ਆਮ ਖ਼ਾਸ ਬਾਗ਼ ਮੁਗ਼ਲ ਰਾਜ ਸਮੇਂ ਸ਼ਾਹੀ ਅਤੇ ਆਮ ਲੋਕਾਂ ਲਈ ਬਣਾਈ ਗਈ ਇੱਕ ਸਰਾ ਦੇ ਖੰਡਰ ਹਨ। ਇਹ ਉੱਤਰੀ ਭਾਰਤ ਦੇ ਸਭ ਤੋਂ ਅਲੋਕਾਰ ਬਾਗ਼ਾਂ ਵਿੱਚੋਂ ਇੱਕ ਹੈ। ਸ਼ੁਰੂ ਵਿੱਚ ਇਸਨੂੰ ਬਾਬਰ ਨੇ ਬਣਵਾਇਆ ਸੀ ਅਤੇ ਸ਼ਾਹਜਹਾਨ ਨੇ ਇਸ ਨੂੰ ਦੁਬਾਰਾ ਤਿਆਰ ਕਰਵਾਇਆ ਤਾਂ ਜੋ ਸ਼ਾਹੀ ਰਾਜੇ ਅਤੇ ਉਨ੍ਹਾਂ ਦੇ ਪਰਿਵਾਰ ਦਿੱਲੀ ਤੋਂ ਲਾਹੌਰ ਆਉਂਦੇ ਜਾਂਦੇ ਸਮੇਂ ਇੱਥੇ ਠਹਿਰ ਸਕਣ।

ਆਮ ਖ਼ਾਸ ਬਾਗ਼
ਆਮ ਖ਼ਾਸ ਬਾਗ਼
ਆਮ ਖ਼ਾਸ ਬਾਗ਼
Map
Typeਮੁਗਲ ਬਾਗ
Locationਫ਼ਤਹਿਗੜ੍ਹ ਸਾਹਿਬ , ਪੰਜਾਬ
Openedਮੁਗਲ ਕਾਲ ਸਮੇਂ (ਮੁਗਲ ਕਾਲ ਸਮੇਂ)
Founderਮੁਗਲ ਸ਼ਾਸ਼ਕ
Owned byਭਾਰਤੀ ਪੁਰਾਤਤਵ ਸਰਵੇਖਣ ਵਿਭਾਗ
Statusਖਸਤਾ, ਮੁਰੰਮਤ ਅਧੀਨ
Speciesਮੋਰ,ਚਿੜੀਆਂ, ਘੁੱਗੀਆਂ,ਗੁਟਾਰਾਂ ਆਦਿ

ਆਮ ਖ਼ਾਸ ਬਾਗ਼ ਕੰਪਲੈਕਸ

ਸੋਧੋ

ਇਹ ਕੰਪਲੈਕਸ ਸਰਦ ਖਾਨਾ ਏ ਖ਼ਾਸ ਲਈ ਮਸ਼ਹੂਰ ਸੀ, ਜਿਸ ਵਿੱਚ ਕਮਰੇ ਠੰਡੇ ਕਰਨ ਲਈ ਖ਼ਾਸ ਏਸੀ ਪ੍ਰਬੰਧ ਕੀਤਾ ਹੋਇਆ ਸੀ। ਇਸ ਵਿੱਚ ਹਮਾਮ, ਸ਼ੀਸ਼ ਮਹਿਲ, ਦੌਲਤ ਖਾਨਾ ਏ ਖ਼ਾਸ ਸ਼ਾਮਿਲ ਹਨ।

ਸਮਾਰਕ

ਸੋਧੋ

ਆਮ ਖ਼ਾਸ ਬਾਗ਼ ਦੇ ਅਹਤੇ ਵਿੱਚ ਹੇਠਲੇ ਸਮਾਰਕ ਸ਼ਾਮਿਲ ਹਨ :[1]

  • ਸਰਦ ਖਾਨਾ - ਇਹ ਮੁਗ਼ਲ ਰਾਜਾ ਜਹਾਂਗੀਰ ਨੇ ਬਣਾਇਆ ਸੀ। ਇਸ ਵਿੱਚ ਕਮਰੇ ਨੂੰ ਠੰਡੇ ਰੱਖਣ ਲਈ ਖ਼ਾਸ ਪ੍ਰਬੰਧ ਸੀ। ਇਸ ਕਮਰੇ ਨੂੰ ਨਾਲ ਲੱਗਦੇ 32 ਚਰਸਾ ਖੂਹ ਵਿਚੋਂ ਪਾਣੀ ਕੱਢ ਕੇ ਵੱਡੇ ਹੋਦਾਂ ਵਿੱਚ ਸਪਲਾਈ ਕੀਤਾ ਜਾਂਦਾ ਸੀ ਅਤੇ ਕੰਧਾਂ ਵਿੱਚ ਬਣੀਆਂ ਨਾਲੀਆਂ ਰਾਹੀਂ ਵਗਦਾ ਪਾਣੀ ਕਮਰੇ ਨੂੰ ਠੰਡਾ ਕਰਦੀ ਸੀ।
  • ਸ਼ੀਸ਼ ਮਹਿਲ - ਸ਼ੀਸ਼ ਮਹਿਲ ਬਹੁਤ ਖੂਬਸੂਰਤ ਇਮਾਰਤ ਹੈ ਜਿਸ ਨੂੰ ਜਹਾਂਗੀਰ ਨੇ ਬਣਵਾਇਆ ਸੀ। ਇਸ ਦੇ ਗੁੰਬਦਾਂ ਉੱਪਰ ਬਹੁਤ ਚਮਕੀਲੀਆਂ ਟਾਈਲਾਂ ਲਗਾਈਆਂ ਗਈਆਂ ਸੀ, ਜਿਨ੍ਹਾਂ ਵਿੱਚੋਂ ਕੁਝ ਅੱਜ ਵੀ ਨਜ਼ਰ ਪੈਂਦੀਆਂ ਹਨ।
  • ਹਮਾਮ - ਇਸ ਸਮਾਰਕ ਨੂੰ ਵੀ ਜਹਾਂਗੀਰ ਨੇ ਬਣਵਾਇਆ ਸੀ।
  • ਤਲਾਅ -
  • ਦੌਲਤ ਖਾਨਾ ਏ ਖ਼ਾਸ- ਇਹ ਦੋਮੰਜਲੀ ਇਮਾਰਤ ਸ਼ਾਹਜਹਾਨ ਨੇ ਆਪਣੀ ਨਿੱਜੀ ਰਿਹਾਇਸ਼ ਲਈ ਬਣਾਈ ਸੀ।

ਤਸਵੀਰਾਂ

ਸੋਧੋ

ਹਵਾਲੇ

ਸੋਧੋ
  1. [1] Archived 2011-07-18 at the Wayback Machine. Monuments situated in the vicinity of the Aam Khas Bagh