ਅੰਕ ਗਣਿਤ
ਗਿਣਤੀ ਜਾਂ ਅੰਕ ਗਣਿਤ ਹਿਸਾਬ ਦੀ ਇੱਕ ਸ਼ਾਖਾ ਹੈ ਜੋ ਕਿ ਪੂਰਨ ਅੰਕਾਂ, ਜਾਂ ਮੋਟੇ ਤੌਰ 'ਤੇ, ਅੰਕਾਂ ਦੀ ਗਿਣਤੀ ਨਾਲ ਸੰਬੰਧ ਰੱਖਦੀ ਹੈ। ਅੰਕ ਗਣਿਤ ਅਮਲਾਂ ਵਿੱਚ ਜਮ੍ਹਾਂ, ਵੰਡ, ਗੁਣਾ ਅਤੇ ਘਟਾਅ ਵਗੈਰਾ ਸ਼ਾਮਿਲ ਹੁੰਦੇ ਹਨ।[1]
ਹਿਸਾਬ ਦੀ ਉਹ ਸ਼ਾਖਾ ਜੋ ਕਿ ਅੰਕਾਂ ਦੇ ਹਿਸਾਬੀ ਕਾਨੂੰਨਾਂ ਨਾਲ ਸੰਬੰਧ ਰੱਖਦੀ ਹੈ, ਉਸਨੂੰ ਅੰਕ ਗਣਿਤ ਵੀ ਆਖਿਆ ਜਾਂਦਾ ਹੈ।[1]
ਇਤਿਹਾਸ
ਸੋਧੋਪੁਰਾਣੇ ਸਮਿਆਂ ਵਿੱਚ ਮਨੁੱਖ ਨੂੰ ਸਮਾਜਿਕ ਪ੍ਰਾਣੀ ਹੋਣ ਦੇ ਕਾਰਨ ਸਭ ਤੋਂ ਆਮ ਹਿਸਾਬ ਜਿਵੇਂ ਕਿ ਜੋੜ ਅਤੇ ਘਟਾਓ ਦੀ ਲੋੜ ਪਈ। ਅੰਕਾਂ ਦੇ ਇਤਿਹਾਸ ਦੇ ਬਾਰੇ ਵਿੱਚ ਬਹੁਤ ਹੀ ਘੱਟ ਜਾਣਕਾਰੀਆਂ ਮਿਲਦੀਆਂ ਹਨ। ਕਿਹਾ ਜਾਂਦਾ ਹੈ ਕਿ ਈ.ਪੂ. 1850 ਵਿੱਚ ਬੇਬੀਲੋਨ ਦੇ ਵਾਸੀ ਆਮ ਗਣਿਤ ਤੋਂ ਚੰਗੀ ਤਰ੍ਹਾਂ ਵਾਕਿਫ਼ ਸਨ। ਭਾਰਤ ਵਿੱਚ ਅੰਕਗਣਿਤ ਦਾ ਗਿਆਨ ਵੀ ਬਹੁਤ ਪੁਰਾਣੇ ਸਮਿਆਂ ਵਿੱਚ ਮਿਲਦਾ ਹੈ ਅਤੇ ਵੇਦਾਂ ਵਿੱਚ ਵੀ ਗਣਿਤ ਦਾ ਜ਼ਿਕਰ ਕੀਤਾ ਗਿਆ ਹੈ। ਸਿਫ਼ਰ ਵੀ ਭਾਰਤ ਦੀ ਹੀ ਦੇਣ ਹੈ।
ਅੰਕ
ਸੋਧੋਸਿਫ਼ਰ ਤੋਂ ਲੈ ਕੇ ਨੌਂ ਨੂੰ ਦਰਸਾਉਣ ਵਾਲੇ ਸੰਕੇਤਾਂ ਨੂੰ ਅੰਕ ਕਿਹਾ ਜਾਂਦਾ ਹੈ। ਅੰਕ ਹੀ ਗਣਿਤ ਦਾ ਮੂਲ ਹਨ। ਰੋਜ਼ਾਨਾ ਜੀਵਨ ਦੇ ਵਧੇਰੇ ਕੰਮਾਂ ਵਿੱਚ ਅੰਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
_1 ਅਤੇ 0 ਵਿਚਕਾਰ ਕਿੰਨੀ ਪ੍ਰਮੇਯ ਸੰਖਿਆਵਾਂ ਹਨ
ਸੋਧੋਇੱਕ ਤੋਂ ਵਧੇਰੇ ਅੰਕਾਂ ਨੂੰ ਨਾਲ-ਨਾਲ ਰੱਖਣ ਨਾਲ ਸੰਖਿਆਵਾਂ ਬਣਦੀਆਂ ਹਨ। ਅੰਕ ਸਿਰਫ਼ ਦਸ ਹੁੰਦੇ ਹਨ ਪਰ ਸੰਖਿਆਵਾਂ ਅਨੰਤ ਹਨ।
ਅੰਕਗਣਿਤ ਦੀਆਂ ਮੂਲ ਕਿਰਿਆਵਾਂ
ਸੋਧੋਅੰਕਗਣਿਤ ਦੀਆਂ ਇਹ ਚਾਰ ਮੂਲ ਕਿਰਿਆਵਾਂ ਹੁੰਦੀਆਂ ਹਨ
- ਜੋੜ ਜਾਂ ਜਮ੍ਹਾਂ
- ਘਟਾਅ ਜਾਂ ਘਟਾਓ
- ਗੁਣਾ
- ਭਾਗ, ਤਕਸੀਮ ਜਾਂ ਵੰਡ
ਜਦੋਂ ਕਿਸੇ ਸੰਖਿਆ ਜਾਂ ਅੰਕ ਵਿੱਚ ਇੱਕ ਜਾਂ ਇੱਕ ਤੋਂ ਵਧੇਰੇ ਸੰਖਿਆਵਾਂ ਜਾਂ ਅੰਕ ਨੂੰ ਮਿਲਾਇਆ ਜਾਂਦਾ ਹੈ ਤਾਂ ਉਸਨੂੰ ਜੋੜ ਕਹਿੰਦੇ ਹਨ। ਜੋੜ ਨੂੰ + ਦੇ ਚਿੰਨ੍ਹ ਨਾਲ ਦਰਸਾਇਆ ਜਾਂਦਾ ਹੈ।
ਉਦਾਹਰਨਾਂ:
10 + 10 = 20
25 + 50 =75
30 + 30 =60
ਜੋੜ ਦੀ ਕਿਰਿਆ ਦੇ ਉਲਟ ਕਿਰਿਆ ਨੂੰ ਘਟਾਅ ਕਹਿੰਦੇ ਹਨ। ਜਦੋਂ ਕਿਸੇ ਸੰਖਿਆਂ ਜਾਂ ਅੰਕ ਨੂੰ ਕਿਸੇ ਦੂਜੀ ਸੰਖਿਆ ਜਾਂ ਅੰਕ ਨਾਲ ਘੱਟ ਨਾਲ ਕਰ ਦਿੱਤਾ ਜਾਂਦਾ ਹੈ ਜਾਂ ਕਿਸੇ ਸੰਖਿਆ ਜਾਂ ਅੰਕ ਵਿੱਚੋਂ ਦੂਜੀ ਸੰਖਿਆ ਜਾਂ ਅੰਕ ਨੂੰ ਕੱਢ ਦਿੱਤਾ ਜਾਂਦਾ ਹੈ ਤਾਂ ਉਸਨੂੰ ਘਟਾਅ ਕਹਿੰਦੇ ਹਨ। ਇਸਨੂੰ - ਦੇ ਚਿੰਨ੍ਹ ਨਾਲ ਦਰਸਾਇਆ ਜਾਂਦਾ ਹੈ।
ਉਦਾਹਰਨਾਂ:
14 - 6 = 8
80 - 50 = 30
ਜਦੋਂ ਕਿਸੇ ਸੰਖਿਆ ਜਾਂ ਅੰਕ ਨੂੰ ਉਸੇ ਸੰਖਿਆ ਜਾਂ ਅੰਕ ਨਾਲ ਇੱਕ ਜਾਂ ਇੱਕ ਤੋਂ ਵਧੇਰੇ ਵਾਰ ਜੋੜਿਆ ਜਾਂਦਾ ਹੈ ਤਾਂ ਉਸਨੂੰ ਗੁਣਾ ਕਹਿੰਦੇ ਹਨ। ਸੰਖਿਆ ਜਾਂ ਅੰਕ ਨੂੰ ਜਿੰਨੀ ਵਾਰ ਜੋੜਿਆ ਜਾਂਦਾ ਹੈ ਤਾਂ ਉਹ ਉੰਨੀ ਵਾਰ ਹੀ ਗੁਣਾ ਹੁੰਦੀ ਜਾਵੇਗੀ। ਗੁਣਾ ਨੂੰ x ਦੇ ਚਿੰਨ੍ਹਾ ਨਾਲ ਦਰਸਾਇਆ ਜਾਂਦਾ ਹੈ।
ਉਦਾਹਰਨਾਂ:
2 x 4 = 8
3 x 3 = 9
ਗੁਣਾ ਕਰਨ ਦੀ ਕਿਰਿਆ ਦੇ ਉਲਟ ਕਿਰਿਆ ਨੂੰ ਭਾਗ ਕਹਿੰਦੇ ਹਨ। ਜਦੋਂ ਕਿਸੇ ਸੰਖਿਆ ਜਾਂ ਅੰਕ ਨੂੰ ਕਿਸੇ ਸੰਖਿਆ ਜਾਂ ਅੰਕ ਵਿੱਚ ਇੱਕ ਤੋਂ ਵਧੇਰੇ ਵਾਰ ਘਟਾਇਆ ਜਾਂਦਾ ਹੈ ਤਾਂ ਉਸਨੂੰ ਭਾਗ, ਤਕਸੀਮ ਜਾਂ ਵੰਡ ਕਹਿੰਦੇ ਹਨ। ਸੰਖਿਆ ਜਾਂ ਅੰਕ ਨੂੰ ਜਿੰਨੀ ਵਾਰ ਵਿਭਾਜਿਤ ਕੀਤਾ ਜਾਂਦਾ ਹੈ, ਉੰਨੀ ਹੀ ਵਾਰ ਉਸਦਾ ਭਾਗ ਹੁੰਦਾ ਜਾਵੇਗਾ। ਭਾਗ ਨੂੰ / ਜਾਂ ÷ ਦੇ ਚਿੰਨ੍ਹਾਂ ਨਾਲ ਦਰਸਾਇਆ ਜਾਂਦਾ ਹੈ।
ਉਦਾਹਰਨਾਂ:
24 / 3 = 8 4 / 2 = 2
ਇਹ ਵੀ ਵੇਖੋ
ਸੋਧੋਬਾਹਰੀ ਕੜੀਆਂ
ਸੋਧੋ- प्रतियोगी परीक्षाओं के लिये अंकगणित (गूगल पुस्तक; लेखक - आर एस अग्रवाल)
- वस्तुनिष्ट अंकगणित (गूगल पुस्तक ; लेखक -खट्टर)
ਹਵਾਲੇ
ਸੋਧੋ- ↑ 1.0 1.1 "MathWorld - Definition of Arithmetic". Retrieved 2011-07-19.