ਇੰਟਰਨੈਸ਼ਨਲ ਲੈਸਬੀਅਨ ਇਨਫਰਮੇਸ਼ਨ ਸਰਵਿਸ

ਇੰਟਰਨੈਸ਼ਨਲ ਲੈਸਬੀਅਨ ਇਨਫਰਮੇਸ਼ਨ ਸਰਵਿਸ (ਆਈ.ਐਲ.ਆਈ ਐਸ) ਇੱਕ ਅੰਤਰਰਾਸ਼ਟਰੀ ਸੰਸਥਾ ਸੀ ਜਿਸਦਾ ਉਦੇਸ਼ ਅੰਤਰਰਾਸ਼ਟਰੀ ਲੈਸਬੀਅਨ ਸੰਗਠਨ ਨੂੰ ਉਤਸ਼ਾਹਿਤ ਕਰਨਾ ਸੀ। ਇਸ ਦੀ ਸ਼ੁਰੂਆਤ ਇਲਗਾ ਅੰਦਰ 1980 ਵਿੱਚ ਕੀਤੀ ਗਈ ਸੀ।[1][2][3][4] ਇਸ ਤੋਂ ਅਗਲੇ ਸਾਲ ਇਲਗਾ (ਆਈ.ਐਲ.ਜੀ.ਏ.) ਟੂਰਿਨ ਕਾਨਫਰੰਸ ਤੋਂ ਪਹਿਲਾਂ ਇੱਕ ਵੱਖਰੀ ਲੈਸਬੀਅਨ ਕਾਨਫਰੰਸ ਵਿੱਚ ਲੈਸਬੀਅਨ ਸੰਗਠਨਾਂ ਨੇ ਫੈਸਲਾ ਕੀਤਾ ਕਿ ਇਲਿਸ (ਆਈ.ਐਲ.ਆਈ.ਐਸ.) ਨੂੰ ਇੱਕ ਵੱਖਰੀ ਸੰਸਥਾ ਬਣਾਉਣਾ ਚਾਹੀਦਾ ਹੈ।[5][6]

ਇਤਿਹਾਸ

ਸੋਧੋ

ਇਲਿਸ ਨੇ ਯੂਰਪ ਵਿੱਚ ਗਿਆਰਾਂ ਅੰਤਰਰਾਸ਼ਟਰੀ ਕਾਨਫਰੰਸਾਂ ਦਾ ਪ੍ਰਬੰਧ ਕੀਤਾ[7] ਅਤੇ ਆਪਣੇ ਖੇਤਰੀ ਨੈਟਵਰਕ (ਲਾਤੀਨੀ ਅਮਰੀਕਾ ਨੈਟਵਰਕ ਅਤੇ ਏਸ਼ੀਅਨ ਲੈਸਬੀਅਨ ਨੈਟਵਰਕ ) ਰਾਹੀਂ ਲਾਤੀਨੀ ਅਮਰੀਕਾ ਅਤੇ ਏਸ਼ੀਆ ਵਿੱਚ ਲੈਸਬੀਅਨ ਕਾਨਫਰੰਸਾਂ ਦਾ ਸਮਰਥਨ ਕੀਤਾ।

1981 'ਚ ਟੂਰਿਨ ਵਿੱਚ ਗੇਅ ਅੰਦੋਲਨ ਵਿੱਚ ਲੈਸਬੀਅਨ ਦੇ ਘੱਟ ਨਜ਼ਰ ਆਉਣ ਅਤੇ ਨਾਲ ਹੀ ਇਲਗਾ ਤੋਂ ਇਲਿਸ ਦੇ ਵੱਖ ਹੋਣ ਦੀ ਲਾਗਤ ਤਹਿਤ ਲੈਸਬੀਅਨ ਐਕਟੀਵਿਸਟ ਲਈ ਇਲਗਾ ਕਾਨਫ਼ਰੰਸਾਂ ਵਿੱਚ ਭਾਗੀਦਾਰੀ ਬਾਰੇ ਆਲੋਚਨ ਕੀਤੀ ਗਈ।[8] ਪਾਓਲਾ ਬਚੇਟਾ ਇਲਗਾ ਨੂੰ ਛੱਡ ਕੇ ਇਲਿਸ ਦੇ ਗਠਨ ਨੂੰ ਯਾਦ ਕਰਦਾ ਹੈ ਜੋ ਉੱਤਰ-ਬਸਤੀਵਾਦ ਮੁੱਦਿਆਂ ਪ੍ਰਤੀ ਸ਼ਾਮਿਲ ਹੋਣ ਦੀ ਘਾਟ ਦੇ ਪ੍ਰਤੀਕਰਮ ਵਿੱਚ ਹੋਇਆ ਸੀ। ਇਸ ਤੋਂ ਬਾਅਦ ਹੇਠ ਲਿਖੀਆਂ ਇਲਿਸ ਕਾਨਫ਼ਰੰਸਾਂ ਵਿੱਚ ਨਸਲਵਾਦ, ਲੈਸਬੋਫੋਬੀਆ ਅਤੇ ਉੱਤਰ-ਬਸਤੀਵਾਦ ਮੁੱਦਿਆਂ 'ਤੇ ਇੰਟਰਸੈਕਸ਼ਨਲ ਵਰਕਸ਼ਾਪਾਂ ਸ਼ਾਮਿਲ ਕੀਤੀਆਂ ਗਈਆਂ।

ਇਲਿਸ ਨੂੰ 1985 ਦੀ ਯੂਨਾਈਟਿਡ ਕਾਨਫ਼ਰੰਸ ਵਿੱਚ ਗ਼ੈਰ ਪੱਛਮੀ ਲੈਸਬੀਅਨ ਤੱਕ ਪਹੁੰਚ ਬਣਾਉਣ ਦੇ ਨਤੀਜੇ ਵਜੋਂ ਔਰਤਾਂ ਦੀ ਸਥਿਤੀ ਬਾਰੇ ਪ੍ਰਸਤੁਤ ਕੀਤਾ ਗਿਆ ਸੀ। 1986 ਵਿੱਚ ਇਲਿਸ ਜੀਨੇਵਾ ਕਾਨਫਰੰਸ ਨੇ ਉੱਤਰ-ਬਸਤੀਵਾਦ ਦੇਸ਼ਾਂ ਤੋਂ ਆਉਣ ਵਾਲੇ ਲੈਸਬੀਅਨ ਦੀ ਭਾਗੀਦਾਰੀ ਲਈ ਪੈਸਾ ਫੰਡ ਕੀਤਾ। ਕਾਨਫਰੰਸ ਦਾ ਮੁੱਖ ਵਿਸ਼ਾ ਸੀ, “ਸਾਰੇ ਦੇਸ਼ਾਂ ਦੇ ਲੈਸਬੀਅਨਜ਼ ਲਈ ਰਾਜਨੀਤਿਕ ਜਲਾਵਤਨੀ”। ਹੇਠ ਲਿਖੀਆਂ ਕਾਨਫ਼ਰੰਸਾਂ ਨੂੰ ਅਣਚਾਹੀਆਂ ਧਾਰਨਾਵਾਂ ਬਾਰੇ ਕੁਝ ਅਲੋਚਨਾ ਦਾ ਸਾਹਮਣਾ ਕਰਨਾ ਪਿਆ: ਇਹ ਤੱਥ ਕਿ ਕਾਨਫਰੰਸਾਂ ਬਾਹਰੀ ਲੈਸਬੀਅਨ ਲੋਕਾਂ ਦੇ ਨਤੀਜੇ ਵਜੋਂ ਸੀ ਅਤੇ ਦਮਨਕਾਰੀ ਸਰਕਾਰਾਂ ਅਧੀਨ ਦੂਜੀਆਂ ਕਿਸਮਾਂ ਦੇ ਲੈਸਬੀਅਨ ਵਿਚਾਰਾਂ ਨੂੰ ਧਿਆਨ ਵਿੱਚ ਨਹੀਂ ਰੱਖਦੇ ਸਨ, ਅਤੇ ਇਹ ਤੱਥ ਕਿ ਪੱਛਮੀ ਦੇਸ਼ਾਂ ਨੂੰ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਮੁਕਤੀਦਾਤਾ ਵਜੋਂ ਪੇਸ਼ ਕੀਤਾ ਗਿਆ ਸੀ।[8]

ਲੱਗਦਾ ਹੈ ਕਿ ਗਤੀਵਿਧੀਆਂ ਹੌਲੀ ਹੌਲੀ 1990 ਦੇ ਦਹਾਕੇ ਦੇ ਅਖੀਰ ਵਿੱਚ ਰੁਕੀਆਂ ਸਨ, ਉਹਨਾਂ ਦਾ ਅੰਤਮ ਨਿਊਜ਼ਲੈਟਰ 1998 ਵਿੱਚ ਪ੍ਰਕਾਸ਼ਤ ਹੋਇਆ ਸੀ।

ਆਈ.ਐਲ.ਆਈ.ਐਸ. ਸਕੱਤਰੇਤ, ਜਿਸਨੇ ਨਿਯਮਤ ਨਿਊਜ਼ਲੈਟਰਾਂ[9][10][11] ਦੇ ਪ੍ਰਕਾਸ਼ਨ ਦਾ ਸੰਯੋਜਨ ਵੀ ਕੀਤਾ, ਇਸ ਤਰ੍ਹਾਂ ਹੈ:

  • ਅਮਸਤੱਰਦਮ 1980-81. ਇੰਟਰਪੋਟ ਦੁਆਰਾ ਸੰਯੋਜਨ ਹੋਇਆ। ਇਲਿਸ ਨੇ ਸਸਤੀ ਸਟੈਨਸਿਲ ਸੇਵਾ ਪ੍ਰਕਾਸ਼ਤ ਕੀਤੀ।[12]
  • ਹੇਲਸਿੰਕੀ 1981-3. ਇਲਿਸ ਨਿਊਜ਼ਲੈਟਰ ਪ੍ਰਕਾਸ਼ਤ ਕੀਤਾ।
  • ਓਸਲੋ 1984. ਇਲਿਸ ਨਿਊਜ਼ਲੈਟਰ ਪ੍ਰਕਾਸ਼ਤ ਕੀਤਾ।
  • ਜੇਨੇਵਾ 1985-86. ਵੈਨਿਲ-ਫਰੇਸ ਦੁਆਰਾ ਤਾਲਮੇਲ ਕੀਤਾ। ਇਲਿਸ ਬੁਲੇਟਿਨ ਨੂੰ ਸਿਲਿਟ 007 ਅਧੀਨ ਪ੍ਰਕਾਸ਼ਤ ਕੀਤਾ[13][14][15][16][17]
  • ਐਮਸਟਰਡਮ 1987-1998. ਇੰਟਰਪੋਟ ਦੁਆਰਾ ਤਾਲਮੇਲ ਕੀਤਾ। ਇਲਿਸ ਨਿਊਜ਼ਲੈਟਰ ਪ੍ਰਕਾਸ਼ਤ ਕੀਤਾ।

ਇਹ ਵੀ ਵੇਖੋ

ਸੋਧੋ

ਕਿਤਾਬਾਂ ਦੇ ਹਵਾਲੇ

ਸੋਧੋ
    • Anderson, Shelley, Lesbian rights are human rights! Amsterdam: ILIS, 1995.
    • Blasius, Mark (2001), Sexual Identities, Queer Politics. Princeton: Princeton University Press
    • Compare EEIP report 1990. "HOSI Ausland EEIP Reports Regional konferenzen" with ILIS (misc.) Open Up pdf hardcopy *1058*. Both digitally available at IHLIA LGBT Heritage.* http://www.ihlia.nl/
    • ILIS newsletters and minutes of meetings. Available at IHLIA LGBT Heritage.
    • Zimmerman, Bonnie (2012). Lesbian Histories and Cultures: An Encyclopedia, Volume I. New York: Routledge.

ਹਵਾਲੇ

ਸੋਧੋ
  1. "History of Lesbian Movement in Europe « European Lesbian* Conference 6. – 8. October 2017". europeanlesbianconference.org (in ਅੰਗਰੇਜ਼ੀ (ਬਰਤਾਨਵੀ)). Retrieved 2018-05-28.
  2. martine_laroche. "1980". caminare.free.fr. Retrieved 2018-05-28.
  3. Giuliani, Maureen A. (1997). "Lesbians' experiences of human rights violations, a global perspective" (PDF). Thesis, University of Ontario.
  4. Reinfelder, M. (1996). Amazon to Zami Towards a Global Lesbian Feminism.
  5. "ILIS Information". www.sappho.net. Retrieved 2018-05-28.
  6. "Gay and Lesbian Movements | IISH". socialhistory.org (in ਅੰਗਰੇਜ਼ੀ). Retrieved 2018-05-28.
  7. "Egotrip -- ILIS Newsletter 13 (1983)". 2011-07-24. Archived from the original on 2011-07-24. Retrieved 2018-05-28. {{cite web}}: Unknown parameter |dead-url= ignored (|url-status= suggested) (help)
  8. 8.0 8.1 Bacchetta, Paola (2002). "Rescaling Transnational "Queerdom": Lesbian and "Lesbian" Identitary-Positionalities in Delhi in the 1980s". Antipode (in ਅੰਗਰੇਜ਼ੀ). 34 (5): 947–973. doi:10.1111/1467-8330.00284. ISSN 0066-4812.[permanent dead link]
  9. ":: IHLIA search ::". www.ihlia.nl (in ਅੰਗਰੇਜ਼ੀ (ਅਮਰੀਕੀ)). Retrieved 2018-05-28.
  10. International Lesbian Information Service. "ILIS newsletter". ILIS newsletter. ISSN 0923-1706. Retrieved 2018-05-28.
  11. "Gay, Lesbian, Bisexual, Transgender Periodicals: Libraries - Northwestern University". www.library.northwestern.edu (in ਅੰਗਰੇਜ਼ੀ). Archived from the original on 2018-01-29. Retrieved 2018-05-28. {{cite web}}: Unknown parameter |dead-url= ignored (|url-status= suggested) (help)
  12. ILIS-conference 1980, Amsterdam: Report (in ਅੰਗਰੇਜ਼ੀ). International Lesbian Information Secretariat. 1980.
  13. "clit007 – Concentré Lesbien Irrésistiblement Toxique". www.clit007.ch (in ਫਰਾਂਸੀਸੀ). Retrieved 2018-05-28.
  14. Delaborde, Peggy; Lavanchy, Candice (2008). "Du couple homosexuel à l'homoparentalité" (PDF). doc.rero.ch. Retrieved 28 May 2018.
  15. Pereira, Neusa Das Dores; Calvet, Elizabeth; Falquet, Jules (2002). "Lesbianisme noir au Brésil". Nouvelles Questions Féministes (in ਫਰਾਂਸੀਸੀ). 21 (1): 110–124. doi:10.3917/nqf.211.0110. ISSN 0248-4951.
  16. Budry, Maryelle; Ollagnier, Edmée (1999). Mais qu'est-ce qu'elles voulaient ?: histoires de vie du MLF à Genève (in ਫਰਾਂਸੀਸੀ). Editions d'en bas. ISBN 9782829002427.
  17. ILIS, press release (1986). "Conférence des lesbiennes à Genève". Femmes suisses et le Mouvement féministe. 74: 14.