ਐਂਡੀ ਬਲਿਗਨਾਟ
ਐਂਡੀ ਬਲਿਗਨਾਟ ਦਾ ਪੂਰਾ ਨਾਮ ਅਰਨੋਲਡਸ ਮਾਰੀਸ਼ਸ ਬਲਿਗਨੌਟ ਹੈ ਜਿਸਦਾ (ਜਨਮ 1 ਅਗਸਤ 1978) ਨੂੰ ਹੋਇਆ ਹੈ। ਓਹ ਇੱਕ ਸਾਬਕਾ ਜ਼ਿੰਬਾਬਵੇ ਕ੍ਰਿਕਟਰ ਹੈ, ਜਿਸਨੇ ਖੇਡ ਦੇ ਸਾਰੇ ਫਾਰਮੈਟ ਖੇਡੇ ਹਨ। ਉਹ ਸੱਜੇ ਹੱਥ ਦਾ ਤੇਜ਼-ਮਾਧਿਅਮ ਗੇਂਦਬਾਜ਼ ਸੀ, ਜਿਸਨੂੰ ਵਨਡੇ ਵਿੱਚ ਇੱਕ ਹਾਰਡ-ਹਿਟਿੰਗ ਬੱਲੇਬਾਜ਼ ਵਜੋਂ ਵੀ ਜਾਣਿਆ ਜਾਂਦਾ ਸੀ, ਜਿੱਥੇ ਉਹ ਅਕਸਰ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਉਂਦਾ ਸੀ। ਹਾਲਾਂਕਿ ਉਹ ਆਪਣੀ ਫਾਰਮ ਨੂੰ ਬਰਕਰਾਰ ਰੱਖਣ ਅਤੇ ਅਗਲੇ ਓਵਰਾਂ ਵਿੱਚ ਆਪਣੀ ਵਿਕਟ ਬਰਕਰਾਰ ਰੱਖਣ ਵਿੱਚ ਘੱਟ ਹੀ ਸਮਰੱਥ ਸੀ। ਉਹ ਅਕਸਰ ਵਨਡੇ ਖੇਡਦਾ ਸੀ,
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਅਰਨੋਲਡਸ ਮਾਰੀਸ਼ਸ ਬਲਿਗਨੌਟ | |||||||||||||||||||||||||||||||||||||||||||||||||||||||||||||||||
ਜਨਮ | Salisbury, Rhodesia | 1 ਅਗਸਤ 1978|||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | Left-handed | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | Right-arm medium-fast | |||||||||||||||||||||||||||||||||||||||||||||||||||||||||||||||||
ਭੂਮਿਕਾ | All-rounder | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ |
| |||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 48) | 19 April 2001 ਬਨਾਮ Bangladesh | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 20 September 2005 ਬਨਾਮ India | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 56) | 2 September 1999 ਬਨਾਮ ਵੈਸਟ ਇੰਡੀਜ਼ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 3 June 2010 ਬਨਾਮ India | |||||||||||||||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 99 | |||||||||||||||||||||||||||||||||||||||||||||||||||||||||||||||||
ਕੇਵਲ ਟੀ20ਆਈ (ਟੋਪੀ 25) | 4 May 2010 ਬਨਾਮ New Zealand | |||||||||||||||||||||||||||||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: ESPNcricinfo, 2 September 2017 |
ਅੰਤਰਰਾਸ਼ਟਰੀ ਕੈਰੀਅਰ
ਸੋਧੋਬਲਿਗਨਾਟ ਨੇ ਆਪਣੇ ਟੈਸਟ ਡੈਬਿਊ 'ਤੇ,ਸਾਲ 2001 ਵਿੱਚ ਬੁਲਾਵਾਯੋ ਵਿੱਚ ਬੰਗਲਾਦੇਸ਼ ਦੇ ਵਿਰੁਧ ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ਝਟਕਾਈਆਂ[1] ਬਲਿਗਨਾਟ ਨੇ 22 ਫਰਵਰੀ 2004 ਨੂੰ ਹਰਾਰੇ ਵਿਖੇ ਇੱਕ ਟੈਸਟ ਮੈਚ ਵਿੱਚ ਬੰਗਲਾਦੇਸ਼ ਦੇ ਵਿਰੁਧ ਹੈਟ੍ਰਿਕ ਲਈ ਸੀ। ਉਹ ਜ਼ਿੰਬਾਬਵੇ ਲਈ ਟੈਸਟ ਮੈਚ ਵਿਚ ਹੈਟ੍ਰਿਕ ਹਾਸਿਲ ਕਰਨ ਵਾਲਾ ਇਕੱਲਾ ਗੇਂਦਬਾਜ਼ ਹੈ।
ਬਲਿਗਨਾਟ ਤੋਂ ਪਹਿਲਾਂ ਟ੍ਰੈਵਿਸ ਫ੍ਰੈਂਡ ਅਤੇ ਹੈਨਰੀ ਓਲੋਂਗਾ ਦੀ ਤਰ੍ਹਾਂ, ਮੱਧਮ-ਤੇਜ਼ ਗੇਂਦਬਾਜ਼ਾਂ ਨਾਲ ਭਰੀ ਧਰਤੀ ਵਿੱਚ, ਬਲਿਗਨੌਟ (ਉਸ ਦੇ ਦਿਨ) ਨੇ ਭਰੋਸੇਮੰਦ ਹੀਥ ਸਟ੍ਰੀਕ ਦੇ ਨਾਲ ਇੱਕ ਘਾਤਕ ਸ਼ੁਰੂਆਤੀ ਸੁਮੇਲ ਬਣਾਇਆ,
ਸਾਲ 2005 ਵਿੱਚ ਨਿਊਜ਼ੀਲੈਂਡ ਅਤੇ ਭਾਰਤ ਦੇ ਖਿਲਾਫ ਲੜੀ ਖੇਡਣ ਤੋਂ ਬਾਅਦ, ਉਹ ਜ਼ਿੰਬਾਬਵੇ ਦੀ ਚੋਣ ਤੋਂ ਹਟ ਗਿਆ ਕਿਉਂਕਿ ਉਸਨੂੰ ਪੈਸੇ ਦਾ ਭੁਗਤਾਨ ਨਹੀਂ ਕੀਤਾ ਗਿਆ ਸੀ।[2]
ਬਲਿਗਨਾਟ ਦਾ ਇੱਕ ਦਿਨਾਂ ਮੈਚਾਂ ਦਾ ਸਟ੍ਰਾਈਕ ਰੇਟ 100 ਤੋਂ ਵੱਧ ਹੈ, ਨਾਬਾਦ 63 ਦੇ ਉੱਚ ਸਕੋਰ, ਅਤੇ ਔਸਤ ਸਿਰਫ਼ 19 ਹੈ। ਉਸਦੀ ਗੇਂਦਬਾਜ਼ੀ ਔਸਤ ਸਿਰਫ਼ 41 ਤੋਂ ਉੱਪਰ ਹੈ, ਜਿਸ ਵਿੱਚ 4/43 ਦੀ ਸਾਰੇ ਕੈਰੀਅਰ ਦੇ ਸਭ ਤੋਂ ਵਧੀਆ ਗੇਂਦਬਾਜ਼ੀ ਅੰਕੜੇ ਹਨ,। ਉਹ ਇੱਕ ਵਧੀਆ ਫੀਲਡਰ ਵੀ ਸੀ।
ਘਰੇਲੂ ਕੈਰੀਅਰ
ਸੋਧੋਆਸਟ੍ਰੇਲੀਆਈ ਸੀਜ਼ਨ 2004-05 ਵਿੱਚ, ਬਲਿਗਨੌਟ ਨੂੰ ਤਸਮਾਨੀਆਲਈ ਖੇਡਣ ਲਈ ਕਰਾਰ ਕੀਤਾ ਗਿਆ ਸੀ। ਸੱਟ ਅਤੇ ਖਰਾਬ ਫਾਰਮ ਨੇ ਉਸ ਨੂੰ ਦੋ ਮੈਚਾਂ ਨੂੰ ਛੱਡ ਕੇ ਬਾਕੀ ਸਾਰੇ ਮੈਚ ਖੇਡਣ ਤੋਂ ਰੋਕਿਆ। ਉਸ ਨੇ ਕਲੱਬ ਪੱਧਰ 'ਤੇ ਪ੍ਰਭਾਵ ਬਣਾਉਣ ਲਈ ਸੰਘਰਸ਼ ਵੀ ਕੀਤਾ। ਅਖੀਰ ਉਹ ਟੈਸਟ ਟੀਮ ਵਿੱਚ ਫਿਰ ਤੋਂ ਸ਼ਾਮਲ ਹੋਣ ਲਈ ਜ਼ਿੰਬਾਬਵੇ ਵਾਪਿਸ ਆਇਆ। ਪਰ ਤਸਮਾਨੀਆ ਵਲ੍ਹੋ ਉਸਦੇ ਇਕਰਾਰਨਾਮੇ ਨੂੰ ਦੂਜੇ ਸਾਲ ਖ਼ਤਮ ਕਰ ਦਿੱਤਾ ਗਿਆ ਸੀ।
ਬਲਿਗਨਾਟ ਨੇ ਸਾਲ 2006 ਸੀਜ਼ਨ ਲਈ ਦੱਖਣੀ ਅਫ਼ਰੀਕਾ ਦੀ ਘਰੇਲੂ ਟੀਮ ਹਾਈਵੇਲਡ ਲਾਇਨਜ਼ ਨਾਲ ਇਕਰਾਰਨਾਮੇ 'ਤੇ ਹਸਤਾਖਰ ਕੀਤੇ। 2006 ਤੋਂ ਬਾਅਦ, ਉਹ ਜ਼ਿੰਬਾਬਵੇ ਲਈ ਕੁਝ ਮੈਚਾਂ ਲਈ 2010 ਵਿੱਚ ਵਾਪਸੀ ਤੋਂ ਪਹਿਲਾਂ ਕੁਝ ਸਾਲਾਂ ਲਈ ਕ੍ਰਿਕਟ ਤੋਂ ਗਾਇਬ ਹੋ ਗਏ ਸਨ।
ਕ੍ਰਿਕਟ ਤੋਂ ਬਾਅਦ
ਸੋਧੋਉਹ ਦੱਖਣੀ ਅਫਰੀਕਾ ਅਤੇ ਜ਼ਿੰਬਾਬਵੇ ਵਿੱਚ ਘਰੇਲੂ ਕਾਰੋਬਾਰ ਹੀ ਕਰਦਾ ਹੈ।
ਹਵਾਲੇ
ਸੋਧੋ- ↑ "1st Test: Zimbabwe v Bangladesh at Bulawayo, Apr 19–22, 2001". ESPNcricinfo. Retrieved 2011-12-13.
- ↑ "Blignaut: Can't pay, won't play". ESPNcricinfo. 24 March 2006. Retrieved 14 April 2018.