ਐਕਸਵੀਏਰਾ ਹਾਲੈਂਡਰ

ਐਕਸਵੀਏਰਾ ਹਾਲੈਂਡਰ (ਜਨਮ, 15 ਜੂਨ, 1943) ਇੱਕ ਕਾਲ ਗਰਲ, ਦਲਾਲ ਅਤੇ ਲੇਖਿਕਾ ਹੈ। ਹਾਲੈਂਡਰ ਦੀ ਵਧੇਰੇ ਪਛਾਣ ਇਸਦੇ ਸੰਸਮਰਣ "ਦ ਹੈਪੀ ਹੂਕਰ: ਮਾਈ ਆਨ ਸਟੋਰੀ" ਦੇ ਵੱਡੀ ਮਾਤਰਾ ਵਿੱਚ ਬਿਕਣ ਕਾਰਨ ਹੋਈ।

ਐਕਸਵੀਏਰਾ ਹਾਲੈਂਡਰ
ਐਕਸਵੀਏਰਾ ਹਾਲੈਂਡਰ ਦੀ ਤਸਵੀਰ
ਐਲਨ ਮੇਰਸਰ ਦੁਆਰਾ ਹਾਲੈਂਡਰ (2008)
ਜਨਮ
ਵੇਰਾ ਦੇ ਵਰੀਏਸ

(1943-06-15) 15 ਜੂਨ 1943 (ਉਮਰ 80)
ਨਾਗਰਿਕਤਾਨੀਦਰਲੈਂਡ
ਲਈ ਪ੍ਰਸਿੱਧਦ ਹੈਪੀ ਹੂਕਰ: ਮਾਈ ਆਨ ਸਟੋਰੀ
ਵੈੱਬਸਾਈਟwww.xavierahollander.com

ਮੁੱਢਲਾ ਜੀਵਨ ਸੋਧੋ

ਹਾਲੈਂਡਰ ਦਾ ਜਨਮ ਸੁਰਾਬਾਇਆ ਵਿੱਚ ਹੋਇਆ, ਜੋ ਵਰਤਮਾਨ ਸਮੇਂ ਵਿੱਚ ਇੰਡੋਨੇਸ਼ੀਆ ਦਾ ਭਾਗ ਹੈ। ਇਸਦੇ ਪਿਤਾ ਇੱਕ "ਡੱਚ ਯਹੂਦੀ" ਹਕੀਮ ਅਤੇ ਮਾਤਾ ਫ੍ਰਾਂਸੀਸੀ ਤੇ ਜਰਮਨ ਵੰਸ਼ ਤੋਂ ਸੀ।[1] ਇਸਨੇ ਆਪਣੇ ਸ਼ੁਰੂਆਤੀ ਤਿੰਨ ਸਾਲ ਜਪਾਨੀ ਨਜ਼ਰਬੰਦ ਕੈਂਪ ਵਿੱਚ ਬਿਤਾਏ ਸਨ।[2]

ਆਪਣੇ 20ਵਿਆਂ ਦੇ ਪਹਿਲਾਂ, ਇਸਨੇ ਜੋਹਾਨਿਸਬਰਗ ਲਈ ਅਮਸਤੱਰਦਮ ਨੂੰ ਛੱਡ ਦਿੱਤਾ, ਜਿੱਥੇ ਇਸਦੀ ਸੌਤੇਲੀ ਭੈਣ ਰਹਿੰਦੀ ਸੀ। ਜੋਹਾਨਿਸਬਰਗ ਵਿੱਚ ਹਾਲੈਂਡਰ, ਜਾਨ ਵੈਬਰ, ਇੱਕ ਅਮਰੀਕੀ ਅਰਥ ਸ਼ਾਸਤਰੀ, ਨੂੰ ਮਿਲੀ ਅਤੇ ਉਸ ਨਾਲ ਮੰਗਣੀ ਕਰਵਾ ਲਈ ਸੀ। ਜਦੋਂ ਹਾਲੈਂਡਰ ਦੀ ਮੰਗਣੀ ਟੂਟੀ ਤਾਂ ਇਹ ਦੱਖਣੀ ਅਫ਼ਰੀਕਾ ਨੂੰ ਛੱਡ ਕੇ ਨਿਊਯਾਰਕ ਚਲੀ ਗਈ।[3]

ਕੈਰੀਅਰ ਸੋਧੋ

1968 ਵਿੱਚ, ਇਸਨੇ ਬਤੌਰ ਸਕੱਤਰ ਆਪਣੇ ਦਫ਼ਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਮੈਨਹੈਟਨ ਵਿੱਖੇ ਕਾਲ ਗਰਲ ਬਣ ਗਈ ਜਿਸ ਲਈ ਇਸਨੂੰ ਇੱਕ ਰਾਤ ਦੇ 1,000 ਡਾਲਰ ਮਿਲਦੇ ਸਨ। ਇੱਕ ਸਾਲ ਬਾਅਦ ਇਸਨੇ ਆਪਣਾ ਇੱਕ ਕੋਠਾ ਖੋਲ ਲਿਆ ਜੋ ਸ਼ਹਿਰ ਦਾ ਇੱਕ ਸਿਖਰਲਾ ਵੇਸ਼ਵਾ-ਘਰ ਅਤੇ ਹਾਲੈਂਡਰ ਖ਼ੁਦ ਨਿਊਯਾਰਕ ਸ਼ਹਿਰ ਦੀ ਇੱਕ ਮੁੱਖ ਦਲਾਲ ਬਣ ਗਈ। 1971 ਵਿੱਚ, ਨਿਊਯਾਰਕ ਪੁਲਿਸ ਦੁਆਰਾ ਵੇਸਵਾਗਮਨੀ ਕਰਨ ਕਾਰਨ ਹਾਲੈਂਡਰ ਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਇਸਨੂੰ ਸੰਯੁਕਤ ਰਾਜ ਛੱਡਣ ਲਈ ਮਜਬੂਰ ਕੀਤਾ ਗਿਆ।.[4]

ਲੇਖਕ ਸੋਧੋ

1971 ਵਿੱਚ, ਹਾਲੈਂਡਰ ਨੇ ਇੱਕ ਸੰਸਮਰਣ "ਦ ਹੈਪੀ ਹੂਕਰ: ਮਾਈ ਆਨ ਸਟੋਰੀ" ਪ੍ਰਕਾਸ਼ਿਤ ਕੀਤਾ। ਇਸ ਕਿਤਾਬ ਵਿੱਚ ਹਾਲੈਂਡਰ ਨੇ ਆਪਣੀ ਜ਼ਿੰਦਗੀ ਬਾਰੇ ਵਿਸਤਾਰਪੂਰਵਕ ਦੱਸਿਆ ਜਿਸ ਨਾਲ ਉਸ ਦੇ ਖੁੱਲ੍ਹੇ ਸੁਭਾਅ ਦਾ ਪਤਾ ਚੱਲਦਾ ਹੈ।

ਇਸ ਤੋਂ ਬਾਅਦ ਹਾਲੈਂਡਰ ਨੇ ਕਈ ਹੋਰ ਕਿਤਾਬਾਂ ਦੀ ਰਚਨਾ ਕੀਤੀ ਅਤੇ ਅਮਸਤੱਰਦਮ ਵਿੱਖੇ ਕਈ ਨਾਟਕਾਂ ਨੂੰ ਉਤਪਾਦਿਤ ਕੀਤਾ। ਇਸਦੀ ਅਜੋਕੀ ਕਿਤਾਬ "ਚਾਈਲਡ ਨੋ ਮੋਰ" ਇਸਦੀ ਮਾਂ ਨੂੰ ਖੋਣ ਬਾਰੇ ਇੱਕ ਹਾਰਦਿਕ ਕਹਾਣੀ ਹੈ। 35 ਸਾਲਾਂ ਤੋਂ, ਹਾਲੈਂਡਰ ਪੇਂਟਹਾਊਸ (Penthouse) ਮੈਗਜ਼ੀਨ ਵਿੱਚ "ਕਾਲ ਮੀ ਮੈਡਮ" ਸਿਰਲੇਖ ਹੇਠ ਇੱਕ ਉਪਦੇਸ਼ ਕਾਲਮ ਲਿਖਦੀ ਸੀ।

ਨਿੱਜੀ ਜੀਵਨ ਸੋਧੋ

1970ਵਿਆਂ ਦੇ ਕੁਝ ਸਾਲਾਂ ਦੌਰਾਨ, ਹਾਲੈਂਡਰ ਟੋਰਾਂਟੋ ਵਿੱਚ ਰਹੀ, ਜਿੱਥੇ ਇਸਨੇ ਫਰੈਂਕ ਐਪਲਬੂਮ, ਇੱਕ ਕਨੇਡੀਅਨ ਪੂਰਵਕਾਲੀਨ ਵਪਾਰੀ ਸੀ, ਨਾਲ ਵਿਆਹ ਕਰਵਾਇਆ। 1997 ਵਿੱਚ ਹਾਲੈਂਡਰ ਨੇ ਡੱਚ ਕਵੀ ਨਾਲ ਆਪਣਾ ਲੰਬਾ ਰਿਸ਼ਤਾ ਸਥਾਪਿਤ ਕੀਤਾ। ਇਸ ਤੋਂ ਬਾਅਦ ਜਨਵਰੀ 2007 ਵਿੱਚ, ਇਸਨੇ ਡੱਚ ਆਦਮੀ, ਫਲਿਪ ਦੇ ਹਾਨ, ਨਾਲ ਅਮਸਤੱਰਦਮ ਵਿੱਖੇ ਵਿਆਹ ਕਰਵਾਇਆ।

ਹਵਾਲੇ ਸੋਧੋ

  1. Ross, Deborah (8 December 2012). "Xaviera Hollander: Is the Happy Hooker still happy after all these years?". The Independent. Retrieved 29 July 2013.
  2. Che, Cathay (20 August 2002). "The Happy Hooker gets the girl". The Advocate: 80–3.
  3. Hollander, Xaviera (1971). The Happy Hooker: My Own Story. Sphere Books. ISBN 0-06-001416-4.
  4. XY factor, Prostitution: Sex in the City (History Channel).