ਅੰਗਦ ਸਿੰਘ
ਅੰਗਦ ਸਿੰਘ ਨਵਾਂਸ਼ਹਿਰ[1] ਇੱਕ ਉਹ ਭਾਰਤੀ ਕਾਰੋਬਾਰੀ ਅਤੇ ਸਿਆਸਤਦਾਨ ਹੈ ਜੋ ਕਿ 2017 ਵਿੱਚ ਪੰਜਾਬ ਦੇ ਨਵਾਂਸ਼ਹਿਰ ਹਲਕੇ ਤੋਂ ਪੰਜਾਬ ਵਿਧਾਨ ਸਭਾ ਲ 26 ਸਾਲ ਦੀ ਛੋਟੀ ਉਮਰ[2] ਵਿੱਚ ਚੁਣਿਆ ਗਿਆ।
ਅੰਗਦ ਸਿੰਘ | |
---|---|
ਪੰਜਾਬ ਵਿਧਾਨ ਸਭਾ ਮੈਂਬਰ | |
ਦਫ਼ਤਰ ਸੰਭਾਲਿਆ 2017 | |
ਤੋਂ ਪਹਿਲਾਂ | ਗੁਰਇਕਬਾਲ ਕੌਰ |
ਹਲਕਾ | ਨਵਾਂਸ਼ਹਿਰ ਵਿਧਾਨ ਸਭਾ ਹਲਕਾ |
ਨਿੱਜੀ ਜਾਣਕਾਰੀ | |
ਕੌਮੀਅਤ | Indian |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਕਿੱਤਾ | ਸਿਆਸਤਦਾਨ |
ਉਹ ਸਰਦਾਰ ਪ੍ਰਕਾਸ਼ ਸਿੰਘ ਅਤੇ ਸ੍ਰੀਮਤੀ ਗੁਰਇਕਬਾਲ ਕੌਰ ਦੇ ਚਾਰ ਬੱਚਿਆਂ ਚੋਂ ਸਭ ਤੋਂ ਛੋਟਾ ਹੈ।
ਜਨਤਕ ਸੇਵਾ, ਉਸ ਨੂੰ ਜਾਂ ਉਸ ਦੇ ਪਰਿਵਾਰ ਲਈ ਨਵੀਂ ਗੱਲ ਨਹੀਂ ਹੈ। ਉਸ ਦੇ ਦਾਦਾ ਸਰਦਾਰ ਦਿਲਬਾਗ ਸਿੰਘ ਨੇ ਸ.ਬੇਅੰਤ ਸਿੰਘ[3] ਦੀ ਸਰਕਾਰ ਦੌਰਾਨ ਇੱਕ ਕੈਬਨਿਟ ਮੰਤਰੀ ਦੇ ਤੌਰ 'ਤੇ ਸੇਵਾ ਕੀਤੀ। ਬਾਅਦ ਚ ਉਸ ਦੇ ਮਾਤਾ-ਪਿਤਾ ਦੋਨੋਂ ਹੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਚੁਣੇ ਗਏ ਸਨ।
ਛੋਟੀ ਉਮਰ ਚ ਹੀ ਉਸਨੂੰ ਹਿਮਾਚਲ ਪ੍ਰਦੇਸ਼ ਦੀਆ ਵਾਦੀਆਂ ਚ ਚੱਲਦੇ ਬਿਸ਼ਪ ਕੌਟਨ ਸਕੂਲ (ਸ਼ਿਮਲਾ) ਦੇ ਬੋਰਡਿੰਗ ਸਕੂਲ ਦੇ ਵਿੱਚ ਭੇਜ ਦਿਤਾ ਸੀ। ਪਰ, ਉਸ ਦੇ ਪਿਤਾ ਦੀ ਸਿਹਤ ਲਗਾਤਾਰ ਖਰਾਬ ਰਹਿਣ ਕਾਰਨ ਉਸਨੇ ਪਿਛਲੇ ਸਾਲਾਂ ਦੀ ਸਕੂਲੀ ਸਿੱਖਿਆ ਪੰਜਾਬ ਵਿਚ ਪੂਰਾ ਕੀਤਾ ਸੀ।
2016 ਵਿੱਚ ਉਸ ਨੇ ਕਾਰੋਬਾਰ ਪ੍ਰਸ਼ਾਸਨ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ। ਉਹ ਇਸ ਵੇਲੇ ਜਨਤਕ ਪ੍ਰਸ਼ਾਸਨ ਵਿੱਚ ਮਾਸਟਰ ਦੀ ਡਿਗਰੀ ਦੀ ਪ੍ਰਕਿਰਿਆ ਵਿੱਚ ਹੈ।
ਉਹ ਪੜ੍ਹਿਆ-ਲਿਖਿਆ ਤਾਂ ਹੈ ਪਰ ਜ਼ਿੰਦਗੀ ਦੇ ਅਸਲੀ ਸਬਕ ਪਿਤਾ ਦੀ ਕੈਂਸਰ ਨਾਲ ਲੜਾ ਦੇ ਆਖਰੀ ਸਾਲਾਂ ਦੌਰਾਨ ਸਿੱਖੇ।
ਸਿਆਸੀ ਖੇਤਰ ਵਿੱਚ ੳਹ 17 ਸਾਲ ਦੀ ਉਮਰ ਤੋਂ ਹੀ ਇੱਕ ਜ਼ਮੀਨੀ ਪੱਧਰ ਦੇ ਆਗੂ ਦੇ ਤੌਰ 'ਤੇ ਮੰਨਿਆ ਗਿਆ ਹੈ। ਉਸਨੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਤੌਰ 'ਤੇ ਵੀ ਸੇਵਾ ਕੀਤੀ ਸੀ।
ਹਵਾਲੇ
ਸੋਧੋ- ↑ "Angad Singh Nawanshahr". www.angadsinghnsr.com (in ਅੰਗਰੇਜ਼ੀ). Archived from the original on 2018-11-26. Retrieved 2017-06-26.
{{cite web}}
: Unknown parameter|dead-url=
ignored (|url-status=
suggested) (help) - ↑ "Meet Angad Singh Saini: Youngest Congress candidate in Punjab polls 2017". www.hindustantimes.com/ (in ਅੰਗਰੇਜ਼ੀ). 2017-01-07. Retrieved 2017-06-26.
- ↑ "Beant Singh (chief minister) - Wikipedia". en.m.wikipedia.org (in ਅੰਗਰੇਜ਼ੀ). Retrieved 2017-06-27.