ਐਂਟਨੀ ਬਲਿੰਕਨ
ਐਂਟਨੀ ਜੌਹਨ ਬਲਿੰਕਨ (ਜਨਮ 16 ਅਪ੍ਰੈਲ, 1962) ਇੱਕ ਅਮਰੀਕੀ ਸਰਕਾਰੀ ਅਧਿਕਾਰੀ ਅਤੇ ਕੂਟਨੀਤਕ ਹਨ ਜੋ 26 ਜਨਵਰੀ 2021 ਤੋਂ, ਸੰਯੁਕਤ ਰਾਜ ਦੇ 71ਵੇਂ ਰਾਜ ਸਕੱਤਰ ਵਜੋਂ ਸੇਵਾ ਨਿਭਾਅ ਰਹੇ ਹਨ। ਉਹਨਾਂ ਨੇ ਪਹਿਲਾਂ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਧੀਨ 2013 ਤੋਂ 2015 ਤੱਕ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ 2015 ਤੋਂ 2017 ਤੱਕ ਰਾਜ ਦੇ ਉਪ ਸਕੱਤਰ ਵਜੋਂ ਕੰਮ ਕੀਤਾ। [1]
ਐਂਟਨੀ ਬਲਿੰਕਨ | |
---|---|
71ਵਾਂ ਸੰਯੁਕਤ ਰਾਜ ਦਾ ਰਾਜ ਸਕੱਤਰ | |
ਦਫ਼ਤਰ ਸੰਭਾਲਿਆ ਜਨਵਰੀ 26, 2021 | |
ਰਾਸ਼ਟਰਪਤੀ | ਜੋ ਬਾਈਡਨ |
ਉਪ | ਵੈਂਡੀ ਸ਼ਰਮਨ ਵਿਕਟੋਰੀਆ ਨੂਲੈਂਡ (ਐਕਟਿੰਗ) |
ਤੋਂ ਪਹਿਲਾਂ | ਮਾਈਕ ਪੋਂਪੀਓ |
18ਵਾਂ ਸੰਯੁਕਤ ਰਾਜ ਦੇ ਉਪ ਰਾਜ ਸਕੱਤਰ | |
ਦਫ਼ਤਰ ਵਿੱਚ ਜਨਵਰੀ 9, 2015 – ਜਨਵਰੀ 20, 2017 | |
ਰਾਸ਼ਟਰਪਤੀ | ਬਰਾਕ ਓਬਾਮਾ |
ਮੰਤਰੀ | ਜਾਨ ਕੇਰੀ |
ਤੋਂ ਪਹਿਲਾਂ | ਵਿਲੀਅਮ ਜੇ. ਬਰਨਜ਼ |
ਤੋਂ ਬਾਅਦ | ਜੌਨ ਸੁਲੀਵਾਨ |
ਨਿੱਜੀ ਜਾਣਕਾਰੀ | |
ਜਨਮ | ਐਂਟਨੀ ਜੌਹਨ ਬਲਿੰਕਨ ਅਪ੍ਰੈਲ 16, 1962 ਯੌਂਕਰਸ, ਨਿਊਯਾਰਕ, ਸੰਯੁਕਤ ਰਾਜ. |
ਸਿਆਸੀ ਪਾਰਟੀ | ਡੈਮੋਕਰੈਟਿਕ |
ਜੀਵਨ ਸਾਥੀ |
ਇਵਾਨ ਰਿਆਨ (ਵਿ. 2002) |
ਬੱਚੇ | 2 |
ਸਿੱਖਿਆ |
|
ਕਲਿੰਟਨ ਪ੍ਰਸ਼ਾਸਨ ਦੇ ਦੌਰਾਨ, ਬਲਿੰਕਨ ਨੇ 1994 ਤੋਂ 2001 ਤੱਕ ਸਟੇਟ ਡਿਪਾਰਟਮੈਂਟ ਅਤੇ ਰਾਸ਼ਟਰੀ ਸੁਰੱਖਿਆ ਪਰਿਸ਼ਦ ਵਿੱਚ ਸੀਨੀਅਰ ਅਹੁਦਿਆਂ 'ਤੇ ਸੇਵਾ ਕੀਤੀ। ਉਹ 2001 ਤੋਂ 2002 ਤੱਕ ਸੈਂਟਰ ਫਾਰ ਸਟ੍ਰੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਵਿੱਚ ਸੀਨੀਅਰ ਫੈਲੋ ਰਹੇ। ਉਹਨਾਂ ਨੇ 2002 ਤੋਂ 2008 ਤੱਕ ਸੈਨੇਟ ਦੀ ਵਿਦੇਸ਼ੀ ਸਬੰਧ ਕਮੇਟੀ ਦੇ ਡੈਮੋਕ੍ਰੇਟਿਕ ਸਟਾਫ ਡਾਇਰੈਕਟਰ ਵਜੋਂ ਸੇਵਾ ਕਰਦੇ ਹੋਏ 2003 ਦੇ ਇਰਾਕ ਦੇ ਹਮਲੇ ਦੀ ਵਕਾਲਤ ਕੀਤੀ [2] ਉਹ ਓਬਾਮਾ-ਬਾਈਡਨ ਦੇ ਰਾਸ਼ਟਰਪਤੀ ਤਬਦੀਲੀ ਦੀ ਸਲਾਹ ਦੇਣ ਤੋਂ ਪਹਿਲਾਂ, ਜੋ ਬਾਈਡਨ ਦੀ 2008 ਦੀ ਰਾਸ਼ਟਰਪਤੀ ਮੁਹਿੰਮ ਲਈ ਇੱਕ ਵਿਦੇਸ਼ ਨੀਤੀ ਸਲਾਹਕਾਰ ਸੀ।
2009 ਤੋਂ 2013 ਤੱਕ, ਬਲਿੰਕਨ ਨੇ ਰਾਸ਼ਟਰਪਤੀ ਦੇ ਉਪ ਸਹਾਇਕ ਅਤੇ ਉਪ ਰਾਸ਼ਟਰਪਤੀ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਜੋਂ ਕੰਮ ਕੀਤਾ। ਓਬਾਮਾ ਪ੍ਰਸ਼ਾਸਨ ਵਿੱਚ ਆਪਣੇ ਕਾਰਜਕਾਲ ਦੌਰਾਨ,ਉਨ੍ਹਾਂ ਨੇ ਕਈ ਵੱਡੇ ਅਤੇ ਮਹੱਤਵਪੂਰਨ ਕੰਮ ਕੀਤੇ।[3] [4] ਸਰਕਾਰੀ ਸੇਵਾ ਛੱਡਣ ਤੋਂ ਬਾਅਦ, ਬਲਿੰਕੇਨ ਪ੍ਰਾਈਵੇਟ ਸੈਕਟਰ ਵਿੱਚ ਚਲੇ ਗਏ, ਇੱਕ ਸਲਾਹਕਾਰ ਫਰਮ, ਵੈਸਟਐਕਸ ਐਡਵਾਈਜ਼ਰਸ ਦੀ ਸਹਿ-ਸੰਸਥਾਪਕ। ਬਲਿੰਕਨ ਪਹਿਲਾਂ ਜੋ ਬਾਈਡਨ ਦੀ 2020 ਦੀ ਰਾਸ਼ਟਰਪਤੀ ਮੁਹਿੰਮ ਲਈ ਵਿਦੇਸ਼ ਨੀਤੀ ਸਲਾਹਕਾਰ ਵਜੋਂ ਸਰਕਾਰ ਵਿੱਚ ਵਾਪਸ ਆਏ, ਉਹਨਾਂ ਨੂੰ 2020 'ਚ ਡੈਮੋਕਰੇਟਿਕ ਪਾਰਟੀ ਦੇ 71ਵੇਂ ਰਾਜ ਸਕੱਤਰ ਦੇ ਉਮੀਦਵਾਰ ਵਜੋ ਚੁਣਿਆ ਗਿਆ ਸੀ 26 ਜਨਵਰੀ 2021 ਨੂੰ ਉਹਨਾਂ ਨੇ ਇਸ ਅਹੁਦੇ ਦੀ ਸਹੁੰ ਚੁੱਕੀ। ਉਹ ਧਰਮ ਤੋ ਇੱਕ ਯਹੂਦੀ ਹਨ।
ਹਵਾਲੇ
ਸੋਧੋ- ↑ "Senate confirms Antony Blinken as 71st secretary of state". AP NEWS. January 26, 2021. Archived from the original on January 26, 2021. Retrieved 2021-01-26.
- ↑ Glueck, Katie; Kaplan, Thomas (January 12, 2020). "Joe Biden's Vote for War". The New York Times. Archived from the original on November 18, 2020. Retrieved November 23, 2020.
- ↑ "Senate Confirms Antony "Tony" Blinken '88 as Secretary of State". Columbia Law School. December 17, 2014. Archived from the original on September 19, 2020. Retrieved November 26, 2020.
- ↑ Sanger, David E. (November 7, 2014). "Obama Makes His Choice for No. 2 Post at State Department". The New York Times. Archived from the original on February 20, 2015. Retrieved February 3, 2015.
ਬਾਹਰੀ ਲਿੰਕ
ਸੋਧੋ- Biography at the United States Department of State
- Biography at the United States Department of State (2009–2017, archived)
- Confirmation hearing for U.S. Secretary of State from the Senate Foreign Relations Committee (January 19, 2021)
- Profile at the Wayback Machine (archived January 20, 2021) from WestExec Advisors
- Appearances on C-SPAN
- ਐਂਟਨੀ ਬਲਿੰਕਨ ਟਵਿਟਰ ਉੱਤੇ