1971
1971 20ਵੀਂ ਸਦੀ ਅਤੇ 1970 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1940 ਦਾ ਦਹਾਕਾ 1950 ਦਾ ਦਹਾਕਾ 1960 ਦਾ ਦਹਾਕਾ – 1970 ਦਾ ਦਹਾਕਾ – 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ |
ਸਾਲ: | 1968 1969 1970 – 1971 – 1972 1973 1974 |
ਘਟਨਾ
ਸੋਧੋ- 5 ਜਨਵਰੀ – ਆਸਟ੍ਰੇਲੀਆ ਅਤੇ ਇੰਗਲੈਂਡ ਵਿੱਚਕਾਰ ਸੰਸਾਰ ਦਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਾ ਖੇਡਿਆ ਗਿਆ।
- 8 ਜਨਵਰੀ – ਅੰਤਰਰਾਸ਼ਟਰੀ ਦਬਾਅ ਦੇ ਕਾਰਨ ਪਾਕਿਸਤਾਨ ਦੇ ਰਾਸ਼ਟਰਪਤੀ ਜ਼ੁਲਫੀਕਾਰ ਅਲੀ ਭੁੱਟੋ ਨੇ ਬੰਗਾਲੀ ਆਗੂ ਸ਼ੇਖ ਮੁਜੀਬੁਰਹਿਮਾਨ ਨੇ ਜੇਲ ਤੋਂ ਰਿਹਾਅ ਕੀਤਾ, ਜਿਸ ਨੂੰ ਬੰਗਲਾਦੇਸ਼ ਦੇ ਆਜ਼ਾਦੀ ਘੋਸ਼ਿਤ ਕਰਨ ਲਈ ਬੰਦੀ ਬਣਾਇਆ ਗਿਆ ਸੀ।
- 4 ਫ਼ਰਵਰੀ – ਬ੍ਰਿਟਿਸ਼ ਕਾਰ 'ਰੋਲਸ ਰਾਇਸ' ਦੇ ਮਾਲਕ ਨੇ ਆਪਣੇ ਆਪ ਨੂੰ ਦਿਵਾਲੀਆ ਐਲਾਨਿਆ।
- 20 ਫ਼ਰਵਰੀ – ਮੇਜਰ ਜਨਰਲ ਈਦੀ ਅਮੀਨ ਯੂਗਾਂਡਾ ਦਾ ਰਾਸ਼ਟਰਪਤੀ ਬਣਿਆ ਜਿਸ ਨੇ ਸਾਰੇ ਵਿਦੇਸ਼ੀਆਂ ਨੂੰ ਖ਼ਾਲੀ ਹੱਥ ਤਿੰਨਾਂ ਕਪੜਿਆਂ ਵਿੱਚ ਮੁਲਕ 'ਚੋਂ ਨਿਕਲ ਜਾਣ ਦਾ ਹੁਕਮ ਦਿਤਾ।
- 26 ਮਾਰਚ – ਸ਼ੇਖ਼ ਮੁਜੀਬੁਰ ਰਹਿਮਾਨ ਨੇ ਪਾਕਿਸਤਾਨੀ ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਮਗਰੋਂ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਮੁਲਕ ਬੰਗਲਾਦੇਸ਼ ਐਲਾਨਿਆ।
- 10 ਜੂਨ – ਅਮਰੀਕਾ ਨੇ ਚੀਨ ‘ਤੇ ਲਾਈਆਂ ਪਾਬੰਦੀਆਂ 21 ਸਾਲ ਮਗਰੋਂ ਖ਼ਤਮ ਕੀਤੀਆਂ।
- 13 ਜੂਨ – ਪਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।
- 15 ਜੁਲਾਈ – ਅਮਰੀਕਨ ਰਾਸਟਰਪਤੀ ਰਿਚਰਡ ਨਿਕਸਨ ਨੇ ਐਲਾਨ ਕੀਤਾ ਕਿ ਉਹ ਚੀਨ ਨਾਲ ਸਬੰਧ ਸੁਖਾਵੇਂ ਬਣਾਉਣ ਵਾਸਤੇ ਚੀਨ ਦਾ ਦੌਰਾ ਕਰੇਗਾ।
- 12 ਅਕਤੂਬਰ – ਅਮਰੀਕਾ ਦੀ ਪਾਰਲੀਮੈਂਟ ਨੇ 23 ਦੇ ਮੁਕਾਬਲੇ 354 ਵੋਟਾਂ ਨਾਲ ਸਾਰੇ ਸ਼ਹਿਰੀਆਂ ਵਾਸਤੇ ਬਰਾਬਰ ਦੇ ਹਕੂਕ ਦਾ ਬਿੱਲ ਪਾਸ ਕੀਤਾ।
- 10 ਨਵੰਬਰ – ਉੱਤਰੀ ਆਇਰਲੈਂਡ ਦੇ ਬੈਲਫ਼ਾਸਟ ਸ਼ਹਿਰ ਵਿੱਚ, ਇੱਕ ਔਰਤ ਵਲੋਂ ਬ੍ਰਿਟਿਸ਼ ਫ਼ੌਜੀ ਨਾਲ ਪਿਆਰ ਕਰਨ ਤੇ ਇੱਕ ਹੋਰ ਆਇਰਸ਼ ਔਰਤ ਵਲੋਂ ਇੱਕ ਬ੍ਰਿਟਿਸ਼ ਫ਼ੌਜੀ ਨਾਲ ਸ਼ਾਦੀ ਕਰਨ ਦੀ ਖ਼ਾਹਿਸ਼ ਦਾ ਇਜ਼ਹਾਰ ਕਰਨ ਉੱਤੇ ਇਨ੍ਹਾਂ ਦੋਹਾਂ ਔਰਤਾਂ ਦੇ ਕਪੜਿਆਂ ਉੱਤੇ ਲੁੱਕ ਲਾ ਕੇ ਪੰਛੀਆਂ ਦੇ ਖੰਭਾਂ ਨਾਲ ਸਜਾ ਕੇ ਜਲੂਸ ਕਢਿਆ ਗਿਆ।
- 12 ਨਵੰਬਰ – ਅਮਰੀਕਾ ਦੇ ਰਾਸ਼ਟਰਪਤੀ ਨਿਕਸਨ ਨੇ ਐਲਾਨ ਕੀਤਾ ਕਿ ਉਹ ਫ਼ਰਵਰੀ, 1972 ਤਕ ਵੀਅਤਨਾਮ ਵਿੱਚੋਂ 45,000 ਫ਼ੌਜੀ ਕੱਢ ਲਵੇਗਾ।
- 8 ਦਸੰਬਰ – ਭਾਰਤ-ਪਾਕਿਸਤਾਨ ਯੁੱਧ (1971): ਭਾਰਤੀ ਫੌਜ ਨੇ ਪੱਛਮੀ ਪਾਕਿਸਤਾਨ ਦੇ ਸ਼ਹਿਰ ਕਰਾਚੀ ਤੇ ਹਮਲਾ ਕੀਤਾ।
- 16 ਦਸੰਬਰ – ਭਾਰਤ-ਪਾਕਿਸਤਾਨ ਯੁੱਧ (1971) ਖ਼ਤਮ, 93000 ਪਾਕਿਸਤਾਨੀ ਫ਼ੌਜੀਆਂ ਨੇ ਹਥਿਆਰ ਸੁੱਟੇ
ਜਨਮ
ਸੋਧੋਮੌਤ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |