ਭਾਈ ਮਨੀ ਸਿੰਘ

ਭਾਈ ਮਨੀ ਸਿੰਘ(10 ਮਾਰਚ, ਸੰਨ 1644-24 ਜੂਨ ਸੰਨ 1734) ਦਾ ਜਨਮ 10 ਮਾਰਚ, ਸੰਨ 1644 ਈ. ਨੂੰ ਅਲੀਪੁਰ ਉਤਰੀ ਜ਼ਿਲ੍ਹਾ ਮੁਜ਼ੱਫਰਗੜ੍ਹ (ਪਾਕਿਸਤਾਨ) ਵਿਖੇ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਮਾਈ ਦਾਸ ਤੇ ਮਾਤਾ ਦਾ ਨਾਂ ਮਧਰੀ ਬਾਈ ਸੀ।

ਮਾਣਯੋਗ ਜਥੇਦਾਰ
ਭਾਈ ਮਨੀ ਸਿੰਘ ਜੀ ਸਿੱਖ ਰਾਜਪੂਤ
ਹਰਿਮੰਦਰ ਸਾਹਿਬ
ਭਾਈ ਮਨੀ ਸਿੰਘ ਜੀ ਸਿੱਖ ਰਾਜਪੂਤ ਸਨ ਹਰਿਮੰਦਰ ਸਾਹਿਬ ਦੇ ਗਰੰਥੀ ਅਤੇ ਅਕਾਲ ਤਖਤ ਦੇ ਜਥੇਦਰ ਰਹੇ।
ਸ਼ਹੀਦ
ਅਕਾਲ ਤਖ਼ਤ ਸਾਹਿਬ ਦੇ ਦੂਜੇ ਜਥੇਦਾਰ
ਸਾਬਕਾਭਾਈ ਗੁਰਦਾਸ
ਉੱਤਰਾਧਿਕਾਰੀਦਰਬਾਰਾ ਸਿੰਘ
ਨਿੱਜੀ ਜਾਣਕਾਰੀ
ਜਨਮਮਨੀ ਰਾਮ
(1644-04-07)ਅਪ੍ਰੈਲ 7, 1644
ਅਲੀਪੁਰ, ਮੁਲਤਾਨ, ਪੰਜਾਬ (ਹੁਣ ਪਾਕਿਸਤਾਨ)
ਮੌਤਸ਼ਹੀਦੀ ਦਿਨ ਜੂਨ 14, 1738(1738-06-14) (ਉਮਰ 94)
ਨਖਾਸ ਚੌਕ, ਲਾਹੋਰ, ਪੰਜਾਬ
ਕੌਮੀਅਤਸਿੱਖ
ਪਤੀ/ਪਤਨੀਸੀਤੋ
ਸੰਤਾਨਚਿੱਤਰ ਸਿੰਘ, ਬਚਿੱਤਰ ਸਿੰਘ, ਉਦੈ ਸਿੰਘ, ਅਨੈਕ ਸਿੰਘ, ਅਜੈਬ ਸਿੰਘ, ਅਜਾਬ ਸਿੰਘ, ਗੁਰਬਕਸ਼ ਸਿੰਘ, ਭਗਵਾਨ ਸਿੰਘ, ਬਲਰਾਮ ਸਿੰਘ, ਦੇਸਾ ਸਿੰਘ,
ਮਾਪੇਭਾਈ ਮਾਈ ਦਾਸ ਅਤੇ ਬੀਬੀ ਮਾਧਰੀ ਬਾਈ
ਮਸ਼ਹੂਰ ਕਾਰਜ

ਗੁਰੂ ਦੇ ਦਰਸ਼ਨਾਂEdit

ਉਹਨਾ ਦਾ ਪਿਤਾ ਸ਼ਾਹਜਹਾਨ ਨੂੰ ਮਿਲਿਆ ਸੀ ਅਤੇ ਭੂਆ ਮਲੂਕੀ ਬਾਦਸ਼ਾਹ ਅਕਬਰ ਨੂੰ ਮਿਲੀ ਸੀ। ਉਹ 1657 ਈ. ਵਿੱਚ ਆਪਣੇ ਪਿਤਾ ਜੀ ਨਾਲ ਪਹਿਲੀ ਵਾਰ ਗੁਰੂ ਹਰਿ ਰਾਏ ਜੀ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਆਇਆ ਸੀ। ਉਹਨਾ ਦਾ ਵਿਆਹ 1659 ਈ. ਵਿੱਚ ਲੱਖੀ ਰਾਇ ਦੀ ਧੀ ਸੀਤੋ ਬਾਈ ਨਾਲ ਹੋਇਆ ਸੀ।ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਦਿੱਲੀ ਚਲੇ ਗਏ ਦੱਸਿਆ ਜਾਂਦਾ ਹੈ ਤੇ ਫੇਰ 1664 ਈ. ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕੋਲ ਮਾਤਾ ਸੁਲੱਖਣੀ ਨਾਲ ਦਿੱਲੀਓਂ ਬਾਬਾ ਬਕਾਲਾ ਪਹੁੰਚੇ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵਾਲੇ ਸਾਲ 1675 ਈ. ਵਿੱਚ ਉਹ ਸ੍ਰੀ ਗੁਰੂ ਗੋਬਿੰਦ ਸਿੰਘ[1] ਜੀ ਕੋਲ ਅਨੰਦਪੁਰ ਸਾਹਿਬ ਸੀ। ਉਹ ਸੰਨ 1678 ਈ. ਵਿੱਚ ਗੁਰੂ ਗੋਬਿੰਦ ਸਿੰਘ ਵੱਲੋਂ ਅਨੰਦਪੁਰ ਸਾਹਿਬ ਵਾਲੇ ਆਦਿ ਦਮਦਮੇ ਵਿਖੇ ਗੁਰਬਾਣੀ ਦੀਆਂ ਬੀੜਾਂ ਤਿਆਰ ਕਰਨ ਦੇ ਕਾਰਜਾਂ ਵਿੱਚ ਸਰਗਰਮ ਸਨ।

ਮੁੱਖ ਪ੍ਰਬੰਧਕਾਂEdit

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ 1691 ਈ. ਦੀ ਵਿਸਾਖੀ ਵਾਲੇ ਦਿਨ ਦੀਵਾਨ ਨਿਯੁਕਤ ਕੀਤਾ ਸੀ। ਗੁਰੂ ਨੇ 1699 ਈ. ਵਿੱਚ ਵਿਸਾਖੀ ਦੇ ਮੇਲੇ ਵਾਲੇ ਦਿਨ ਖਾਲਸੇ ਦੀ ਸਾਜਨਾ ਕੀਤੀ ਸੀ। ਭਾਈ ਮਨੀ ਸਿੰਘ ਇਸ ਦੇ ਮੁੱਖ ਪ੍ਰਬੰਧਕਾਂ ਵਿੱਚ ਸ਼ਾਮਲ ਸੀ। ਖਾਲਸਾ ਸਾਜਨਾ ਉਪਰੰਤ ਅੰਮ੍ਰਿਤਸਰ ਦੀ ਸੰਗਤ ਵੱਲੋਂ ਕੀਤੀ ਗਈ ਬੇਨਤੀ ਹਿੱਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਹਰਿਮੰਦਰ ਸਾਹਿਬ ਦਾ ਮੁਖ ਗ੍ਰੰਥੀ ਅਤੇ ਸ੍ਰੀ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕਰਕੇ ਭੇਜਿਆ ਸੀ। ਉਹ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਤੋਂ ਬਾਅਦ ਗੁਰੂ ਮਰਯਾਦਾ ਅਨੁਸਾਰ ਹਰਿਮੰਦਰ ਸਾਹਿਬ ਦਾ ਤੀਸਰਾ ਗ੍ਰੰਥੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਨੂੰ ਜਥੇਬੰਦ ਕਰਨ ਵਿੱਚ ਭਾਈ ਮਨੀ ਸਿੰਘ ਦਾ ਉਘਾ ਯੋਗਦਾਨ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਦਲਾਂ ਨੂੰ ਇਕਮੁੱਠ ਰੱਖਣ ਵਾਸਤੇ ਉਹਨਾ ਨੇ ਅਹਿਮ ਭੂਮਿਕਾ ਨਿਭਾਈ ਸੀ।

ਸ਼ਰਤ ਨੂੰ ਪ੍ਰਵਾਨEdit

ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਸੰਦਰਭ ਪੰਜਾਬ ਵਿੱਚ ਹਰ ਫਿਰਕੇ ਨੂੰ ਧਾਰਮਿਕ ਸੁਤੰਤਰਤਾ ਦਾ ਹੱਕ ਰੱਖਣ ਲਈ ਲੜੇ ਜਾ ਰਹੇ ਸਿੱਖ ਯੁੱਧ ਅੰਦਰ ਵਿਦਮਾਨ ਹੈ। ਇਸ ਪ੍ਰਸੰਗ ਅਧੀਨ ਭਾਈ ਮਨੀ ਸਿੰਘ ਨੇ ਸਮੇਂ ਦੇ ਹਾਕਮਾਂ ਵੱਲੋਂ ਸਿੱਖਾਂ ਦੇ ਧਾਰਮਿਕ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੁਰਬ ਮਨਾਉਣ ਉਤੇ ਲਗਾਈ ਸਰਕਾਰੀ ਪਾਬੰਦੀ ਨੂੰ ਵਾਪਸ ਕਰਾਉਣ ਦਾ ਯਤਨ ਕੀਤਾ ਸੀ। ਸਿੱਖ ਪੰਥ ਨੇ ਭਾਈ ਮਨੀ ਸਿੰਘ ਨੂੰ ਇਸ ਕਾਰਜ ਲਈ ਮੁਖੀ ਥਾਪਿਆ ਸੀ। ਸੂਬਾ ਲਾਹੌਰ ਜ਼ਕਰੀਆ ਖਾਨ ਨੇ ਇਸ ਪਾਬੰਦੀ ਨੂੰ ਹਟਾਉਣ ਬਦਲੇ ਪੰਜ ਹਜ਼ਾਰ ਰੁਪਏ ਅਦਾ ਕਰਨ ਦੀ ਸ਼ਰਤ ਰੱਖੀ ਸੀ। ਭਾਈ ਮਨੀ ਸਿੰਘ ਨੇ ਇਸ ਸ਼ਰਤ ਨੂੰ ਪ੍ਰਵਾਨ ਕਰਦਿਆਂ ਸਿੱਖ ਸੰਗਤ ਨੂੰ ਦੀਵਾਲੀ ਦਾ ਪੁਰਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਉਣ ਦੇ ਸੱਦਾ ਪੱਤਰ ਭੇਜ ਦਿੱਤੇ ਸਨ। ਉਸ ਵੇਲੇ ਸਿੱਖ ਹਰ ਤਰ੍ਹਾਂ ਦੀ ਮਾਨਵੀ ਸੁਤੰਤਰਤਾ ਲਈ ਯੁੱਧ ਲੜ ਰਹੇ ਸਨ। ਜ਼ਕਰੀਆ ਖਾਨ ਵੱਲੋਂ ਦਿੱਤੀ ਇਹ ਪ੍ਰਵਾਨਗੀ, ਪੁਰਬ ਲਈ ਪਹੁੰਚਣ ਵਾਲੇ ਸਿੱਖਾਂ ਦਾ ਕਤਲੇਆਮ ਕਰਨ ਦੀ ਯੁੱਧ ਨੀਤੀ ਦਾ ਇੱਕ ਦਾਅਪੇਚ ਸੀ। ਜਦੋਂ ਭਾਈ ਮਨੀ ਸਿੰਘ ਨੂੰ ਸੂਬਾ ਲਾਹੌਰ ਦੀ ਇਸ ਗੁਪਤ ਯੋਜਨਾ ਦੀ ਸੂਚਨਾ ਮਿਲੀ ਤਾਂ ਉਸ ਨੇ ਸਿੱਖ ਸੰਗਤਾਂ ਨੂੰ ਪੁਰਬ ਉਤੇ ਨਾ ਪਹੁੰਚਣ ਦਾ ਸੰਦੇਸ਼ ਭੇਜ ਦਿੱਤਾ ਸੀ, ਨਤੀਜੇ ਵਜੋਂ ਇਹ ਪੁਰਬ ਉਸ ਸ਼ਾਨ ਨਾਲ ਨਾ ਮਨਾਇਆ ਜਾ ਸਕਿਆ ਜਿਸ ਦੀ ਕਿ ਤਵੱਕੋ ਕੀਤੀ ਜਾ ਰਹੀ ਸੀ। ਸਿੱਟੇ ਵਜੋਂ ਪੁਰਬ ਵੇਲੇ ਚੜ੍ਹਤ ਦੇ ਰੂਪ ਵਿੱਚ ਇਕੱਤਰ ਹੋਣ ਵਾਲੇ ਧਨ ਦੀ ਰਾਸ਼ੀ ਵਿਚੋਂ ਜ਼ਕਰੀਆ ਖਾਨ ਵੱਲੋਂ ਮਿੱਥੀ ਰਕਮ ਅਦਾ ਨਹੀਂ ਸੀ ਕੀਤੀ ਜਾ ਸਕਦੀ। ਇਸ ਉਤੇ ਵਿਵਾਦ ਹੋਇਆ ਪਰ ਕੁਝ ਸਾਲਸੀਆਂ ਵੱਲੋਂ ਵਿੱਚ ਪੈ ਕੇ ਸਮਝੌਤਾ ਕਰਾ ਦਿੱਤਾ ਗਿਆ ਸੀ ਅਤੇ ਚੜ੍ਹਤ ਵਿਚੋਂ ਨਿਰਧਾਰਤ ਰਕਮ ਅਦਾ ਕਰ ਦੇਣ ਦੇ ਇਕਰਾਰ ਨਾਲ ਆਉਂਦੀ ਵਿਸਾਖੀ ਦਾ ਪੁਰਬ ਮਨਾਉਣ ਦੀ ਦੁਬਾਰਾ ਪ੍ਰਵਾਨਗੀ ਦਿੱਤੀ ਗਈ ਸੀ। ਸੂਬਾ ਲਾਹੌਰ ਨੇ ਇਹ ਪ੍ਰਵਾਨਗੀ ਵੀ ਗੁਪਤ ਰੂਪ ਵਿੱਚ ਉਸੇ ਸਾਜਿਸ਼ ਅਧੀਨ ਦਿੱਤੀ ਸੀ। ਭਾਈ ਮਨੀ ਸਿੰਘ ਨੇ ਸਿੱਖਾਂ ਦੇ ਕਤਲੇਆਮ ਨੂੰ ਰੋਕਣ ਹਿਤ ਫੇਰ ਸੰਦੇਸ਼ ਭੇਜੇ ਪਰ ਇਸ ਦੇ ਬਾਵਜੂਦ ਕਾਫੀ ਸਿੰਘ ਸੰਦੇਸ਼ ਮਿਲਣ ਤੋਂ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ ਸਨ। ਸੂਬਾ ਲਾਹੌਰ ਨੇ ਲਖਪਤਿ ਰਾਏ ਦੀ ਕਮਾਨ ਹੇਠ ਫੌਜ ਭੇਜ ਕੇ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕਰਵਾ ਦਿੱਤਾ ਸੀ। ਇਸ ਹਮਲੇ ਵਿੱਚ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ ਤੇ ਭਾਈ ਮਨੀ ਸਿੰਘ ਨੂੰ ਸਿੰਘਾਂ ਸਮੇਤ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ ਜਿਥੇ ਉਸ ਉਤੇ ਵਾਅਦੇ ਮੁਤਾਬਕ ਰਕਮ ਅਦਾ ਨਾ ਕਰ ਸਕਣ ਦਾ ਇਕਰਾਰ ਤੋੜਨ ਦਾ ਇਲਜ਼ਾਮ ਲਗਾਇਆ ਗਿਆ ਸੀ। ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਤਿਆਗ ਦੇਣ ਵਾਸਤੇ ਤਸੀਹੇ ਦਿੱਤੇ ਗਏ ਸਨ। 24 ਜੂਨ, 1734 ਈ. ਵਾਲੇ ਦਿਨ ਉਸ ਨੂੰ ਨਖਾਸ ਚੌਕ ਵਿਚ, ਜੋ ਲਾਹੌਰ ਲੰਡੇ ਬਾਜ਼ਾਰ ਵਿੱਚ ਹੈ, ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਭਾਈ ਮਨੀ ਸਿੰਘ ਦਾ ਸਸਕਾਰ ਭਾਈ ਸੁਬੇਗ ਸਿੰਘ ਆਦਿ ਲਾਹੌਰੀ ਸਿੱਖਾਂ ਨੇ ਮਸਤੀ ਦਰਵਾਜ਼ਿਓਂ ਬਾਹਰ ਸ਼ਾਹੀ ਕਿਲ੍ਹੇ ਦੇ ਨਜ਼ਦੀਕ ਲਿਜਾ ਕੇ ਕੀਤਾ ਜਿਥੇ ਗੁਰਦੁਆਰਾ ਸ਼ਹੀਦ ਗੰਜ ਦੂਸਰਾ ਬਣਿਆ ਹੋਇਆ ਸੀ। ਇਸ ਤਰ੍ਹਾਂ ਭਾਈ ਮਨੀ ਸਿੰਘ ਹਰ ਮਾਨਵ ਨੂੰ ਆਪਣਾ ਸੁਤੰਤਰ ਧਾਰਮਕ ਅਕੀਦਾ ਰੱਖਣ ਵਾਸਤੇ ਲੜੀ ਜਾ ਰਹੀ ਆਜ਼ਾਦੀ ਦੀ ਜੰਗ ਦੌਰਾਨ ਸ਼ਹਾਦਤ ਨੂੰ ਪ੍ਰਾਪਤ ਹੋਣ ਵਾਲਾ (ਸ਼ਾਇਦ ਪਹਿਲਾ) ਸਿਰਮੌਰ ਸਿੱਖ ਵਿਦਵਾਨ ਸੀ। ਦੂਜੇ ਸ਼ਬਦਾਂ ਵਿੱਚ ਉਸ ਦੀ ਸ਼ਹੀਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਤੰਤਰ ਧਾਰਮਿਕ ਗ੍ਰੰਥ ਦੇ ਰੂਪ ਵਿੱਚ ਪ੍ਰਵਾਨ ਕਰਦੇ ਰਹਿਣ ਕਾਰਨ ਹੋਈ ਸੀ। ਇੱਥੇ ਇਹ ਲਿਖਣਾ ਦਿਲਚਸਪ ਹੋਵੇਗਾ ਕਿ ਭਾਈ ਮਨੀ ਸਿੰਘ ਦੇ ਨਾਂ ਨਾਲ ‘ਸ਼ਹੀਦ’ ਸ਼ਬਦ ਇਸ ਕਰਕੇ ਸਦੀਵੀ ਰੂਪ ਵਿੱਚ ਜੁੜ ਗਿਆ ਕਿਉਂਕਿ ਸਿੱਖਾਂ ਦੇ ਬਹੁਤੇ ਸਾਕਿਆਂ ਤੇ ਜੰਗਾਂ ਵਿੱਚ ਉਹ ਖੁਦ ਜਾਂ ਉਸ ਦੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਬਤੌਰ ਯੋਧਾ ਲੜਿਆ ਹੀ ਨਹੀਂ ਸਗੋਂ ਸ਼ਹਾਦਤ ਨੂੰ ਵੀ ਪ੍ਰਾਪਤ ਹੋਇਆ ਸੀ।[2]

ਗੁਰਬਾਣੀ ਲਿੱਪੀਕਾਰEdit

ਭਾਈ ਮਨੀ ਸਿੰਘ ਗੁਰਬਾਣੀ ਦਾ ਪ੍ਰਮਾਣਕ ਵਿਆਖਿਆਕਾਰ ਸੀ। ਉਹ ਸੁਲਝਿਆ ਹੋਇਆ ਸਾਖੀ ਉਚਾਰਕ ਸੀ। ਉਹ ਗੁਰੂ ਘਰ ਦਾ ਪ੍ਰਬੁੱਧ ਪ੍ਰਚਾਰਕ, ਪ੍ਰਬੰਧਕ ਤੇ ਯੋਧਾ ਸੀ। ਭਾਈ ਗੁਰਦਾਸ ਤੋਂ ਬਾਅਦ ਉਹ ਦੂਜਾ ਗੁਰਬਾਣੀ ਲਿੱਪੀਕਾਰ ਸੀ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਵੀਂ ਬੀੜ ਲਿਖੀ ਸੀ ਜਿਸ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕੀਤੀ ਗਈ ਸੀ। ਇਸ ਬੀੜ ਨੂੰ ਹੀ ‘ਗੁਰੂ’ ਪਦ ਬਖਸ਼ਿਆ ਗਿਆ ਸੀ। ਇਸ ਬੀੜ ਦਾ ਨਾਂ ਦਮਦਮੀ ਬੀੜ ਹੈ।[3][4]

ਸ਼ਹਾਦਤEdit

24 ਜੂਨ ਸੰਨ 1734 ਈ. ਨੂੰ ਲਾਹੌਰ ਦੇ ਨਖਾਸ ਚੌਕ ਅੰਦਰ ਬੰਦ ਬੰਦ ਕਟਵਾ ਕੇ ਸ਼ਹਾਦਤ ਨੂੰ ਚੁੰਮਣ ਵਾਲਾ ਭਾਈ ਮਨੀ ਸਿੰਘ ਗੁਰਬਾਣੀ ਦਾ ਪਹਿਲਾ ਸ਼ਹੀਦ ਲਿੱਪੀਕਾਰ ਹੈ।

ਹਵਾਲੇEdit

  1. Singh, Patwant (2007). The Sikhs. Random House Digital. ISBN 9780307429339. 
  2. Murphy, Anne (2012). The Materiality of the Past: History and Representation in Sikh Tradition. Oxford University Press. p. 32. ISBN 9780199916290. 
  3. Gurnam, Bard (2007). East of Indus: My Memories of Old Punjab. Hemkunt Press. p. 184. ISBN 9788170103608. 
  4. Art and culture: endeavours in interpretation, Volume 2. Abhinav Publications. 1996. p. 10. ISBN 9788170173151.