ਅੰਦੀਜਾਨ ਖੇਤਰ
ਅੰਦੀਜਾਨ ਖੇਤਰ (ਉਜ਼ਬੇਕ: Andijon viloyati/Андижон вилояти, ئەندىجان ۋىلايەتى) ਉਜ਼ਬੇਕਿਸਤਾਨ ਵਿੱਚ ਇੱਕ ਖੇਤਰ ਹੈ ਜਿਹੜਾ ਕਿ ਫ਼ਰਗਨਾ ਵਾਦੀ ਦੇ ਪੂਰਬ ਵਿੱਚ ਸਥਿਤ ਅਤੇ ਇਹ ਦੂਰ ਪੂਰਬੀ ਉਜ਼ਬੇਕੀਸਤਾਨ ਵਿੱਚ ਪੈਂਦਾ ਹੈ। ਇਸਦੀ ਹੱਦ ਕਿਰਗਿਜ਼ਸਤਾਨ, ਫ਼ਰਗਨਾ ਖੇਤਰ ਅਤੇ ਨਮਾਗਾਨ ਖੇਤਰ ਨਾਲ ਲੱਗਦੀ ਹੈ। ਇਸਦਾ ਕੁੱਲ ਖੇਤਰਫਲ 4,200 km2 ਹੈ। ਇਸਦੀ ਅਬਾਦੀ ਤਕਰੀਬਨ 2,756,400 ਹੈ।[1] ਜਿਸ ਕਰਕੇ ਕਿ ਇਹ ਉਜ਼ਬੇਕੀਸਤਾਨ ਦਾ ਸਭ ਤੋਂ ਸੰਘਣੀ ਅਬਾਦੀ ਵਾਲਾ ਖੇਤਰ ਹੈ।
ਅੰਦੀਜਾਨ ਖੇਤਰ
ਨਵੋਈ ਵਿਲੋਇਤੀ | |
---|---|
ਖੇਤਰ | |
ਗੁਣਕ: 40°45′N 72°10′E / 40.750°N 72.167°E | |
Country | ਉਜ਼ਬੇਕੀਸਤਾਨ |
ਰਾਜਧਾਨੀ | ਅੰਦੀਜਾਨ |
ਸਰਕਾਰ | |
• ਹੋਕਮ | ਸ਼ੁਹਰਤਬੇਕ ਅਬਦੁਰ੍ਹਾਮੋਨੋਵ |
ਖੇਤਰ | |
• ਕੁੱਲ | 4,200 km2 (1,600 sq mi) |
ਆਬਾਦੀ (2013) | |
• ਕੁੱਲ | 27,56,400 |
• ਘਣਤਾ | 660/km2 (1,700/sq mi) |
ਸਮਾਂ ਖੇਤਰ | ਯੂਟੀਸੀ+5 (ਪੂਰਬ) |
• ਗਰਮੀਆਂ (ਡੀਐਸਟੀ) | ਯੂਟੀਸੀ+5 (ਨਿਰੀਖਣ ਨਹੀਂ ਕੀਤਾ ਗਿਆ) |
ISO 3166 ਕੋਡ | UZ-AN |
ਜ਼ਿਲ੍ਹੇ | 14 |
ਸ਼ਹਿਰ | 11 |
ਕਸਬੇ | 0 |
ਪਿੰਡ | 95 |
ਅੰਦੀਜਾਨ ਸ਼ਬਦ ਫ਼ਾਰਸੀ ਦੇ ਸ਼ਬਦ اندکان ਅੰਦਕਾਨ ਤੋਂ ਬਣਿਆ ਹੈ।[2] ਆਮ ਸ਼ਬਦ ਜੋੜ ਅਨੁਸਾਰ ਇਸ ਨਾਂ ਦਾ ਸਬੰਧ ਗਾਂਧੀ ਤੁਰਕਾਂ ਨਾਲ ਜੁੜਦਾ ਹੈ, ਜਿਹੜੇ ਕਿ ਇਸਲਾਮ ਤੋਂ ਪਹਿਲਾਂ ਦੇ ਸਮੇਂ ਨਾਲ ਸਬੰਧ ਰੱਖਦੇ ਹਨ।[3]
ਅੰਦੀਜਾਨ 14 ਪ੍ਰਸ਼ਾਸਕੀ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਇਸਦੀ ਰਾਜਧਾਨੀ ਅੰਦੀਜਾਨ ਹੈ। ਇੱਥੋਂ ਦਾ ਮੌਸਮ ਮਹਾਂਦੀਪੀ ਜਲਵਾਯੂ ਦੇ ਵਾਂਗ ਹੈ ਜਿਸ ਵਿੱਚ ਗਰਮੀਆਂ ਅਤੇ ਸਰਦੀਆਂ ਦੇ ਤਾਪਮਾਨ ਵਿੱਚ ਬਹੁਤ ਫਰਕ ਹੁੰਦਾ ਹੈ।
ਇੱਥੋਂ ਦੇ ਕੁਦਰਤੀ ਸੋਮਿਆਂ ਵਿੱਚ ਕੱਚਾ ਤੇਲ, ਕੁਦਰਤੀ ਗੈਸ, ਓਜ਼ਕਰਾਈਟ ਅਤੇ ਚੂਨਾ-ਪੱਥਰ ਦੇ ਭੰਡਾਰ ਸ਼ਾਮਿਲ ਹਨ। ਉਜ਼ਬੇਕੀਸਤਾਨ ਦੇ ਹੋਰਨਾਂ ਖੇਤਰਾਂ ਵਾਂਗ, ਇਹ ਵੀ ਆਪਣੇ ਬਹੁਤ ਮਿੱਠੇ ਖ਼ਰਬੂਜ਼ਿਆਂ ਅਤੇ ਤਰਬੂਜ਼ਾਂ ਲਈ ਜਾਣਿਆ ਜਾਂਦਾ ਹੈ, ਪਰ ਅੱਜਕੱਲ੍ਹ ਇੱਥੇ ਸਿੰਜਾਈ ਵਾਲੀ ਜ਼ਮੀਨ ਵਿੱਚ ਹੋਰ ਫ਼ਸਲਾਂ ਦੀ ਖੇਤੀ ਵੀ ਕੀਤੀ ਜਾਣ ਲੱਗੀ ਹੈ, ਜਿਹਨਾਂ ਵਿੱਚ ਕਪਾਹ, ਅਨਾਜ, ਅੰਗੂਰਾਂ ਦੀ ਕਾਸ਼ਤ ਅਤੇ ਸਬਜ਼ੀਆਂ ਸ਼ਾਮਿਲ ਹਨ।
ਇੱਥੋਂ ਦੇ ਉਦਯੋਗ ਵਿੱਚ ਧਾਤੂ ਢਾਲਣਾ, ਰਸਾਇਣ ਉਦਯੋਗ, ਛੋਟੇ ਉਦਯੋਗ, ਖਾਦ ਉਦਯੋਗ ਸ਼ਾਮਿਲ ਹਨ। ਪਹਿਲਾ ਕਾਰ ਬਣਾਉਣ ਵਾਲਾ ਪਲਾਂਟ ਮੱਧ ਏਸ਼ੀਆ ਵਿੱਚ ਅੰਦੀਜਾਨ ਖੇਤਰ ਦੇ ਸ਼ਹਿਰ ਅਸਾਕਾ ਵਿੱਚ ਉਜ਼ਬੇਕ-ਕੋਰੀਅਨ ਦੇ ਸਾਂਝੇ ਉੱਦਮ ਨਾਲ ਖੋਲ੍ਹਿਆ ਗਿਆ ਸੀ, ਜਿਸਦਾ ਨਾਂ ਉਜ਼ਡਾਇਵੂ ਹੈ, ਜਿਹੜੀ ਕੰਪਨੀ ਨੈਕਸੀਆ ਅਤੇ ਟਿਕੋ ਕਾਰਾਂ ਬਣਾਉਂਦੀ ਹੈ ਅਤੇ ਛੋਟੀਆਂ ਬੱਸਾਂ ਦਾ ਨਿਰਮਾਣ ਵੀ ਕਰਦੀ ਹੈ।
ਪ੍ਰਸ਼ਾਸਕੀ ਜ਼ਿਲ੍ਹੇ
ਸੋਧੋਜ਼ਿਲ੍ਹੇ ਦਾ ਨਾਂ | ਜ਼ਿਲ੍ਹੇ ਦੀ ਰਾਜਧਾਨੀ | |
---|---|---|
1 | ਅੰਦੀਜਾਨ ਜ਼ਿਲ੍ਹਾ | ਕੁਇਗਨਯਾਰ |
2 | ਅਸਾਕਾ ਜ਼ਿਲ੍ਹਾ | ਅਸਾਕਾ |
3 | ਬਾਲਿਕਚੀ ਜ਼ਿਲ੍ਹਾ | ਬਾਲਿਕਚੀ |
4 | ਬੋਜ਼ ਜ਼ਿਲ੍ਹਾ | ਬੋਜ਼ |
5 | ਬੁਲੋਕਬੋਸ਼ੀ ਜ਼ਿਲ੍ਹਾ | ਬੁਲੋਕਬੋਸ਼ੀ |
6 | ਇਜ਼ਬੋਸਕਨ | ਪੇਤੁਗ |
7 | ਜਲਾਲਕੁਦੁਕ | ਅਖੁਨਬਾਬਾਏਵ |
8 | ਖੋਦਜਾਓਬਾਦ ਜ਼ਿਲ੍ਹਾ | ਖੋਦਜਾਓਬਾਦ |
9 | ਕੁਰਗਨਤੇਪਾ | ਕੁਰਗਨਤੇਪਾ |
10 | ਮਰ੍ਹਾਮਤ ਜ਼ਿਲ੍ਹਾ | ਮਰ੍ਹਾਮਤ |
11 | ਉਲਤਿਨਕੋਲ ਜ਼ਿਲ੍ਹਾ | ਉਲਤਿਨਕੋਲ |
12 | ਪਖਤਾਬਾਦ ਜ਼ਿਲ੍ਹਾ | ਪਖਤਾਬਾਦ |
13 | ਸ਼ਾਖਰੀਹੋਨ | ਸ਼ਾਖਰੀਹੋਨ |
14 | ਉਲੁਗਨਰ | ਉਕੁਲਤਿਨ |
ਹਵਾਲੇ
ਸੋਧੋ- ↑ The State Committee of the Republic of Uzbekistan on Statistics
- ↑ Dehkhoda Dictionary Archived October 3, 2011, at the Wayback Machine.
- ↑ Географические названия мира: Топонимический словарь. — М: АСТ. Поспелов Е.М. 2001.