ਐਪਸੀਲੋਨ ਓਰੀਓਨਿਸ

(ਏਪਸਿਲਨ ਓਰਾਔਨਿਸ ਤੋਂ ਮੋੜਿਆ ਗਿਆ)

ਐਪਸੀਲੋਨ ਓਰੀਓਨਿਸ (ਯੂਨਾਨੀ: έψιλον Ωρίωνα) ਸ਼ਿਕਾਰੀ ਤਾਰਾਮੰਡਲ ਦਾ ਇੱਕ ਤਾਰਾ ਹੈ ਜਿਸਦੇ ਬਾਇਰ ਨਾਮਾਂਕਨ ਵਿੱਚ ਵੀ ਇਹੀ ਨਾਮ (ε Ori ਜਾਂ ε Orionis) ਦਰਜ ਹੈ। ਅਕਾਸ਼ ਵਿੱਚ ਸ਼ਿਕਾਰੀ ਤਾਰਾਮੰਡਲ ਵਿੱਚ ਸਥਿਤ ਇੱਕ ਨੀਲਾ ਮਹਾਦਾਨਵ ਤਾਰਾ ਹੈ। ਇਹ ਧਰਤੀ ਤੋਂ ਵਿੱਖਣ ਵਾਲੇ ਤਾਰਿਆਂ ਵਿੱਚੋਂ 30ਵਾਂ ਸਭ ਤੋਂ ਰੋਸ਼ਨ ਤਾਰਾ ਹੈ। ਇਹ ਸਾਡੇ ਤੋਂ 1300 ਪ੍ਰਕਾਸ਼-ਸਾਲ ਦੀ ਦੂਰੀ ਉੱਤੇ ਸਥਿਤ ਹੈ ਅਤੇ ਧਰਤੀ ਤੋਂ ਇਸ ਦਾ ਔਸਤ ਸਾਪੇਖ ਕਾਂਤੀਮਾਨ (ਯਾਨੀ ਚਮਕ ਦਾ ਮੈਗਨਿਟਿਊਡ) 170 ਹੈ।

ਇਸ ਤਾਰੇ ਦਾ ਵਰਣਕਰਮ ਬਹੁਤ ਸ਼ੁੱਧ ਮੰਨਿਆ ਜਾਂਦਾ ਹੈ ਅਤੇ ਖਗੋਲਸ਼ਾਸਤਰੀ ਇਸ ਤੋਂ ਪੈਦਾ ਹੋਏ ਪ੍ਰਕਾਸ਼ ਦਾ ਪ੍ਰਯੋਗ ਅੰਤਰਤਾਰਾ ਮਾਧਿਅਮ (ਉਰਫ ਇੰਟਰਸਟੈਲਰ ਮੀਡੀਅਮ, ਯਾਨੀ ਤਾਰਿਆਂ ਦੇ ਵਿੱਚਕਾਰ ਧੁੰਦੂਕਾਰ ਜਿਸ ਵਿੱਚ ਗੈਸ, ਪਲਾਜਮਾ ਅਤੇ ਖਗੋਲੀ ਧੂੜ ਹੈ) ਦਾ ਅਧਿਐਨ ਕਰਨ ਲਈ ਕਰਦੇ ਹਨ। ਐਪਸੀਲੋਨ ਓਰੀਓਨਿਸ ਦੇ ਕੁਝ ਲੱਖ ਸਾਲਾਂ ਵਿੱਚ ਲਾਲ ਮਹਾਦਾਨਵ ਬਣਕੇ ਮਹਾਨੋਵਾ (ਸੁਪਰਨੋਵਾ) ਧਮਾਕੇ ਵਿੱਚ ਫਟਣ ਦੀ ਸੰਭਾਵਨਾ ਹੈ। ਵਰਤਮਾਨ ਸਮੇਂ ਇਸ ਦੇ ਇਰਦ - ਗਿਰਦ ਇੱਕ ਐਨ॰ਜੀ॰ਸੀ॰ 1990 ਨਾਮਕ ਆਣਵਿਕ ਬੱਦਲ ਹੈ ਜੋ ਇਸ ਤਾਰੇ ਦੇ ਵਿਕਿਰਨ(ਰੇਡੀਏਸ਼ਨ) ਨਾਲ ਦਮਕਦਾ ਹੈ।[1]

ਹੋਰ ਭਾਸ਼ਾਵਾਂ ਵਿੱਚ

ਸੋਧੋ

ਐਪਸੀਲੋਨ ਓਰੀਓਨਿਸ ਨੂੰ ਅੰਗਰੇਜ਼ੀ ਵਿੱਚ ਅਲਨੀਲਮ (Alnilam) ਵੀ ਕਿਹਾ ਜਾਂਦਾ ਹੈ। ਇਹ ਅਰਬੀ ਭਾਸ਼ਾ ਦੇ ਅਲ-ਨਿਜ਼ਾਮ (النظام) ਤੋਂ ਲਿਆ ਗਿਆ ਹੈ ਜਿਸਦਾ ਮਤਲਬ ਮੋਤੀਆਂ ਦੀ ਲੜੀ ਹੈ।

ਹਵਾਲੇ

ਸੋਧੋ
  1. David J. Darling. "The universal book of astronomy: from the Andromeda Galaxy to the zone of avoidance". Wiley, 2004. ISBN 9780471265696. ... It lies close to the Orion Molecular Cloud and illuminates part of it as the reflection nebula NGC 1990. Like most supergiants, Alnilam is rapidly shedding mass: an intense stellar wind blows from its surface at speeds up to 2000 km/s ...