ਅੰਨੂ ਰਾਣੀ
ਅੰਨੂ ਰਾਣੀ (ਜਨਮ 28 ਅਗਸਤ 1992 ) ਉੱਤਰ ਪ੍ਰਦੇਸ਼ ਦੇ ਬਹਾਦੁਰਪੁਰ ਦੀ ਇੱਕ ਭਾਰਤੀ ਜੈਵਲਿਨ ਥ੍ਰੋਅ ਖਿਡਾਰੀ ਹੈ। ਜੈਵਲਿਨ ਥ੍ਰੋਅ ਵਿੱਚ ਉਸਨੇ ਭਾਰਤੀ ਰਾਸ਼ਟਰੀ ਰਿਕਾਰਡ ਆਪਣੇ ਨਾਮ ਕੀਤਾ ਸੀ। ਉਸਨੇ 2019 ਦੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ 62.34 ਮੀਟਰ ਦੇ ਥ੍ਰੋਅ ਨਾਲ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਸੀ। ਉਹ 60 ਮੀਟਰ ਤੋਂ ਪਾਰ ਜਾਣ ਵਾਲੀ ਅਤੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਜੈਵਲਿਨ ਖਿਡਾਰੀ ਹੈ।
ਨਿੱਜੀ ਜਾਣਕਾਰੀ | ||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਰਾਸ਼ਟਰੀਅਤਾ | ਭਾਰਤ | |||||||||||||||||||||||||||||
ਜਨਮ | Meerut, Uttar Pradesh | 28 ਅਗਸਤ 1992|||||||||||||||||||||||||||||
ਕੱਦ | 1.65 m (5 ft 5 in) | |||||||||||||||||||||||||||||
ਭਾਰ | 63 kg (139 lb) (2014) | |||||||||||||||||||||||||||||
ਖੇਡ | ||||||||||||||||||||||||||||||
ਖੇਡ | Track and field | |||||||||||||||||||||||||||||
ਇਵੈਂਟ | Javelin throw | |||||||||||||||||||||||||||||
ਟੀਮ | India | |||||||||||||||||||||||||||||
ਪ੍ਰਾਪਤੀਆਂ ਅਤੇ ਖ਼ਿਤਾਬ | ||||||||||||||||||||||||||||||
ਨਿੱਜੀ ਬੈਸਟ | 62.43 meters (IAAF 2019) NR | |||||||||||||||||||||||||||||
ਮੈਡਲ ਰਿਕਾਰਡ
|
ਨਿੱਜੀ ਜ਼ਿੰਦਗੀ ਅਤੇ ਪਿਛੋਕੜ
ਸੋਧੋਰਾਣੀ ਦਾ ਜਨਮ 28 ਅਗਸਤ 1992 ਨੂੰ ਉੱਤਰ ਪ੍ਰਦੇਸ਼ ਦੇ ਬਹਾਦਰਪੁਰ ਪਿੰਡ ਵਿੱਚ ਖੇਤੀ ਕਰਨ ਵਾਲੇ ਪਰਿਵਾਰ ਵਿੱਚ ਹੋਇਆ ਸੀ। ਉਸਦੀ ਪ੍ਰਤਿਭਾ ਦੀ ਪਛਾਣ ਉਸਦੇ ਭਰਾ ਦੁਆਰਾ ਕੀਤੀ ਗਈ, ਜਿਸ ਨੇ ਕ੍ਰਿਕਟ ਖੇਡ ਦੇ ਦੌਰਾਨ ਉਸਦੀ ਸਰੀਰ ਦੀ ਉਪਰਲੀ ਤਾਕਤ ਵੇਖੀ। ਉਸਨੇ ਉਸਨੂੰ ਖਾਲੀ ਖੇਤ ਵਿੱਚ ਗੰਨੇ ਦੀ ਪਰਾਲੀ ਸੁੱਟਣ ਲਈ ਕਹਿ ਕੇ ਸਿਖਲਾਈ ਦਿੱਤੀ। ਅੰਨੂ ਦੀ ਪਹਿਲੀ ਜੈਵਲਿਨ ਥ੍ਰੋਅ ਉਹ ਸੀ ਜੋ ਉਸਨੇ ਬਾਂਸ ਦੀ ਲੰਮੀ ਸੋਟੀ ਤੋਂ ਤਿਆਰ ਕੀਤਾ ਸੀ, ਕਿਉਂਕਿ ਉਹ ਅਸਲ ਜੈਵਲਿਨ ਖਰੀਦ ਨਹੀਂ ਸਕਦੀ ਸੀ। ਬਾਅਦ ਵਿਚ ਉਸ ਦੇ ਭਰਾ ਨੇ ਉਸਦੀ ਸਿਖਲਾਈ ਲਈ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਸੀ, ਇਸਦੇ ਬਾਵਜੂਦ ਉਸਦੇ ਪਿਤਾ ਨੇ ਉਸਨੂੰ ਖੇਡਣ ਤੋਂ ਮਨ੍ਹਾ ਕੀਤਾ। ਅਖੀਰ ਵਿੱਚ ਉਹ ਅੰਨੂ ਦੀ ਪ੍ਰਤਿਭਾ ਦਾ ਸਮਰਥਨ ਕਰਨ ਲਈ ਮੰਨ ਗਏ, ਜਦੋਂ ਉਸਨੇ 2014 ਵਿੱਚ ਰਾਸ਼ਟਰੀ ਰਿਕਾਰਡ ਤੋੜ ਕੇ ਆਪਣੇ ਆਪ ਨੂੰ ਸਾਬਤ ਕੀਤਾ।[1] [2]
ਪੇਸ਼ੇਵਰ ਪ੍ਰਾਪਤੀਆਂ
ਸੋਧੋਅੰਨੂ ਰਾਣੀ ਨੂੰ ਪਹਿਲਾਂ ਕਸ਼ੀਨਾਥ ਨਾਈਕ ਨੇ ਕੋਚ ਕੀਤਾ ਸੀ ਅਤੇ ਹੁਣ ਇਸ ਦਾ ਕੋਚ ਬਲਜੀਤ ਸਿੰਘ ਹੈ।[3]
2014 ਨੈਸ਼ਨਲ ਇੰਟਰ-ਸਟੇਟ ਮੁਕਾਬਲੇ, ਲਖਨਊ ਵਿਚ ਰਾਣੀ ਨੇ 58,83 ਮੀਟਰ ਦੀ ਥਰੋਅ ਨਾਲ ਸੋਨ ਤਮਗਾ ਜਿੱਤਿਆ, ਜਿਸ ਨਾਲ ਉਸਨੇ 14 ਸਾਲ ਦੇ ਕੌਮੀ ਰਿਕਾਰਡ ਨੂੰ ਤੋੜਿਆ। ਇਸ ਨਾਲ ਉਸਨੇ ਰਾਸ਼ਟਰਮੰਡਲ ਖੇਡਾਂ ਲਈ ਯੋਗਤਾ ਪ੍ਰਾਪਤ ਕੀਤੀ। ਇਸ ਥ੍ਰੋ ਨਾਲ ਉਸਨੇ 2014 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕੀਤਾ, ਚੋਣ ਮਾਪਦੰਡ 58.46 ਮੀਟਰ ਸੀ। ਸਾਲ ਬਾਅਦ ਉਸਨੇ ਦੱਖਣੀ ਕੋਰੀਆ ਦੇ ਇੰਚੀਓਨ ਦੀਆਂ ਏਸ਼ੀਅਨ ਖੇਡਾਂ ਵਿੱਚ 59.53 ਮੀਟਰ ਲਈ ਕਾਂਸੀ ਦਾ ਤਗਮਾ ਜਿੱਤਿਆ। ਦੋ ਸਾਲ ਬਾਅਦ ਉਸਨੇ 2016 ਵਿੱਚ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 60.01 ਮੀਟਰ ਦੀ ਥ੍ਰੋਅ ਨਾਲ ਇੱਕ ਵਾਰ ਫਿਰ ਆਪਣਾ ਰਿਕਾਰਡ ਤੋੜਿਆ ਅਤੇ ਪਹਿਲੀ ਵਾਰ 60 ਮੀਟਰ ਦੀ ਰੁਕਾਵਟ ਨੂੰ ਪਾਰ ਕੀਤਾ।[4] ਮਾਰਚ 2019 ਵਿੱਚ, ਉਸਨੇ ਪੰਜਾਬ ਦੇ ਪਟਿਆਲੇ ਵਿੱਚ ਫੈਡਰੇਸ਼ਨ ਕੱਪ ਨੈਸ਼ਨਲ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 62.34 ਮੀਟਰ ਦੀ ਥ੍ਰੋਅ ਨਾਲ ਇੱਕ ਵਾਰ ਫਿਰ ਆਪਣਾ ਰਿਕਾਰਡ ਤੋੜ ਦਿੱਤਾ। [5]
2014 ਵਿੱਚ ਉਸਨੇ ਇੰਚਿਓਨ ਵਿਖੇ 2014 ਏਸ਼ੀਅਨ ਖੇਡਾਂ ਵਿੱਚ, 59.53 ਮੀ. ਦੀ ਥ੍ਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ।[6]
ਓਡੀਸ਼ਾ ਦੇ ਭੁਵਨੇਸ਼ਵਰ ਵਿੱਚ 2017 ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਰਾਣੀ ਨੇ 57.32 ਮੀਟਰ ਦੀ ਥ੍ਰੋਅ ਨਾਲ ਕਾਂਸੀ ਦਾ ਤਗ਼ਮਾ ਹਾਸਲ ਕੀਤਾ। [7]
ਉਸ ਦੀਆਂ ਸਭ ਤੋਂ ਤਾਜ਼ਾ ਪ੍ਰਾਪਤੀਆਂ ਵਿੱਚ 21 ਅਪ੍ਰੈਲ 2019 ਨੂੰ ਕਤਰ ਵਿੱਚ 23 ਵੀਂ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਹਿਲਾ ਜੈਵਲਿਨ ਥ੍ਰੋ ਈਵੈਂਟ ਵਿੱਚ ਉਸਦੀ ਚਾਂਦੀ ਦਾ ਤਗਮਾ ਜਿੱਤਣਾ ਸ਼ਾਮਿਲ ਹੈ, ਜਿਸ ਨੇ ਉਸ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਫਾਈਨਲ ਲਈ ਕੁਆਲੀਫਾਈ ਕਰਨ ਦੇ ਯੋਗ ਬਣਾਇਆ, ਇਸ ਤਰ੍ਹਾਂ ਉਹ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਜੈਵਲਿਨ ਥ੍ਰੋਅਰ ਬਣ ਗਈ[8] ਅਤੇ ਆਈ.ਏ.ਏ.ਐਫ. ਵਰਲਡ ਚੈਲੇਂਜ ਈਵੈਂਟ ਵਿੱਚ ਓਸਟਰਵਾ ਗੋਲਡਨ ਸਪਾਈਕ ਅਥਲੈਟਿਕਸ ਮੀਟ, ਜੋ ਕਿ ਚੈੱਕ ਗਣਰਾਜ ਦੇ, ਓਸਟਰਵਾ ਵਿੱਚ ਆਯੋਜਿਤ ਕੀਤੀ ਗਈ, ਵਿੱਚ ਉਸਨੇ ਕਾਂਸੀ ਦਾ ਤਗਮਾ ਜਿੱਤਿਆ।[9]
ਉਸਨੇ 2020 ਵਿੱਚ ਐਥਲੈਟਿਕਸ ਵਿੱਚ ਸਪੋਰਟਸ ਸਟਾਰ ਏਸ ਦੀ ਸਪੋਰਟਸ ਵੂਮੈਨ ਆਫ ਦ ਈਅਰ ਪੁਰਸਕਾਰ ਜਿੱਤਿਆ।[8]
ਹਵਾਲੇ
ਸੋਧੋ- ↑ "Annu Rani's Quest For Gold - Impact Guru". www.impactguru.com (in ਅੰਗਰੇਜ਼ੀ (ਬਰਤਾਨਵੀ)). Retrieved 2019-07-27.
- ↑ nikhil (2017-06-27). "Annu Rani - The Torchbearer for Indian Women in Athletics Javelin Throw". Voice of Indian Sports - KreedOn (in ਅੰਗਰੇਜ਼ੀ (ਬਰਤਾਨਵੀ)). Archived from the original on 2019-07-27. Retrieved 2019-07-27.
- ↑ Srivastava, Shantanu (2020-05-13). "Annu Rani confident of breaching Olympic qualification mark, calls for resumption of outdoor training". Firstpost. Retrieved 2021-02-18.
- ↑ "Annu Rani - The Torchbearer for Indian Women in Athletics Javelin Throw". Voice of Indian Sports - KreedOn (in ਅੰਗਰੇਜ਼ੀ (ਬਰਤਾਨਵੀ)). 2017-06-27. Archived from the original on 2019-07-27. Retrieved 2021-02-19.
- ↑ "Fed Cup athletics: Annu Rani rewrites her own Javelin Throw national record, qualifies for Worlds". Scroll.in (in ਅੰਗਰੇਜ਼ੀ (ਅਮਰੀਕੀ)). Archived from the original on 2019-04-11. Retrieved 2019-07-27.
{{cite web}}
: Unknown parameter|dead-url=
ignored (|url-status=
suggested) (help) - ↑ "Asiad: Annu Rani wins women's javelin bronze". Inshorts - Stay Informed (in ਅੰਗਰੇਜ਼ੀ). Retrieved 2019-07-27.
- ↑ "My Body Was Not In Form Says Javelin Thrower Annu Rani". deccanchronicle.com/ (in ਅੰਗਰੇਜ਼ੀ). 2017-07-07. Archived from the original on 2017-07-09. Retrieved 2017-07-13.
{{cite news}}
: Unknown parameter|dead-url=
ignored (|url-status=
suggested) (help) - ↑ 8.0 8.1 Rayan, Stan. "Annu Rani wins Sportstar Aces 2020 Sportswoman of the Year in athletics". The Hindu (in ਅੰਗਰੇਜ਼ੀ). Retrieved 18 February 2021.
- ↑ Sportstar, Team. "Javelin: Bronze for Annu Rani at IAAF event". Sportstar (in ਅੰਗਰੇਜ਼ੀ). Retrieved 2019-07-27.