ਆਲੀਕੇ, ਮਾਨਸਾ

ਮਾਨਸਾ ਜ਼ਿਲ੍ਹੇ ਦਾ ਪਿੰਡ

ਆਲੀਕੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] 2001 ਵਿੱਚ ਆਲੀਕੇ ਦੀ ਅਬਾਦੀ 1864 ਸੀ। ਇਸ ਦਾ ਖੇਤਰਫ਼ਲ 6.59 ਕਿ. ਮੀ. ਵਰਗ ਹੈ। ਇਸ ਪਿੰਡ ਦੀ ਮੌਜੂਦਾ ਸਰਪੰਚ (2018 ਤੋਂ 2023) ਜੰਗੀਰ ਕੌਰ ਹੈ।

ਆਲੀਕੇ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮਾਨਸਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5.30 (ਭਾਰਤੀ ਮਿਆਰੀ ਸਮਾਂ)
ਪਿੰਨ ਕੋਡ
151506
ਵਾਹਨ ਰਜਿਸਟ੍ਰੇਸ਼ਨPB-31

ਦੂਰੀ-ਇਹ ਪਿੰਡ ਮਾਨਸਾ-ਸਰਸਾ (NH-703) ਰੋਡ ਤੇ ਮੌਜੂਦ ਪਿੰਡ ਫੱਤਾ ਮਾਲੋਕਾ ਤੋਂ 4 ਕਿ.ਮੀ. ਚੜ੍ਹਦੇ ਵਾਲੇ ਪਾਸੇ ਸਥਿਤ ਹੈ। ਜ਼ਿਲ੍ਹਾ ਹੈਡਕੁਆਰਟਰ ਮਾਨਸਾ ਤੋਂ ਦੂਰੀ 33 ਕਿ.ਮੀ. ਹੈ, ਤਹਿਸੀਲ ਸਰਦੂਲਗੜ੍ਹ ਤੋਂ 13 ਕਿ.ਮੀ. ਹੈ। ਹਰਿਆਣਾ ਦੇ ਸ਼ਹਿਰ ਸਿਰਸਾ ਤੋਂ 45 ਕਿ.ਮੀ.,ਫਤੇਹਾਬਾਦ ਤੋਂ 33 ਕਿ.ਮੀ.,ਰਤੀਆ ਤੋਂ 30 ਕਿ.ਮੀ.,ਕਾਲਾਂਵਾਲੀ ਤੋਂ 45 ਕਿ.ਮੀ. ਹੈ। ਦ ਐਨਲਾਈਟੈਂਡ ਗਰੁੱਪ ਆਫ ਕਾਲਜਿਜ਼ ਝੁਨੀਰ ਤੋਂ 8 ਕਿ.ਮੀ., ਭਾਰਤ ਗਰੁੱਪ ਆਫ ਕਾਲਜਿਜ਼ ਸਰਦੂਲਗੜ੍ਹ ਤੋਂ 20 ਕਿ.ਮੀ., ਸ.ਬਲਰਾਜ ਸਿੰਘ ਭੂੰਦੜ ਮੈਮੋਰੀਅਲ ਕਾਲਜ ਸਰਦੂਲਗੜ੍ਹ ਤੋਂ 17 ਕਿ.ਮੀ., ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੋਂ 35 ਕਿ.ਮੀ. ਦੂਰੀ ਤੇ ਸਥਿਤ ਹੈ।

ਧਾਰਮਿਕ ਅਸਥਾਨ ਸੋਧੋ

ਪਿੰਡ ਵਿੱਚ 3 ਗੁਰਦਵਾਰੇ ਹਨ,ਜਿਹਨਾਂ ਵਿਚੋਂ ਇੱਕ ਗੁਰਦਵਾਰਾ ਅਕਾਲਸਰ ਸਾਹਿਬ ਇਤਿਹਾਸਕ ਹੈ। ਇੱਕ ਡੇਰਾ ਬਾਬਾ ਹੇਮਗਿਰੀ ਜੀ, ਇੱਕ ਬਾਬਾ ਬੁਰਜ਼ ਨਾਮੀ ਧਾਰਮਿਕ ਅਸਥਾਨ (ਜੋ ਪਿੰਡ ਦੇ ਵਿਚਾਲੇ ਬਣਿਆ ਹੋਇਆ ਹੈ)। ਇੱਕ ਮਾਤਾ ਰਾਣੀ ਦਾ ਮੰਦਿਰ ਵੀ ਹੈ। ਪਿੰਡ ਵਿੱਚ ਜ਼ਿਆਦਾ ਗਿਣਤੀ 'ਚ ਸਿੱਖ ਧਰਮ ਨਾਲ ਸੰਬੰਧਿਤ ਲੋਕ ਰਹਿੰਦੇ ਹਨ। ਇਸ ਤੋਂ ਇਲਾਵਾ 2-3 ਘਰ ਹਿੰਦੂਆਂ ਦੇ ਅਤੇ 1 ਘਰ ਮੁਸਲਮਾਨਾਂ ਦਾ ਵੀ ਹੈ। ਪਿੰਡ ਵਿੱਚ ਸਾਰੇ ਲੋਕ ਆਪਸ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਦੇ ਹਨ।

ਸਿੱਖਿਆ ਪੱਖੋਂ ਸੋਧੋ

ਪਿੰਡ ਵਿੱਚ ਪੜ੍ਹਾਈ ਪੱਖੋਂ ਪੰਜਵੀਂ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ। ਪੀਣ ਵਾਲੇ ਪਾਣੀ ਦੀ ਅਤੇ ਬਿਜਲੀ ਦੀ ਵਧੀਆ ਸਹੂਲਤ ਹੈ।

ਇਸ ਪਿੰਡ ਤੋਂ ਦੋ ਕਿਲੋਮੀਟਰ ਦੂਰ (ਗੁਰਦੁਆਰਾ ਅਕਾਲਸਰ ਸਾਹਿਬ ਦੇ ਨਾਲ) ਇੱਕ ਗਰਿੱਡ ਤੇ ਇੱਕ ਵਾਟਰ-ਵਰਕਸ ਬਣਿਆ ਹੋਇਆ ਹੈ।

ਗੁਆਢੀਂ ਪਿੰਡ-ਪਿੰਡ ਨਾਲ ਲਗਦੇ ਪਿੰਡ ਝੰਡੂਕੇ, ਫੱਤਾ ਮਾਲੋਕਾ, ਮੀਰਪੁਰ ਕਲਾਂ, ਆਦਮਕੇ, ਚੋਟੀਆਂ ਹਨ।

ਹੋਰ ਦੇਖੋ ਸੋਧੋ

ਹਵਾਲੇ ਸੋਧੋ

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°44′15″N 75°20′20″E / 29.737465°N 75.33882°E / 29.737465; 75.33882

ਪੰਜਾਬ ਦੇ ਪਿੰਡ