ਅਮਿਤ ਸ਼ਾਹ
ਅਮਿਤਭਾਈ ਅਨਿਲਚੰਦਰ "ਅਮਿਤ" ਸ਼ਾਹ (ਜਨਮ 22 ਅਕਤੂਬਰ 1964) ਇੱਕ ਭਾਰਤੀ ਰਾਜਨੇਤਾ ਅਤੇ ਭਾਰਤੀ ਜਨਤਾ ਪਾਰਟੀ ਦਾ ਵਰਤਮਾਨ ਪ੍ਰਧਾਨ ਹੈ। ਉਹ ਭਾਰਤ ਦੇ ਗੁਜਰਾਤ ਰਾਜ ਦੇ ਘਰੇਲੂ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦਾ ਮਹਾਸਚਿਵ ਰਹਿ ਚੁੱਕਾ ਹੈ। ਉਹ ਗੁਜਰਾਤ ਸਰਕਾਰ ਮੇਂ ਵਿਧਾਇਕ ਹੈ।[4]
ਅਮਿਤ ਸ਼ਾਹ | |
---|---|
ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ | |
ਦਫ਼ਤਰ ਸੰਭਾਲਿਆ 9 ਜੁਲਾਈ 2014 | |
ਤੋਂ ਪਹਿਲਾਂ | ਰਾਜਨਾਥ ਸਿੰਘ |
Member of the Gujarat Legislative Assembly for Naranpura | |
ਦਫ਼ਤਰ ਸੰਭਾਲਿਆ 2012 | |
ਹਲਕਾ | Naranpura |
MLA, Sarkhej | |
ਦਫ਼ਤਰ ਵਿੱਚ 1997–2012 | |
ਤੋਂ ਪਹਿਲਾਂ | Harishchandra Lavjibhai Patel |
ਹਲਕਾ | Sarkhej |
ਨਿੱਜੀ ਜਾਣਕਾਰੀ | |
ਜਨਮ | ਅਮਿਤਭਾਈ ਅਨਿਲਚੰਦਰ ਸ਼ਾਹ 22 ਅਕਤੂਬਰ 1964[1] ਮੁੰਬਈ, ਮਹਾਰਾਸ਼ਟਰ, ਭਾਰਤ |
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਜੀਵਨ ਸਾਥੀ | ਸੋਨਲ ਸ਼ਾਹ |
ਬੱਚੇ | Jay |
ਅਲਮਾ ਮਾਤਰ | Gujarat University |
ਵੈੱਬਸਾਈਟ | www |
ਸ਼ਾਹ ਲਗਾਤਾਰ ਚਾਰ ਚੋਣ ਵਿੱਚ ਸਰਖੇਜ ਤੋਂ ਵਿਧਾਇਕ ਚੁਣਿਆ ਗਿਆ ਸੀ: 1997 (ਉਪ-ਚੋਣ), 1998, 2002 ਅਤੇ 2007। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਰੀਬੀ ਸਾਥੀ ਹੈ, ਅਤੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਮੋਦੀ ਦੇ ਕਾਰਜਕਾਲ ਦੌਰਾਨ ਰਾਜ ਸਰਕਾਰ ਵਿੱਚ ਅਨੇਕ ਪੋਰਟਫੋਲੀਓ ਤੇ ਰਿਹਾ ਹੈ। ਉਹ ਨਰਾਨਪੁਰ ਤੋਂ ਵਿਧਾਇਕ ਹੈ, ਜਿਥੋਂ ਉਹ 2012 ਵਿੱਚ ਦੂਜੇ-ਵੱਡੇ ਫਰਕ ਨਾਲ ਜਿੱਤਿਆ ਸੀ।
ਸ਼ਾਹ ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸਿਆਸੀ ਤੌਰ 'ਤੇ ਅਹਿਮ ਰਾਜ, ਉੱਤਰ ਪ੍ਰਦੇਸ਼ ਦਾ 2014 ਲੋਕ ਸਭਾ ਚੋਣ ਦੌਰਾਨ ਭਾਜਪਾ ਇੰਚਾਰਜ ਸੀ। ਭਾਜਪਾ ਅਤੇ ਇਸ ਦੇ ਸਹਿਯੋਗੀ 80 ਵਿੱਚੋਂ 73 ਸੀਟ ਜਿੱਤ ਕੇ ਸਮੁੱਚੇ ਰਾਜ ਨੂੰ ਹੂੰਝਾ ਫੇਰ ਗਏ ਸਨ ਅਤੇ ਆਪਣਾ ਉਦੋਂ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਦਰਜ ਕਰਵਾਇਆ ਸੀ। ਇਸ ਦੇ ਨਤੀਜੇ ਦੇ ਤੌਰ 'ਤੇ, ਸ਼ਾਹ ਕੌਮੀ ਪ੍ਰਮੁੱਖਤਾ ਨੂੰ ਪੁੱਜ ਗਿਆ ਅਤੇ ਜੁਲਾਈ 2014 ਵਿੱਚ ਪਾਰਟੀ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ।
ਮੁੱਢਲਾ ਜੀਵਨ
ਸੋਧੋਅਮਿਤ ਸ਼ਾਹ ਦਾ ਜਨਮ ਇੱਕ ਖਾਂਦੇ ਪੀਂਦੇ ਜੈਨ ਗੁਜਰਾਤੀ-ਬਣੀਆ ਪਰਿਵਾਰ ਵਿੱਚ, ਮੁੰਬਈ ਵਿੱਚ ਹੋਇਆ ਸੀ।[5][3][6] ਉਸ ਦਾ ਪਿਤਾ ਅਨਿਲ ਚੰਦਰ ਸ਼ਾਹ, ਮਾਨਸਾ ਤੋਂ ਇੱਕ ਵਪਾਰੀ ਸੀ, ਜਿਸਦਾ ਇੱਕ ਸਫਲ ਪੀਵੀਸੀ ਪਾਈਪ ਦਾ ਕਾਰੋਬਾਰ ਸੀ।[7] ਉਸ ਨੇ ਮੇਹਸਾਣਾ ਵਿੱਚ ਉਸ ਦੀ ਪੜ੍ਹਾਈ ਕੀਤੀ ਸੀ ਅਤੇ ਸੀ ਯੂ ਸ਼ਾਹ ਸਾਇੰਸ ਕਾਲਜ ਤੋਂ ਜੈਵਰਸਾਇਣਕੀ ਦਾ ਅਧਿਐਨ ਕਰਨ ਲਈ ਅਹਿਮਦਾਬਾਦ ਚਲੇ ਗਿਆ। ਉਸ ਨੇ ਜੈਵਰਸਾਇਣਕੀ ਵਿੱਚ ਬੀਐਸਸੀ ਕੀਤੀ, ਅਤੇ ਆਪਣੇ ਪਿਤਾ ਦੇ ਕਾਰੋਬਾਰ ਦੇ ਲਈ ਕੰਮ ਕੀਤਾ।[7] ਉਸ ਨੇ ਇੱਕ ਸ਼ੇਅਰ ਦਲਾਲ ਦੇ ਤੌਰ 'ਤੇ, ਅਤੇ ਅਹਿਮਦਾਬਾਦ ਵਿੱਚ ਸਹਿਕਾਰੀ ਬੈਕਾਂ ਵਿੱਚ ਵੀ ਕੰਮ ਕੀਤਾ।[8]
ਸ਼ਾਹ ਬਚਪਨ ਤੋਂ ਹੀ Rashtriya Swayamsevak Sangh ਸ਼ਾਖਾ ਵਿੱਚ ਭਾਗ ਲੈਣ ਲੱਗ ਪਿਆ ਸੀ। ਉਹ ਅਹਿਮਦਾਬਾਦ ਚ ਆਪਣੇ ਕਾਲਜ ਦੇ ਦਿਨਾਂ ਦੌਰਾਨ ਆਰ.ਐਸ.ਐਸ. ਰਸਮੀ ਤੌਰ 'ਤੇ ਸਵੈਮ ਸੇਵਕ ਬਣ ਗਿਆ।[9] ਪਹਿਲੀ ਵਾਰ ਅਹਿਮਦਾਬਾਦ ਆਰ.ਐਸ.ਐਸ. ਸਰਕਲ ਦੁਆਰਾ 1982 ਵਿੱਚ ਨਰਿੰਦਰ ਮੋਦੀ ਨਾਲ ਉਸ ਦੀ ਮੁਲਾਕਾਤ ਹੋਈ ਸੀ। [9] ਉਸ ਵੇਲੇ, ਮੋਦੀ ਇੱਕ ਆਰ.ਐਸ.ਐਸ. ਪ੍ਰਚਾਰਕ ਸੀ, ਸ਼ਹਿਰ ਦੇ ਨੌਜਵਾਨਾਂ ਵਿੱਚ ਕੰਮ ਦਾ ਇੰਚਾਰਜ ਸੀ।[7]
ਮੁੱਢਲਾ ਰਾਜਨੀਤਿਕ ਕੈਰੀਅਰ
ਸੋਧੋਅਮਿਤ ਸ਼ਾਹ ਨੇ 1983 ਵਿਚ, ਆਰ.ਐਸ.ਐਸ. ਦੇ ਵਿਦਿਆਰਥੀ ਵਿੰਗ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਇੱਕ ਨੇਤਾ ਦੇ ਤੌਰ 'ਤੇ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ।[9][10] ਉਹ 1986 ਵਿੱਚ ਮੋਦੀ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਇੱਕ ਸਾਲ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਇਆ। [7] ਉਹ1987 ਚ ਭਾਜਪਾ ਦੇ ਯੂਥ ਵਿੰਗ ਭਾਰਤੀ ਜਨਤਾ ਯੁਵਾ ਮੋਰਚਾ ਦਾ ਇੱਕ ਕਾਰਕੁਨ ਬਣ ਗਿਆ। ਫਿਰ ਉਹ ਹੌਲੀ ਹੌਲੀ ਵਾਰਡ ਸਕੱਤਰ, ਤਾਲੁਕਾ ਸਕੱਤਰ, ਰਾਜ ਸਕੱਤਰ, ਉਪ-ਪ੍ਰਧਾਨ, ਅਤੇ ਜਨਰਲ ਸਕੱਤਰ ਦੇ ਵੱਖ-ਵੱਖ ਅਹੁਦਿਆਂ ਤੇ ਅੱਗੇ ਵਧਦਾ ਗਿਆ।[9] ਉਸ ਨੇ 1991 ਲੋਕ ਸਭਾ ਚੋਣ ਦੌਰਾਨ ਗਾੰਧੀਨਗਰ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਦੇ ਲਈ ਪ੍ਰਚਾਰ ਕੀਤਾ।[1]
ਹਵਾਲੇ
ਸੋਧੋ- ↑ 1.0 1.1 Subhash Mishra and Pratul Sharma (7 July 2013). "In UP, Shah prepares for Modi ahead of 2014 battle". Indian Express. Archived from the original on 31 ਜਨਵਰੀ 2016. Retrieved 15 ਨਵੰਬਰ 2015.
- ↑ Once behind Modi, Jains question Bill, Indian Express
- ↑ 3.0 3.1 What makes Amit Shah so powerful in Gujarat Archived 2015-01-10 at the Wayback Machine., Aakar Patel
- ↑ "Amit Shah elected new BJP president". Patrika Group. 9 July 2014. Retrieved 9 July 2014.
- ↑ "Amit Shah rises".
- ↑ "રાજનીતિમાં 'બે ગુજરાતી'ની પરફેક્ટ પોલિટિકલ કેમિસ્ટ્રી" (in Gujarati). Sandesh. 21 October 2014. Archived from the original on 6 ਅਕਤੂਬਰ 2015. Retrieved 12 September 2015.
{{cite news}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ 7.0 7.1 7.2 7.3 Poornima Joshi (1 April 2014). "The Organiser". Caravan.
- ↑ Sheela Bhatt (28 July 2010). "What Amit Shah's fall really means". rediff.com.
- ↑ 9.0 9.1 9.2 9.3 PR Ramesh (11 April 2014). "His Master's Mind". Open.
- ↑ "Who is Amit Shah?". NDTV. 12 June 2013.