ਆਈਜ਼ੋਲ ਭਾਰਤੀ ਦੇ ਪ੍ਰਾਂਤ ਮਿਜ਼ੋਰਮ ਦੀ ਰਾਜਧਾਨੀ ਹੈ।[1] 293,416 ਅਬਾਦੀ ਨਾਲ ਇਹ ਪ੍ਰਾਂਤ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇੱਥੇ ਮਿਜ਼ੋ ਲੋਕਾਂ ਦੀ ਜ਼ਿਆਦਾ ਅਬਾਦੀ ਹੈ। ਇਹ ਸ਼ਹਿਰ ਕਰਕ ਰੇਖਾ ਦੇ ਉੱਤਰ ਵੱਲ ਸਮੁੰਦਰੀ ਤਲ ਤੋਂ 1,132 ਮੀਟਰ (3715 ਫੁੱਟ) ਦੀ ਉੱਚਾਈ ਤੇ ਸਥਿਤ ਹੈ। ਇਸ ਸ਼ਹਿਰ ਦੇ ਪੱਛਮੀ ਵੱਲ ਟਲਾਵੰਗ ਦਰਿਆ ਘਾਟੀ ਅਤੇ ਪੂਰਬ ਵੱਲ ਟੂਅਰੀਅਲ ਦਰਿਆ ਘਾਟੀ ਹੈ। 2011 ਦੀ ਜਨਗਣਨਾ ਸਮੇਂ ਇਸ ਸ਼ਹਿਰ 'ਚ ਔਰਤਾਂ 50.61% ਅਤੇ ਮਰਦਾਂ ਦੀ ਜਨਸੰਖਿਆ 49.39% ਹੈ। ਇਸ ਸ਼ਹਿਰ 'ਚ ਇਸਾਈ ਧਰਮ ਬਹੁਤ ਗਿਣਤੀ ਵਿੱਚ ਹੈ। ਬਾਕੀ ਧਰਮ ਨੂੰ ਮੰਨਣ ਵਾਲੇ ਲੋਕ ਇਸਲਾਮ, ਬੋਧੀ, ਹਿੰਦੂ ਹਨ। ਇੱਥੇ ਦੇਖਣਯੋਗ ਸਥਾਨ ਬਾਰਾ ਬਜ਼ਾਰ, ਮਿਜ਼ੋਰਮ ਪ੍ਰਾਂਤ ਅਜਾਇਬਘਰ, ਰੇਆਈਕ ਰਿਜ਼ੋਰਟ, ਦੁਰਤਲੰਗ ਪਹਾੜੀ, ਆਈਜ਼ੋਲ ਕਾਲਜ਼, ਸੋਲੋਮੋਨ ਦਾ ਮੰਦਰ, ਕਿਦਰੋਨ ਘਾਟੀ ਚਾਵਲਹੰਨ ਮੰਦਰ, ਖੌਂਗਚੇਰਾ ਪੁਕ ਸਰੁੰਗ, ਸਭ ਤੋਂ ਵੱਡਾ ਪਰਿਵਾਰ ਜਿਸ 'ਚ 39 ਪਤਨੀਆਂ, 94 ਪੁੱਤਰ, 14 ਨੂਹਾਂ, 33 ਪੋਤੇ ਹਨ ਜੋ ਕਿ ਬਕਤਾਵੰਗ ਪਿੰਡ, ਆਦਿ ਹਨ।

ਆਈਜ਼ੋਲ
ਰਾਜਧਾਨੀ
ਆਈਜ਼ੋਲ ਦੇ ਕੁਝ ਕਾ ਵਿਸ਼ੇਸ਼ ਥਾਵਾਂ

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Mizoram" does not exist.ਭਾਰਤ 'ਚ ਸਥਾਨ

23°43′38″N 92°43′04″E / 23.72722°N 92.71778°E / 23.72722; 92.71778ਗੁਣਕ: 23°43′38″N 92°43′04″E / 23.72722°N 92.71778°E / 23.72722; 92.71778
ਦੇਸ਼ ਭਾਰਤ
ਪ੍ਰਾਂਤਮਿਜ਼ੋਰਮ
ਜ਼ਿਲ੍ਹੇਆਈਜ਼ੋਲ
Area
 • Total457 km2 (176 sq mi)
ਉਚਾਈ1,132 m (3,714 ft)
ਅਬਾਦੀ (2011)
 • ਕੁੱਲ293,416 (2,011 ਜਨਗਨਣਾ)
 • ਘਣਤਾ234/km2 (610/sq mi)
ਭਾਸ਼ਾ
 • ਦਫਤਰੀਮੀਜ਼ੋ ਭਾਸ਼ਾ
ਟਾਈਮ ਜ਼ੋਨIST (UTC+5:30)
PIN796001
ਟੈਲੀਫੋਨ ਕੋਡ0389
ਵਾਹਨ ਰਜਿਸਟ੍ਰੇਸ਼ਨ ਪਲੇਟMZ
ਮਰਦ ਔਰਤ ਅਨੁਪਾਤ1024 ਔਰਤਾਂ ਪ੍ਰਤੀ 1000 ਮਰਦ /
ਵੈੱਬਸਾਈਟaizawl.nic.in
ਆਈਜ਼ੋਲ ਜ਼ਿਲ੍ਹਾ
ਹਵਾਈਅੱਡਾ ਟਰਮੀਨਲ ਇਮਾਰਤ

ਹਵਾਲੇਸੋਧੋ

  1. "Definition of Aizawl". The Free Online Dictionary. Retrieved 31 October 2013.