ਇਵਾਨ ਮਿੰਚੋਵ ਵਾਜ਼ਵ (ਬੁਲਗਾਰੀਆਈ: Иван Минчов Вазов) (27 ਜੂਨ, 1850 OS – ਸਤੰਬਰ 22, 1921)[1] ਬੁਲਗਾਰੀ ਕਵੀ, ਨਾਵਲਕਾਰ ਅਤੇ ਨਾਟਕਕਾਰ ਸੀ, ਅਕਸਰ "ਬਲਗੇਰੀਅਨ ਸਾਹਿਤ ਦੇ ਪਿਤਾਮਾ" ਵਜੋਂ ਜਾਣਿਆ ਜਾਂਦਾ ਹੈ। ਉਸ ਦਾ ਜਨਮ ਬੁਲਗਾਰੀਆ ਦੀ ਰੋਜ਼ ਵੈਲੀ (ਓਟਮਾਨ ਸਾਮਰਾਜ ਦੇ ਇੱਕ ਹਿੱਸੇ) ਵਿੱਚ ਇੱਕ ਸ਼ਹਿਰ, ਸੋਪੋਟ ਵਿੱਚ ਹੋਇਆ ਸੀ। ਇਵਾਨ ਵਾਜ਼ਵ ਦੀਆਂ ਰਚਨਾਵਾਂ ਦੋ ਇਤਿਹਾਸਕ ਯੁੱਗਾਂ ਨੂੰ ਪ੍ਰਗਟ ਕਰਦੀਆਂ ਹਨ- ਬਲਗੇਰੀਅਨ ਪੁਨਰਜਾਗਰਣ ਅਤੇ ਪੋਸਟ-ਲਿਬਰੇਸ਼ਨ (ਓਟੋਮਾਨ ਸਾਮਰਾਜ ਹਕੂਮਤ ਤੋਂ ਮੁਕਤੀ ਦੇ ਬਾਅਦ ਦਾ) ਯੁਗ। ਇਵਾਨ ਵਾਜ਼ਵ ਨੇ ਬਲਗੇਰੀਅਨ ਅਕੈਡਮੀ ਆਫ ਸਾਇੰਸਿਜ਼ ਦੇ ਉੱਚਤਮ ਆਨਰੇਰੀ ਖਿਤਾਬ - ਅਕੈਡਮੀਸ਼ੀਅਨ ਦਾ ਧਾਰਨੀ ਸੀ। ਉਸਨੇ 7 ਸਤੰਬਰ 1897 ਤੋਂ ਲੈ ਕੇ 30 ਜਨਵਰੀ 1899 ਤੱਕ ਪੀਪਲਜ਼ ਪਾਰਟੀ ਦੀ ਨੁਮਾਇੰਦਗੀ ਕਰਦਿਆਂ ਸਿੱਖਿਆ ਅਤੇ ਲੋਕ ਰੋਸ਼ਨਖਿਆਲੀ ਮੰਤਰੀ ਵਜੋਂ ਕੰਮ ਕੀਤਾ। 

ਇਵਾਨ ਵਾਜ਼ਵ
ਵਾਜ਼ਵ ਦਾ ਪੋਰਟਰੇਟ
ਵਾਜ਼ਵ ਦਾ ਪੋਰਟਰੇਟ
ਜਨਮ(1850-07-27)ਜੁਲਾਈ 27, 1850
ਸੋਪੋਟ, ਬੁਲਗਾਰੀਆ (ਉਦੋਂ ਔਟੋਮਨ ਸਾਮਰਾਜ)
ਮੌਤਸਤੰਬਰ 22, 1921(1921-09-22) (ਉਮਰ 71)
ਸੋਫੀਆ, ਬੁਲਗਾਰੀਆ
ਕਿੱਤਾਕਵੀ, ਨਾਵਲਕਾਰ, ਨਾਟਕਕਾਰ 
ਪ੍ਰਮੁੱਖ ਕੰਮਜੂਲੇ ਦੇ ਥੱਲੇ
ਭੁੱਲੇ ਹੋਇਆਂ ਦਾ ਮਹਾਕਾਵਿ
ਮੈਸੇਡੋਨੀਆ ਦੇ ਗੀਤ

ਜੀਵਨੀ ਅਤੇ ਪ੍ਰਮੁੱਖ ਰਚਨਾਵਾਂ 

ਸੋਧੋ

ਵਾਜ਼ਵ ਦੇ ਜਨਮ ਦੀ ਸਹੀ ਤਾਰੀਖ ਵਿਵਾਦਿਤ ਹੈ। ਉਸ ਦੇ ਮਾਤਾ ਪਿਤਾ ਸਬਾ ਅਤੇ ਮਿੰਚੋ ਵਾਜ਼ਵ ਦੋਵਾਂ ਦਾ ਨੌਜਵਾਨ ਕਵੀ ਤੇ ਬੜਾ ਪ੍ਰਭਾਵ ਸੀ। 

ਸੋਪੋਟ ਦੇ ਪ੍ਰਾਇਮਰੀ ਸਕੂਲ ਦੀ ਸਮਾਪਤੀ ਤੋਂ ਬਾਅਦ, ਮਿੰਚੋ ਨੇ ਆਪਣੇ ਪੁੱਤਰ ਨੂੰ ਅਧਿਆਪਕ ਬਣਨ ਲਈ ਕਲੋਫਰ ਭੇਜ ਦਿੱਤਾ। ਕਲੋਫਰ ਵਿੱਚ ਆਪਣੀ ਅੰਤਮ ਪ੍ਰੀਖਿਆ ਕਰਨ ਤੋਂ ਬਾਅਦ, ਨੌਜਵਾਨ ਅਧਿਆਪਕ ਆਪਣੇ ਪਿਤਾ ਦੀ ਕਰਿਆਨੇ ਦੀ ਦੁਕਾਨ ਵਿੱਚ ਮਦਦ ਕਰਨ ਲਈ ਸੋਪੋਟ ਵਾਪਸ ਆ ਗਿਆ। ਅਗਲੇ ਸਾਲ ਉਸ ਦੇ ਪਿਤਾ ਨੇ ਉਸ ਨੂੰ ਪਲੋਡੀਵ ਵਿੱਚਨਡੇਨ ਗਰੋਵ ਦੇ ਸਕੂਲ ਭੇਜਿਆ। ਉੱਥੇ ਵਾਜ਼ਵ ਨੇ ਇੱਕ ਕਵੀ ਵਜੋਂ ਆਪਣਾ ਪਹਿਲੇ ਕਦਮ ਪੁੱਟੇ। ਛੋਟੀ ਉਮਰ ਵਿੱਚ ਉਹ ਰੂਸੀ ਸਾਹਿਤ ਨਾਲ ਜਾਣੂ ਹੋ ਗਿਆ। ਉਸ ਨੇ ਯੂਨਾਨੀ ਅਤੇ ਤੁਰਕੀ ਦਾ ਵੀ ਅਧਿਐਨ ਕੀਤਾ।

ਉਹ ਸੋਪੋਟ ਪਰਤਿਆ ਅਤੇ ਰੋਮਾਨੀਆ ਲਈ ਰਵਾਨਾ ਹੋ ਜਾਵੇ। ਉਸ ਦਾ ਪਿਤਾ ਚਾਹੁੰਦਾ ਸੀ ਉਹ ਆਪਣੇ ਚਾਚੇ ਕੋਲੋਂ ਵਪਾਰ ਸਿੱਖ ਲਵੇ। ਪਰ ਇਵਾਨ ਵਾਜ਼ਵ ਨੂੰ ਵਪਾਰ ਦੇ ਪੇਸ਼ੇ ਵਿੱਚ ਕੋਈ ਰੁਚੀ ਨਹੀਂ ਸੀ। ਇਸ ਦੀ ਬਜਾਏ ਉਹ ਸਾਹਿਤ ਵਿੱਚ ਡੁੱਬ ਚੁੱਕਾ ਸੀ। ਜਲਦੀ ਹੀ ਉਹ ਆਪਣੇ ਚਾਚੇ ਦੇ ਘਰੋਂ ਭੱਜ ਗਿਆ ਅਤੇ ਬਰੇਲਾ ਚਲਾ ਗਿਆ ਜਿੱਥੇ ਉਹ ਬੁਲਗਾਰੀਆ ਦੇ ਜਲਾਵਤਨ ਕ੍ਰਾਂਤੀਕਾਰੀਆਂ ਨਾਲ ਰਿਹਾ ਅਤੇ ਇੱਕ ਬੁਲਗਾਰੀਅਨ ਕ੍ਰਾਂਤੀਕਾਰੀ ਅਤੇ ਕਵੀ ਹਰਿਸਤੋ ਬੋਤੇਵ ਨਾਲ ਉਸਦੀ ਮੁਲਾਕਾਤ ਹੋਈ।  

1874 ਵਿੱਚ ਉਹ ਉਸਮਾਨੀ ਸਾਮਰਾਜ ਤੋਂ ਆਪਣੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਵਿੱਚ ਸ਼ਾਮਲ ਹੋ ਗਿਆ। 1875 ਵਿੱਚ ਉਹ ਸੋਪੋਟ ਵਾਪਸ ਆ ਗਿਆ ਜਿੱਥੇ ਇਹ ਸਥਾਨਕ ਕ੍ਰਾਂਤੀਕਾਰੀ ਕਮੇਟੀ ਦਾ ਮੈਂਬਰ ਬਣ ਗਿਆ। 1876 ਦੀ ਅਪ੍ਰੈਲ ਦੀ ਬਗ਼ਾਵਤ ਦੀ ਅਸਫ਼ਲਤਾ ਤੋਂ ਬਾਅਦ, ਉਸ ਨੂੰ ਦੇਸ਼ ਤੋਂ ਭੱਜਣਾ ਪਿਆ, ਵਾਪਸ ਗਲਟੀ ਵਿੱਚ ਚਲਾ ਗਿਆ, ਜਿੱਥੇ ਜ਼ਿਆਦਾਤਰ ਕ੍ਰਾਂਤੀਕਾਰੀਆਂ ਨੂੰ ਜਲਾਵਤਨ ਕੀਤਾ ਗਿਆ ਸੀ। ਉਥੇ ਉਸ ਨੂੰ ਕਮੇਟੀ ਦਾ ਸਕੱਤਰ ਨਿਯੁਕਤ ਕੀਤਾ ਗਿਆ। 

ਵਾਜ਼ਵ, ਬੋਤੇਵ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ, ਜੋ ਬਲਗੇਰੀਅਨ ਇਨਕਲਾਬੀ ਲਹਿਰ ਦਾ ਵਿਚਾਰਧਾਰਕ ਨੇਤਾ ਸੀ। ਉਸਨੇ ਬੋਤੇਵ ਅਤੇ ਰੋਮਾਨੀਆ ਵਿੱਚ ਕੁਝ ਹੋਰ ਬਲਗੇਰੀਅਨ ਪ੍ਰਵਾਸੀਆਂ ਨਾਲ ਆਪਣੀ ਮਸ਼ਹੂਰ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। 1876 ਵਿੱਚ ਉਸ ਨੇ ਆਪਣੀ ਪਹਿਲੀ ਰਚਨਾ, ਪਰਿਆਪੋਰੇਟਜ਼ ਅਤੇ ਗੁੁਸਲਾ ਪ੍ਰਕਾਸ਼ਿਤ ਕੀਤੀ, ਜਿਸ ਤੋਂ ਬਾਅਦ 1877 ਵਿੱਚ "ਬਲਗਾਰੀਆ ਦੇ ਗਮ" ਛਾਪੀ ਗਈ। 

ਬੁਲਗਾਰੀਆ ਨੇ ਰੂਸੀ-ਤੁਰਕੀ ਜੰਗ ਦੇ ਨਤੀਜੇ ਵਜੋਂ 1878 ਵਿੱਚ ਆਪਣੀ ਆਜ਼ਾਦੀ ਹਾਸਲ ਕੀਤੀ ਅਤੇ ਵਾਜ਼ਵ ਨੇ ਮਸ਼ਹੂਰ ਮਹਾਕਾਵਿ ਲਿਖਿਆ। ਉਹ ਸਿਆਸੀ ਰਿਵਿਊ ਵਿਗਿਆਨ ਅਤੇ ਸਰਘੀ ਵੇਲਾ ਦਾ ਸੰਪਾਦਕ ਬਣ ਗਿਆ। ਹਾਲਾਂਕਿ, ਉਸ ਨੂੰ ਇੱਕ ਵਾਰ ਫਿਰ ਜਲਾਵਤਨੀ ਲਈ ਮਜਬੂਰ ਕੀਤਾ ਗਿਆ ਸੀ, ਇਸ ਵਾਰ ਓਡੇਸਾ ਲਈ, ਕਿਉਂਕਿ ਰੂਸਪ੍ਰੇਮੀ ਰਾਜਨੀਤਿਕ ਧੜੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਆਪਣੀ ਮਾਤਾ ਸੁਬਾ ਵਾਜ਼ਵਾ ਦੀ ਮਦਦ ਨਾਲ ਬੁਲਗਾਰੀਆ ਵਾਪਸ ਆਉਣ ਤੇ, ਉਸਨੇ ਪੜ੍ਹਾਉਣਾ ਸ਼ੁਰੂ ਕੀਤਾ। ਵਾਜ਼ੋਵ ਦੀ ਅਗਲੀ ਠਹਿਰ ਸਵਿਸ਼ਤੋਵ ਵਿੱਚ ਸੀ, ਜਿੱਥੇ ਉਹ ਇੱਕ ਸਿਵਲ ਅਧਿਕਾਰੀ ਬਣ ਗਿਆ। 

 
ਇਵਾਨ ਵਾਜ਼ਵ ਦਾ ਘਰ, ਹੁਣ ਇੱਕ ਮਿਊਜ਼ੀਅਮ, ਸੋਫੀਆ, ਬੁਲਗਾਰੀਆ

1889 ਵਿੱਚ ਉਹ ਸੋਫੀਆ ਚਲੇ ਗਏ ਜਿੱਥੇ ਉਸਨੇ ਰੀਵਿਊ ਡੈਨਨਿਟਸਾ ਛਾਪਣਾ ਸ਼ੁਰੂ ਕੀਤਾ।  

ਵਾਜ਼ਵ ਦੇ 1888 ਦਾ ਨਾਵਲ ਜੂਲੇ ਦੇ ਥੱਲੇ, ਜੋ ਬਲਗੇਰੀਆ ਤੇ ਔਟੋਮਨ ਜ਼ੁਲਮਾਂ ਨੂੰ ਦਰਸਾਉਂਦਾ ਹੈ, ਕਲਾਸਿਕ ਬਲਗੇਰੀਅਨ ਸਾਹਿਤ ਦੀ ਸਭ ਤੋਂ ਮਸ਼ਹੂਰ ਰਚਨਾ ਹੈ ਅਤੇ ਇਸ ਦਾ ਅਨੁਵਾਦ 30 ਤੋਂ ਵੱਧ ਭਾਸ਼ਾਵਾਂ ਵਿੱਚ ਕੀਤਾ ਗਿਆ ਹੈ। 

ਬਾਅਦ ਵਿੱਚ ਆਪਣੀ ਜ਼ਿੰਦਗੀ ਵਿੱਚ ਵਾਜ਼ਵ ਨਵੇਂ ਸੁਤੰਤਰ ਬੁਲਗਾਰੀਆ ਦੇ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਵਿੱਚ ਇੱਕ ਪ੍ਰਮੁੱਖ ਅਤੇ ਵਿਆਪਕ ਸਨਮਾਨਿਤ ਹਸਤੀ ਸੀ। 22 ਸਤੰਬਰ, 1921 ਨੂੰ ਉਸਦੀ ਮੌਤ ਹੋ ਗਈ। 

ਹਵਾਲੇ

ਸੋਧੋ