ਅੰਤਰਰਾਸ਼ਟਰੀ ਕ੍ਰਿਕਟ ਸਭਾ

(ਆਈ.ਸੀ.ਸੀ. ਤੋਂ ਰੀਡਿਰੈਕਟ)

ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈ.ਸੀ.ਸੀ) ਇੱਕ ਅੰਤਰਰਾਸ਼ਟਰੀ ਸਭਾ ਹੈ, ਜੋ ਕਿ ਕ੍ਰਿਕਟ ਦੀ ਦੇਖ-ਰੇਖ ਕਰਦੀ ਹੈ। ਭਾਵ ਕਿ ਅੰਤਰਰਾਸ਼ਟਰੀ ਕ੍ਰਿਕਟ ਦਾ ਸਾਰਾ ਕੰਮਕਾਜ ਆਈਸੀਸੀ ਦੇ ਪ੍ਰਭਾਵ ਹੇਠ ਆਉਂਦਾ ਹੈ। ਇਸ ਸਭਾ ਦੀ ਸਥਾਪਨਾ ਇੰਗਲੈਂਡ, ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਦੇ ਨੁਮਾਇੰਦਿਆਂ ਦੁਆਰਾ 1909 ਵਿੱਚ ਕੀਤੀ ਗਈ ਸੀ ਅਤੇ ਉਸ ਸਮੇਂ ਇਸ ਦਾ ਨਾਮ ਸ਼ਾਹੀ ਕ੍ਰਿਕਟ ਕਾਨਫ਼ਰੰਸ ਸੀ। ਫ਼ਿਰ 1965 ਵਿੱਚ ਇਸਦਾ ਨਾਮ ਅੰਤਰਰਾਸ਼ਟਰੀ ਕ੍ਰਿਕਟ ਕਾਨਫ਼ਰੰਸ ਕਰ ਦਿੱਤਾ ਗਿਆ ਅਤੇ ਫ਼ਿਰ ਬਾਅਦ ਵਿੱਚ 1989 ਤੋਂ ਇਸਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਕਿਹਾ ਜਾਂਦਾ ਹੈ।

ਅੰਤਰਰਾਸ਼ਟਰੀ ਕ੍ਰਿਕਟ ਸਭਾ
ICC logo.svg
ਆਈਸੀਸੀ ਦਾ ਅਧਿਕਾਰਤ ਲੋਗੋ
ਸੰਖੇਪਆਈਸੀਸੀ
ਨਿਰਮਾਣ15 ਜੂਨ 1909; 113 ਸਾਲ ਪਹਿਲਾਂ (1909-06-15)
ਕਿਸਮਅੰਤਰਰਾਸ਼ਟਰੀ ਖੇਡ ਸੰਘ
ਮੁੱਖ ਦਫ਼ਤਰਦੁਬਈ, ਸੰਯੁਕਤ ਅਰਬ ਅਮੀਰਾਤ
ਮੈਂਬਰ
105 ਮੈਂਬਰ[1]
ਮੁੱਖ ਭਾਸ਼ਾ
ਅੰਗਰੇਜ਼ੀ
ਚੇਅਰਮੈਨ
ਸ਼ਸ਼ਾਂਕ ਮਨੋਹਰ[2]
ਪ੍ਰਧਾਨ
ਜ਼ਹੀਰ ਅੱਬਾਸ[3]
ਸੀਈਓ (ਕਾਰਜਕਾਰੀ ਨਿਰਦੇਸ਼ਕ)
ਡੇਵਿਡ ਰਿਚਰਡਸਨ
ਵੈੱਬਸਾਈਟwww.icc-cricket.com

ਕ੍ਰਿਕਟ ਨਿਯਮਾਂ ਦਾ ਨਿਰਮਾਣ, ਅੰਤਰਰਾਸ਼ਟਰੀ ਮੈਚਾਂ ਵਿੱਚ ਮੈਚ ਅਧਿਕਾਰੀਆਂ ਦਾ ਪ੍ਰਬੰਧ ਕਰਨਾ ਅਤੇ ਅੰਤਰਰਾਸ਼ਟਰੀ ਕ੍ਰਿਕਟ ਨਾਲ ਸੰਬੰਧਤ ਹੋਰ ਸਾਰੇ ਕਾਰਜ ਇਸ ਸਭਾ ਦੀ ਜਿੰਮੇਵਾਰੀ ਦਾ ਹਿੱਸਾ ਹੁੰਦੇ ਹਨ।

ਮੈਂਬਰਸੋਧੋ

 
ਆਈਸੀਸੀ ਦੇ ਮੌਜੂਦਾ ਮੈਂਬਰ ਦੇਸ਼:
     ਪੂਰਨ ਮੈਂਬਰ
     ਐਸੋਸੀਏਟ ਮੈਂਬਰ
     ਮਾਨਤਾ-ਪ੍ਰਾਪਤ ਮੈਂਬਰ
     ਮੈਂਬਰ ਨਹੀਂ

ਵਰਤਮਾਨ ਸਮੇਂ ਇਸਦੇ 105 ਮੈਂਬਰ ਹਨ: 10 ਪੂਰਨ ਮੈਂਬਰ ਜੋ ਟੈਸਟ ਕ੍ਰਿਕਟ ਖੇਡਦੇ ਹਨ, 39 ਐਸੋਸੀਏਟ ਮੈਂਬਰ[4] ਅਤੇ 56 ਮਾਨਤਾ-ਪ੍ਰਾਪਤ ਮੈਂਬਰ ਹਨ।[5]

ਮੁੱਖ ਦਫ਼ਤਰਸੋਧੋ

ਆਈਸੀਸੀ ਦਾ ਮੁੱਖ ਦਫ਼ਤਰ ਸੰਯੁਕਤ ਅਰਬ ਅਮੀਰਾਤ ਦੇ ਪ੍ਰਸਿੱਧ ਸ਼ਹਿਰ ਦੁਬਈ ਵਿੱਚ ਹੈ।

 
ਦੁਬਈ ਵਿੱਚ ਸਥਿਤ ਆਈਸੀਸੀ ਦਾ ਮੁੱਖ ਦਫ਼ਤਰ

ਹੋਰ ਵੇਖੋਸੋਧੋ

ਹਵਾਲੇਸੋਧੋ

  1. "Pakistan legend Zaheer Abbas takes over as ICC President". firstpost. 25 June 2015. Retrieved 8 July 2015. 
  2. http://m.timesofindia.com/sports/toi-cri/top-stories/BCCI-crackdown-Shashank-Manohar-to-replace-Srinivasan-as-ICC-Chairman/articleshow/49720447.cms?utm_source=facebook.com&utm_medium=referral&utm_campaign=TOI
  3. "Zaheer Abbas Appointed ICC President". Gulf News. 25 June 2015. Retrieved 25 June 2015. 
  4. "Outcomes from ICC Annual Conference week in London". ICC Conference 2013 announcement. Archived from the original on 21 ਸਤੰਬਰ 2013. Retrieved 29 June 2013.  Check date values in: |archive-date= (help)
  5. "ਪੁਰਾਲੇਖ ਕੀਤੀ ਕਾਪੀ". Archived from the original on 2012-06-18. Retrieved 2016-11-05.