ਆਤਿਫ਼ ਅਸਲਮ

ਪਾਕਿਸਤਾਨੀ ਗਾਇਕ

ਆਤਿਫ਼ ਅਸਲਮ (ਜਨਮ:12 ਮਾਰਚ 1983) ਇੱਕ ਪਾਕਿਸਤਾਨੀ ਗਾਇਕ ਅਤੇ ਫ਼ਿਲਮੀ ਅਦਾਕਾਰ ਹੈ। ਅਦਾਕਾਰ ਦੇ ਤੌਰ 'ਤੇ ਅਸਲਮ ਦੀ ਪਹਿਲੀ ਫ਼ਿਲਮ ਬੋਲ ਸੀ।

ਆਤਿਫ਼ ਅਸਲਮ
ਜਾਣਕਾਰੀ
ਜਨਮ(1983-03-12)12 ਮਾਰਚ 1983
ਵਜ਼ੀਰਾਬਾਦ, ਪੰਜਾਬ, ਪਾਕਿਸਤਾਨ
ਮੂਲਲਾਹੌਰ, ਪਾਕਿਸਤਾਨ
ਵੰਨਗੀ(ਆਂ)ਰੌਕ ਸੰਗੀਤ, ਪੌਪ ਸੰਗੀਤ
ਕਿੱਤਾਗਾਇਕ, ਗੀਤਕਾਰ, ਅਦਾਕਾਰ, ਗਿਟਾਰਿਸਟ
ਸਾਜ਼ਵੋਕਲ, ਗਿਟਾਰ
ਸਾਲ ਸਰਗਰਮ2001-ਵਰਤਮਾਨ
ਵੈਂਬਸਾਈਟwww.aadeez.com

ਮੁੱਢਲਾ ਜੀਵਨ

ਸੋਧੋ

ਆਤਿਫ ਦਾ ਜਨਮ ਪੰਜਾਬ, ਪਾਕਿਸਤਾਨ ਦੇ ਜਿਲ੍ਹੇ ਗੁਜਰਾਂਵਾਲਾ ਵਿੱਚ ਵਜ਼ੀਰਾਬਾਦ ਵਿੱਚ ਹੋਇਆ। 9 ਸਾਲ ਦੀ ਉਮਰ ਵਿੱਚ ਉਸ ਦਾ ਪਰਵਾਰ ਨਾਲ ਵਜ਼ੀਰਾਬਾਦ ਤੋਂ ਇਸਲਾਮਾਬਾਦ ਚਲਿਆ ਗਿਆ। ਉਥੇ ਉਸ ਨੇ ਸੇਂਟ ਪਾਲ਼ ਸਕੂਲ ਵਿੱਚ ਦਾਖ਼ਲਾ ਲਿਆ। 1995 ਵਿੱਚ ਉਹ ਲਾਹੌਰ ਆਏ ਅਤੇ ਡਵੀਜ਼ਨਲ ਪਬਲਿਕ ਸਕੂਲ ਮਾਡਲ ਟਾਊਨ ਲਾਹੌਰ ਵਿੱਚ ਆਪਣੀ ਤਾਲੀਮ ਜਾਰੀ ਰੱਖੀ। ਉਸਨੂੰ ਸਕੂਲ ਕੀ ਕ੍ਰਿਕਟ ਟੀਮ ਵਿੱਚ ਗੇਂਦਬਾਜ਼ ਵਜੋਂ ਚੁਣ ਲਿਆ ਗਿਆ। ਉਸ ਨੇ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਜਾਣ ਲਈ ਸਿਰਤੋੜ ਕੋਸ਼ਿਸ਼ ਕੀਤੀ।

ਉਸ ਨੇ ਆਪਣੀ ਸਾਂਵੀ ਤਾਲੀਮ, ਪੀ ਏ ਐਫ਼ ਕਾਲਜ ਲਾਹੌਰ ਵਿੱਚ ਜਾਰੀ ਰੱਖੀ। ਇਸ ਦੌਰ ਵਿੱਚ ਉਸਨੂੰ ਸੰਗੀਤ ਨਾਲ ਮੁਹੱਬਤ ਹੋ ਗਈ। ਉਸ ਦੇ ਬੜੇ ਭਾਈ ਕੋਲ 8000 ਗੀਤਾਂ ਦਾ ਸੰਗ੍ਰਹਿ ਮੌਜੂਦ ਸੀ ਜਿਸ ਵਿੱਚ ਹਰ ਕਿਸਮ ਦੇ ਗੀਤ ਮੌਜੂਦ ਸਨ। ਉਹ ਇਨ੍ਹਾਂ ਨੂੰ ਸੁਣਦਾ ਰਹਿੰਦਾ। ਇਸੇ ਦੌਰ ਵਿੱਚ ਉਸ ਨੇ ਆਪਣੀ ਆਵਾਜ਼ ਵਿੱਚ ਨਿਖਾਰ ਪੈਦਾ ਕੀਤਾ ਅਤੇ ਬਹੁਤ ਜਲਦ ਗਾਇਕੀ ਸਿੱਖਣ ਲੱਗੇ।


ਨਿੱਜੀ ਜ਼ਿੰਦਗੀ

ਸੋਧੋ

ਅਾਤਿਫ਼ ਅਸਲਮ ਦਾ ਵਿਆਹ ਸਿੱਖਿਆ-ਸ਼ਾਸ਼ਤਰੀ ਸਾਰਾ ਭਾਰਵਾਨਾ ਨਾਲ 29 ਮਾਰਚ, 2013 ਨੂੰ ਲਹੌਰ ਵਿੱਚ ਹੋਇਆ ਸੀ ਅਤੇ 2014 ਵਿੱਚ ਉਨ੍ਹਾ ਦੇ ਘਰ ਪੁੱਤਰ ਨੇ ਜਨਮ ਲਿਆ ਸੀ।[1][2]

ਹਵਾਲੇ

ਸੋਧੋ
  1. "Pictures from Pakistani singer Atif Aslam's wedding and reception". Emirates 24/7. 3 April 2013. Retrieved 9 February 2015.
  2. "Atif Aslam hitched". DAWN. Retrieved 9 August 2016.

ਬਾਹਰੀ ਕਡ਼ੀਆਂ

ਸੋਧੋ