ਐਡੀ ਐਡਮਜ਼ (ਜਨਮ ਏਡੀਥ ਏਲਿਜ਼ਾਬੈਥ ਏਨਕੇ[1] 16 ਅਪ੍ਰੈਲ, 1927 – 15 ਅਕਤੂਬਰ, 2008)[2] ਇੱਕ ਅਮਰੀਕੀ ਵਪਾਰੀ, ਗਾਇਕਾ, ਟੈਲੀਵਿਜ਼ਨ ਅਤੇ ਫਿਲਮ ਅਦਾਕਾਰਾ ਅਤੇ ਕਮੇਡੀਅਨ ਸੀ।. ਐਡਮਜ਼ ਇੱਕ ਏਮੀ ਅਤੇ ਟੋਨੀ ਅਵਾਰਡ ਜੇਤੂ ਸੀ।

ਐਡੀ ਐਡਮਜ਼
ਐਡਮਜ਼ 1958 ਵਿੱਚ 
ਜਨਮ
ਏਡਿਥ ਅਲੀਜ਼ਾਬੇਥ ਏਨਕੇ

ਅਪ੍ਰੈਲ 16, 1927
ਕਿੰਗਸਟਨ, ਪੇਨਸਲਵਾਨੀਆਂ, ਯੂ.ਐਸ
ਮੌਤਅਕਤੂਬਰ 15, 2008(2008-10-15) (ਉਮਰ 81)
ਹੋਰ ਨਾਮEdythe Adams
Edith Adams
Edith Candoli
ਅਲਮਾ ਮਾਤਰJuilliard School
Columbia University
Actors Studio
ਪੇਸ਼ਾBusinesswomen, singer, actress, comedian
ਸਰਗਰਮੀ ਦੇ ਸਾਲ1951–2004
ਜੀਵਨ ਸਾਥੀ
(ਵਿ. 1954; his death 1962)

Martin Mills
(ਵਿ. 1964; ਤ. 1971)

(ਵਿ. 1972; ਤ. 1988)
ਬੱਚੇ2

ਐਡਮਜ਼ ਸਟੇਜ ਅਤੇ ਟੈਲੀਵਿਜ਼ਨ ਉੱਤੇ ਸੈਕਸੀ ਸਿਤਾਰਿਆਂ ਦੀ ਛਾਪ, ਖਾਸ ਕਰਕੇ ਮਾਰਲਿਨ ਮੋਨਰੋ ਲਈ ਚੰਗੀ ਤਰ੍ਹਾਂ ਜਾਣੀ ਜਾਂਦੀ ਸੀ।[3][4][5] 1962 ਵਿੱਚ ਕਾਰ ਹਾਦਸੇ ਕਾਰਨ ਅਰਨੀ ਕੋਵੈਕਸ ਦੀ ਮੌਤ ਹੋ ਗਈ, ਉਸਦੀ ਮੌਤ ਤੱਕ ਐਡਮਜ਼ ਉਸ ਦੀ ਪਤਨੀ ਅਤੇ ਟੈਲੀਵਿਜ਼ਨ ਸਾਥੀ ਸੀ। ਕੋਵੈਕਸ ਦੀ ਮੌਤ ਤੋਂ ਬਾਅਦ ਐਡਮਜ਼ ਨੇ ਦੋ ਸੁੰਦਰਤਾ ਕਾਰੋਬਾਰ ਸਥਾਪਤ ਕੀਤੇ: ਐਡੀ ਐਡਮਜ਼ ਕਾਸਮੈਟਿਕਸ ਅਤੇ ਐਡੀ ਐਡਮਜ਼ ਕਟ 'ਐਨ' ਕਰਲ ਆਦਿ।

ਮੁੱਢਲੀ ਜ਼ਿੰਦਗੀ

ਸੋਧੋ

ਐਡਮਜ਼ ਦਾ ਜਨਮ ਕਿੰਗਸਟਨ, ਪੈਨਸਿਲਵੇਨੀਆ ਵਿੱਚ ਹੋਇਆ ਸੀ,[1] ਉਹ ਸ਼ੈਲਡਨ ਐਲੋਨਜ਼ੋ ਏਨਕੇ ਅਤੇ ਉਸਦੀ ਪਤਨੀ ਐਡਾ ਡਰੋਥੀ (ਨੀ ਐਡਮਜ਼) ਦੀ ਇਕਲੌਤੀ ਧੀ ਸੀ। ਉਸਦਾ ਇੱਕ ਵੱਡਾ ਭਰਾ ਸ਼ੈਲਡਨ ਐਡਮਜ਼ ਏਨਕੇ ਸੀ। ਇਹ ਪਰਿਵਾਰ ਨੇੜਲੇ ਇਲਾਕਿਆਂ ਜਿਵੇਂ ਕਿ ਸ਼ਾਰਟਾਉਨ, ਗਰੋਵ ਸਿਟੀ ਅਤੇ ਟਰੱਕਸਵਿਲੇ ਵਿੱਚ ਰਿਹਾ ਅਤੇ ਨਿਊ ਯਾਰਕ ਦੇ ਟੇਨਫਲਾਈ, ਨਿਊ ਜਰਸੀ ਵਿਖੇ ਰਹਿਣ ਤੋਂ ਪਹਿਲਾਂ ਨਿਊ ਯਾਰਕ ਸ਼ਹਿਰ ਵਿੱਚ ਇੱਕ ਸਾਲ ਬਿਤਾਇਆ, ਜਿਥੇ ਉਸਨੇ ਟੇਨਫਲਾਈ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ।[6] ਐਡਾ ਏਨਕੇ ਨੇ ਆਪਣੀ ਬੇਟੀ ਨੂੰ ਗਾਉਣਾ ਅਤੇ ਪਿਆਨੋ ਬਜਾਉਣਾ ਸਿਖਾਇਆ; ਮਾਂ ਅਤੇ ਧੀ ਗਰੋਵ ਸਿਟੀ ਪ੍ਰੈਸਬੈਟੀਰੀਅਨ ਚਰਚ ਚਾਇਕਾ ਦੇ ਮੈਂਬਰ ਸਨ।[7] ਐਡਮਜ਼ ਦੀ ਦਾਦੀ, ਇੱਕ ਸੀਮਸਟ੍ਰੈਸ ਸੀ, ਜਿਸ ਨੇ ਉਸ ਨੂੰ ਸਿਲਾਈ ਸਿਖਾਈ। ਉਸਨੇ ਛੇਵੀਂ ਜਮਾਤ ਤੋਂ ਆਪਣੇ ਖੁਦ ਦੇ ਕੱਪੜੇ ਆਪ ਬਣਾਏ ਅਤੇ ਬਾਅਦ ਵਿੱਚ ਐਡਮਜ਼ ਕੋਲ ਉਸਦੀ ਆਪਣੀ ਕਪੜੇ ਡਿਜ਼ਾਈਨਰ ਲਾਈਨ ਸੀ, ਜਿਸ ਨੂੰ ਬੋਨਹੈਮ ਇੰਕ ਕਿਹਾ ਜਾਂਦਾ ਹੈ।[8]

ਨਿੱਜੀ ਜ਼ਿੰਦਗੀ

ਸੋਧੋ

ਕੋਵੈਕਸ ਦੀ ਮੌਤ ਤੋਂ ਬਾਅਦ ਐਡਮਜ਼ ਨੇ ਦੋ ਹੋਰ ਵਿਆਹ ਕਰਵਾਏ ਸਨ। 1964 ਵਿੱਚ ਉਸਨੇ ਫੋਟੋਗ੍ਰਾਫਰ ਮਾਰਟਿਨ ਮਿੱਲ ਨਾਲ ਵਿਆਹ ਕਰਵਾਇਆ ਸੀ। 1972 ਵਿੱਚ ਉਸਨੇ ਟਰੰਪਟਰ ਪੀਟ ਕੈਂਡੋਲੀ ਨਾਲ ਵਿਆਹ ਕਰਵਾਇਆ, ਜਿਸਦੇ ਨਾਲ ਉਹ ਕੋਲ ਪੋਰਟਰ ਮਿਊਜ਼ੀਕਲ ਐਨੀਥਿੰਗ ਗੋਸ ਦੇ ਟੂਰਿੰਗ ਪ੍ਰੋਡਕਸ਼ਨ ਵਿੱਚ ਦਿਖਾਈ ਦਿੱਤੀ। ਕੋਵੈਕਸ ਨਾਲ ਆਪਣੇ ਵਿਆਹ ਤੋਂ ਮਤਰੇਏ ਬੱਚਿਆ ਦੇ ਪਾਲਣ ਪੋਸ਼ਣ ਤੋਂ ਇਲਾਵਾ ਐਡਮਜ਼ ਨੇ ਧੀ ਮੀਆਂ ਸੁਜ਼ਨ ਕੋਵੈਕਸ (1982 ਵਿੱਚ ਇੱਕ ਵਾਹਨ ਹਾਦਸੇ ਵਿੱਚ ਮੌਤ ਹੋ ਗਈ) ਅਤੇ ਬੇਟੇ ਜੋਸ਼ੂਆ ਮਿਲਸ ਨੂੰ ਜਨਮ ਦਿੱਤਾ।[1][9][10]

ਐਡਮਜ਼ ਰਿਪਬਲੀਕਨ ਸੀ ਅਤੇ 1956 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਡਵਾਈਟ ਆਈਸਨਹਾਵਰ ਦੀ ਮੁੜ ਚੋਣ ਲਈ ਮੁਹਿੰਮ 'ਚ ਸ਼ਾਮਿਲ ਹੋਈ।[11]

ਐਡੀ ਨਾਗਰਿਕ ਅਧਿਕਾਰਾਂ ਦੀ ਮੁੱਢਲੀ ਵਕਾਲਤ ਵੀ ਕਰਦੀ ਸੀ, ਅਕਸਰ ਮਸ਼ਹੂਰ ਪ੍ਰੋਗਰਾਮਾਂ[12] ਅਤੇ ਸੱਠਵਿਆਂ ਦੇ ਅਰੰਭ ਵਿੱਚ ਆਪਣੇ ਖੁਦ ਦੇ ਟੈਲੀਵਿਜ਼ਨ ਸ਼ੋਅ ਵਿੱਚ ਅੰਦੋਲਨ ਨੂੰ ਆਪਣਾ ਸਮਰਥਨ ਦਿੰਦੀ ਸੀ। ਉਸਨੇ ਜ਼ੋਰ ਦੇ ਕੇ ਕਿਹਾ ਕਿ ਉਸ ਦੇ ਵੰਨ-ਸੁਵੰਨੇ ਸ਼ੋਅ "ਹੇਅਰ ਇਜ ਐਡੀ"[13] 'ਤੇ ਸੈਮੀ ਡੇਵਿਸ ਜੂਨੀਅਰ ਨਾਲ ਉਸ ਦੀ ਜੋੜੀ ਮੰਚਨ ਕੀਤੀ ਜਾਵੇ ਤਾਂ ਕਿ ਉਹ ਇੱਕ ਦੂਜੇ ਦੇ ਕੋਲ ਬੈਠਣ - ਬਰਾਬਰ ਹੋਣ। ਇਸ ਤੋਂ ਪਹਿਲਾਂ ਵੱਖੋ ਵੱਖਰੀਆਂ ਨਸਲਾਂ ਅਤੇ ਲਿੰਗ ਦੇ ਮਨੋਰੰਜਨ ਇੱਕ ਦੂਜੇ ਦੇ ਅੱਗੇ ਪ੍ਰਦਰਸ਼ਨ ਕਰਨ ਵਿੱਚ ਅਸਮਰੱਥ ਸਨ, ਤਾਂ ਜਿਸ ਕਰਕੇ ਇੱਕ ਨੂੰ ਦੂਸਰੇ ਦੇ ਸਾਹਮਣੇ ਜਾਂ ਪਿੱਛੇ ਹੋਣਾ ਪਿਆ।

 
Grave of Edie Adams, at Forest Lawn Hollywood Hills

ਐਡਮਜ਼ ਦੀ ਮੌਤ 15 ਅਕਤੂਬਰ, 2008 ਨੂੰ ਲਾਸ ਏਂਜਲਸ, ਕੈਲੀਫੋਰਨੀਆ ਵਿੱਚ, 81 ਸਾਲ ਦੀ ਉਮਰ ਵਿੱਚ, ਕੈਂਸਰ ਅਤੇ ਨਮੂਨੀਆ ਨਾਲ ਹੋਈ।[1] ਉਹ ਧੀ ਮੀਆਂ ਅਤੇ ਉਸਦੀ ਮਤਰੇਈ ਲੜਕੀ ਕਿੱਪੀ, ਉਸ ਦੇ ਪਹਿਲੇ ਪਤੀ ਅਰਨੀ ਦੇ ਨਾਲ ਹਾਲੀਵੁੱਡ ਹਿਲਜ਼, ਫੌਰੈਸਟ ਲਾਨ ਮੈਮੋਰੀਅਲ ਪਾਰਕ, ਹਾਲੀਵੁੱਡ ਹਿਲਜ਼ ਗਈ।[14] ਉਸ ਦੀ ਮੌਤ ਤੋਂ ਬਾਅਦ ਦ ਨਿਊ ਯਾਰਕ ਟਾਈਮਜ਼ ਦੇ ਇੱਕ ਲੇਖ ਵਿੱਚ ਉਸਦੇ ਬਾਰੇ ਲਿਖਿਆ।[1]

  ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।  

ਫ਼ਿਲਮੋਗ੍ਰਾਫੀ

ਸੋਧੋ
Year Title Role Notes
1956 Showdown at Ulcer Gulch cameo
1960 The Apartment Miss Olsen
1961 Lover Come Back Rebel Davis
1963 Call Me Bwana Frederica
Under the Yum Yum Tree Dr. Irene Wilson
It's a Mad, Mad, Mad, Mad World Monica Crump
Love with the Proper Stranger Barbie
1964 The Best Man Mabel Cantwell
1966 Made in Paris Irene Chase
The Oscar Trina Yale
1967 The Honey Pot Merle McGill
1978 Up in Smoke Mrs. Tempest Stoner
1979 Racquet Leslie Sargent
1980 The Happy Hooker Goes Hollywood Rita Beater
1982 Boxoffice Carolyn
2003 Broadway: The Golden Age, by the Legends Who Were There Herself

ਹਵਾਲੇ

ਸੋਧੋ
  1. 1.0 1.1 1.2 1.3 1.4 Weber, Bruce (October 16, 2008). "Edie Adams, Actress and Singer (and Flirt With a Cigar), Dies at 81". The New York Times. Archived from the original on September 5, 2012. Retrieved October 16, 2008.
  2. Lucy E. Cross. "Edith Adams". Masterworks Broadway. Retrieved October 20, 2013.
  3. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Satire
  4. Toomey, Elizabeth (August 22, 1956). "Dogpatch Queen Is Edith Adams". Schenectady Gazette. Retrieved November 7, 2010.
  5. Wilson, Earl (March 13, 1956). "TV Lipstick Model Gets the Kiss-Off". The Milwaukee Journal.
  6. Jackson, Kenneth T. The Scribner Encyclopedia of American Lives: 2006-2008, p. 3. Charles Scribner's Sons, 1998. ISBN 9780684315751. Accessed October 9, 2018. "While attending Tenafly High School, Adams joined the choir and the glee club and sang in the school's operettas."
  7. Apone, Carl (July 9, 1967). "Daisy Mae From Grove City, PA". The Pittsburgh Press. Retrieved October 27, 2010.
  8. Crane, Leila (September 2, 1983). "Edie Gets Recharge From Her Audience". The Hour. Retrieved November 12, 2010.
  9. "Littlest Star for the Kovacs". The Miami News. June 29, 1959. p. 12. Retrieved March 21, 2012 – via Newspapers.com. ਫਰਮਾ:Open access
  10. "Crash Kills Daughter Of Late Ernie Kovacs". The Pittsburgh Press. May 10, 1982. Retrieved October 27, 2010.
  11. Motion Picture Magazine, Issue 549, November 1956, Brewster Publications, Inc., Page. 27
  12. "S6 E4: Monomania L.A." YouTube. Retrieved 5 August 2019.
  13. "Episode #2.6". IMDb.com. Retrieved 5 August 2019.
  14. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002E-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.