ਇੱਕਜੁੱਟਤਾ
ਇੱਕਜੁੱਟਤਾ ਜਾਂ ਇਕਮੁੱਠਤਾ ਸਾਂਝੇ ਹਿੱਤਾਂ, ਉਦੇਸ਼ਾਂ, ਮਾਪਦੰਡਾਂ ਅਤੇ ਹਮਦਰਦੀਆਂ ਪ੍ਰਤੀ ਜਾਗਰੂਕਤਾ ਹੈ ਜੋ ਸਮੂਹਾਂ ਜਾਂ ਵਰਗਾਂ ਦੀ ਏਕਤਾ ਦੀ ਇੱਕ ਮਨੋਵਿਗਿਆਨਕ ਭਾਵਨਾ ਪੈਦਾ ਕਰਦੀ ਹੈ।[1][2] ਇਹ ਕਿਸੇ ਸਮਾਜ ਵਿੱਚ ਅਜਿਹੇ ਸਬੰਧਾਂ ਨੂੰ ਦਰਸਾਉਂਦੀ ਹੈ ਜੋ ਲੋਕਾਂ ਨੂੰ ਇੱਕ ਲੜੀ ਵਿੱਚ ਜੋੜਦੀ ਹੈ। ਇਹ ਸ਼ਬਦ ਆਮ ਤੌਰ 'ਤੇ ਸਮਾਜ ਸ਼ਾਸਤਰ ਅਤੇ ਹੋਰ ਸਮਾਜਿਕ ਵਿਗਿਆਨਾਂ ਦੇ ਨਾਲ ਨਾਲ ਫ਼ਲਸਫ਼ੇ ਵਿੱਚ ਵਰਤਿਆ ਜਾਂਦਾ ਹੈ।[3] ਕੈਥੋਲਿਕ ਸਮਾਜਿਕ ਅਧਿਆਪਨ ਵਿੱਚ ਵੀ ਇਹ ਇੱਕ ਮਹੱਤਵਪੂਰਨ ਧਾਰਣਾ ਹੈ; ਇਸੇ ਲਈ ਇਹ ਈਸਾਈ ਜਮਹੂਰੀ ਰਾਜਨੀਤਿਕ ਵਿਚਾਰਧਾਰਾ ਦਾ ਮੁੱਢਲਾ ਸੰਕਲਪ ਹੈ।[4]
ਵੱਖ-ਵੱਖ ਸਮਾਜਾਂ ਵਿੱਚ ਇਕਜੁੱਟਤਾ ਦਾ ਅਧਾਰ ਅਤੇ ਲਾਗੂ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ। ਵਿਕਾਸਸ਼ੀਲ ਸਮਾਜਾਂ ਵਿੱਚ ਇਹ ਮੁੱਖ ਤੌਰ ਤੇ ਰਿਸ਼ਤੇਦਾਰੀ ਅਤੇ ਸਾਂਝੀਆਂ ਕਦਰਾਂ-ਕੀਮਤਾਂ ਉੱਤੇ ਅਧਾਰਤ ਹੋ ਸਕਦਾ ਹੈ ਜਦੋਂ ਕਿ ਵਧੇਰੇ ਵਿਕਸਤ ਸਮਾਜਾਂ ਵਿੱਚ ਇਕਜੁੱਟਤਾ ਦੇ ਵੱਖ ਵੱਖ ਸਿਧਾਂਤਾਂ ਹਨ।[1]
ਇਕਜੁੱਟਤਾ ਯੂਰਪੀਅਨ ਯੂਨੀਅਨ[5] ਦੇ ਬੁਨਿਆਦੀ ਹੱਕਾਂ ਦੇ ਚਾਰਟਰ ਦੇ ਛੇ ਸਿਧਾਂਤਾਂ ਵਿਚੋਂ ਇੱਕ ਹੈ ਅਤੇ ਹਰ ਸਾਲ 20 ਦਸੰਬਰ ਨੂੰ ਅੰਤਰਰਾਸ਼ਟਰੀ ਮਨੁੱਖੀ ਇੱਕਜੁੱਟਤਾ ਦਿਵਸ ਨੂੰ ਅੰਤਰਰਾਸ਼ਟਰੀ ਪਾਲਣਾ ਵਜੋਂ ਮੰਨਿਆ ਜਾਂਦਾ ਹੈ।
ਇੱਕਜੁੱਟਤਾ ਵਿਖਿਆਨ
ਸੋਧੋਏਮੀਲ ਦੁਰਖਿਮ
ਸੋਧੋਏਮੀਲ ਦੁਰਖਿਮ ਦੇ ਅਨੁਸਾਰ, ਸਮਾਜਿਕ ਏਕਤਾ ਦੀਆਂ ਕਿਸਮਾਂ ਸਮਾਜ ਦੀਆਂ ਕਿਸਮਾਂ ਨਾਲ ਮੇਲ ਖਾਂਦੀਆਂ ਹਨ। ਦੁਰਖਿਮ ਨੇ ਸਮਾਜ ਦੇ ਵਿਕਾਸ ਦੇ ਆਪਣੇ ਸਿਧਾਂਤ ਦੇ ਹਿੱਸੇ ਵਜੋਂ ਦਾ ਡਿਵੀਜ਼ਨ ਆਫ ਲੇਬਰ ਇਨ ਸੁਸਾਇਟੀ (1893) ਰਾਹੀਂ ਮਕੈਨੀਕਲ ਅਤੇ ਜੈਵਿਕ ਇਕਜੁੱਟਤਾ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ[6]। ਇੱਕ ਸਮਾਜ ਜੋ ਮਕੈਨਿਕੀ ਇਕਜੁੱਟਤਾ ਦਾ ਪ੍ਰਦਰਸ਼ਨ ਕਰਦਾ ਹੈ, ਉਸ ਦੀ ਇਕਜੁੱਟਤਾ ਦਾ ਆਧਾਰ ਇਹ ਹੁੰਦਾ ਹੈ ਕਿ ਲੋਕ ਇੱਕੋ ਜਿਹੇ ਕੰਮ, ਵਿੱਦਿਅਕ ਅਤੇ ਧਾਰਮਿਕ ਸਿਖਲਾਈ ਅਤੇ ਜੀਵਨ ਸ਼ੈਲੀ ਦੁਆਰਾ ਜੁੜੇ ਹੋਏ ਮਹਿਸੂਸ ਕਰਦੇ ਹਨ। ਮਕੈਨੀਕੀ ਇਕਜੁੱਟਤਾ ਆਮ ਤੌਰ ਤੇ "ਰਵਾਇਤੀ" ਅਤੇ ਛੋਟੇ ਪੱਧਰ ਦਿਆਂ ਸਮਾਜਾਂ ਵਿੱਚ ਕੰਮ ਕਰਦੀ ਹੈ।[7] ਸਰਲ ਸਮਾਜਾਂ ਵਿੱਚ (ਉਦਾਹਰਨ ਵਜੋਂ, ਆਦਿਵਾਸੀ ), ਏਕਤਾ ਆਮ ਤੌਰ ਤੇ ਪਰਿਵਾਰਾਂ ਦੇ ਸੰਬੰਧਾਂ 'ਤੇ ਅਧਾਰਤ ਹੁੰਦੀ ਹੈ। ਆਧੁਨਿਕ ਅਤੇ ਉਦਯੋਗਿਕ ਸਮਾਜਾਂ ਵਿੱਚ ਜੈਵਿਕ ਇਕਜੁੱਟਤਾ ਕੰਮ ਕਰਦੀ ਹੈ ਇੱਕ ਦੂਜੇ ਤੇ ਨਿਰਭਰਤਾ ਤੋਂ ਆਉਂਦੀ ਹੈ ਜੋ ਕੰਮ ਦੀ ਮੁਹਾਰਤ ਅਤੇ ਲੋਕਾਂ ਦੀ ਪੂਰਕਤਾ ਤੋਂ ਪੈਦਾ ਹੁੰਦੀ ਹੈ।
- ਪਰਿਭਾਸ਼ਾ: ਵਧੇਰੇ ਆਧੁਨਿਕ ਸਮਾਜਾਂ ਵਿੱਚ ਇਕਜੁੱਟਤਾ ਇੱਕ ਦੂਜੇ ਉੱਤੇ ਨਿਰਭਰਤਾ ਦੇ ਅਧਾਰ ਤੇ ਸਮਾਜਕ ਏਕਤਾ ਹੈ।
ਪੀਟਰ ਕਰੋਪੋਤਕਿਨ
ਸੋਧੋਅਰਾਜਕਤਾਵਾਦੀ ਵਿਚਾਰਧਾਰਾ ਵਾਲੇ ਪੀਟਰ ਕਰੋਪੋਤਕਿਨ (1842–1921) ਦੁਆਰਾ ਪ੍ਰਗਟ ਕੀਤਾ ਗਿਆ ਕਿ ਇਕਜੁੱਟਤਾ ਦੇ ਵਿਚਾਰ ਲਈ ਜੀਵ-ਵਿਗਿਆਨਕ ਅਤੇ ਸਮਾਜਿਕ ਸੰਬੰਧ ਵੱਡਾ ਮਹੱਤਵ ਰੱਖਦਾ ਹੈ। ਕਰੋਪੋਤਕਿਨ ਨੇ ਹਕਸਲੀਅਨ ਸੋਸ਼ਲ ਡਾਰਵਿਨਵਾਦ ਦੇ ਜਵਾਬ ਵਿੱਚ ਲਿਖੀ ਗਈ, ਆਪਣੀ ਸਭ ਤੋਂ ਮਸ਼ਹੂਰ ਪੁਸਤਕ, ਮਿਉਚੁਅਲ ਏਡ: ਏ ਫੈਕਟਰ ਆਫ਼ ਈਵੋਲੂਸ਼ਨ (1902) ਵਿੱਚ, ਵੱਖ-ਵੱਖ ਪੜਾਵਾਂ ਤੇ ਮਨੁੱਖੀ ਅਤੇ ਜਾਨਵਰ ਸਮਾਜਾਂ ਵਿੱਚ ਆਪਣੀ ਬਚਾਅ ਵਿਧੀ ਵਜੋਂ ਸਹਿਯੋਗ ਦੀ ਵਰਤੋਂ ਦਾ ਅਧਿਐਨ ਕੀਤਾ। ਉਸਦੇ ਅਨੁਸਾਰ, ਇੱਕ ਜਾਤੀ ਦੇ ਅੰਦਰ ਆਪਸੀ ਸਹਾਇਤਾ ਜਾਂ ਸਹਿਯੋਗ ਸਮਾਜਿਕ ਸੰਸਥਾਵਾਂ ਦੇ ਵਿਕਾਸ ਲਈ ਇੱਕ ਮਹੱਤਵਪੂਰਣ ਕਾਰਕ ਰਿਹਾ ਹੈ। ਆਪਸੀ ਸਹਾਇਤਾ ਲਈ ਇਕਜੁੱਟਤਾ ਜ਼ਰੂਰੀ ਹੈ; ਅਜਿਹੀ ਇਕਜੁੱਟਤਾ ਜੋ ਕੁਦਰਤੀ ਭਾਵਨਾਵਾਂ ਦੇ ਨਤੀਜੇ ਵਜੋਂ ਪੈਦਾ ਹੁੰਦੀ ਹੈ।
ਫ਼ਲਸਫ਼ੇ ਅਤੇ ਨੀਤੀ ਵਿਗਿਆਨ ਵਿੱਚ ਇਕਜੁੱਟਤਾ ਦਾ ਇਸਤੇਮਾਲ
ਸੋਧੋਇਕਜੁੱਟਤਾ, ਕਾਨੂੰਨ, ਨੈਤਿਕਤਾ ਅਤੇ ਰਾਜਨੀਤਿਕ ਦਰਸ਼ਨ ਦੇ ਵੱਖ-ਵੱਖ ਉਪ-ਖੇਤਰਾਂ ਰਾਹੀਂ ਸਮਕਾਲੀ ਫ਼ਲਸਫ਼ੇ ਵਿੱਚ ਇੱਕ ਮੁੜ ਉੱਭਰ ਰਿਹਾ ਸੰਕਲਪ ਹੈ।[8] ਸੁਕਰਾਤ ਅਤੇ ਅਰਸਤੂ ਵਰਗੇ ਮੁੱਢਲੇ ਪ੍ਰਾਚੀਨ ਦਾਰਸ਼ਨਿਕ ਇਕਮੁੱਠਤਾ ਨੂੰ ਇੱਕ ਨੇਕ ਨੈਤਿਕਤਾ ਦੇ ਢਾਂਚੇ ਵਜੋਂ ਵਿਚਾਰਦੇ ਹਨ ਕਿਉਂਕਿ ਇੱਕ ਚੰਗੀ ਜ਼ਿੰਦਗੀ ਜੀਉਣ ਲਈ, ਵਿਅਕਤੀ ਨੂੰ ਕਾਰਜਾਂ ਅਤੇ ਵਿਵਹਾਰ ਨੂੰ ਇੱਕ ਅਜਿਹੇ ਢੰਗ ਨਾਲ ਕਰਨਾ ਚਾਹੀਦਾ ਹੈ ਜੋ ਸਮਾਜ ਨਾਲ ਇਕਮੁੱਠਤਾ ਕਾਇਮ ਰਹੇ।
ਹਵਾਲੇ
ਸੋਧੋ- ↑ 1.0 1.1 Merriam Webster, http://www.merriam-webster.com/dictionary/solidarity.
- ↑ "solidarity". Retrieved 19 March 2018.
- ↑ Adamiak, Stanisław; Chojnacka, Ewa; Walczak, Damian (1 December 2013). "Social Security in Poland – cultural, historical and economical issues". Copernican Journal of Finance & Accounting. 2 (2): 11–26. doi:10.12775/cjfa.2013.013.
- ↑ Fitzpatrick, Tony; Kwon, Huck-ju; Manning, Nick; James Midgley, Gillian Pascall (4 July 2013). International Encyclopedia of Social Policy (in English). Routledge. p. 1866. ISBN 978-1-136-61003-5.
{{cite book}}
: CS1 maint: unrecognized language (link) - ↑ Charter of Fundamental Rights of the European Union, Title IV
- ↑ Thijssen, Peter (November 2012). "From mechanical to organic solidarity, and back: With Honneth beyond Durkheim". European Journal of Social Theory. 15: 454–470. doi:10.1177/1368431011423589 – via EBSCO.
- ↑ Collins Dictionary of Sociology, p405-6.
- ↑ Bayertz, Kurt, ed. (1999), Solidarity, Dordrecht: Kluwer Academic Publishers, ISBN 978-0-7923-5475-8