ਨਮਾਗਾਨ ਖੇਤਰ
ਨਮਾਗਾਨ ਖੇਤਰ (ਉਜ਼ਬੇਕ: Namangan viloyati/Наманган вилояти, نەمەنگەن ۋىلايەتى; ਰੂਸੀ: Наманганская область, Namanganskaya oblast’) ਉਜ਼ਬੇਕਿਸਤਾਨ ਦਾ ਇੱਕ ਖੇਤਰ ਹੈ, ਜਿਹੜਾ ਕਿ ਫ਼ਰਗਨਾ ਵਾਦੀ ਦੇ ਦੱਖਣੀ ਹਿੱਸੇ ਵਿੱਚ ਅਤੇ ਦੇਸ਼ ਦੇ ਪੂਰਬੀ ਹਿੱਸੇ ਵਿੱਚ ਸਥਿਤ ਹੈ। ਇਹ ਸਿਰ ਦਰਿਆ ਦੇ ਸੱਜੇ ਕੰਢੇ ਉੱਤੇ ਸਥਿਤ ਹੈ। ਇਸਦੀ ਹੱਦ ਕਿਰਗਿਜ਼ਸਤਾਨ, ਫ਼ਰਗਨਾ ਖੇਤਰ ਅਤੇ ਅੰਦੀਜਾਨ ਖੇਤਰ ਨਾਲ ਲੱਗਦੀ ਹੈ। ਇਹ ਖੇਤਰ ਦਾ ਖੇਤਰਫਲ 7,900 km2 ਹੈ। ਇਸਦੀ ਅਬਾਦੀ ਤਕਰੀਬਨ 2530000 ਜਿਸਦਾ 62% ਹਿੱਸਾ ਪਿੰਡਾਂ ਵਿੱਚ ਰਹਿੰਦਾ ਹੈ। ਵਿਸ਼ਾਲ ਨਦੀ ਸਿਰਦਰਿਆ, ਜਿਹੜੀ ਕਿ ਮੱਧ ਏਸ਼ੀਆ ਦਾ ਮੁੱਖ ਪਾਣੀ ਵਾਲਾ ਰਸਤਾ ਹੈ, ਨਮਾਗਾਨ ਖੇਤਰ ਦੇ ਇਲਾਕੇ ਵਿੱਚੋਂ ਹੀ ਸ਼ੁਰੂ ਹੁੰਦਾ ਹੈ। ਸਿਰਦਰਿਆ ਦੋ ਨਦੀਆਂ ਨੋਰੀਨ ਅਤੇ ਕੋਰਾ ਦਰਿਆ ਨੂੰ ਮਿਲ ਕੇ ਬਣਦਾ ਹੈ। ਨਮਾਗਾਨ ਖੇਤਰ ਵਿੱਚ ਕੁਦਰਤੀ ਸਰੋਤਾਂ ਦੀ ਬਹੁਲਤਾ ਹੈ। ਖ਼ਾਸ ਕਰਕੇ ਮਿੰਗਬੁਲਕ ਜ਼ਿਲ੍ਹੇ ਵਿੱਚ ਮਿਲੇ ਕੱਚੇ ਤੇਲ ਦੇ ਭੰਡਾਰ ਅਤੇ ਕਸਾਨਸੇ ਅਤੇ ਪਾਪ ਵਿੱਚ ਮਿਲੇ ਸੋਨੇ ਅਤੇ ਹੀਰਿਆਂ ਦੇ ਭੰਡਾਰ ਹਨ। ਇਸ ਖੇਤਰ ਵਿੱਚ ਯੂਰੇਨੀਅਮ, ਐਲੂਮੀਨਿਅਮ, ਟੰਗਸਟਨ, ਲੋਹੇ, ਤਾਂਬੇ, ਗਰੇਨਾਈਟ ਅਤੇ ਮਾਰਬਲ ਦੇ ਵੀ ਬਹੁਤ ਵਿਸ਼ਾਲ ਭੰਡਾਰ ਹਨ। ਇਸ ਖੇਤਰ ਵਿੱਚ ਦੋ ਵੱਡੀਆਂ ਪਰਬਤੀ ਸੁਰੰਗਾਂ ਹਨ, ਜਿਹੜੀਆਂ ਫ਼ਰਗਨਾ ਖੇਤਰ ਨੂੰ ਸ਼ਹਿਰੀ ਖੇਤਰ ਅਤੇ ਦੇਸ਼ ਦੇ ਹੋਰ ਖੇਤਰਾਂ ਨਾਲ ਜੋੜਦੀਆਂ ਹਨ
ਨਮਾਗਾਨ ਖੇਤਰ
ਨਮਾਗਾਨ ਵਿਲਿਓਤੀ | |
---|---|
ਖੇਤਰ | |
ਗੁਣਕ: 41°0′N 71°10′E / 41.000°N 71.167°E | |
ਦੇਸ਼ | ਉਜ਼ਬੇਕਿਸਤਾਨ |
ਰਾਜਧਾਨੀ | ਨਮਾਗਾਨ |
ਸਰਕਾਰ | |
• ਹੋਕਿਮ | ਬਜ਼ੋਦਿਰ ਯੂਸੋਪੋਵ |
ਖੇਤਰ | |
• ਕੁੱਲ | 7,900 km2 (3,100 sq mi) |
ਆਬਾਦੀ (2005) | |
• ਕੁੱਲ | 18,62,000 |
• ਘਣਤਾ | 240/km2 (610/sq mi) |
ਸਮਾਂ ਖੇਤਰ | ਯੂਟੀਸੀ+5 (ਪੂਰਬ) |
• ਗਰਮੀਆਂ (ਡੀਐਸਟੀ) | ਯੂਟੀਸੀ+5 (ਮਾਪਿਆ ਨਹੀਂ ਗਿਆ) |
ISO 3166 ਕੋਡ | UZ-NG |
ਜ਼ਿਲ੍ਹੇ | 11 |
ਸ਼ਹਿਰ | 8 |
ਕਸਬੇ | 11 |
ਪਿੰਡ | 99 |
ਜ਼ਿਲ੍ਹੇ
ਸੋਧੋਨਮਾਗਾਨ ਖੇਤਰ 11 ਪ੍ਰਸ਼ਾਸਨਿਕ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ।
ਅੰਕ | ਜ਼ਿਲ੍ਹੇ ਦਾ ਨਾਮ | ਰਾਜਧਾਨੀ |
---|---|---|
1 | ਚਰਤਕ ਜ਼ਿਲ੍ਹਾ | ਚਰਤਕ |
2 | ਚੁਸਤ ਜ਼ਿਲ੍ਹਾ | ਚੁਸਤ |
3 | ਕਸਾਨਸੇ ਜ਼ਿਲ੍ਹਾ | ਕੋਸੋਨਸੋਏ |
4 | ਮਿੰਗਬੁਲਕ ਜ਼ਿਲ੍ਹਾ | ਜੁਮਾਸ਼ੋਏ |
5 | ਨਮਾਗਾਨ ਜ਼ਿਲ੍ਹਾ | ਤਾਸ਼ਬੁਲਕ |
6 | ਨਾਰੀਨ ਜ਼ਿਲ੍ਹਾ | ਖ਼ਾਕੁੱਲਾਬਾਦ |
7 | ਪਾਪ ਜ਼ਿਲ੍ਹਾ | ਪਾਪ |
8 | ਤਰਾਕੁਰਗਾਨ ਜ਼ਿਲ੍ਹਾ | ਤਰਾਕੁਰਗਾਨ |
9 | ਉਚਕੁਰਗਨ ਜ਼ਿਲ੍ਹਾ | ਉਚਕੁਰਗਨ |
10 | ਉਇਚੀ ਜ਼ਿਲ੍ਹਾ | ਉਇਚੀ |
11 | ਯੰਗੀਕੁਰਗਨ ਜ਼ਿਲ੍ਹਾ | ਯੰਗੀਕੁਰਗਨ |
ਇਸ ਖੇਤਰ ਦੀ ਜਲਵਾਯੂ ਮਹਾਂਦੀਪੀ ਹੈ, ਜਿਸ ਵਿੱਚ ਸਰਦੀਆਂ ਅਤੇ ਗਰਮੀਆਂ ਦੇ ਤਾਪਮਾਨ ਵਿੱਚ ਬਹੁਤ ਅੰਤਰ ਹੁੰਦਾ ਹੈ।
ਕੁਦਰਤੀ ਸਰੋਤਾਂ ਵਿੱਚ ਪੈਟਰੋਲੀਅਮ, ਕੁਦਰਤੀ ਗੈਸ, ਸੋਨਾ, ਪਾਰਾ, ਤਾਂਬਾ, ਕੁਆਰਟਜ਼ ਅਤੇ ਐਂਟੀਮਨੀ ਦੇ ਭੰਡਾਰ ਸ਼ਾਮਿਲ ਹਨ। ਖੇਤੀਬਾੜੀ ਵਿੱਚ ਕਪਾਹ, ਬਾਗਬਾਨੀ ਅਤੇ ਰੇਸ਼ਮਕੀੜਾ ਪਾਲਣ, ਪਸ਼ੂ-ਪਾਲਣ ਸ਼ਾਮਿਲ ਹਨ। ਇਸ ਤੋਂ ਇਲਾਵਾ ਅੰਗੋਰਾ ਬੱਕਰੀਆਂ ਦੇ ਪ੍ਰਜਨਨ ਤੋਂ ਵੀ ਕਾਫ਼ੀ ਲਾਭ ਉਠਾਇਆ ਜਾਂਦਾ ਹੈ।
ਉਦਯੋਗਾਂ ਵਿੱਚ ਮੁੱਖ ਤੌਰ 'ਤੇ ਕੱਪੜਾ ਉਦਯੋਗ ਹੈ, ਜਿਸ ਵਿੱਚ ਦੋ ਵੱਡੇ ਰੇਸ਼ਮ ਦੇ ਕੰਪਲੈਕਸ਼ ਸ਼ਾਮਿਲ ਹਨ। ਇਸ ਤੋਂ ਇਲਾਵਾ ਚਮੜੇ ਅਤੇ ਜੁੱਤਿਆਂ ਦੇ ਉਦਯੋਗ ਵੀ ਇਸ ਖੇਤਰ ਵਿੱਚ ਆਮ ਹਨ।
ਆਰਥਿਕਤਾ
ਸੋਧੋ2014 ਦੇ ਪਹਿਲੇ ਅੱਧ ਤੱਕ, ਨਮਾਗਾਨ ਖੇਤਰ ਦਾ ਕੁੱਲ ਖੇਤਰੀ ਉਤਪਾਦਨ ਉਜ਼ਬੇਕਿਸਤਾਨੀ ਸੋਮ ਵਿੱਚ 2214 ਬਿਲੀਅਨ ਹੈ, ਜਿਹੜਾ ਕਿ 2013 ਦੇ ਮੁਕਾਬਲੇ 9.8% ਵੱਧ ਹੈ। ਉਦਯੋਗ ਵਿੱਚ 13%, ਖੇਤੀਬਾੜੀ ਵਿੱਚ 5.7%, ਵਪਾਰ ਵਿੱਚ 13.6% ਅਤੇ ਸਰਵਿਸਿਜ਼ ਵਿੱਚ 16% ਹੋਇਆ ਹੈ।
ਸਿੱਖਿਆ
ਸੋਧੋਇਸ ਖੇਤਰ ਵਿੱਚ 690 ਸਕੂਲ, 10 ਅਕਾਦਮਿਕ ਸੰਸਥਾਵਾਂ ਅਤੇ 108 ਕਾਲਜ ਹਨ। ਇਸ ਤੋਂ ਇਲਾਵਾ ਨਮਾਗਾਨ ਖੇਤਰ ਵਿੱਚ ਤਿੰਨ ਉਚੇਰੀ ਵਿੱਦਿਆ ਲਈ ਸੰਸਥਾਵਾਂ ਹਨ - ਨਮਾਗਾਨ ਸਟੇਟ ਯੂਨੀਵਰਸਿਟੀ, ਨਮਾਗਾਨ ਇੰਜੀਨੀਅਰਿੰਗ ਇੰਸਟੀਟਿਊਟ ਅਤੇ ਨਮਾਗਾਨ ਇੰਜੀਨੀਅਰਿੰਗ ਤਕਨਾਲੋਜੀ ਇੰਸਟੀਟਿਊਟ। ਨਮਾਗਾਨ ਸਟੇਟ ਯੂਨੀਵਰਸਿਟੀ ਇਹਨਾਂ ਤਿੰਨਾਂ ਵਿੱਚ ਸਭ ਤੋਂ ਵੱਡੀ, ਪੁਰਾਣੀ ਅਤੇ ਸਭ ਤੋਂ ਵਧੀਆ ਯੂਨੀਵਰਸਿਟੀ ਹੈ।
ਬਾਹਰਲੇ ਲਿੰਕ
ਸੋਧੋਹਵਾਲੇ
ਸੋਧੋ- Uzbekistan Archived 2016-07-09 at the Wayback Machine. CIA - The World Factbook