ਆਬਿ ਹਯਾਤ ਮੌਲਾਨਾ ਮੁਹੰਮਦ ਹੁਸੈਨ ਆਜ਼ਾਦ ਦੀ ਰਚਨਾ ਹੈ, ਜਿਸ ਨੂੰ ਕਲਾਸੀਕਲ ਕਵੀਆਂ ਦਾ ਆਧੁਨਿਕ ਤਜ਼ਕਰਾ ਮੰਨਿਆ ਜਾਂਦਾ ਹੈ।

ਤਰਤੀਬ

ਸੋਧੋ

ਇਸ ਪੁਸਤਕ ਵਿਚ ਪੰਜ ਕਾਲ਼ ਹਨ, ਜਿਨ੍ਹਾਂ ਦੇ ਪਿੱਛੇ ਵੀਹ ਸਾਲਾਂ ਦੀ ਸਖ਼ਤ ਮਿਹਨਤ ਹੈ।ਆਬਿ ਹਯਾਤ ਦੇ ਸ਼ੁਰੂ ਵਿੱਚ, ਮੌਲਾਨਾ ਮੁਹੰਮਦ ਹੁਸੈਨ ਆਜ਼ਾਦ ਨੇ ਉਰਦੂ ਦੇ ਇਤਿਹਾਸ ਦਾ ਇੱਕ ਯੋਜਨਾਬੱਧ ਦ੍ਰਿਸ਼ਟੀਕੋਣ ਪੇਸ਼ ਕੀਤਾ, ਇਸਦੇ ਤੁਰੰਤ ਬਾਅਦ ਉਰਦੂ ਵਾਰਤਕ ਅਤੇ ਉਰਦੂ ਕਵਿਤਾ ਦਾ ਇਤਿਹਾਸ ਹੈ।

ਵਿਅਕਤੀਗਤ ਵਿਸ਼ੇਸ਼ਤਾਵਾਂ

ਸੋਧੋ

ਇਸ ਤੋਂ ਪਹਿਲਾਂ ਦੇ ਤਜ਼ਕਰਿਆਂ ਵਿੱਚ ਆਲੋਚਨਾ, ਸਥਿਤੀਆਂ ਅਤੇ ਕਵਿਤਾ ਦਾ ਵਿਸ਼ਲੇਸ਼ਣ ਆਬਿ ਹਯਾਤ ਵਾਂਗ ਸੰਤੁਲਿਤ ਢੰਗ ਨਾਲ ਨਹੀਂ ਕੀਤਾ ਗਿਆ ਸੀ। ਇਸ ਪੁਸਤਕ ਵਿੱਚ ਗਲਪ, ਸਾਹਿਤ ਅਤੇ ਭਾਵਪੂਰਤ ਵਾਰਤਕ ਸ਼ਾਮਲ ਹੈ। ਇਸ ਪੁਸਤਕ ਦੀ ਉਰਦੂ ਸਾਹਿਤ ਵਿੱਚ ਸਦੀਵੀ ਹੈਸੀਅਤ ਹੈ ।ਆਬ ਹਯਾਤ ਨੂੰ ਆਪਣੀ ਭਾਸ਼ਾ, ਸ਼ਾਇਸਤਗੀ ਅਤੇ ਠੁੱਕ ਕਾਰਨ ਵਾਰਤਕ ਦੀ ਇੱਕ ਇਲਹਾਮੀ ਪੁਸਤਕ ਦਾ ਦਰਜਾ ਪ੍ਰਾਪਤ ਹੈ। [1] ਆਬਿ ਹਯਾਤ ਵਿੱਚ ਉਰਦੂ ਭਾਸ਼ਾ ਅਤੇ ਸਾਹਿਤ ਦੇ ਇਤਿਹਾਸ ਦਾ ਵਿਸਤਾਰ ਨਾਲ ਵਰਣਨ ਕੀਤਾ ਗਿਆ ਹੈ। [2]

ਪ੍ਰਕਾਸ਼ਨ

ਸੋਧੋ

ਇਹ ਪਹਿਲੀ ਵਾਰ 1880 ਵਿੱਚ ਵਿਕਟੋਰੀਆ ਪ੍ਰੈਸ ਲਾਹੌਰ ਤੋਂ ਪ੍ਰਕਾਸ਼ਿਤ ਹੋਈ ਸੀ।

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ