ਐਨਤੋਨੀਓ ਗੁਤੇਰਸ
ਪੁਰਤਗਾਲੀ ਸਿਆਸਤਦਾਨ
ਐਨਤੋਨੀਓ ਮੈਨੁਅਲ ਦੇ ਓਲੀਵੇਰਾ ਗੁਤੇਰਸ (ਜਨਮ 30 ਅਪ੍ਰੈਲ 1949) ਇੱਕ ਪੁਰਤਗਾਲੀ ਸਿਆਸਤਦਾਨ ਅਤੇ ਡਿਪਲੋਮੈਟ ਹੈ ਜੋ ਸੰਯੁਕਤ ਰਾਸ਼ਟਰ ਦਾ ਮੌਜੂਦਾ ਸਕੱਤਰ-ਜਨਰਲ ਹੈ। ਗੁਤੇਰਸ 1995 ਤੋਂ 2002 ਤੱਕ ਪੁਰਤਗਾਲ ਦਾ ਪ੍ਰਧਾਨ ਮੰਤਰੀ ਰਿਹਾ। ਉਸ ਨੇ ਸੋਸ਼ਲਿਸਟ ਇੰਟਰਨੈਸ਼ਨਲ ਦੇ ਪ੍ਰਧਾਨ ਦੇ ਤੌਰ 'ਤੇ ਇੱਕ ਵਾਰ ਲਈ ਸੇਵਾ ਕੀਤੀ। ਉਹ ਜੂਨ 2005 ਤੋਂ ਦਸੰਬਰ 2015 ਤੱਕ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦਾ ਹਾਈ ਕਮਿਸ਼ਨਰ ਸੀ ਅਤੇ ਅਕਤੂਬਰ 2016 ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਬੈਨ ਕੀ ਮੂਨ ਤੋਂ ਬਾਅਦ ਸੰਯੁਕਤ ਰਾਸ਼ਟਰ ਦਾ ਸਕੱਤਰ-ਜਨਰਲ ਐਲਾਨ ਕੀਤਾ।
ਮਹਾਮਹਿਮ ਐਨਤੋਨੀਓ ਗੁਤੇਰਸ | |
---|---|
ਸੰਯੁਕਤ ਰਾਸ਼ਟਰ ਦਾ ਸਕੱਤਰ-ਜਨਰਲ | |
ਦਫ਼ਤਰ ਸੰਭਾਲਿਆ 1 ਜਨਵਰੀ 2017 | |
ਉਪ | ਅਮੀਨਾ ਮੁਹੰਮਦ |
ਤੋਂ ਪਹਿਲਾਂ | ਬੈਨ ਕੀ ਮੂਨ |
10ਵਾਂ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ | |
ਦਫ਼ਤਰ ਵਿੱਚ 15 ਜੂਨ 2005 – 31 ਦਸੰਬਰ 2015 | |
ਸਕੱਤਰ-ਜਨਰਲ |
|
ਤੋਂ ਪਹਿਲਾਂ | ਰੂਡ ਲੁਬਰਸ |
ਤੋਂ ਬਾਅਦ | ਫੀਲੀਪੋ ਗ੍ਰੈਂਡੀ |
ਪੁਰਤਗਾਲ ਦਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 28 ਅਕਤੂਬਰ 1995 – 6 ਅਪਰੈਲ 2002 | |
ਰਾਸ਼ਟਰਪਤੀ |
|
ਤੋਂ ਪਹਿਲਾਂ | ਅਨੀਬਲ ਕਾਵਾਕੋ ਸਿਲਵਾ |
ਤੋਂ ਬਾਅਦ | ਜੋਸ ਮੈਨੁਅਲ ਬੈਰੋਸੋ |
ਸੋਸ਼ਲਿਸਟ ਇੰਟਰਨੈਸ਼ਨਲ ਦਾ ਪ੍ਰਧਾਨ | |
ਦਫ਼ਤਰ ਵਿੱਚ ਨਵੰਬਰ 1999 – 15 ਜੂਨ 2005 | |
ਤੋਂ ਪਹਿਲਾਂ | ਪਿਅਰੇ ਮੌਰੋਏ |
ਤੋਂ ਬਾਅਦ | ਜਾਰਜ ਪਾਪੈਂਡਰੀਓ |
ਸੋਸ਼ਲਿਸਟ ਪਾਰਟੀ ਦਾ ਸਕੱਤਰ-ਜਨਰਲ | |
ਦਫ਼ਤਰ ਵਿੱਚ 23 ਫਰਵਰੀ 1992 – 20 ਜਨਵਰੀ 2002 | |
ਰਾਸ਼ਟਰਪਤੀ | ਐਂਟੋਨੀਓ ਡੀ ਅਲਮੇਡਾ ਸੈਂਟੋਸ |
ਤੋਂ ਪਹਿਲਾਂ | ਜੋਰਜ ਸੈਮਪਾਇਓ |
ਤੋਂ ਬਾਅਦ | ਐਡੁਆਰਡੋ ਫੇਰੋ ਰੌਡਰਿਗਜ਼ |
ਨਿੱਜੀ ਜਾਣਕਾਰੀ | |
ਜਨਮ | ਐਨਤੋਨੀਓ ਮੈਨੁਅਲ ਡੀ ਓਲੀਵੀਰਾ ਗੁਤੇਰਸ 30 ਅਪ੍ਰੈਲ 1949 ਕਾਸਕੇਸ, ਪੁਰਤਗਾਲ |
ਸਿਆਸੀ ਪਾਰਟੀ | ਸੋਸ਼ਲਿਸਟ |
ਜੀਵਨ ਸਾਥੀ |
ਲੁਈਸਾ ਗੁਇਮਾਰਸ ਈ ਮੇਲੋ
(ਵਿ. 1972; ਤ. 1998)ਕੈਟਰੀਨਾ ਵਾਜ਼ ਪਿੰਟੋ (ਵਿ. 2001) |
ਬੱਚੇ | 2 |
ਅਲਮਾ ਮਾਤਰ | ਲਿਸਬਨ ਯੂਨੀਵਰਸਿਟੀ |
ਦਸਤਖ਼ਤ | |
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |