ਉਥਾਨਿਕਾ ਮੱਧਕਾਲ ਦੀ ਨਵੀਂ ਵਾਰਤਕ ਵੰਨਗੀ ਹੈ ਜਿਸਤੋਂ ਭਾਵ ਉੱਚਾਰਨ ਸਮੇਂ ਦਾ ਗਿਆਨ ਹੈ। ਇਸ ਵੰਨਗੀ ਦਾ ਸਬੰਧ ਮੁੱਖ ਰੂਪ ਵਿੱਚ ਗੁਰਬਾਣੀ ਨਾਲ ਹੈ। ਇਹ ਵੰਨਗੀ ਟੀਕਿਆਂ ਤੋਂ ਵਖਰੀ ਹੈ ਅਤੇ ਪਰਮਾਰਥ ਵਾਗੂ ਹੀ ਅਪਣਾ ਵਖਰਾ ਸਥਾਨ ਬਣਾਉਂਦੀ ਹੈ।[1]

ਪਰਿਭਾਸ਼ਾਵਾਂ

ਸੋਧੋ
  • ਡਾ. ਰਤਨ ਸਿੰਘ ਜੱਗੀ ਦੇ ਅਨੁਸਾਰ, "ਉਥਾਨਿਕਾ ਟੀਕਿਆਂ ਜਾਂ ਪਰਮਾਰਥਾਂ ਤੋਂ ਵੱਖਰੀ ਕਿਸਮ ਦੀਆਂ ਹਨ ਅਤੇ ਇਨ੍ਹਾਂ ਵਿੱਚ ਉਸ ਪਿਛੋਕੜ ਨੂੰ ਚਿਤਰਿਆ ਜਾਂਦਾ ਹੈ।ਜਿਸ ਵਿੱਚ ਕਿਸੇ ਖਾਸ ਬਾਣੀ ਜਾਂ ਸ਼ਬਦ ਦਾ ਉੱਚਾਰਣ ਕੀਤਾ ਗਿਆ ਹੋਵੇ।"[1]
  • ਡਾ. ਸੁਰਿੰਦਰ ਸਿੰਘ ਕੋਹਲੀ ਅਨੁਸਾਰ, "ਉਥਾਨਿਕਾਵਾਂ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਨ ਸਮੇਂ ਭੂਮਿਕਾ ਦੇ ਤੌਰ 'ਤੇ ਵਰਤੀਆਂ ਜਾਂਦੀਆਂ ਸਨ।"[2]

ਕਿਸਮਾਂ

ਸੋਧੋ

ਡਾ. ਕੋਹਲੀ ਅਨੁਸਾਰ, ਅਠਾਰਵੀਂ ਸਦੀ ਨਾਲ ਸਬੰਧਿਤ ਦੋ ਉਥਾਨਿਕਾਵਾਂ ਮਿਲਦੀਆਂ ਹਨ:[3]

  1. ਉਥਾਨਿਕਾ ਗੁਰੂ ਗ੍ਰੰਥ ਜੀ ਕੀ
  2. ਉਥਾਨਿਕਾ ਗੁਰੂ ਗ੍ਰੰਥ ਸਾਹਿਬ (ਜੋ ਭਾਈ ਮਨੀ ਸਿੰਘ ਦੇ ਨਾਂ ਥੱਲੇ ਮਿਲਦੀ ਹੈ)

ਇਤਿਹਾਸਿਕਤਾ

ਸੋਧੋ

ਉਥਾਨਿਕਾ ਰਾਹੀਂ ਸ਼ਬਦਾਂ ਦੇ ਉੱਚਾਰਨ ਸਮੇਂ ਦਾ ਗਿਆਨ ਮਿਲਦਾ ਹੈ ਅਤੇ ਇਹ ਵੀ ਪਤਾ ਲੱਗਦਾ ਹੈ ਇਹ ਸ਼ਬਦ ਕਿਸ ਕਿਸ ਪ੍ਰਕਾਰ ਉੱਚਾਰੇ ਜਾਂਦੇ ਹਨ।[2] ਧਿਆਨ ਨਾਲ ਅਧਿਐਨ ਕਰਨ ਤੇ ਜਨਮ ਸਾਖੀਆਂ ਵੀ ਸ਼ਬਦਾਂ ਦੀ ਉਥਾਨਿਕਾਵਾਂ ਹੀ ਲਗਦੀਆਂ ਹਨ। ਉਸ ਸਮੇਂ ਉਥਾਨਿਕਾਵਾਂ, ਸਾਖੀਆਂ ਦੇ ਰੂਪ ਵਿੱਚ ਹੀ ਸਨ ਪਰ ਮੱਧਕਾਲ ਵਿੱਚ ਸੁਤੰਤਰ ਰੂਪ ਵਿੱਚ ਰਚੀਆਂ ਜਾਣ ਲੱਗ ਪਈਆਂ। ਗੁਰੂਧਾਮਾਂ ਉੱਤੇ ਜੋ ਕਥਾ-ਵਾਰਤਾ ਦੀ ਜੋ ਪਰੰਪਰਾ ਚਲੀ ਸੀ, ਭਾਈ ਮਨੀ ਸਿੰਘ ਤੋਂ ਬਾਅਦ ਉਸ ਵਿੱਚ ਗੁਰਬਾਣੀ ਦੇ ਕਿਸੇ ਸ਼ਬਦ ਦੀ ਕਥਾ ਕਰਨ ਵੇਲੇ ਉਸ ਨੂੰ ਵਿਸਥਾਰ ਦੇਣ ਲਈ ਉਥਾਨਿਕਾ ਦੀ ਕਲਪਨਾ ਕੀਤੀ ਜਾਂਦੀ ਹੈ। ਬਾਅਦ ਵਿੱਚ ਇਹਨਾਂ ਨੂੰ ਲਿਖਤੀ ਰੂਪ ਵਿੱਚ ਸੰਭਾਲਿਆ ਜਾਣ ਲਗਿਆ।"[1]

ਭਾਸ਼ਾ-ਸ਼ੈਲੀ

ਸੋਧੋ

ਇਸ ਦੀ ਸ਼ੈਲੀ ਦੀ ਦ੍ਰਿਸ਼ਟੀ ਤੋਂ ਇਹ ਉਥਾਨਿਕਾਵਾਂ ਸੰਖਿਪਤ ਬਿਰਤਾਂਤਕ ਅਤੇ ਨਾਟਕੀ ਰੰਗ ਵਾਲਿਆਂ ਹਨ। ਇਹਨਾਂ ਦੀ ਭਾਸ਼ਾ ਸਾਧ ਭਾਸ਼ਾ ਹੈ। ਫ਼ਾਰਸੀ ਦੀ ਸ਼ਬਦਾਵਲੀ ਦੀ ਘੱਟ ਵਰਤੋਂ ਕੀਤੀ ਗਈ ਹੈ।"[4]

ਨਮੂਨਾ

ਸੋਧੋ
  • "ਸੋਦਰੁ ਕੇਹਾ ਸੋ ਘਰੁ ਕੇਹਾ। ਇਹ ਸ਼ਬਦੁ ਬੀਬੀ ਨਾਨਕੀ ਅਪਨੀ ਭੈਨ ਕੋ ਸੁਣਾਇਆ ਹੈ ਸੁਲਤਾਨਪੁਰ ਕੇ ਬੀਚ। ਜਬ ਗੁਰੂ ਜੀ ਬੇਈ ਮੋ ਹੋ ਕਰ ਕੈ ਬਿਸਨੂੰ ਪਾਸ ਗਏ ਫੇਰ ਮੁੜ ਕੇ ਆਏ ਤਾਂ ਬੀਬੀ ਜੀ ਨੇ ਕਹਾ ਭਾਈ ਆਪ ਕਿਧਰ ਗਏ ਥੇ ਤਾਂ ਮਹਾਰਾਜ ਬੋਲੇ ਬੀਬੀ ਜੀ ਮਹਾ ਬਿਸਨੂੰ ਪਾਸ ਗਏ ਥੇ। ਬੀਬੀ ਜੀ ਨੇ ਕਹਾ ਉਸ ਦਾ ਦਰੁ ਕੈਸਾ ਹੈ ਘਰੁ ਕੈਸਾ ਹੈ। ਉਸ ਪ੍ਰਥਾਇ ਇਹ ਸ਼ਬਦੁ ਹੋਇਆ।""[4]

ਹਵਾਲੇ

ਸੋਧੋ
  1. 1.0 1.1 1.2 ਰਤਨ ਸਿੰਘ ਜੱਗੀ.ਸਹਿਤ ਸੌਰਭ.ਨੀਊ ਪਟਿਆਲਾ ਪ੍ਰਿੰਟਰਜ਼ ਗੁਰੂ ਨਾਨਕ ਨਗਰ,ਪਟਿਆਲਾ.ਅਗਸਤ 1976. ਪੰਨਾ ਨੰਬਰ 93
  2. 2.0 2.1 ਡਾ. ਸੁਰਿੰਦਰ ਸਿੰਘ ਕੋਹਲੀ.ਪੁਰਾਤਨ ਪੰਜਾਬੀ ਵਾਰਤਕ.ਸ੍ਰੀ ਸੋਹਨ ਸਿੰਘ ਲਾਲ ਖੰਨਾ,ਸ਼ਵੈਨ ਪ੍ਰਿੰਟਿੰਗ ਪ੍ਰੈਸ, ਅੱਡਾ ਟਾਂਡਾ ਜਲੰਧਰ ਸ਼ਹਿਰ.1973.ਪੰਨਾ ਨੰ. 26
  3. ਡਾ. ਸੁਰਿੰਦਰ ਸਿੰਘ ਕੋਹਲੀ.ਅਠਾਰਵੀਂ ਸਦੀ ਦਾ ਪੰਜਾਬੀ ਸਾਹਿਤ.ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ, ਚੰਡੀਗੜ੍ਹ.ਪੰਨਾ. ਨੰ. 350
  4. 4.0 4.1 ਰਤਨ ਸਿੰਘ ਜੱਗੀ.ਸਹਿਤ ਸੌਰਭ.ਨੀਊ ਪਟਿਆਲਾ ਪ੍ਰਿੰਟਰਜ਼ ਗੁਰੂ ਨਾਨਕ ਨਗਰ,ਪਟਿਆਲਆ.ਅਗਸਤ 1976. ਪੰਨਾ ਨੰਬਰ 94