ਅਲਕਾਈਨ
ਕਾਰਬਨੀ ਰਸਾਇਣ ਵਿਗਿਆਨ ਵਿੱਚ ਅਲਕਾਈਨ ਇੱਕ ਅਤ੍ਰਿਪਤ ਹਾਈਡਰੋਕਾਰਬਨ ਹੁੰਦਾ ਹੈ ਜਿਸ ਵਿੱਚ ਦੋ ਕਾਰਬਨ ਪਰਮਾਣੂਆਂ ਵਿਚਕਾਰ ਘੱਟੋ-ਘੱਟ ਇੱਕ ਕਾਰਬਨ-ਕਾਰਬਨ ਤੀਹਰਾ ਜੋੜ ਹੋਵੇ।[1] ਬਿਨਾਂ ਕਿਸੇ ਹੋਰ ਕਿਰਿਆਸ਼ੀਲ ਸਮੂਹ ਦੇ ਸਿਰਫ਼ ਇੱਕ ਦੂਹਰੇ ਜੋੜ ਵਾਲੀਆਂ ਸਭ ਤੋਂ ਸਾਦੀਆਂ ਅਚੱਕਰੀ ਅਲਕੀਨਾਂ, ਹਾਈਡਰੋਕਾਰਬਨਾਂ ਦੀ ਇੱਕ ਸਜਾਤੀ ਲੜੀ ਬਣਾਉਂਦੀਆਂ ਹਨ ਜਿਹਨਾਂ ਦਾ ਆਮ ਫ਼ਾਰਮੂਲਾ CnH2n-2ਹੁੰਦਾ ਹੈ। ਰਿਵਾਇਤੀ ਤੌਰ ਉੱਤੇ ਅਲਕਾਈਨਾਂ ਨੂੰ ਐਸੀਟਲੀਨਾਂ ਕਿਹਾ ਜਾਂਦਾ ਹੈ ਪਰ ਐਸੀਟਲੀਨ ਨਾਂ ਖ਼ਾਸ ਤੌਰ ਉੱਤੇ C2H2 ਦਾ ਹੈ ਜਿਹਨੂੰ ਆਈਯੂਪੈਕ ਨਾਮਕਰਨ ਵਰਤ ਕੇ ਰਸਮੀ ਤੌਰ ਉੱਤੇ ਇਥਾਈਨ ਆਖਿਆ ਜਾਂਦਾ ਹੈ। ਬਾਕੀ ਹਾਈਡਰੋਕਾਰਬਨਾਂ ਵਾਂਗ ਅਲਕਾਈਨਾਂ ਜਲ-ਤਰਾਸ (ਪਾਣੀ ਤੋਂ ਪਰ੍ਹਾਂ ਭੱਜਦੀਆਂ ਹਨ) ਹੁੰਦੀਆਂ ਹਨ ਪਰ ਵਧੇਰੇ ਕਿਰਿਆਸ਼ੀਲ ਹੁੰਦੀਆਂ ਹਨ।
ਅਲਕਾਈਨ ਦੀ ਸਾਰਣੀ
ਸੋਧੋਅਲਕਾਈਨ | ਫ਼ਾਰਮੂਲਾ | 3 ਪਾਸੀ ਫਾਰਮੂਲ | ਉਬਾਲ ਦਰਜਾ [°C] | ਪਿਘਲਣ ਦਰਜਾ [°C] | ਸੰਘਣਾਪਣ [g•cm−3] (at 20 °C) |
ਐਸੀਟਲੀਨ ਜਾਂ ਈਥਾਈਨ | C2H2 | −84 °C | −80.8 °C | 1.097 | |
ਪ੍ਰੋਪਾਈਨ | C3H4 | −23.2 | −102.7 | 0.53 | |
ਬਿਊਟਾਈਨ | C4H6 | 8.08 | −125.7 | 0.6783 | |
ਪੈਂਟਾਈਨ | C5H8 | 40.2 | −106 | 0.691 | |
ਹੈਕਸਾਈਨ | C6H10 | 81 | −105 | 0.723 |