ਆਲ ਅਹਿਮਦ ਸਰੂਰ
ਆਲ ਅਹਿਮਦ ਸਰੂਰ ਭਾਰਤ ਤੋਂ ਇੱਕ ਉਰਦੂ ਕਵੀ, ਆਲੋਚਕ ਅਤੇ ਪ੍ਰੋਫੈਸਰ ਸੀ। ਉਹ ਮੁੱਖ ਕਰਕੇ ਆਪਣੀ ਸਾਹਿਤਕ ਅਲੋਚਨਾ ਲਈ ਜਾਣਿਆ ਜਾਂਦਾ ਹੈ। 1974 ਵਿੱਚ ਉਸ ਨੂੰ ਸਾਹਿਤ ਅਲੋਚਨਾ ਦੇ ਕੰਮ, ਨਜ਼ਰ ਔਰ ਨਜ਼ਰੀਆ ਲਈ ਭਾਰਤ ਸਰਕਾਰ ਦੁਆਰਾ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। 1991 ਵਿੱਚ ਉਸਨੂੰ ਪਦਮ ਭੂਸ਼ਣ, ਭਾਰਤ ਦੇ ਤੀਜੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।[1][2][3] ਮੁਹੰਮਦ ਇਕਬਾਲ ਦੇ ਜਨਮ ਸ਼ਤਾਬਦੀ ਮੌਕੇ ਉਨ੍ਹਾਂ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਵਿਸ਼ੇਸ਼ ਸੋਨੇ ਦਾ ਤਗਮਾ ਦਿੱਤਾ ਗਿਆ ਸੀ।[4][5] ਸਰੂਰ ਇੱਕ ਖੁੱਲ੍ਹਾ ਜ਼ਿਹਨ ਰੱਖਣ ਵਾਲਾ ਆਲੋਚਕ ਹੈ। ਉਸ ਨੇ ਖ਼ੁਦ ਨੂੰ ਕਿਸੇ ਧੜੇ ਨਾਲ ਵਾਬਸਤਾ ਨਹੀਂ ਕੀਤਾ ਅਤੇ ਕਦੀ ਵਿਚਾਰਾਂ ਦੀ ਆਜ਼ਾਦੀ ਦਾ ਸੌਦਾ ਨਹੀਂ ਕੀਤਾ। ਉਸ ਦਾ ਮੰਨਣਾ ਹੈ ਕਿ ਸਾਹਿਤ ਦਾ ਮਕਸਦ ਨਾ ਜ਼ਿਹਨੀ ਅੱਯਾਸ਼ੀ ਹੈ ਤੇ ਨਾ ਸਮਾਜਵਾਦ ਦਾ ਪ੍ਰਚਾਰ।
ਅਰੰਭਕ ਜੀਵਨ
ਸੋਧੋਸਰੂਰ ਦਾ ਜਨਮ 9 ਸਤੰਬਰ 1911 ਨੂੰ ਉੱਤਰ ਪ੍ਰਦੇਸ਼ ਦੇ ਬਦਾਉਂ ਸ਼ਹਿਰ ਵਿੱਚ ਹੋਇਆ ਸੀ। ਉਸਨੇ ਸਾਇੰਸ ਦੀ ਪੜ੍ਹਾਈ ਕੀਤੀ ਅਤੇ ਸੇਂਟ ਜੋਨਜ਼ ਕਾਲਜ, ਆਗਰਾ ਤੋਂ ਗ੍ਰੈਜੂਏਟ ਹੋਇਆ. ਉਸਨੇ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਦੀ ਡਿਗਰੀ 1934 ਵਿੱਚ ਪੂਰੀ ਕੀਤੀ। 1958 ਤੋਂ 1974 ਤੱਕ ਉਸਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅਤੇ ਉਰਦੂ ਦੇ ਮੁਖੀ ਵਜੋਂ ਕੰਮ ਕੀਤਾ।[1][5]
ਫ਼ਲਸਫ਼ਾ
ਸੋਧੋਮੈਂ ਇੱਕ ਮੁਸਲਮਾਨ ਹਾਂ ਅਤੇ, ਮੌਲਾਨਾ ਆਜ਼ਾਦ ਦੇ ਸ਼ਬਦਾਂ ਵਿੱਚ, "ਇਸਲਾਮ ਦੀ ਤੇਰ੍ਹਾਂ ਸੌ ਸਾਲਾਂ ਦੀ ਦੌਲਤ ਦੀ ਦੇਖਭਾਲ ਕਰਨ ਵਾਲਾ।" ਮੇਰੀ ਇਸਲਾਮ ਦੀ ਸਮਝ ਮੇਰੀ ਆਤਮਾ ਦੀ ਵਿਆਖਿਆ ਦੀ ਕੁੰਜੀ ਹੈ। ਮੈਂ ਇੱਕ ਭਾਰਤੀ ਵੀ ਹਾਂ ਅਤੇ ਇਹ ਭਾਰਤੀਅਤ ਮੇਰੇ ਹੋਂਦ ਦਾ ਉਨਾ ਹੀ ਇੱਕ ਹਿੱਸਾ ਹੈ. ਇਸਲਾਮ ਮੈਨੂੰ ਆਪਣੀ ਭਾਰਤੀ ਪਛਾਣ ਵਿੱਚ ਵਿਸ਼ਵਾਸ ਕਰਨ ਤੋਂ ਨਹੀਂ ਰੋਕਦਾ।
ਸਰੂਰ ਦੀ ਸਵੈ-ਜੀਵਨੀ, ਖਵਾਬ ਬਾਕੀ ਹੈ ਕਹਿੰਦੀ ਹੈ, "ਆਲੋਚਨਾ ਵਿਗਿਆਨ ਦੀ ਸਹਾਇਤਾ ਲੈਂਦੀ ਹੈ ਪਰ ਇਹ ਇੱਕ ਵਿਗਿਆਨ ਨਹੀਂ; ਇਹ ਸਾਹਿਤ ਦੀ ਇੱਕ ਸ਼ਾਖਾ ਹੈ"। ਕਵਿਤਾ ਦੇ ਬਾਰੇ ਸਰੂਰ ਕਹਿੰਦਾ ਹੈ ਕਿ ਕਵਿਤਾ "ਇਨਕਲਾਬ" ਨਹੀਂ ਲਿਆਉਂਦੀ ਪਰ ਇਹ ਅਚਾਨਕ ਦਿਮਾਗ ਵਿੱਚ ਤਬਦੀਲੀ ਲਿਆਉਣ ਲਈ ਸਹੀ ਮਾਹੌਲ ਸਿਰਜਦੀ ਹੈ, ਇਹ "ਤਲਵਾਰ" ਨਹੀਂ ਬਲਕਿ "ਨਸਤਰ" ਹੈ।[5]
ਸਾਹਿਤਕ ਕੰਮ
ਸੋਧੋਸਰੂਰ ਨੇ ਉਰਦੂ ਕਵੀ ਮੁਹੰਮਦ ਇਕਬਾਲ ਬਾਰੇ ਵਿਸਥਾਰ ਨਾਲ ਲਿਖਿਆ। ਸਰੂਰ ਕਸ਼ਮੀਰ ਯੂਨੀਵਰਸਿਟੀ ਵਿੱਚ "ਇਕਬਾਲ ਸੰਸਥਾ" ਦਾ ਸੰਸਥਾਪਕ ਨਿਰਦੇਸ਼ਕ ਸੀ ਜੋ ਹੁਣ "ਇਕਬਾਲ ਇੰਸਟੀਚਿਊਟ ਆਫ ਕਲਚਰ ਐਂਡ ਫਿਲਾਸਫੀ" ਵਜੋਂ ਜਾਣਿਆ ਜਾਂਦਾ ਹੈ। "ਇਕਬਾਲ ਚੇਅਰ" ਦੀ ਸਥਾਪਨਾ ਕਸ਼ਮੀਰ ਯੂਨੀਵਰਸਿਟੀ ਵਿੱਚ 1977 ਵਿੱਚ ਕੀਤੀ ਗਈ ਸੀ ਜਿਥੇ ਸਰੂਰ ਨੂੰ ਇਕਬਾਲ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਸੀ।[7]
ਕਿਤਾਬਾਂ
ਸੋਧੋਸੁਰੂਰ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਹੇਠਾਂ ਸਰੂਰ ਦੀਆਂ ਕਿਤਾਬਾਂ ਦੀ ਅਧੂਰੀ ਸੂਚੀ ਹੈ।[5]
ਹਵਾਲੇ
ਸੋਧੋ- ↑ 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ "Obituaries, The Milli Gazette, Vol. 3 No. 5". milligazette.com. Retrieved 2015-10-05.
{{cite web}}
: Unknown parameter|authors=
ignored (help) - ↑ "Padma Bhushan Awardees – Padma Awards – My India, My Pride – Know India: National Portal of India". archive.india.gov.in. Archived from the original on 6 October 2015. Retrieved 2015-10-05.
- ↑ "Pakistan is equally my country". The News International, Pakistan. 16 August 2009. Archived from the original on 6 ਅਕਤੂਬਰ 2015. Retrieved 12 ਅਕਤੂਬਰ 2021.
{{cite web}}
: Unknown parameter|dead-url=
ignored (|url-status=
suggested) (help) - ↑ 5.0 5.1 5.2 5.3 5.4 http://www.urdustudies.com/pdf/18/59SuroorMemoriam.pdf
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
<ref>
tag defined in <references>
has no name attribute.