1943
1943 20ਵੀਂ ਸਦੀ ਅਤੇ 1940 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ – 1940 ਦਾ ਦਹਾਕਾ – 1950 ਦਾ ਦਹਾਕਾ 1960 ਦਾ ਦਹਾਕਾ 1970 ਦਾ ਦਹਾਕਾ |
ਸਾਲ: | 1940 1941 1942 – 1943 – 1944 1945 1946 |
ਘਟਨਾ
ਸੋਧੋ- 15 ਜਨਵਰੀ – ਅਮਰੀਕਾ ਵਿੱਚ ਡਿਫ਼ੈਂਸ ਮਹਿਕਮੇ ਦੇ ਹੈੱਡ ਕੁਆਰਟਰਜ਼ 'ਪੈਂਟਾਗਨ' ਦੀ ਇਮਾਰਤ ਤਿਆਰ ਹੋਈ।
- 18 ਜਨਵਰੀ – ਦੂਜੀ ਸੰਸਾਰ ਜੰਗ ਦੌਰਾਨ ਅਮਰੀਕਾ 'ਚ ਬ੍ਰੈਡ ਤੇ ਧਾਤਾਂ ਦੀ ਘਾਟ ਕਾਰਨ ਰਾਸ਼ਨ ਲਾਗੂ ਕੀਤਾ ਗਿਆ
- 24 ਜਨਵਰੀ – ਅਡੋਲਫ ਹਿਟਲਰ ਨੇ ਸਟਾਲਿਨਗਰਾਡ 'ਚ ਤਾਇਨਾਤ ਨਾਜ਼ੀ ਫ਼ੌਜਾਂ ਨੂੰ ਮਰਦੇ ਦਮ ਤਕ ਲੜਨ ਦਾ ਹੁਕਮ ਦਿਤਾ।
- 7 ਫ਼ਰਵਰੀ – ਅਮਰੀਕਾ ਵਿੱਚ ਜੁੱਤੀਆਂ ਦਾ ਰਾਸ਼ਨ ਲਾਗੂ ਕੀਤਾ। ਇੱਕ ਬੰਦੇ ਵਲੋਂ 3 ਤੋਂ ਵੱਧ ਜੁੱਤੀਆਂ ਖ਼ਰੀਦਣ 'ਤੇ ਪਾਬੰਦੀ ਲੱਗੀ।
- 22 ਫ਼ਰਵਰੀ – ਜਰਮਨੀ 'ਚ ਸ਼ਾਂਤੀਪੂਰਵਕ ਨਾਜੀ ਤਾਨਾਸ਼ਾਹੀ ਦਾ ਵਿਰੋਧ ਕਰਨ ਵਾਲੇ ਸਮੂਹ (ਵ੍ਹਾਈਟ ਰੋਜ) ਦੇ ਮੈਂਬਰਾਂ ਨੂੰ ਫਾਂਸੀ ਦਿੱਤੀ ਗਈ।
- 7 ਜੂਨ – ਅਕਾਲੀ ਦਲ ਨੇ ਆਜ਼ਾਦ ਪੰਜਾਬ ਦਾ ਪਤਾ ਪਾਸ ਕੀਤਾ।
- 13 ਜੂਨ – ਜਰਮਨ ਨੇ ਆਪਣੇ ਜਾਸੂਸ ਅਮਰੀਕਾ ਦੇ ਸ਼ਹਿਰ ਨਿਊ ਯਾਰਕ ਦੇ ਨੇੜੇ ਨੇੜੇ ਆਈਲੈਂਡ ਵਿੱਚ ਉਤਾਰੇ ਪਰ ਉਹ ਛੇਤੀ ਹੀ ਫੜੇ ਗਏ।
- 24 ਜੁਲਾਈ – ਇਟਲੀ ਵਿੱਚ ਬੇਨੀਤੋ ਮੁਸੋਲੀਨੀ ਦਾ ਤਖ਼ਤਾ ਪਲਟ ਦਿਤਾ ਗਿਆ।
- 22 ਨਵੰਬਰ – ਅਮਰੀਕਨ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ, ਬਰਤਾਨਵੀ ਪ੍ਰਾਈਮ ਮਨਿਸਟਰ ਵਿੰਸਟਨ ਚਰਚਿਲ ਅਤੇ ਚੀਨੀ ਆਗੂ ਚਿਆਂਗ-ਕਾਈ-ਸ਼ੇਕ ਕਾਇਰੋ (ਮਿਸਰ) ਵਿੱਚ ਇਕੱਠੇ ਹੋਏ ਅਤੇ ਜੰਗ ਵਿੱਚ ਜਾਪਾਨ ਨੂੰ ਹਰਾਉਣ ਵਾਸਤੇ ਤਰਕੀਬਾਂ 'ਤੇ ਵਿਚਾਰਾਂ ਕੀਤੀਆਂ |
- 28 ਦਸੰਬਰ – ਔਰਟੋਨਾ ਦੀ ਲੜਾਈ ਕੈਨੇਡਾ ਦੀ ਜਿੱਤ ਨਾਲ ਖਤਮ ਹੋਈ।
- 30 ਦਸੰਬਰ –ਸੁਭਾਸ਼ ਚੰਦਰ ਬੋਸ ਨੇ ਅੰਡੇਮਾਨ ਟਾਪੂਆਂ ਵਿੱਚ (ਪੋਰਟ ਬਲੇਅਰ ਨਗਰ) ਵਿੱਚ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾਇਆ।