ਐਦਵਾਤ ਮੂਸਰ
ਐਦਵਾਤ ਮੂਸਰ (27 ਅਪਰੈਲ 1962 ਦਾ ਜਨਮ) ਇੱਕ ਨਾਰਵੇਈ ਮਨੋਵਿਗਿਆਨੀ, ਤੰਤੂ ਵਿਗਿਆਨੀ ਅਤੇ ਤਰਾਂਦਹਾਈਮ, ਨਾਰਵੇ ਵਿਚਲੀ ਨਾਰਵੇਈ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਵਿਖੇ ਕਾਵਲੀ ਪ੍ਰਬੰਧਕੀ ਤੰਤੂ-ਵਿਗਿਆਨ ਅਦਾਰਾ ਅਤੇ ਤੰਤੂ-ਹਿਸਾਬ ਕੇਂਦਰ ਦਾ ਸੰਚਾਲਕ ਹੈ। ਮੂਸਰ ਅਤੇ ਇਹਦੇ ਘਰਵਾਲ਼ੀ ਮਾਈ-ਬ੍ਰਿਤ ਮੂਸਰ ਨੇ ਦਿਮਾਗ਼ ਦੀ ਖ਼ਲਾਅ ਦਰਸਾਉਣ ਵਾਲ਼ੀ ਬਣਤਰ ਉੱਤੇ ਘੋਖ ਕਰਨ ਵਿੱਚ ਅਗਵਾਈ ਕੀਤੀ ਹੈ।
ਐਦਵਾਤ ਮੂਸਰ | |
---|---|
ਜਨਮ | 27 ਅਪਰੈਲ 1962 (52 ਦੀ ਉਮਰ) |
ਰਾਸ਼ਟਰੀਅਤਾ | ਨਾਰਵੇਈ |
ਲਈ ਪ੍ਰਸਿੱਧ | ਜਾਲ ਕੋਸ਼ਾਣੂ, ਪਲੇਸ ਕੋਸ਼ਾਣੂ, ਸਰਹੱਦ ਕੋਸ਼ਾਣੂ, ਦਿਮਾਗ਼ੀ ਤੰਤੂ |
ਜੀਵਨ ਸਾਥੀ | ਮਾਈ-ਬ੍ਰਿਤ ਮੂਸਰ |
ਪੁਰਸਕਾਰ | ਸਰੀਰ ਵਿਗਿਆਨ ਅਤੇ ਦਵਾਈ ਦੇ ਖੇਤਰ ਵਿੱਚ ਨੋਬਲ ਇਨਾਮ (2014) |
ਵਿਗਿਆਨਕ ਕਰੀਅਰ | |
ਖੇਤਰ | ਤੰਤੂ ਵਿਗਿਆਨ |
ਅਦਾਰੇ | ਕਾਵਲੀ ਪ੍ਰਬੰਧਕੀ ਤੰਤੂ-ਵਿਗਿਆਨ ਅਦਾਰਾ ਅਤੇ ਯਾਦਦਾਸ਼ਤ ਵਿਗਿਆਨ ਕੇਂਦਰ |
ਐਦਵਾਤ ਮੂਸਰ ਨੂੰ 2014 ਵਿੱਚ ਜਾਨ ਓਕੀਫ਼ ਅਤੇ ਮਾਈ-ਬ੍ਰਿਤ ਮੂਸਰ ਸਮੇਤ ਸਰੀਰ-ਵਿਗਿਆਨ ਅਤੇ ਦਵਾਈਆਂ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।
ਵਿਕੀਮੀਡੀਆ ਕਾਮਨਜ਼ ਉੱਤੇ ਐਦਵਾਤ ਮੂਸਰ ਨਾਲ ਸਬੰਧਤ ਮੀਡੀਆ ਹੈ।