ਏਦੀਥ ਪੀਆਫ (19 ਦਸੰਬਰ 1915 – 10 ਅਕਤੂਬਰ 1963; ਅਸਲੀ ਨਾਂ ਏਦੀਥ ਲਾਮਬੂਕਾਸ) ਇੱਕ ਫਰਾਂਸੀਸੀ ਕੈਬਰੇ ਗਾਇਕਾ ਸੀ ਅਤੇ ਇਸਨੂੰ ਫਰਾਂਸ ਦੇ ਸਭ ਤੋਂ ਮਹਾਨ ਅੰਤਰਰਾਸ਼ਟਰੀ ਸਿਤਾਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1] ਇਸਦਾ ਸੰਗੀਤ ਇਸਦੀ ਸਵੈ-ਜੀਵਨੀ ਦੀ ਤਰ੍ਹਾਂ ਹੈ ਅਤੇ ਇਸਦੀ ਗਾਇਕੀ ਵਿੱਚ ਇਸਦੇ ਜੀਵਨ ਦੀ ਝਲਕ ਦਿੱਸਦੀ ਹੈ। ਛਾਂਸੋਂ ਅਤੇ ਬੈਲਡ ਵਿੱਚ ਇਸਦੀ ਮਹਾਰਤ ਸੀ, ਜੋ ਅਕਸਰ ਇਸ਼ਕ, ਹਿਜਰ ਅਤੇ ਬਿਰਹਾ ਨਾਲ ਸੰਬੰਧਿਤ ਹੁੰਦੇ ਸਨ। ਇਸਦਾ ਸਭ ਤੋਂ ਮਸਹੂਰ ਗੀਤ ਹੈ ਲਾ ਵੀ ਔਂ ਰੋਜ਼

ਏਦੀਥ ਪੀਆਫ
Édith Piaf 914-6440.jpg
1962 ਵਿੱਚ ਏਦੀਥ ਪੀਆਫ
ਜਾਣਕਾਰੀ
ਜਨਮ ਦਾ ਨਾਂਏਦੀਥ ਜੀਓਵਾਨਾ ਗਾਸੀਓਂ
ਉਰਫ਼ਲਾ ਮੋਮ ਪੀਆਫ
(ਛੋਟੀ ਚਿੜੀ)
ਜਨਮ(1915-12-19)19 ਦਸੰਬਰ 1915
ਬੈਲਵੀਲ, ਪੈਰਿਸ, ਫਰਾਂਸ
ਮੌਤ10 ਅਕਤੂਬਰ 1963(1963-10-10) (ਉਮਰ 47)
ਪਲਾਸਕਾਸੀਏ (ਗਰਾਸ)
ਵੰਨਗੀ(ਆਂ)ਕੈਬਰੇ
ਤੌਰਚ ਸੰਗੀਤs
ਛਾਂਸੋਂ
ਸੰਗੀਤਾਤਮਕ ਰੰਗ-ਮਚ
ਕਿੱਤਾਫਰਾਂਸੀਸੀ ਕੈਬਰੇ ਗਾਇਕਾ, ਗੀਤਕਾਰ, ਅਭਿਨੇਤਰੀ
ਸਾਜ਼ਆਵਾਜ਼
ਸਰਗਰਮੀ ਦੇ ਸਾਲ1935–1963
ਲੇਬਲਪਾਥੇ ਰਿਕਾਰਡਜ਼, ਪਾਥੇ-ਮਾਰਕੋਨੀ
ਕੈਪੀਟੋਲ ਰਿਕਾਰਡਜ਼ (ਅਮਰੀਕਾ ਅਤੇ ਕਨੇਡਾ)

ਲੋਕ-ਸਭਿਆਚਾਰ ਵਿੱਚਸੋਧੋ

ਅੱਜ ਵੀ ਵੱਖ-ਵੱਖ ਫ਼ਿਲਮਾਂ ਵਿੱਚ ਪੀਆਫ ਦੇ ਗੀਤ ਵਰਤੇ ਗਏ ਹਨ, ਜਿਵੇਂ ਕਿ ਸੇਵਿੰਗ ਪ੍ਰਾਈਵੇਟ ਰਾਇਨ, ਇੰਸੈਪਸ਼ਨ, ਬੁੱਲ ਦੁਰਹੈਮ ਆਦਿ

ਪੀਆਫ ਬਾਰੇ ਫ਼ਿਲਮਾਂਸੋਧੋ

1974 ਦੀ ਫਿਲਮ ਪੀਆਫ਼ ਮੁਢਲੇ ਜੀਵਨ ਅਤੇ ਕਰੀਅਰ ਨਾਲ ਸੰਬੰਧਿਤ ਹੈ।

2007 ਵਿੱਚ ਲਾ ਵੀ ਔਂ ਰੋਜ਼ ਪੀਆਫ ਦੇ ਜੀਵਨ ਉੱਤੇ ਅਧਾਰਿਤ ਫਿਲਮ ਬਣਾਈ ਗਈ। ਇਸਦਾ ਨਿਰਦੇਸ਼ਕ ਓਲੀਵੀਏ ਦਾਹਾਂ ਹੈ। ਮਾਰੀਓਂ ਕੋਤੀਲਾਰ ਨੂੰ ਏਦੀਥ ਪੀਆਫ ਦੀ ਭੂਮਿਕਾ ਨਿਭਾਉਣ ਲਈ ਔਸਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਹਵਾਲੇਸੋਧੋ

  1. Huey, Steve. "Edith Piaf: Biography". Yahoo! Music. Retrieved 3 September 2009.