ਇੰਡੀਅਨ ਈਤੇਮਾਦ
ਈਤੇਮਾਦ ਡੇਲੀ ਇੱਕ ਉਰਦੂ ਅਖ਼ਬਾਰ ਹੈ ਅਤੇ ਹੈਦਰਾਬਾਦ, ਤੇਲੰਗਾਨਾ ਅਧਾਰਿਤ ਅੰਗਰੇਜ਼ੀ ਅਤੇ ਉਰਦੂ ਵਿੱਚ ਓਨਲਾਈਨ ਖ਼ਬਰਾਂ ਪ੍ਰਦਾਨ ਕਰਦਾ ਹੈ। ਇਹ ਸਾਲ 2002 ਵਿਚ ਸਥਾਪਤ ਕੀਤਾ ਗਿਆ ਸੀ, ਜਿਸ ਦੀ ਮਾਲਕੀਅਤ ਇਕ ਸਥਾਨਕ ਰਾਜਨੀਤਿਕ ਪਾਰਟੀ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਿਮੀਨ ਹੈ। ਇਸ ਦਾ ਸੰਪਾਦਕ ਸੁਲਤਾਨ ਸਲਾਹੁਦੀਨ ਓਵੈਸੀ ਦਾ ਪੁੱਤਰ ਬੁਰਹਾਨੂਦੀਨ ਓਵੈਸੀ ਹੈ, ਜੋ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਿਮਿਨ ਦਾ ਪ੍ਰਧਾਨ ਸੀ। ਈਤੇਮਾਦ ਡੇਲੀ ਹੈਦਰਾਬਾਦ ਦੇ ਦਾਰੂਸਲਮ ਖੇਤਰ ਵਿੱਚ ਸਥਿਤ ਹੈ। ਇਹ ਹੈਦਰਾਬਾਦ ਅਤੇ ਸਥਾਨਕ ਸ਼ਹਿਰਾਂ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਉਰਦੂ ਅਖ਼ਬਾਰ ਹੈ।
ਕਿਸਮ | ਰੋਜ਼ਾਨਾ ਅਖ਼ਬਾਰ |
---|---|
ਫਾਰਮੈਟ | ਬ੍ਰੋਡਸ਼ੀਟ |
ਮੁੱਖ ਸੰਪਾਦਕ | ਬੁਰਹਾਨੂਦੀਨ ਓਵੈਸੀ |
ਸਥਾਪਨਾ | 2002 |
ਭਾਸ਼ਾ | ਉਰਦੂ |
ਮੁੱਖ ਦਫ਼ਤਰ | ਹੈਦਰਾਬਾਦ, ਤੈਲੰਗਾਨਾ |
ਵੈੱਬਸਾਈਟ | http://www.etemaaddaily.com/ |