ਐਲਿਸ ਗਰਗ (ਜਨਮ 1942) ਇੱਕ ਸਿੱਖਿਅਕ ਅਤੇ ਕਾਰਕੁਨ ਹੈ। ਉਹ ਬਾਲ ਰਸ਼ਮੀ ਸੋਸਾਇਟੀ, [1] [2] ਇੱਕ ਗੈਰ-ਲਾਭਕਾਰੀ NGO ਦੀ ਸੰਸਥਾਪਕ ਅਤੇ ਸਕੱਤਰ ਹੈ। ਉਸਨੇ ਜੈਪੁਰ ਵਿੱਚ ਐਲਿਸ ਗਰਗ ਨੈਸ਼ਨਲ ਸੀਸ਼ੈਲ ਮਿਊਜ਼ੀਅਮ ਦੀ ਸਥਾਪਨਾ ਕੀਤੀ। [3] ਉਨ੍ਹਾਂ ਨੇ ਸਤੀ ਪ੍ਰਥਾ ਅਤੇ ਕੰਨਿਆ ਭਰੂਣ ਹੱਤਿਆ ਦੇ ਖਾਤਮੇ ਲਈ ਵੀ ਮੁਹਿੰਮ ਚਲਾਈ ਹੋਈ ਹੈ। 1997 ਵਿੱਚ ਉਸਨੇ ਗੌਡਫਰੇ ਫਿਲਿਪਸ ਬਰੇਵਰੀ ਨੈਸ਼ਨਲ ਅਵਾਰਡਸ ਦੇ ਤਹਿਤ ਸਪੈਸ਼ਲ ਸੋਸ਼ਲ ਲਾਈਫਟਾਈਮ ਅਚੀਵਮੈਂਟ ਅਵਾਰਡ ਜਿੱਤਿਆ ਹੈ। [4]

ਬਾਲ ਰਸ਼ਮੀ ਸੋਸਾਇਟੀ

ਸੋਧੋ

ਐਲਿਸ ਨੇ 14 ਨਵੰਬਰ 1972 ਨੂੰ ਇਕ ਅਧਿਆਪਕਾ ਦੀ ਨੌਕਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਬਾਲ 4000 ਰੁਪਏ ਵਿਚ ਰਸ਼ਮੀ ਸੁਸਾਇਟੀ ਦੀ ਸ਼ੁਰੂਆਤ ਕੀਤੀ ਜੋ ਕਿ "ਬੱਚਿਆਂ, ਔਰਤਾਂ ਅਤੇ ਪਰਿਵਾਰਾਂ ਦੀ ਰਾਹਤ, ਭਲਾਈ ਅਤੇ ਵਿਕਾਸ ਨਾਲ ਸਬੰਧਤ ਸੋਸਾਇਟੀ ਸੀ ਜੋ ਗਰੀਬ, ਅਣਗੌਲੇ, ਵਾਂਝੇ ਅਤੇ ਦੱਬੇ-ਕੁਚਲੇ ਅਤੇ ਮੁਸ਼ਕਲ ਹਾਲਾਤਾਂ ਵਿੱਚ ਰਹਿ ਰਹੇ ਹਨ ਅਤੇ ਸਮਾਜ ਦੇ ਵਿਕਾਸ" ਨਾਲ ਸੰਬੰਧਿਤ ਸੀ। [5]

ਇਸ ਸਮੇਂ ਸੁਸਾਇਟੀ ਵਿੱਚ ਦੱਬੀਆਂ-ਕੁਚਲੀਆਂ ਜਾਤੀਆਂ ਦੇ 183 ਬੇਸਹਾਰਾ ਅਤੇ ਪਛੜੇ ਬੱਚੇ ਹਨ ਅਤੇ ਇਨ੍ਹਾਂ ਦੇ ਸਕੂਲਾਂ ਵਿੱਚ 1640 ਤੋਂ ਵੱਧ ਬੱਚੇ ਦਾਖਲ ਹਨ। ਸੁਸਾਇਟੀ ਦੀ 138 ਤੋਂ ਵੱਧ ਪਿੰਡਾਂ ਵਿੱਚ ਸਮੂਲੀਅਤ ਹੈ। ਇਹ ਜੈਪੁਰ ਦੀਆਂ ਝੁੱਗੀਆਂ ਅਤੇ ਹੋਰ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਸਰਕਾਰੀ ਪ੍ਰੋਗਰਾਮ ਚਲਾਉਂਦਾ ਹੈ, ਜਿਸਨੂੰ ਰਾਜਸਥਾਨ ਸਰਕਾਰ ਅਤੇ ਭਾਰਤ ਸਰਕਾਰ ਦੋਵਾਂ ਦੁਆਰਾ ਫੰਡ ਦਿੱਤਾ ਜਾਂਦਾ ਹੈ।

ਖ਼ਬਰਾਂ ਵਿੱਚ

ਸੋਧੋ

ਐਲਿਸ ਨੇ 1997 ਵਿੱਚ ਜੈਪੁਰ ਦੇ ਜੇਸੀ ਬੋਸ ਹਸਪਤਾਲ ਵਿੱਚ ਤਤਕਾਲੀ ਡਿਪਟੀ ਸੁਪਰਡੈਂਟ ਆਫ਼ ਪੁਲਿਸ ਸਮੇਤ 15 ਲੋਕਾਂ ਦੁਆਰਾ ਇੱਕ ਔਰਤ ਦੇ ਕਥਿਤ ਬਲਾਤਕਾਰ ਵਿੱਚ ਸ਼ਾਮਲ ਲੋਕਾਂ ਦੇ ਵਿਰੁੱਧ ਮੁਹਿੰਮ ਚਲਾਈ। ਇਸ ਮੁਹਿੰਮ ਨੇ ਰਾਜ ਸਰਕਾਰ ਦੀ ਆਲੋਚਨਾ ਕੀਤੀ ਅਤੇ ਪੁਲਿਸ ਦੀ ਸ਼ੱਕੀ ਗ੍ਰਿਫਤਾਰੀ ਵਿੱਚ ਅਸਫਲਤਾ ਦੇ ਵਿਰੁੱਧ ਆਵਾਜ਼ ਉਠਾਈ।[6]

ਸੋਸਾਇਟੀ ਦੇ ਤਿੰਨ ਮੈਂਬਰਾਂ, ਅਬਦੁਲ ਸੱਤਾਰ, ਸੀਤਾ ਰਾਮ ਅਤੇ ਸੱਤਿਆ ਨਰਾਇਣ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ, NHRC ਦੀਆਂ ਰਿਪੋਰਟਾਂ ਅਨੁਸਾਰ, ਜੇਲ ਵਿੱਚ ਬਦਸਲੂਕੀ ਦਾ ਸ਼ਿਕਾਰ ਹੋਇਆ। ਐਲਿਸ ਗ੍ਰਿਫਤਾਰੀ ਤੋਂ ਬਚਣ ਲਈ ਛੁਪ ਗਈ ਸੀ।[7]

ਸੋਸਾਇਟੀ 'ਤੇ ਬਲਾਤਕਾਰ, ਕਤਲ ਅਤੇ ਗਬਨ ਦਾ ਦੋਸ਼ ਲਗਾਇਆ ਗਿਆ ਸੀ ਪਰ ਬਾਅਦ ਵਿੱਚ ਸਾਰੇ ਦੋਸ਼ਾਂ ਤੋਂ ਸਾਫ਼ ਕਰ ਦਿੱਤਾ ਗਿਆ ਸੀ। ਸ਼੍ਰੀਮਤੀ ਗਰਗ ਦੇ ਸ਼ਬਦਾਂ ਵਿੱਚ, "ਸਾਡੇ 'ਤੇ ਬਲਾਤਕਾਰ ਦੇ ਚਾਰ ਕੇਸ, ਇੱਕ ਕਤਲ ਅਤੇ ਇੱਕ ਧਮਕੀ ਅਤੇ ਤਿੰਨ ਫੰਡਾਂ ਦੀ ਦੁਰਵਰਤੋਂ ਦੇ ਕੇਸ਼ ਦਰਜ ਕੀਤੇ ਗਏ ਸਨ। ਸਾਡੇ ਵਿੱਚੋਂ ਪੰਦਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਅਤੇ ਮੇਰੇ ਉੱਤੇ ਸਾਰੇ ਨੌਂ ਕੇਸ ਦਰਜ ਕੀਤੇ ਗਏ ਸਨ। ਪਰ ਮੈਨੂੰ ਇਹ ਦੱਸ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੁੜ ਜਾਂਚ ਵਿੱਚ ਉਨ੍ਹਾਂ ਨੂੰ ਇਸ ਵਿੱਚੋਂ ਕੁਝ ਨਹੀਂ ਮਿਲਿਆ ਅਤੇ ਉਨ੍ਹਾਂ ਨੇ ਸਾਡੇ ਹੱਕ ਵਿੱਚ ਅੰਤਿਮ ਰਿਪੋਰਟ ਦਿੱਤੀ ਪਰ, ਤੁਸੀਂ ਦੇਖੋ, ਮੇਰੇ ਸਾਥੀਆਂ ਵਿਚੋਂ ਚਾਰ ਲੋਕ 17 ਮਹੀਨਿਆਂ ਤੋਂ ਜੇਲ੍ਹ ਵਿੱਚ ਸਨ ਅਤੇ ਇੱਕ ਸਾਥੀ ਜੋ ਇੱਕ ਜਵਾਨ ਲੜਕਾ ਸੀ ਦੀ ਮੌਤ ਹੋ ਗਈ ਜਿਸ ਦੀਆਂ ਦੋ ਧੀਆਂ ਅਤੇ ਇੱਕ ਬੱਚਾ ਉਸ ਦੀ ਧੀ ਦੀ ਕੁੱਖ ਵਿੱਚ ਸੀ"[8]

ਐਲਿਸ ਗਰਗ ਨੈਸ਼ਨਲ ਮਿਊਜ਼ੀਅਮ

ਸੋਧੋ

ਐਲਿਸ ਗਰਗ ਨੈਸ਼ਨਲ ਮਿਊਜ਼ੀਅਮ ਰੁਸਤਮਜੀ ਮੈਮੋਰੀਅਲ ਫਾਊਂਡੇਸ਼ਨ ਦੀ ਮਲਕੀਅਤ ਵਾਲਾ ਇੱਕ ਨਿੱਜੀ ਅਜਾਇਬ ਘਰ ਹੈ ਜੋ ਮਾਲਵੀਆ ਨਗਰ (ਜੈਪੁਰ) ਵਿੱਚ ਸਥਿਤ ਹੈ। ਇਹ ਭੌਤਿਕ ਵਿਗਿਆਨੀ ਕੇਬੀ ਗਰਗ ਦੁਆਰਾ ਆਪਣੀ ਪਤਨੀ ਦੇ ਨਾਮ 'ਤੇ ਸਥਾਪਿਤ ਕੀਤਾ ਗਿਆ ਸੀ ਜਦੋਂ ਉਨ੍ਹਾਂ ਦਾ ਨਿੱਜੀ ਸੀਸ਼ੈਲ ਸੰਗ੍ਰਹਿ ਘਰ ਵਿੱਚ ਰੱਖਣ ਲਈ ਬਹੁਤ ਵੱਡਾ ਹੋ ਗਿਆ ਸੀ। [9] ਇਹ ਭਾਰਤ ਵਿੱਚ ਸਮੁੰਦਰੀ ਸ਼ੈੱਲਾਂ ਨੂੰ ਸਮਰਪਿਤ ਇੱਕੋ ਇੱਕ ਅਜਾਇਬ ਘਰ ਹੈ ਅਤੇ ਇਸ ਵਿੱਚ 3000 ਤੋਂ ਵੱਧ ਸਮੁੰਦਰੀ ਸ਼ੈੱਲਾਂ ਦਾ ਸੰਗ੍ਰਹਿ ਹੈ। [3]

ਅਵਾਰਡ ਅਤੇ ਮਾਨਤਾ

ਸੋਧੋ
  • ਜਮਨਾਲਾਲ ਬਜਾਜ ਅਵਾਰਡ, 2003। [10]
  • ਗੌਡਫਰੇ ਫਿਲਿਪਸ ਬਹਾਦਰੀ ਨੈਸ਼ਨਲ ਅਵਾਰਡਜ਼, 2007 ਦੇ ਤਹਿਤ ਵਿਸ਼ੇਸ਼ ਸੋਸ਼ਲ ਲਾਈਫਟਾਈਮ ਅਚੀਵਮੈਂਟ ਅਵਾਰਡ [4]

ਹਵਾਲੇ

ਸੋਧੋ
  1. "Bal Rashmi Society". Archived from the original on 2021-01-23. Retrieved 2022-03-20.
  2. "How Israel".[permanent dead link]
  3. 3.0 3.1 "Alice Garg National Seashell Museum". Archived from the original on 2013-05-22. Retrieved 2022-03-20. {{cite web}}: Unknown parameter |dead-url= ignored (|url-status= suggested) (help)
  4. 4.0 4.1 "Real life heroes honoured, some posthumously". The Hindu. Chennai, India. 24 August 2007. Archived from the original on 18 April 2012.
  5. "Bal Rashmi Society". Archived from the original on 2022-03-20. Retrieved 2022-03-20.
  6. "Amnesty International, International Secretariat". Archived from the original on 4 March 2016. Retrieved 13 March 2013.
  7. "Amnesty International, International Secretariat". Archived from the original on 2013-04-18.
  8. "Interview with Adventure Divas". Archived from the original on 2012-08-27. Retrieved 2022-11-04. {{cite web}}: Unknown parameter |dead-url= ignored (|url-status= suggested) (help)
  9. "This seashell display is no mirage". Archived from the original on 2016-03-04. Retrieved 2022-03-20.
  10. "State withdrawing from welfarism". The Times of India. Archived from the original on 2013-04-11.