ਆਈਵਿੰਡ ਜੌਹਨਸਨ
ਆਈਵਿੰਡ ਜਾਨਸਨ (29 ਜੁਲਾਈ 1900 – 25 ਅਗਸਤ 1976) ਇੱਕ ਸਵੀਡਨੀ ਨਾਵਲਕਾਰ ਅਤੇ ਕਹਾਣੀ ਲੇਖਕ ਸੀ। ਆਧੁਨਿਕ ਸਵੀਡਿਸ਼ ਸਾਹਿਤ ਵਿੱਚ ਸਭ ਤੋਂ ਮਹੱਤਵਪੂਰਨ ਨਾਵਲਕਾਰ ਵਜੋਂ ਜਾਣਿਆ ਜਾਂਦਾ ਉਹ[1] 1957 ਵਿੱਚ ਸਵੀਡਿਸ਼ ਅਕੈਡਮੀ ਦਾ ਮੈਂਬਰ ਬਣ ਗਿਆ ਅਤੇ 1974 ਵਿੱਚ ਹਰੀ ਮਾਰਟਿਨਸਨ ਨਾਲ ਸਾਹਿਤ ਵਿੱਚ ਨੋਬਲ ਪੁਰਸਕਾਰ ਸਾਂਝਾ ਕੀਤਾ।
ਆਈਵਿੰਡ ਜਾਨਸਨ | |
---|---|
ਜਨਮ | ਓਲੋਫ ਐਡਵਿਨ ਵਰਨਰ ਜੋਨਸਨ 29 ਜੁਲਾਈ 1900 near Boden, Norrbotten, Sweden |
ਮੌਤ | 25 ਅਗਸਤ 1976 (ਉਮਰ 76) ਸਟਾਕਹੋਮ, ਸਵੀਡਨ |
ਰਾਸ਼ਟਰੀਅਤਾ | ਸਵੀਡਿਸ਼ |
ਕਾਲ | 1924–1976 |
ਪ੍ਰਮੁੱਖ ਕੰਮ | |
ਪ੍ਰਮੁੱਖ ਅਵਾਰਡ | Nobel Prize in Literature 1974 (shared with Harry Martinson) |
ਜੀਵਨ ਸਾਥੀ |
|
ਬੱਚੇ | |
ਵੈੱਬਸਾਈਟ | |
www |
ਜੀਵਨੀ
ਸੋਧੋਜਾਨਸਨ ਦਾ ਜਨਮ ਓਲੋਫ ਐਡਵਿਨ ਵਰਨਰ ਜੌਹਨਸਨ ਵਜੋਂ ਸਵੀਡਨ ਦੇ ਬੋਡੇਨ ਸ਼ਹਿਰ ਦੇ ਨੇੜੇ, ਓਵਰਲੂੁਲੀਆ ਪੈਰਾਸ਼ ਦੇ ਸਵਾਟਬਜੋਰੰਸ ਬਾਈਨ ਪਿੰਡ ਵਿੱਚ ਹੋਇਆ ਸੀ। ਬੋਡਨ ਵਿੱਚ ਉਹ ਛੋਟੇ ਜਿਹਾ ਘਰ ਹੈ ਜਿੱਥੇ ਉਹ ਜਨਮਿਆ ਸੀ।
ਜੌਹਨਸਨ ਨੇ 13 ਸਾਲ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਸੀ ਅਤੇ ਫਿਰ ਵੱਖੋ-ਵੱਖਰੀਆਂ ਨੌਕਰੀਆਂ ਕੀਤੀਆਂ ਜਿਵੇਂ ਕਿ ਲੌਗ ਡ੍ਰਾਈਵਿੰਗ ਅਤੇ ਆਰਾ ਮਿੱਲ ਵਿੱਚ ਕੰਮ ਕਰਨਾ ਅਤੇ ਸਿਨੇਮਾ ਵਿੱਚ ਇੱਕ ਟਿਕਟ-ਵਿਕ੍ਰੇਤਾ ਅਤੇ ਪਰੋਜੈਕਸ਼ਨਿਸਟ ਵਜੋਂ। 1919 ਵਿੱਚ ਉਹ ਆਪਣਾ ਜੱਦੀ ਪਿੰਡ ਛੱਡ ਕੇ ਸਟਾਕਹੋਮ ਚਲਾ ਗਿਆ ਜਿੱਥੇ ਉਸ ਨੇ ਬ੍ਰਾਂਡ ਵਰਗੇ ਅਰਾਜਕਤਾਵਾਦੀ ਮੈਗਜੀਨਾਂ ਵਿੱਚ ਲੇਖ ਪ੍ਰਕਾਸ਼ਿਤ ਕਰਨੇ ਸ਼ੁਰੂ ਕਰ ਦਿੱਤੇ। ਸਟਾਕਹੋਮ ਵਿੱਚ ਉਹ ਦੂਜੇ ਨੌਜਵਾਨ ਪ੍ਰੋਲਤਾਰੀ ਲੇਖਕਾਂ ਦਾ ਮਿੱਤਰ ਬਣ ਗਿਆ ਅਤੇ ਮੈਗਜ਼ੀਨ ਵੇਅਰ ਨੂਤੀਡ ਸ਼ੁਰੂ ਕਰ ਦਿੱਤਾ। ਉਸ ਨੇ 1920 ਵਿੱਚ ਜਰਮਨੀ ਵਿੱਚ ਸਫ਼ਰ ਕੀਤਾ ਅਤੇ 1927 ਤੋਂ 1930 ਦੇ ਵਿਚਕਾਰ ਪੈਰਿਸ ਦੇ ਨੇੜੇ ਸੇਂਟ-ਲੂ-ਲਾ-ਫੌਰਟ ਵਿੱਚ ਆਪਣੀ ਪਤਨੀ ਏਸੇ ਕ੍ਰਿਸਟੋਫਰਸਨ (1900-1938) ਦੇ ਨਾਲ ਰਹਿਣ ਲੱਗ ਪਿਆ। ਇਸ ਸਮੇਂ ਉਸਨੇ ਆਪਣੀਆਂ ਪਹਿਲੀਆਂ ਕਿਤਾਬਾਂ ਛਾਪੀਆਂ। ਪਹਿਲੀ De fyra främlingarna, ਛੋਟੀਆਂ ਕਹਾਣੀਆਂ ਦਾ ਸੰਗ੍ਰਹਿ 1924 ਵਿੱਚ ਪ੍ਰਕਾਸ਼ਿਤ ਹੋਇਆ ਸੀ। ਲੇਖਕ ਦੇ ਤੌਰ ਤੇ ਉਸ ਦੀ ਪਹਿਲੀ ਮੁੱਖ ਸਫਲਤਾ ਚਾਰ ਆਤਮਕਥਾਤਮਿਕ ਨਾਵਲ ਸਨ ਜੋ 1934 ਅਤੇ 1937 ਦੇ ਵਿਚਕਾਰ ਪ੍ਰਕਾਸ਼ਿਤ ਹੋਏ, ਇਹ ਇਕੱਤਰ ਤੌਰ ਤੇ ਪ੍ਰਕਾਸ਼ਿਤ Romanen om Olof ("ਓਲਫ ਬਾਰੇ ਨਾਵਲ") ਇੱਕ ਜਵਾਨ ਆਦਮੀ ਦੀ ਕਹਾਣੀ ਹੈ ਜੋ ਸਵੀਡਨ ਦੇ ਉੱਤਰੀ ਹਿੱਸਿਆਂ ਵਿੱਚ ਵੱਡਾ ਹੋ ਰਿਹਾ ਹੈ। ਬਾਅਦ ਵਿੱਚ ਇਸ ਤੇ Here Is Your Life ਫਿਲਮ ਬਣਾਈ ਗਈ।
ਆਈਵਿੰਡ ਜੌਨਸਨ ਫਾਸ਼ੀਵਾਦ ਅਤੇ ਨਾਜ਼ੀਵਾਦ ਦੇ ਡੱਟ ਕੇ ਖਿਲਾਫ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਉਹ ਹੈਂਡਸਲਾਗ ਨਾਮਕ ਮੈਗਜ਼ੀਨ ਦਾ ਸੰਪਾਦਕ ਸੀ ਅਤੇ ਯੁੱਧ ਦੌਰਾਨ ਘਟਨਾਵਾਂ ਨਾਲ ਇੱਕ ਦ੍ਰਿਸ਼ਟਾਂਤ ਦੇ ਰੂਪ ਵਿੱਚ ਨਾਵਲਾਂ ਦੀ ਇੱਕ ਤਿੱਕੜੀ ਕਰਿਲੋਨ ਪ੍ਰਕਾਸ਼ਿਤ ਕੀਤੀ।
1946 ਵਿੱਚ ਓਡੀਸੀਅਸ ਦੀ ਕਹਾਣੀ, ਜਦੋਂ ਉਹ ਟਰੋਜਨ ਯੁੱਧ ਤੋਂ ਬਾਅਦ ਇਥਾਕਾ ਵਾਪਸ ਆਇਆ ਸੀ, ਦੇ ਆਧਾਰ ਤੇ ਉਸ ਨੇ ਆਪਣਾ ਸਭ ਤੋਂ ਮਸ਼ਹੂਰ ਨਾਵਲ ਰਿਟਰਨ ਟੂ ਇਥਾਕਾ ਪ੍ਰਕਾਸ਼ਿਤ ਕੀਤਾ ਸੀ। ਜੌਹਨਸਨ ਨੇ 1940 ਵਿੱਚ ਅਨੁਵਾਦਕ ਕੈਲੀ ਜੌਨਸਨ ਨਾਲ ਵਿਆਹ ਕਰਵਾ ਲਿਆ ਸੀ। ਉਹ ਸਵਿਟਜ਼ਰਲੈਂਡ ਵਿੱਚ ਆਪਣੇ ਪਰਿਵਾਰ ਨਾਲ 1947-1949 ਤਕ ਅਤੇ ਫਿਰ ਇੱਕ ਸਾਲ ਇੰਗਲੈਂਡ ਵਿੱਚ ਰਿਹਾ। ਇਟਲੀ ਅਤੇ ਫਰਾਂਸ ਦੀ ਯਾਤਰਾ ਨੇ ਉਸ ਨੂੰ ਕਈ ਵਧੀਆ ਪਸੰਦ ਕੀਤੇ ਗਏ ਇਤਿਹਾਸਕ ਨਾਵਲ ਲਿਖਣ ਲਈ ਪ੍ਰੇਰਿਤ ਕੀਤਾ। 1957 ਵਿੱਚ ਉਹ ਸਵੀਡਿਸ਼ ਅਕੈਡਮੀ ਦਾ ਮੈਂਬਰ ਚੁਣ ਲਿਆ ਗਿਆ ਸੀ।
ਉਸਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਵਿੱਚ Here's Your Life (1935), Return to Ithaca (1946) ਅਤੇ The Days of His Grace (1960) ਸ਼ਾਮਲ ਹਨ।
ਵਿਵਾਦ
ਸੋਧੋ1974 ਵਿੱਚ ਜੌਹਨਸਨ ਅਤੇ ਹੈਰੀ ਮਾਰਟਿਨਸਨ ਦੇ ਨੋਬਲ ਪੁਰਸਕਾਰ ਵਿਜੇਤਾਵਾਂ ਦੀ ਚੋਣ ਵਿਵਾਦਪੂਰਨ ਸੀ ਕਿਉਂਕਿ ਇਹ ਦੋਵੇਂ ਨੋਬਲ ਪੈਨਲ ਵਿੱਚ ਸਨ ਅਤੇ ਗ੍ਰਾਹਮ ਗ੍ਰੀਨ, ਵਲਾਦੀਮੀਰ ਨਾਬੋਕੋਵ, ਸੌਲ ਬੇੱਲੋ ਅਤੇ ਹੋਰਹੇ ਲੂਈਸ ਬੋਰਹੇਸ ਸਨਮਾਨਤ ਉਮੀਦਵਾਰ ਸਨ।[2]
ਪੁਸਤਕ ਸੂਚੀ
ਸੋਧੋ- De fyra främlingarna (ਨਿੱਕੀ ਕਹਾਣੀ ਸੰਗ੍ਰਹਿ, 1924)
- Timans och rättfärdigheten (ਨਾਵਲ, 1925)
- Stad i mörker (ਨਾਵਲ, 1927)
- Stad i ljus (ਨਾਵਲ, 1928)
- Minnas (ਨਾਵਲ, 1928)
- Kommentar till ett stjärnfall (ਨਾਵਲ, 1929)
- Avsked till Hamlet (ਨਾਵਲ, 1930)
- Natten är här (ਨਿੱਕੀ ਕਹਾਣੀ ਸੰਗ੍ਰਹਿ, 1932)
- Bobinack (ਨਾਵਲ, 1932)
- Regn i gryningen (ਨਾਵਲ, 1933)
- Nu var det 1914 (ਨਾਵਲ, 1934)
- Än en gång, kapten! (ਨਿੱਕੀ ਕਹਾਣੀ ਸੰਗ੍ਰਹਿ, 1934)
- Here's Your Life (ਸਵੀਡਨੀ: [Här har du ditt liv!] Error: {{Lang}}: text has italic markup (help), ਨਾਵਲ, 1935)
- Se dig inte om! (ਨਾਵਲ, 1936)
- Slutspel i ungdomen (ਨਾਵਲ, 1937)
- Nattövning (ਨਾਵਲ, 1938)
- Den trygga världen (ਨਿੱਕੀ ਕਹਾਣੀ ਸੰਗ੍ਰਹਿ, 1940)
- Soldatens återkomst (ਨਾਵਲ, 1940)
- Grupp Krilon (ਨਾਵਲ, 1941)
- Krilons resa (ਨਾਵਲ, 1942)
- Krilon själv (ਨਾਵਲ, 1943)
- Sju liv (ਨਿੱਕੀ ਕਹਾਣੀ ਸੰਗ੍ਰਹਿ, 1944)
- Return to Ithaca (ਸਵੀਡਨੀ: [Strändernas svall] Error: {{Lang}}: text has italic markup (help), ਨਾਵਲ, 1946; drama, 1948)
- Pan mot Sparta (ਨਿੱਕੀ ਕਹਾਣੀ ਸੰਗ੍ਰਹਿ, 1946)
- Dagbok från Schweiz (1949)
- Drömmar om rosor och eld (ਨਾਵਲ, 1949)
- Lägg undan solen (ਨਾਵਲ, 1951)
- Romantisk berättelse (ਨਾਵਲ, 1953)
- Tidens gång (ਨਾਵਲ, 1955)
- Vinterresa i Norrbotten (1955)
- Molnen över Metapontion (ਨਾਵਲ, 1957)
- Vägar över Metaponto – en resedagbok (1959)
- The Days of His Grace (ਸਵੀਡਨੀ: [Hans nådes tid] Error: {{Lang}}: text has italic markup (help), ਨਾਵਲ, 1960)
- Spår förbi Kolonos – en berättelse (1961)
- Livsdagen lång (ਨਾਵਲ, 1964)
- Stunder, vågor – anteckningar, berättelser (1965)
- Favel ensam (ਨਾਵਲ, 1968)
- Resa i hösten 1921 (1973)
- Några steg mot tystnaden (ਨਾਵਲ, 1973)
- Olibrius och gestalterna (ਨਿੱਕੀ ਕਹਾਣੀ ਸੰਗ੍ਰਹਿ, 1986)
- Herr Clerk vår mästare (original version of Minnas, ਨਾਵਲ, 1998)
ਹਵਾਲੇ
ਸੋਧੋ- ↑ Svenska Akademien
- ↑ Raúl Fain Binda BBC Mundo (1 January 1970). "BBC Mundo – Noticias – Londres 2012: el cruel destino del atleta que llega cuarto". Bbc.co.uk. Retrieved 13 August 2012.