ਅਲਬੇਰ ਕਾਮੂ
ਐਲਬੇਅਰ ਕਾਮੂ (ਫ਼ਰਾਂਸੀਸੀ: [albɛʁ kamy] ( ਸੁਣੋ); 7 ਨਵੰਬਰ 1913 – 4 ਜਨਵਰੀ 1960) ਫਰਾਂਸੀਸੀ, ਸਾਹਿਤ ਲਈ ਨੋਬਲ ਇਨਾਮ ਜੇਤੂ ਲੇਖਕ, ਪੱਤਰਕਾਰ, ਅਤੇ ਦਾਰਸ਼ਨਿਕ ਸੀ। ਉਸਦੇ ਵਿਚਾਰਾਂ ਨੇ ਐਬਸਰਡਿਜ਼ਮ ਵਜੋਂ ਪ੍ਰਸਿੱਧ ਦਰਸ਼ਨ ਦੇ ਉਭਾਰ ਵਿੱਚ ਯੋਗਦਾਨ ਪਾਇਆ। ਉਸਨੇ ਆਪਣੇ ਲੇਖ "ਦ ਰੈਬੈਲ" ਵਿੱਚ ਲਿਖਿਆ ਕਿ ਉਸਨੇ ਆਪਣੀ ਸਾਰੀ ਜ਼ਿੰਦਗੀ ਨਿਹਲਵਾਦ ਦੇ ਦਰਸ਼ਨ ਦਾ ਵਿਰੋਧ ਕਰਨ ਦੇ ਲੇਖੇ ਲਾ ਦਿੱਤੀ ਸੀ ਹਾਲਾਂਕਿ ਉਹ ਵਿਅਕਤੀਗਤ ਆਜ਼ਾਦੀ ਵਿੱਚ ਡੂੰਘੀ ਤਰ੍ਹਾਂ ਖੁਭਿਆ ਰਿਹਾ। ਭਾਵੇ ਉਸਨੂੰ ਅਸਤਿਤਵਵਾਦ ਦਾ ਹਾਮੀ ਦੱਸਿਆ ਜਾਂਦਾ ਹੈ, ਪਰ ਕਾਮੂ ਨੇ ਆਪਣੇ ਜਿਉਂਦੇ ਜੀਅ ਹਮੇਸ਼ਾ ਇਸ ਗੱਲ ਨੂੰ ਨਕਾਰਿਆ।[2] 1945 ਵਿੱਚ ਇੱਕ ਇੰਟਰਵਿਊ ਦੌਰਾਨ ਕਾਮੂ ਨੇ ਕਿਸੇ ਵੀ ਵਿਚਾਰਧਾਰਕ ਇਲਹਾਕ ਤੋਂ ਇਨਕਾਰ ਕੀਤਾ ਸੀ: "ਨਹੀਂ, ਮੈਂ ਕੋਈ ਅਸਤਿਤਵਵਾਦੀ ਨਹੀਂ ਹਾਂ। ਸਾਰਤਰ ਅਤੇ ਮੈਂ ਆਪਣੇ ਨਾਂਵ ਇੱਕ-ਦੂਸਰੇ ਨਾਲ ਜੁੜੇ ਦੇਖ ਕੇ ਹਮੇਸ਼ਾ ਹੈਰਾਨ ਹੁੰਦੇ ਹਾਂ।..."[3] ਕਾਮੂ ਫਰਾਂਸੀਸੀ ਅਲਜੀਰੀਆ ਦੇ ਇੱਕ ਪਾਇਡ-ਨੋਇਰ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਹ ਯੂਨੀਵਰਸਿਟੀ ਆਫ਼ ਐਲਜੀਅਰਜ਼ ਵਿੱਚ ਪੜ੍ਹਦਾ ਸੀ ਜਿੱਥੇ 1930 ਵਿੱਚ ਤਪਦਿਕ ਹੋਣ ਤੱਕ ਉਹ ਯੂਨੀਵਰਸਿਟੀ ਟੀਮ (ਐਸੋਸੀਏਸ਼ਨ ਫੁਟਬਾਲ) ਦਾ ਗੋਲਕੀਪਰ ਹੁੰਦਾ ਸੀ।
ਅਲਬੇਰ ਕਾਮੂ | |
---|---|
ਜਨਮ | |
ਮੌਤ | 4 ਜਨਵਰੀ 1960 ਵਿਲੇਬਲੇਵਿਨ, ਯੋਨ, ਬਰਗੰਡੀ, ਫ਼ਰਾਂਸ | (ਉਮਰ 46)
ਕਾਲ | 20th century philosophy |
ਖੇਤਰ | Western philosophy |
ਸਕੂਲ | ਊਲਜਲੂਲਵਾਦ |
ਮੁੱਖ ਰੁਚੀਆਂ | ਨੀਤੀ ਸ਼ਾਸਤਰ, ਮਨੁੱਖਤਾ, ਇਨਸਾਫ਼, ਪਰੇਮ, ਰਾਜਨੀਤੀ |
ਪ੍ਰਭਾਵਿਤ ਹੋਣ ਵਾਲੇ |
ਮੁਢਲਾ ਜੀਵਨ
ਸੋਧੋਕਾਮੂ ਦਾ ਜਨਮ ਅਲਜੀਰੀਆ ਵਿੱਚ, ਜਿਹੜਾ ਉਸ ਸਮੇਂ ਫ਼ਰਾਂਸ ਦੇ ਅਧੀਨ ਸੀ, ਮੋਨ-ਡੋਵੀ ਦੇ ਸਥਾਨ 'ਤੇ 7 ਨਵੰਬਰ 1913 ਨੂੰ ਇੱਕ ਪਾਇਡ-ਨੋਇਰ ਪਰਿਵਾਰ ਵਿੱਚ ਹੋਇਆ ਸੀ।[4] ਉਸ ਦਾ ਪਿਤਾ ਲੂਸੀਐਂ ਫ਼ਰਾਂਸੀਸੀ ਖੇਤ ਮਜ਼ਦੂਰ ਸੀ, ਜਿਹੜਾ ਲੜਾਈ ਦੇ ਮੋਰਚੇ 'ਤੇ 1914 ਵਿੱਚ ਮਾਰਿਆ ਗਿਆ ਸੀ ਅਤੇ ਉਸ ਦੀ ਮਾਂ ਸਪੇਨੀ ਵੰਸ਼ ਦੀ ਸੀ ਅਤੇ ਨੀਮ-ਬੋਲ਼ੀ ਸੀ।[5] ਕਾਮੂ ਦਾ ਬਚਪਨ ਗ਼ਰੀਬੀ ਵਿੱਚ ਗੁਜ਼ਰਿਆ।
1933, ਕਾਮੂ ਨੂੰ ਲਾਇਸੀ (ਯੂਨੀਵਰਸਿਟੀ ਦੀ ਤਿਆਰੀ ਦੇ ਸਕੂਲ) ਵਿੱਚ ਦਾਖਲਾ ਮਿਲ ਗਿਆ। ਆਖਰ ਉਹ ਯੂਨੀਵਰਸਿਟੀ ਆਫ਼ ਐਲਜੀਅਰਜ਼ ਵਿੱਚ ਚਲਿਆ ਗਿਆ ਜਿੱਥੇ 1930 ਵਿੱਚ ਤਪਦਿਕ ਹੋਣ ਤੱਕ ਉਹ ਯੂਨੀਵਰਸਿਟੀ ਟੀਮ (ਐਸੋਸੀਏਸ਼ਨ ਫੁਟਬਾਲ) ਦਾ ਗੋਲਕੀਪਰ ਹੁੰਦਾ ਸੀ। ਬਿਮਾਰੀ ਕਾਰਨ ਉਸਨੂੰ ਜੁਜ਼-ਵਕਤੀ ਵਿਦਿਆਰਥੀ ਬਣਨਾ ਪਿਆ। ਉਹ ਫ਼ਿਲਾਸਫ਼ੀ ਦੇ ਵਿਸ਼ੇ ਵਿੱਚ ਬੜਾ ਹੁਸ਼ਿਆਰ ਸੀ ਅਤੇ 1935 ਵਿੱਚ ਉਸਨੇ ਇਸ ਵਿਸ਼ੇ ਵਿੱਚ ਬੀ ਏ ਦੇ ਤੁੱਲ ਆਪਣੀ ਡਿਗਰੀ ਲਈ। ਮਾਈ 1936 ਵਿੱਚ ਉਸਨੇ ਪਲੌਟੀਨਸ 'ਤੇ ਆਪਣਾ ਥੀਸਿਜ਼ ਪੇਸ਼ ਕੀਤਾ। ਖੇਡਾਂ ਤੇ ਨਾਟਕ ਉਸ ਦੇ ਹੋਰ ਰੁਝੇਵੇਂ ਸਨ। ਪੜ੍ਹਾਈ ਕਰਦਿਆਂ ਹੀ ਉਸ ਨੂੰ ਕਈ ਹੋਰ ਕੰਮ ਕਰਨੇ ਪਏ। ਉਹਨੇ ਟਿਊਸ਼ਨਾਂ ਕੀਤੀਆਂ ਅਤੇ ਮੌਸਮ ਵਿਭਾਗ ਵਿੱਚ ਕਲਰਕੀ ਦਾ ਕੰਮ ਵੀ ਕੀਤਾ।
ਰਚਨਾਵਾਂ
ਸੋਧੋਨਾਵਲ
ਸੋਧੋਹਵਾਲੇ
ਸੋਧੋ- ↑ Michel Onfray. L'ordre Libertaire: La vie philosophique de Albert Camus. Flammarion. 2012
- ↑ Solomon, Robert C. (2001). From Rationalism to Existentialism: The Existentialists and Their Nineteenth Century Backgrounds. Rowman and Littlefield. p. 245. ISBN 0-7425-1241-X.
- ↑ "Les Nouvelles littéraires", 15 November 1945
- ↑ "Albert Camus— Britannica Online Encyclopedia". Britannica.com. Archived from the original on 5 ਅਕਤੂਬਰ 2009. Retrieved 17 October 2009.
{{cite web}}
: Unknown parameter|deadurl=
ignored (|url-status=
suggested) (help) - ↑ Lottman 1979, p.11