ਅਭਿਦਨਿਆ ਭਾਵੇ (ਅੰਗ੍ਰੇਜ਼ੀ: Abhidnya Bhave; ਜਨਮ 13 ਮਾਰਚ, 1989)[1] ਇੱਕ ਭਾਰਤੀ ਅਭਿਨੇਤਰੀ ਹੈ, ਜੋ ਮਰਾਠੀ ਟੈਲੀਵਿਜ਼ਨ ਅਤੇ ਫਿਲਮ ਵਿੱਚ ਕੰਮ ਕਰਦੀ ਹੈ। ਉਸ ਨੇ 2013 ਵਿੱਚ ਲਗੋਰੀ-ਮੈਤਰੀ ਰਿਟਰਨਜ਼ ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਉਸ ਨੇ 2016 ਵਿੱਚ ਖੁਲਤਾ ਕਾਲੀ ਖੁਲੇਨਾ ਵਿੱਚ ਮੋਨਿਕਾ ਦੇ ਰੂਪ ਵਿੱਚ ਆਪਣੀ ਭੂਮਿਕਾ ਨਿਭਾਈ ਸੀ।[2] ਉਹ ਮਾਏਰਾ ਦੇ ਰੂਪ ਵਿੱਚ ਤੁਲਾ ਪਹਤੇ ਰੇ ਵਿੱਚ ਅਤੇ ਪੁਸ਼ਪਾਵੱਲੀ ਦੇ ਰੂਪ ਵਿੱਚ ਤੂ ਤੇਵਾ ਤਸ਼ੀ ਵਿੱਚ ਨਜ਼ਰ ਆਈ ਸੀ।

ਅਭਿਦਨਿਆ ਬਾਹਵੇ
ਜਨਮ (1989-03-13) 13 ਮਾਰਚ 1989 (ਉਮਰ 35)
ਵਾਸਈ-ਵਿਰਾਰ, ਮਹਾਰਾਸ਼ਟਰ, ਭਾਰਤ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2010–ਮੌਜੂਦ
ਜੀਵਨ ਸਾਥੀ
ਮੇਹੁਲ ਪਾਈ
(ਵਿ. 2020)

ਅਭਿਦਨਿਆ ਭਾਵੇ ਦਾ ਜਨਮ 13 ਮਾਰਚ 1989 ਨੂੰ ਭਾਰਤ ਦੇ ਵਸਈ-ਵਿਰਾਰ ਵਿੱਚ ਹੋਇਆ ਸੀ। ਉਸ ਦੀ ਮਾਂ ਹੇਮੰਗੀ ਭਾਵੇ ਇੱਕ ਸਕੂਲ ਅਧਿਆਪਕ ਹੈ। ਉਸ ਦੇ ਪਿਤਾ ਉਦੈ ਭਾਵੇ ਹਨ। ਬਚਪਨ ਉਹ ਮੁੰਬਈ ਵਿੱਚ ਰਹਿੰਦੀ ਸੀ।

ਨਿੱਜੀ ਜੀਵਨ ਸੋਧੋ

ਭਾਵੇ ਦਾ ਵਿਆਹ ਉਸ ਦੇ ਲੰਬੇ ਸਮੇਂ ਦੇ ਪ੍ਰੇਮੀ ਮੇਹੁਲ ਪਾਈ ਨਾਲ ਹੋਇਆ ਹੈ, ਜੋ ਇੱਕ ਉੱਦਮੀ ਹੈ।[3]

ਕੈਰੀਅਰ ਸੋਧੋ

ਅਭਿਦੰਨਿਆ ਭਾਵੇ ਨੇ ਜ਼ੀ ਮਰਾਠੀ 'ਤੇ ਮਰਾਠੀ ਸੀਰੀਅਲ ਖੁੱਲਤਾ ਕਾਲੀ ਖੁਲੇਨਾ ਵਿੱਚ ਕੰਮ ਕੀਤਾ ਹੈ ਜਿੱਥੇ ਉਸਨੇ ਇੱਕ ਨਕਾਰਾਤਮਕ ਭੂਮਿਕਾ ਨਿਭਾਈ ਹੈ ਅਤੇ ਸੀਰੀਅਲ ਲਗੋਰੀ-ਮੈਤਰੀ ਰਿਟਰਨਜ਼ (ਸਟਾਰ ਪ੍ਰਵਾਹ) ਵਿੱਚ ਵੀ ਕੰਮ ਕੀਤਾ ਹੈ। ਉਹ ਇੱਕ ਵੈੱਬ ਸੀਰੀਜ਼ "ਮੂਵਿੰਗ ਆਊਟ" ਵਿੱਚ ਵੀ ਕੰਮ ਕਰ ਚੁੱਕੀ ਹੈ। ਭਾਵੇ ਨੇ ਜ਼ੀ ਮਰਾਠੀ ਦੇ ਟੀਵੀ ਸ਼ੋਅ "ਤੁਲਾ ਪਹਤੇ ਰੇ" ਨਾਲ ਕੰਮ ਕੀਤਾ ਜਿਸ ਵਿੱਚ ਸੁਬੋਧ ਭਾਵੇ ਅਤੇ ਗਾਇਤਰੀ ਦਾਤਾਰ ਸੀ। ਭਾਵੇ ਤੇਜਸਵਿਨੀ ਪੰਡਿਤ ਦੇ ਨਾਲ ਤੇਜਾਦੰਨਿਆ ਨਾਮ ਦੇ ਇੱਕ ਫੈਸ਼ਨ ਬ੍ਰਾਂਡ ਦੀ ਸਹਿ-ਮਾਲਕ ਹੈ। ਉਸਨੂੰ ਇੱਕ ਕਲਰਜ਼ ਟੀਵੀ ਸਿਟਕਾਮ ਬਾਵਾਰਾ ਦਿਲ ਵਿੱਚ ਵੀ ਦੇਖਿਆ ਗਿਆ ਸੀ ਜਿਸ ਵਿੱਚ ਅਦਿੱਤਿਆ ਰੇਡੀਜ ਅਤੇ ਕਿੰਜਲ ਧਮੇਚਾ ਸੀ, ਜਿੱਥੇ ਉਸਨੇ ਇੱਕ ਛੋਟੀ ਜਿਹੀ ਭੂਮਿਕਾ ਨਿਭਾਈ ਸੀ।[4][5][6]

ਹਵਾਲੇ ਸੋਧੋ

  1. megamarathi (2016-12-01). "Abhidnya Bhave Marathi Actress Biography HD Photos,Wallpapers,Monika". MegaMarathi.Com (in ਅੰਗਰੇਜ਼ੀ (ਅਮਰੀਕੀ)). Retrieved 2019-12-12.
  2. टीम, एबीपी माझा वेब (2022-03-16). "Tu Tevha Tashi : 'तू तेव्हा तशी' मालिकेत पुष्पवल्लीच्या भूमिकेत दिसणार अभिज्ञा भावे". marathi.abplive.com (in ਮਰਾਠੀ). Retrieved 2022-04-12.
  3. "Abhidnya Bhave finds love again; plans to marry next year - The Times of India". The Times of India (in ਅੰਗਰੇਜ਼ੀ). Retrieved 2020-12-23.
  4. "Switching from a negative character to a positive one was difficult says Abhidnya Bhave - Times of India". The Times of India.
  5. "Pics : 'Khulta Kali Khulena' hits a century! - The Times of India". The Times of India.
  6. "#MovingOut (TV Mini Series 2017– ) - IMDb" – via www.imdb.com.

ਬਾਹਰੀ ਲਿੰਕ ਸੋਧੋ