ਅਮਹਾਰੀ ਇੱਕ ਸਾਮੀ ਭਾਸ਼ਾ ਹੈ ਜੋ ਇਥੋਪੀਆ ਵਿੱਚ ਬੋਲੀ ਜਾਂਦੀ ਹੈ। ਇਹ ਅਰਬੀ ਤੋਂ ਬਾਅਦ ਦੁਨੀਆਂ ਦੀ ਦੂਜੀ ਸਭ ਤੋਂ ਪ੍ਰਸਿੱਧ ਸਾਮੀ ਭਾਸ਼ਾ ਹੈ। 2007 ਦੇ ਅੰਕੜਿਆਂ ਮੁਤਾਬਕ ਇਥੋਪੀਆ ਵਿੱਚ ਅਮਹਾਰੀ ਬੋਲਣ ਵਾਲੇ ਮੂਲ ਬੁਲਾਰੇ 2.2 ਕਰੋੜ ਸਨ।[1]
ਅਮਹਾਰੀ ਲਿਪੀ ਇੱਕ ਆਬੂਗੀਦਾ ਲਿਪੀ ਹੈ ਅਤੇ ਇਸਦੇ ਚਿੰਨ੍ਹਾਂ ਨੂੰ ਫਿਦੇਲ ਕਿਹਾ ਜਾਂਦਾ ਹੈ।[2]