚ ਹੋਆਂ ਕਾਮਨਵੈਲਥ ਖੇਡਾਂ ਵਿੱਚ ਅਨੀਸਾ ਨੇ 25ਮੀ: ਪਿਸਟਲ ਪ੍ਰਤੀਯੋਗਤਾ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।[2]

ਅਨੀਸਾ ਸੈਯਦ
Medal record
ਮਹਿਲਾ ਸ਼ੂਟਿੰਗ
ਕਾਮਨਵੈਲਥ ਖੇਡਾਂ
ਸੋਨ 2010 ਦਿੱਲੀ 25ਮੀ: ਪਿਸਟਲ ਜੋਡ਼ੀਦਾਰ
ਸੋਨ 2010 ਦਿੱਲੀ 25ਮੀ:ਪਿਸਟਲ
ਏਸ਼ੀਆ ਖੇਡਾਂ
ਕਾਂਸੀ 2014 ਏਸ਼ੀਆ ਖੇਡਾਂ 25ਮੀ: ਪਿਸਟਲ ਟੀਮ

ਮੁੱਢਲਾ ਜੀਵਨਸੋਧੋ

ਅਨੀਸਾ ਪੂਨੇ ਤੋਂ ਹੈ ਪਰੰਤੂ ਉਹ ਆਪਣੇ ਪਤੀ ਨਾਲ ਫਰੀਦਾਬਾਦ, ਹਰਿਆਣਾ ਵਿੱਚ ਰਹਿੰਦੀ ਹੈ। ਉਸਨੇ ਆਪਣੇ ਆਪ ਨੂੰ ਸ਼ੂਟਿੰਗ ਲ ਕਾਲਜ ਵਿੱਚ ਐਨ.ਸੀ.ਸੀ ਦੌਰਾਨ ਉਭਾਰਿਆ। ਉਹ ਭਾਰਤੀ ਰੇਲਵੇ ਵਿੱਚ ਕਰਮਚਾਰੀ ਹੈ ਅਤੇ ਮੁੰਬ-ਪੂਨੇ ਰੂਟ ਵਿੱਚ ਟਿਕਟ ਕੁਲੈਕਟਰ ਦੇ ਤੌਰ 'ਤੇ ਕੰਮ ਕਰਦੀ ਹੈ। ਬਾਅਦ ਵਿੱਚ ਉਸਦੀ ਬਦਲੀ ਪੂਨੇ ਵਿੱਚ ਕਰ ਦਿੱਤੀ ਗ।

ਹਵਾਲੇਸੋਧੋ

  1. Sayyed, Anisa (7 October 2010). "Double delight for Pune shooter Anisa Sayyed". Times of India. Retrieved 19 September 2013. 
  2. "Pistol shooter Rahi Sarnobat wins gold, Anisa Sayyed silver". news.biharprabha.com. IANS. 26 July 2014. Retrieved 26 July 2014.