ਅਹਿਮਦ ਗੁੱਜਰ ਇੱਕ ਪੰਜਾਬੀ ਕਿੱਸਾਕਾਰ ਸੀ ਜਿਸ ਨੇ ਦਮੋਦਰ ਤੋਂ ਬਾਅਦ ਹੀਰ ਦਾ ਕਿੱਸਾ ਲਿਖਿਆ। ਅਹਿਮਦ ਦੁਆਰਾ ਲਿਖੇ ਗਏ ਕਿੱਸੇ ਦਾ ਪ੍ਰਭਾਵ ਇਸ ਤੋਂ ਬਾਅਦ ਮੁਕਬਲ ਤੇ ਵਾਰਿਸਸ਼ਾਹ ਨੇ ਗ੍ਰਹਿਣ ਕੀਤਾ।[1]

ਜੀਵਨ ਸੋਧੋ

ਅਹਿਮਦ ਗੁੱਜਰ 'ਗੁੱਜਰ ਜਾਤੀ ਨਾਲ ਸੰਬੰਧਿਤ ਸੀ ਅਤੇ ਔਰੰਗਜ਼ੇਬ ਦਾ ਸਮਕਾਲੀ ਸੀ। ਅਹਿਮਦ ਦੇ ਕਿੱਸੇ ਦਾ ਅੰਤ ਦੁਖਾਂਤਕ ਹੁੰਦਾ ਹੈ।[2] ਅਹਿਮਦ ਨੇ ਹੀਰ ਦਾ ਕਿੱਸਾ ਜਵਾਨੀ ਸਮੇਂ ਲਿਖਣਾ ਸ਼ੁਰੂ ਕੀਤਾ ਤੇ ਉਮਰ ਦੇ ਮੱਧ ਵਿੱਚ ਮੁਕੰਮਲ ਕੀਤਾ। ਇਸ ਦੇ ਜਨਮ ਬਾਰੇ ਅੰਦਾਜ਼ਾ ਹੈ ਕਿ ਇਹ ਜਹਾਂਗੀਰ ਦੇ ਅੰਤਲੇ ਸਮੇਂ ਵਿੱਚ ਹੋਇਆ।[3]

ਰਚਨਾਵਾਂ ਸੋਧੋ

ਅਹਿਮਦ ਗੁੱਜਰ ਹੀ ਪਹਿਲਾ ਕਵੀ ਹੈ ਜਿਸ ਨੇ ਕਿੱਸਾ ਹੀਰ ਰਾਝਾਂ ਨੂੰ ਬੈਂਤਾ ਵਿੱਚ ਲਿਖਿਆ ਹੈ। ਉਹ ਇਸ ਛੰਦ ਨੂੰ ਝੂਲਣਾ ਵੀ ਕਹਿੰਦਾ ਹੈ। ਅਹਿਮਦ ਨੇ ਹੀਰ ਦੀ ਰਚਨਾ 1682ਈ: ਵਿੱਚ ਕੀਤੀ।।

ਸੰਨ ਬੀਸ ਤੇ ਚਾਰਿ ਔਰੰਗਸ਼ਾਹੀ
ਕਥਾ ਹੀਰ ਤੇ ਰਾਂਝੇ ਦੀ ਹੋਈ ਪੂਰੀ।

ਅਹਿਮਦ ਗੁੱਜਰ ਨੇ ਹੀਰ ਦਾ ਕਿੱਸਾ ਝੂਲਨਾ ਛੰਦ ਤੋਂ ਇਲਾਵਾ ਬੈਂਤਾ ਤੇ ਦੋਹਰਿਆ ਵਿੱਚ ਵੀ ਲਿਖਿਆ ਇਸ ਦੇ 232 ਬੰਦ ਹਨ। ਇਸ ਦੀ ਭਾਸ਼ਾ ਵਿੱਚ ਲਹਿੰਦੀ,ਕੇਂਦਰੀ ਤੇ ਮਲਵਈ ਦਾ ਰਲਾਵ ਹੈ ਭਾਸ਼ਾ ਦੀ ਸ਼ਬਦਾਵਲੀ ਵਿੱਚ ਅਰਬੀ, ਫਾਰਸੀ ਦੇ ਅਨੇਕ ਸ਼ਬਦ ਤਤਸਮ ਰੂਪ ਵਿੱਚ ਵਿੱਚ ਵਰਤੇ ਗਏ ਹਨ। ਇਸ ਨੇ ਹੀਰ ਦਾ ਕਿੱਸਾ ਬੜੀ ਸੰਖੇਪਤਾ ਤੇ ਸਰਲਤਾ ਨਾਲ ਲਿਖ ਕੇ ਕਿੱਸਾਕਾਰੀ ਵਿੱਚ ਆਪਣਾ ਹਿੱਸਾ ਪਾਇਆ।[4] ਇਸ ਇਹ ਕਿੱਸਾ 1692ਈ: ਵਿੱਚ ਸੰਪੂਰਨ ਕੀਤਾ। ਅਹਿਮਦ ਨੇ ਆਪਣੇ ਕਿੱਸੇ ਹੀਰ ਰਾਂਝਾ ਵਿੱਚ ਬਹੁਤ ਸਾਰੇ ਨਾਟਕੀ ਦ੍ਰਿਸ਼ਾ ਦੀ ਸਿਰਜਣਾ ਵੀ ਕੀਤੀ ਹੈ।[5]

ਹਵਾਲੇ ਸੋਧੋ

  1. ਡਾ. ਹਰਜੋਧ ਸਿੰਘ, ਕਿੱਸਾ ਕਾਵਿ ਸਰੂਪ,ਸਿਧਾਂਤ ਤੇ ਵਿਕਾਸ, ਪਬਕੀਕੇਸ਼ਨ ਬਿਉਰੋ,ਪਂਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ ਨੰ.43
  2. ਸੰਪਾ.ਅਮਰਜੀਤ ਸਿੰਘ ਕਾਂਗ, ਪੰਜਾਬੀ ਕਿੱਸੇ, ਵੈਲਵਿਸ਼ ਪਬਲਿਸ਼ਰਜ ਪੀਤਮਪੁਰਾ ਦਿੱਲੀ 110034
  3. ਡਾ.ਕੁਲਬੀਰ ਸਿੰਘ ਕਾਂਗ,ਪੰਜਾਬੀ ਵਿੱਚ ਕਿੱਸਾ ਹੀਰ ਰਾਂਝਾ 1605ਈ. ਤੋ1850ਈ: ਤੱਕ, ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
  4. ਡਾਂ ਹਰਜੋਧ ਸਿੰਘ, ਕਿੱਸਾ ਕਾਵਿ, ਸਰੂਪ, ਸਿਧਾਤ ਤੇ ਵਿਕਾਸ, ਪਬਲੀਕੇਸ਼ਨ ਬਿਉਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ।
  5. ਬ੍ਰਹਮਜਗਦੀਸ਼ ਸਿੰਘ ਮੱਧਕਾਲੀ ਪੰਜਾਬੀ ਸਾਹਿਤ, ਵਾਰਿਸ਼ ਸ਼ਾਹ ਫਾਊਂਡੇਸਨ ਅੰਮ੍ਰਿਤਸਰ 143002 ਪੰਨਾ. ਨੰ: 105